ਖੇਤੀਬਾੜੀ ਮੰਤਰਾਲਾ

ਜੀ ਐਮ ਫ਼ਸਲਾਂ ਦੀ ਕਾਸ਼ਤ ਤੇ ਅਧਿਐਨ

Posted On: 15 SEP 2020 4:04PM by PIB Chandigarh

ਬੀਟੀ ਕਪਾਹ ਇੱਕ ਇੱਕ ਜੈਨੇਟਿਕ ਤੌਰ ਤੇ ਸੋਧੀ ਗਈ (ਜੀ.ਐੱਮ.) ਫਸਲ ਹੈ ਜੋ ਕਿ ਭਾਰਤ ਸਰਕਾਰ ਵੱਲੋਂ ਵਪਾਰਕ ਕਾਸ਼ਤ ਲਈ 2002 ਵਿਚ
ਮਨਜ਼ੂਰ ਕੀਤੀ ਗਈ ਸੀ। ਬੀ ਟੀ ਕਪਾਹ ਦੇ ਪ੍ਰਭਾਵ ਤੇ ਆਈ ਸੀ ਏ ਆਰ ਵੱਲੋਂ ਕਰਵਾਏ ਗਏ ਲੰਮੇ ਸਮੇਂ ਦੇ ਅਧਿਐਨਾਂ ਨੇ  ਮਿੱਟੀ, ਮਾਈਕ੍ਰੋਫਲੋਰਾ
ਅਤੇ ਪਸ਼ੂਆਂ ਦੀ ਸਿਹਤ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਦਿਖਾਇਆ।  ਹਾਲਾਂਕਿ, ਵਿਗਿਆਨ ਅਤੇ ਟੈਕਨੋਲੋਜੀ, ਵਾਤਾਵਰਣ ਅਤੇ ਵਣ ਬਾਰੇ
ਸੰਸਦੀ ਸਟੈਂਡਿੰਗ ਕਮੇਟੀ ਨੇ 25 ਅਗਸਤ, 2017 ਨੂੰ ਸੰਸਦ ਵਿੱਚ ਪੇਸ਼ ਕੀਤੀ ਗਈ ‘ਜੈਨੇਟਿਕ ਰੂਪ ਨਾਲ ਸੋਧੀਆਂ ਫਸਲਾਂ ਅਤੇ ਇਸ ਦੇ
ਵਾਤਾਵਰਣ‘ ਤੇ ਪ੍ਰਭਾਵ’ ਬਾਰੇ ਆਪਣੀ ਰਿਪੋਰਟ ਵਿਚ ਸਿਫਾਰਸ਼ ਕੀਤੀ ਸੀ ਕਿ ਜੀਐਮ ਫਸਲਾਂ ਹੀ ਦੇਸ਼ ਵਿਚ ਪ੍ਰਸਤੁਤ ਕੀਤੀਆਂ ਜਾਣੀਆਂ
ਚਾਹੀਦੀਆਂ ਹਨ ਅਤੇ ਅਜਿਹਾ ਇਸਦੇ ਲਾਭ ਅਤੇ ਸੁਰੱਖਿਆ ਦੇ ਗੰਭੀਰ ਵਿਗਿਆਨਕ ਮੁਲਾਂਕਣ ਤੋਂ ਬਾਅਦ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ
ਹੀ ਜੀਐਮ ਫਸਲਾਂ ਦੇ ਨਿਰਪੱਖ ਮੁਲਾਂਕਣ ਲਈ ਰੈਗੂਲੇਟਰੀ ਢਾਂਚੇ ਦੇ ਪੁਨਰਗਠਨ ਦੀ ਸਿਫਾਰਸ਼ ਕੀਤੀ ਸੀ।  
2002 ਵਿਚ ਬੀਟੀ ਕਾਟਨ ਹਾਈਬ੍ਰਿਡਜ / ਕਿਸਮਾਂ ਦੀ ਵਪਾਰਕ ਰੀਲੀਜ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ ਜੋ ਨਰਮੇ ਦੀਆਂ ਡੋਡੀਆਂ ਨੂੰ ਰੋਗਾਣੂ
ਦੀਆਂ ਪ੍ਰਤੀ ਰੋਧਕ ਸਨ। 
 
