ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਨੇ ਚਲ ਰਹੀ ਮਹਾਮਾਰੀ ਦੇ ਮੱਦੇਨਜ਼ਰ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਬੁਢਾਪਾ ਘਰਾਂ (ਓਲਡ ਏਜ ਹੋਮਜ਼) ਨੂੰ ਚਲਾਉਣ ਅਤੇ ਸੰਭਾਲਣ ਲਈ ਅਡਵਾਂਸ ਗ੍ਰਾਂਟ ਜਾਰੀ ਕਰਨ ਦਾ ਫੈਸਲਾ ਕੀਤਾ

ਹੁਣ ਤੱਕ 2020-21 ਦੌਰਾਨ 83.74 ਕਰੋੜ ਰੁਪਏ ਲਾਗੂਕਰਨ ਏਜੰਸੀਆਂਨੂੰ ਜਾਰੀ ਕੀਤੇ ਜਾ ਚੁੱਕੇ ਹਨ

Posted On: 16 SEP 2020 1:10PM by PIB Chandigarh

ਚਲ ਰਹੀ ਮਹਾਮਾਰੀ ਦੇ ਮੱਦੇਨਜ਼ਰ ਅਤੇ ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਕਿ ਲਾਗੂਕਰਨ ਏਜੰਸੀਆਂ  ਕੋਲ ਓਲਡ ਏਜ ਹੋਮਜ਼ ਚਲਾਉਣ ਅਤੇ ਸਾਂਭਣ ਲਈ ਲੋੜੀਂਦੇ ਫੰਡ ਨਹੀਂ ਹੋਣਗੇ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਉਨ੍ਹਾਂ ਨੂੰ ਅਗਾਉਂ ਗ੍ਰਾਂਟ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਲਾਗੂਕਰਨ ਏਜੰਸੀਆਂ ਨੂੰ 2020-21 ਦੌਰਾਨ ਹੁਣ ਤੱਕ ਕੁੱਲ 83.74 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

 

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਸੀਨੀਅਰ ਸਿਟੀਜ਼ਨਜ਼ ਲਈ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀਐੱਸਆਰਸੀ) ਲਾਗੂ ਕਰ ਰਿਹਾ ਹੈ, ਜਿਸ ਵਿੱਚ ਸੀਨੀਅਰ ਸਿਟੀਜ਼ਨਜ਼ ਲਈ ਏਕੀਕ੍ਰਿਤ ਪ੍ਰੋਗਰਾਮ (ਆਈਪੀਐੱਸਆਰਸੀ) ਇੱਕ ਹਿੱਸਾ ਹੈ, ਦੇ ਤਹਿਤ, ਲਾਗੂਕਰਨ ਏਜੰਸੀਆਂ  ਜਿਵੇਂ ਕਿ ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ (ਰਜਿਸਟਰਡ ਸੁਸਾਇਟੀਆਂ ਦੁਆਰਾ) / ਪੰਚਾਇਤੀ ਰਾਜ ਸੰਸਥਾਵਾਂ  / ਸਥਾਨਕ ਸੰਸਥਾਵਾਂ; ਗ਼ੈਰ-ਸਰਕਾਰੀ ਸੰਸਥਾਵਾਂ / ਸਵੈ-ਇੱਛੁਕ ਸੰਸਥਾਵਾਂ ਨੂੰ, ਪਰਸਪਰ, ਸੀਨੀਅਰ ਸਿਟੀਜ਼ਨ ਹੋਮਜ਼ (ਬੁਢਾਪਾ ਘਰ) ਚਲਾਉਣ ਅਤੇ ਰੱਖ-ਰਖਾਅ ਲਈ ਸਹਾਇਤਾ ਗ੍ਰਾਂਟ ਦਿੱਤੀ ਜਾਂਦੀ ਹੈ।

 

 

ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ,ਸ਼੍ਰੀ ਰਤਨ ਲਾਲ ਕਟਾਰੀਆ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

********

 

ਐੱਨਬੀ/ਐੱਸਕੇ/ਜੇਕੇ/ਐੱਸਜੇ&ਈ/ਆਰਐੱਸ-3/16-09-2020

 



(Release ID: 1655213) Visitor Counter : 124