ਖੇਤੀਬਾੜੀ ਮੰਤਰਾਲਾ

ਊਂਠਾਂ ਤੇ ਰਾਸ਼ਟਰੀ ਖੋਜ ਕੇਂਦਰ

Posted On: 15 SEP 2020 4:03PM by PIB Chandigarh

ਬੀਕਾਨੇਰ ਸਥਿਤ ਊਂਠਾਂ ਦੇ ਖੋਜ ਕੇਂਦਰ (ਐਨ ਆਰ ਸੀ ਸੀ) ਦੀ ਗੁਜਰਾਤ ਵਿੱਚ ਇੱਕ ਸ਼ਾਖਾ ਸਥਾਪਿਤ ਕਰਨ ਲਈ ਗੁਜਰਾਤ ਸਰਕਾਰ ਤੋਂ ਨਾਮ ਮਾਤਰ ਕੀਮਤ / ਲੀਜ਼ ਦੇ ਅਧਾਰ 'ਤੇ ਉਪਯੁਕਤ ਸਾਈਜ਼ ਦੀ ਜ਼ਮੀਨ ਅਤੇ ਹੋਰ ਸਰੋਤਾਂ ਦੀ ਮੰਗ ਕੀਤੀ ਗਈ ਹੈ।  

ਖਰਾਏ ਊਂਠਾਂ ਦੀ ਰਾਖੀ ਲਈ ਕਦਮ: -

1. ਖਰਾਏ ਊਂਠ ਡੀਏਆਰਆਈ/ਆਈਸੀਏਆਰ ਵੱਲੋਂ ਵਿਸ਼ੇਸ਼ ਚਿਤਰਨ ਨਾਲ ਨਸਲੀ ਊਂਠ ਵਜੋਂ ਰਜਿਸਟਰਡ ਅਤੇ ਗਜ਼ਟ ਵਿੱਚ ਨੋਟੀਫਾਈ ਕੀਤਾ ਗਿਆ ਹੈ।  

2. ਐਨ.ਆਰ.ਸੀ.ਸੀ ਨੇ ਗੁਜਰਾਤ ਦੀ ਕਾਮਧੇਨੂ ਯੂਨੀਵਰਸਿਟੀ ਨਾਲ ਨਸਲ ਦੀ ਰਾਖੀ, ਸੰਭਾਲ ਅਤੇ ਵਿਕਾਸ ਲਈ ਇਕ ਸਮਝੌਤਾ ਸਹੀਬੰਦ ਕੀਤਾ ਹੈ (I). ਊਂਠ ਦੇ ਵਿਗਿਆਨਿਕ ਵਿਧੀ ਨਾਲ ਪਸ਼ੂਪਾਲਨ ਲਈ ਕਿਸਾਨਾਂ ਨੂੰ ਸਿਖਲਾਈ (II) ਵਿਗਿਆਨੀਆਂ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਲਈ ਮੀਟਿੰਗਾਂ ਦਾ ਆਯੋਜਨ (II) ਪਸ਼ੂ ਸਿਹਤ ਕੈਂਪਾਂ ਦਾ ਆਯੋਜਨ (IV) ਊਂਠ ਦੇ ਦੁੱਧ ਉਦਮਤਾ ਦੇ ਵਿਕਾਸ ਲਈ ਤਕਨੀਕੀ ਸਹਾਇਤਾ ਮੁਹਈਆ ਕਰਵਾਉਣਾ।  

 ਐਨਆਰਸੀਸੀਬੀਕਾਨੇਰ ਵੱਲੋਂ ਲੱਦਾਖ ਵਿਚ ਦੋਹਰੇ ਕੁੱਬ ਵਾਲੇ ਊਂਠ ਦੀ ਰਾਖੀ ਲਈ ਕੀਤੇ ਜਾਂਦੇ ਉਪਰਾਲੇ ਹੇਠਾਂ ਦਿੱਤੇ ਜਾ ਰਹੇ ਹਨ:

1. ਨੁਬਰਾ ਘਾਟੀ ਵਿਚ ਸਿਹਤ ਕੈਂਪ ਲਗਾ ਕੇ ਊਂਠਾਂ ਦਾ  ਸਿਹਤ ਪ੍ਰਬੰਧਨ। 

2. ਸਥਾਨਕ ਫੀਡ ਸਰੋਤਾਂ ਦੀ ਵਰਤੋਂ ਕਰਕੇ ਪੌਸ਼ਟਿਕ ਖੁਰਾਕ ਪ੍ਰਬੰਧਨ।  

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ। 

---------------------------------------  

ਏਪੀਐਸ /ਐਸਜੀ 



(Release ID: 1654749) Visitor Counter : 121