ਗ੍ਰਹਿ ਮੰਤਰਾਲਾ

ਮਾਓਵਾਦੀ/ਨਕਸਲ ਗਤੀਵਿਧੀਆਂ ਨੂੰ ਰੋਕਣ ਲਈ ਕਦਮ

Posted On: 16 SEP 2020 3:21PM by PIB Chandigarh

ਖੱਬੇਪੱਖੀ ਅੱਤਵਾਦ (ਐਲਡਬਲਯੂਈ) ਨਾਲ ਸਬੰਧਤ ਹਿੰਸਾ ਅਤੇ ਦੇਸ਼ ਵਿੱਚ ਖੱਬੇਪੱਖੀ ਅੱਤਵਾਦ ਦੇ ਪ੍ਰਭਾਵ ਦੇ ਭੂਗੋਲਿਕ ਰੂਪ 'ਚ ਫੈਲਣ ਵਿੱਚ ਨਿਰੰਤਰ ਗਿਰਾਵਟ ਆਈ ਹੈ । ਖੱਬੇਪੱਖੀ ਅੱਤਵਾਦ ਨਾਲ ਸਬੰਧਤ ਹਿੰਸਾ ਵਿਚ ਮੌਤਾਂ ਦੀ ਗਿਣਤੀ (ਨਾਗਰਿਕ ਅਤੇ ਸੁਰੱਖਿਆ ਬਲਾਂ ਦੇ ਜਵਾਨ) ਸਾਲ 2010 ਵਿਚ ਨਿਰੰਤਰ 1005 ਤੋਂ ਘੱਟ ਕੇ 2019 ਵਿਚ 202 ਹੋ ਗਈ ਹੈ । ਸਾਲ 2020 ਵਿੱਚ (15-08-2020 ਤੱਕ) ਮੌਤਾਂ ਦੀ ਗਿਣਤੀ ਹੋਰ ਘੱਟ ਕੇ 2019 ਦੀ ਇਸੇ ਮਿਆਦ ਦੋਰਾਨ 137 ਦੇ ਮੁਕਾਬਲੇ 102 ਤੇ ਆ ਗਈ ਹੈ ।

 

ਪਿਛਲੇ ਤਿੰਨ ਸਾਲਾਂ ਵਿੱਚ ਖੱਬੇਪੱਖੀ ਅੱਤਵਾਦ ਨਾਲ ਸਬੰਧਤ (ਨਾਗਰਿਕ ਅਤੇ ਸੁਰੱਖਿਆ ਬਲਾਂ ਦੇ ਜਵਾਨ) ਹਿੰਸਾ ਵਿੱਚ ਮੌਤਾਂ ਦੀ ਰਾਜਾਂ ਦੇ ਆਧਾਰ ਤੇ ਗਿਣਤੀ ਹੇਠ ਲਿੱਖੇ ਅਨੁਸਾਰ ਹੈ :

State

2017

2018

2019

2020

(Till 15.08.20)

 

Andhra Pradesh

7

3

5

2

 
 

Bihar

22

15

17

2

 
 

Chhattisgarh

130

153

77

63

 
 

Jharkhand

56

43

54

22

 
 

Madhya Pradesh

1

0

2

1

 
 

Maharashtra

16

12

34

7

 
 

Odisha

29

12

11

5

 
 

Telangana

2

2

2

0

 
 

Uttar Pradesh

0

0

0

0

 
 

West Bengal

0

0

0

0

 
 

Others

0

0

0

0

 
 

TOTAL

263

240

202

102

 
 

 

 

 

 

 

 

 

 

 

 

 

 

 

 

 

 

 

 

 

 

 

 

 

 

ਖੱਬੇਪੱਖੀ ਅੱਤਵਾਦ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈਭਾਰਤ ਸਰਕਾਰ ਨੇ 2015 ਵਿੱਚ ਰਾਸ਼ਟਰੀ ਨੀਤੀ ਅਤੇ ਕਾਰਜ ਯੋਜਨਾ ਬਣਾਈ, ਜੋ ਇੱਕ ਬਹੁ-ਪੱਖੀ ਦ੍ਰਿਸ਼ਟੀਕੋਣ ਨਾਲ ਤਿਆਰ ਕੀਤੀ ਗਈ ਸੀ, ਜਿਸ ਵਿੱਚ ਸੁਰੱਖਿਆ ਉਪਾਅਵਿਕਾਸ ਦੀਆਂ ਪਹਿਲਕਦਮੀਆਂ ਅਤੇ ਸਥਾਨਕ ਭਾਈਚਾਰਿਆਂ ਦੇ ਅਧਿਕਾਰਾਂ ਅਤੇ ਰੁਤਬਿਆਂ ਨੂੰ ਸ਼ਾਮਲ ਕੀਤਾ ਗਿਆ ਹੈ । 

 

 