ਬੀਟੀ ਬ੍ਰਿੰਜਲ, ਮੈਸਰਜ ਮਾਹੀਕੋ ਵੱਲੋਂ ਖੇਤੀਬਾੜੀ ਵਿਗਿਆਨ ਯੂਨੀਵਰਸਿਟੀ, ਧਾਰਵਾੜ, ਤਾਮਿਲਨਾਡੂ ਖੇਤੀਬਾੜੀ ਯੂਨੀਵਰਸਿਟੀ, ਕੋਇੰਬਟੂਰ
ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਵਾਰਾਣਸੀ ਸਥਿਤ ਭਾਰਤੀ ਸਬਜ਼ੀ ਖੋਜ ਸੰਸਥਾ ਦੇ ਸਹਿਯੋਗ ਨਾਲ ਵਿਕਸਤ ਕੀਤੇ ਗਏ ਬ੍ਰਿੰਜਲ ਸ਼ੂਟ ਫਲਾਈ
ਪ੍ਰਤੀਰੋਧਕ ਨੂੰ ਜੀਈਏਸੀ ਵੱਲੋਂ 2009 ਵਿੱਚ ਮਨਜ਼ੂਰੀ ਦਿੱਤੀ ਗਈ ਸੀ, ਪਰ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਨਿਯੁਕਤ ਤਕਨੀਕੀ
ਮਾਹਰ ਕਮੇਟੀ (ਟੀਈਸੀ) ਵੱਲੋਂ ਜੀਐੱਮ ਫਸਲਾਂ ਉੱਤੇ ਲਗਾਏ ਗਏ 10 ਸਾਲਾਂ ਦੇ ਮੋਰਾਟੋਰੀਅਮ ਕਾਰਨ, ਵਪਾਰੀਕਰਨ 'ਤੇ ਕੋਈ ਅਗਲੀ
ਕਾਰਵਾਈ ਨਹੀਂ ਕੀਤੀ ਗਈ ਹੈ।   ਹਾਲ ਹੀ ਵਿੱਚ ਜੈਨੇਟਿਕ ਇੰਜੀਨੀਅਰਿੰਗ ਮੁਲਾਂਕਣ ਕਮੇਟੀ (ਜੀਈਏਸੀ), ਭਾਰਤ ਸਰਕਾਰ ਦੇ ਵਾਤਾਵਰਣ,
ਵਣ ਅਤੇ ਜਲਵਾਯੁ ਪਰਿਵਰਤਨ ਮੰਤਰਾਲਾ (ਐਮਓਈਐਫ ਅਤੇ ਸੀਸੀ) ਨੇ 2020-23 ਦੇ ਦੌਰਾਨ ਅੱਠ ਰਾਜਾਂ ਵਿੱਚ ਦੇਸ਼ ਵਿੱਚ
ਹੀ ਵਿਕਸਤ ਬੀਟੀ ਬ੍ਰਿੰਜਲ ਦੀਆਂ ਦੋ ਨਵੀਆਂ ਟ੍ਰਾਂਸਜੈਨਿਕ ਕਿਸਮਾਂ ਦੇ ਬਾਇਓਸੇਫਟੀ ਰਿਸਰਚ ਫੀਲਡ ਟਰਾਇਲਾਂ ਨੂੰ ਸਿਰਫ ਸਬੰਧਤ ਰਾਜਾਂ ਤੋਂ