ਗ੍ਰਿਹ ਮੰਤਰਾਲਾ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ) ਦੀਆਂ ਬਟਾਲੀਅਨਾਂ ਦੀ ਤਾਇਨਾਤੀਹੈਲੀਕਾਪਟਰਾਂ ਅਤੇ ਯੂਏਵੀਜ਼ ਦੀ ਵਿਵਸਥਾ ਅਤੇ ਇੰਡੀਆ ਰਿਜ਼ਰਵ ਬਟਾਲੀਅਨਾਂ (ਆਈਆਰਬੀਜ਼)/ ਸਪੈਸ਼ਲ ਇੰਡੀਆ ਰਿਜ਼ਰਵ ਬਟਾਲੀਅਨਾਂ (ਐਸਆਈਆਰਬੀ) ਦੀ ਮਨਜੂਰੀ ਆਦਿ ਰਾਹੀਂ ਰਾਜ ਸਰਕਾਰਾਂ ਦੀ  ਵੱਡੇ ਪੱਧਰ 'ਤੇ ਸਹਾਇਤਾ ਕਰ ਰਿਹਾ ਹੈ । ਫੰਡ ਪੁਲਿਸ ਬਲਾਂ ਦੇ ਆਧੁਨਿਕੀਕਰਨ (ਐਮਪੀਐਫ) ਅਧੀਨ ਮੁਹੱਈਆ ਕਰਵਾਏ ਜਾਂਦੇ ਹਨ ਸੁੱਰਖਿਆ ਨਾਲ ਸਬੰਧਤ ਖਰਚ ਯੋਜਨਾ (ਐਸ.ਆਰ.ਈ.) ਅਤੇ ਰਾਜ ਪੁਲਿਸ ਦੇ ਆਧੁਨਿਕੀਕਰਨ ਅਤੇ ਸਿਖਲਾਈ ਲਈ ਵਿਸ਼ੇਸ਼ ਬੁਨਿਆਦੀ ਢਾਂਚਾ ਯੋਜਨਾ (ਐਸਆਈਐੱਸ) ਉਪਬਢਢ ਕਰਵਾਏ ਜਾਂਦੇ ਹਨ । 

 

ਕੇਂਦਰ ਸਰਕਾਰ ਦੀਆਂ ਪ੍ਰਮੁੱਖ ਬੁਨਿਆਦੀ ਢਾਂਚਾ ਯੋਜਨਾਵਾਂ ਤੋਂ ਇਲਾਵਾ ਸੜਕਾਂ ਦੇ ਨਿਰਮਾਣਮੋਬਾਈਲ ਟਾਵਰਾਂ ਦੀ ਸਥਾਪਨਾਹੁਨਰ ਵਿਕਾਸਬੈਂਕਾਂ ਅਤੇ ਡਾਕਘਰਾਂ ਦੇ ਨੈੱਟਵਰਕ ਨੂੰ ਬਿਹਤਰ ਬਣਾਉਣਸਿਹਤ ਅਤੇ ਸਿੱਖਿਆ ਸਹੂਲਤਾਂ ਲਈ ਕਈ ਵਿਕਾਸ ਉਪਰਾਲੇ ਲਾਗੂ ਕੀਤੇ ਗਏ ਹਨ। ਵਿਸ਼ੇਸ਼ ਕੇਂਦਰੀ ਸਹਾਇਤਾ (ਐਸਸੀਏ) ਯੋਜਨਾ ਅਧੀਨ ਖੱਬੇਪੱਖੀ ਅੱਤਵਾਦ ਤੋਂ ਬਹੁਤ ਜਿਆਦਾ ਪ੍ਰਭਾਵਤ ਜ਼ਿਲ੍ਹਿਆਂ ਨੂੰ ਵਿਕਾਸ ਲਈ ਫੰਡ ਵੀ ਪ੍ਰਦਾਨ ਕੀਤੇ ਜਾਂਦੇ ਹਨ

 

ਰਾਸ਼ਟਰੀ ਨੀਤੀ ਅਤੇ ਕਾਰਜ ਯੋਜਨਾ ਦੇ ਪੱਕੇ ਅਮਲ ਦੇ ਨਤੀਜੇ ਵਜੋਂ ਖੱਬੇਪੱਖੀ ਅੱਤਵਾਦ ਨਾਲ ਜੁੜੀ ਹਿੰਸਾ ਅਤੇ ਇਸਦੇ ਭੂਗੋਲਿਕ ਫੈਲਾਅ ਵਿੱਚ ਨਿਰੰਤਰ ਗਿਰਾਵਟ ਆਈ ਹੈ । 


 

  ਇਹ ਗੱਲ ਗ੍ਰਿਹ ਰਾਜ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਅੱਜ ਰਾਜ ਸਭਾ ਵਿੱਚ ਪ੍ਰਸ਼ਨ ਦੇ ਇੱਕ ਲਿਖਤੀ ਜਵਾਬ ਵਿੱਚ ਆਖੀ ।  

-------------------------------------- 

ਐਨਡਬਲਯੂ / ਆਰਕੇ / ਪੀਕੇ / ਡੀਡੀਡੀ



(Release ID: 1655239) Visitor Counter : 114