ਕੋਈ ਇਤਰਾਜ਼ ਨਹੀਂ ਦਾ ਸਰਟੀਫਿਕੇਟ (ਐਨਓਸੀ) ਲੈਣ ਅਤੇ ਇਸ ਲਈ ਜ਼ਮੀਨ ਦੇ ਵੱਖਰੇ ਖੇਤਰ ਦੀ ਉਪਲਬਧਤਾ ਦੀ ਪੁਸ਼ਟੀ ਤੋਂ ਬਾਅਦ ਮੁੜ
ਆਗਿਆ ਦਿੱਤੀ ਹੈ।  ਬ੍ਰਿੰਜਲ ਹਾਈਬ੍ਰਿਡਾਂ ਦੀਆਂ ਇਹ ਸਵਦੇਸੀ ਟ੍ਰਾਂਸੈਨਿਕ ਕਿਸਮਾਂ- ਜਨਕ ਅਤੇ ਬੀਐਸਐਸ -793, ਜਿਸ ਵਿੱਚ ਬੀਟੀ
ਕਰਾਈ 1 ਐਫਏ 1 ਜੀਨ (ਈਵੈਂਟ 142) ਹੈ- ਨੂੰ ਨੈਸ਼ਨਲ ਇੰਸਟੀਚਿਉਟ ਫਾਰ ਪਲਾਂਟ ਬਾਇਓਟੈਕਨਾਲੋਜੀ (ਐਨਆਈਪੀਬੀ) ਵੱਲੋਂ ਵਿਕਸਤ
ਕੀਤਾ ਗਿਆ ਹੈ।  ਇਸ ਤੋਂ ਪਹਿਲਾਂ ਐਨਆਈਪੀਬੀ ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ) ਦਾ ਨੈਸ਼ਨਲ ਇੰਸਟੀਚਿਊਟ ਆਨ ਪਲਾਂਟ
ਬਾਇਓਟੈਕਨਾਲੌਜੀ, ਨਵੀਂ ਦਿੱਲੀ ਸੀ। 
ਦਿੱਲੀ ਯੂਨੀਵਰਸਿਟੀ ਵੱਲੋਂ ਵਿਕਸਤ ਜੀਐਮ ਸਰ੍ਹੋਂ ਧਾਰਾ ਮਸਟਰਡ ਹਾਈਬ੍ਰਿਡ 11 (ਡੀਐਮਐਚ 11) ਵਪਾਰਕ ਤੌਰ ਤੇ ਜਾਰੀ ਕੀਤਾ ਜਾਣਾ
ਪੈਂਡਿੰਗ ਹੈ, ਕਿਉਂਜੋ  ਜੀਈਏਸੀ ਨੇ ਵਾਤਾਵਰਣ ਦੀ ਬਾਇਓ-ਸੇਫਟੀ ਬਾਰੇ ਵਿਸ਼ੇਸ਼ ਸੁਰੱਖਿਆ ਮੁਲਾਂਕਣ ਡੇਟਾ ਤਿਆਰ ਕਰਨ ਦੀ ਸਲਾਹ ਦਿੱਤੀ
ਹੈ, ਖ਼ਾਸਕਰ ਲਾਭਦਾਇਕ ਕੀੜੇ-ਮਕੌੜਿਆਂ 'ਤੇ ਪ੍ਰਭਾਵ ਨੂੰ ਲੈ ਕੇ।  ਇਸ ਮਾਮਲੇ ਵਿਚ ਅਜਿਹੀ ਕੋਈ ਬੇਨਤੀ ਪੈਂਡਿੰਗ ਨਹੀਂ ਹੈ I

ਆਈਸੀਏਆਰ ਹਮੇਸ਼ਾ ਵਿਗਿਆਨ ਅਧਾਰਤ ਨਵੀਨਤਮ ਟੈਕਨਾਲੋਜੀ ਨੂੰ ਉਤਸ਼ਾਹਤ ਕਰਦੀ ਹੈ। ਜਿਸ ਵਿੱਚ ਜੀਐਮ ਫਸਲਾਂ ਦੀ ਖੋਜ ਵੀ ਸ਼ਾਮਲ
ਹੈ। ਆਈਸੀਏਆਰ ਵੱਲੋਂ  2005 ਵਿੱਚ  ਕਬੂਤਰਦਾਣਾ, ਮੁਰਗੀਦਾਣਾ  (ਛੋਲੇ), ਚਰ੍ਹੀ , ਆਲੂ, ਬੈਂਗਣ, ਟਮਾਟਰ ਅਤੇ ਕੇਲੇ ਦੀਆਂ ਫਸਲਾਂ ਦੇ

ਕੇਸਾਂ ਲਈ ਵੱਖ-ਵੱਖ ਥਾਵਾਂ 'ਤੇ ਟ੍ਰਾਂਸਜੈਨਿਕ ਇਨ ਫਸਲਾਂ ਦਾ ਨੈਟਵਰਕ ਪ੍ਰੋਜੈਕਟ (ਮੌਜੂਦਾ ਰੂਪ ਵਿੱਚ ਫੰਕਸ਼ਨਲ ਜੀਨੋਮਿਕਸ ਅਤੇ ਫਸਲਾਂ ਵਿੱਚ
ਜੈਨੇਟਿਕ ਸੋਧ) ਨੈੱਟਵਰਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਗੁਣਾਂ ਅਤੇ ਸਮੱਗਰੀ ਵਿਕਾਸ ਦੇ ਵੱਖ ਵੱਖ ਪੜਾਵਾਂ ਵਿੱਚ ਹਨ।
 
ਭਾਰਤ ਸਰਕਾਰ ਕੋਲ ਜੀਐੱਮ ਫਸਲਾਂ ਦੇ ਖੇਤੀ ਮੁੱਲ ਦੀ ਪਰਖ ਅਤੇ ਮੁਲਾਂਕਣ ਲਈ ਬਹੁਤ ਸਖਤ ਦਿਸ਼ਾ ਨਿਰਦੇਸ਼ ਹਨ ਤਾਂ ਜੋ ਕਿਸਾਨਾਂ ਦੇ ਹਿੱਤਾਂ
ਦੀ ਰੱਖਿਆ ਕੀਤੀ ਜਾ ਸਕੇ। ਇਹ ਦਿਸ਼ਾ ਨਿਰਦੇਸ਼ ਜੀਐੱਮ ਬੀਜਾਂ ਦੀ ਸੁਰੱਖਿਆ ਦੇ ਸੰਬੰਧ ਵਿੱਚ ਸਾਰੀਆਂ ਚਿੰਤਾਵਾਂ ਦਾ ਹੱਲ ਕਰਦੇ ਹਨ।
ਜੀਐਮ  ਫਸਲਾਂ ਨੂੰ ਬਾਇਓਟੈਕਨਾਲੌਜੀ ਵਿਭਾਗ, ਵਿਗਿਆਨ ਅਤੇ ਟੈਕਨਾਲੋਜੀ ਮੰਤਰਾਲੇ, ਜੀਨੈਟਿਕ ਮੈਨੂਪਲੇਸ਼ਨ ਬਾਰੇ ਸਮੀਖਿਆ
ਕਮੇਟੀ; ਆਰਸੀਜੀਐਮ) ਅਤੇ ਵਾਤਾਵਰਣ ਅਤੇ ਵਣ ਮੰਤਰਾਲੇ (ਜੀਨੈਟਿਕ ਇੰਜੀਨੀਅਰਿੰਗ ਮੁਲਾਂਕਣ ਕਮੇਟੀ; ਜੀਈਏਸੀ) ਵਿੱਚ ਜੀ.ਐੱਮ
ਫਸਲਾਂਤੇ ਵਿਚਾਰ ਕਰਨ ਅਤੇ ਮਾਮਲਾ ਦਰ ਮਾਮਲਾ ਆਧਾਰ ਤੇ  ਕਾਰਜਸ਼ੀਲ ਨਿਯਮਤ ਪ੍ਰਣਾਲੀ ਦੇ ਦਿਸ਼ਾ ਨਿਰਦੇਸ਼ ਹਨ।
 
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ
ਦਿੱਤੀ।
----------------------------
ਏਪੀਐਸ/ਐਸਜੀ(Release ID: 1654800) Visitor Counter : 286


Read this release in: English , Urdu , Tamil