ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਐੱਨਡੀਏ ਅਤੇ ਨੇਵਲ ਅਕੈਡਮੀ ਦੀ ਪਰੀਖਿਆ (II), 2019 ਦੇ ਅੰਤਿਮ ਨਤੀਜਿਆਂ ਦਾ ਐਲਾਨ

प्रविष्टि तिथि: 14 SEP 2020 5:57PM by PIB Chandigarh

ਮੈਰਿਟ ਅਨੁਸਾਰ ਹੇਠ ਲਿਖੀ ਉਨ੍ਹਾਂ 662 ਉਮੀਦਵਾਰਾਂ ਦੀ ਸੂਚੀ ਹੈ, ਜੋ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੁਆਰਾ 17 ਨਵੰਬਰ, 2019 ਨੂੰ ਹੋਈ ਲਿਖਤੀ ਪਰੀਖਿਆ ਦੇ ਨਤੀਜਿਆਂ ਅਤੇ ਮਗਰੋਂ ਰੱਖਿਆ ਮੰਤਰਾਲੇ ਦੇ ਸੇਵਾਵਾਂ ਚੋਣ ਬੋਰਡ ਦੁਆਰਾ ਇੰਟਰਵਿਊਜ਼ ਦੇ ਅਧਾਰ ਤੇ  ਨੈਸ਼ਨਲ ਡਿਫੈਂਸ ਅਕੈਡਮੀ ਦੇ ਸੈਨਾ, ਨੇਵੀ ਅਤੇ ਏਅਰ ਫੋਰਸ ਦੇ ਵਿੰਗਾਂ ਵਿਚ 144 ਵੇਂ ਅਤੇ ਨੇਵਲ ਅਕੈਡਮੀ ਦੇ 106ਵੇਂ ਇੰਡੀਅਨ ਨੇਵਲ ਅਕੈਡਮੀ ਕੋਰਸ (ਆਈਐੱਨਏਸੀ) ਲਈ ਦਾਖਲੇ ਦੇ ਯੋਗ ਹੋ ਗਏ ਹਨ। ਉਪਰੋਕਤ ਕੋਰਸਾਂ ਦੇ ਸ਼ੁਰੂ ਹੋਣ ਦੀ ਮਿਤੀ ਦੇ ਸੰਬੰਧ ਵਿੱਚ ਵਿਸਤਾਰ ਵਿੱਚ ਜਾਣਕਾਰੀ ਲੈਣ ਲਈ, ਕਿਰਪਾ ਕਰਕੇ ਰੱਖਿਆ ਮੰਤਰਾਲੇ ਦੀਆਂ ਵੈੱਬਸਾਈਟਾਂ, www.joinindianarmy.nic.in www.joinindiannavy.gov.in  ਅਤੇ www.careerindianairforce.cdac.in ਉੱਤੇ ਜਾਓ।

 

 2. ਇਨ੍ਹਾਂ ਸੂਚੀਆਂ ਨੂੰ ਤਿਆਰ ਕਰਨ ਵੇਲੇ ਮੈਡੀਕਲ ਪਰੀਖਿਆ ਦੇ ਨਤੀਜੇ ਧਿਆਨ ਵਿਚ ਨਹੀਂ ਲਏ ਗਏ ਹਨ।

 

 3. ਸਾਰੇ ਉਮੀਦਵਾਰਾਂ ਦੀ ਨਾਮਜ਼ਦਗੀ, ਉਨ੍ਹਾਂ ਦੁਆਰਾ ਦਾਅਵਾ ਕੀਤੇ ਗਏ ਅਨੁਸਾਰ ਅਪਣੇ ਜਨਮ ਮਿਤੀ ਅਤੇ ਵਿੱਦਿਅਕ ਯੋਗਤਾਵਾਂ ਦੀ ਤਸਦੀਕ ਲਈ ਲੋੜੀਂਦੇ ਸਰਟੀਫਿਕੇਟ, ਜਿੱਥੇ ਕਿ ਇਹ ਪਹਿਲਾਂ ਨਹੀਂ ਜਮ੍ਹਾਂ ਕੀਤੇ ਗਏ, ਜਮ੍ਹਾਂ ਕਰਾਉਣ ਤੱਕ ਆਰਜ਼ੀ ਹੈ, ਜੋ ਕਿ ਸਿੱਧੇ ਤੌਰ ਤੇ ਵਧੀਕ ਡਾਇਰੈਕਟੋਰੇਟ ਜਨਰਲ ਆਵ੍ ਰਿਕਰਿਉਟਿੰਗ, ਐਡਜੁਟੈਂਟ ਜਨਰਲ ਦੀ ਸ਼ਾਖਾ, ਏਕੀਕ੍ਰਿਤ ਹੈੱਡਕੁਆਰਟਰ, ਰੱਖਿਆ ਮੰਤਰਾਲੇ  (ਆਰਮੀ), ਵੈਸਟ ਬਲਾਕ ਨੰ. III, ਵਿੰਗ -1, ਆਰ.ਕੇ. ਪੁਰਮ, ਨਵੀਂ ਦਿੱਲੀ -110066 ਕੋਲ ਜਮ੍ਹਾਂ ਕਰਵਾਉਣੇ ਹੋਣਗੇ, ਨਾ ਕਿ ਯੂਪੀਐੱਸਸੀ ਪਾਸ

 

 

4. ਜੇ ਉਮੀਦਵਾਰ ਦੇ ਐਡਰੈਸ ਵਿੱਚ ਕੋਈ ਤਬਦੀਲੀ ਹੁੰਦੀ ਹੈ, ਤਾਂ ਉਮੀਦਵਾਰਾਂ ਨੂੰ ਉਪਰੋਕਤ ਪਤੇ 'ਤੇ ਤੁਰੰਤ ਫੌਜ ਦੇ ਮੁੱਖ ਦਫਤਰ ਨੂੰ ਸਿੱਧਾ ਇਤਲਾਹ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

 5. ਨਤੀਜਾ ਯੂਪੀਐੱਸਸੀ ਦੀ ਵੈੱਬਸਾਈਟ https://www.upsc.gov.in 'ਤੇ ਵੀ ਉਪਲਬਧ ਹੈ। ਹਾਲਾਂਕਿ, ਉਮੀਦਵਾਰਾਂ ਦੇ ਅੰਕ ਅੰਤਿਮ ਨਤੀਜਿਆਂ ਦੀ ਘੋਸ਼ਣਾ ਦੀ ਮਿਤੀ ਤੋਂ 15 ਦਿਨਾਂ ਬਾਅਦ ਵੈੱਬਸਾਈਟ 'ਤੇ ਉਪਲਬਧ ਹੋਣਗੇ।

 

 6. ਕਿਸੇ ਹੋਰ ਜਾਣਕਾਰੀ ਲਈ, ਉਮੀਦਵਾਰ ਕਿਸੇ ਵੀ ਕੰਮ ਵਾਲੇ ਦਿਨ, ਜਾਂ ਤਾਂ ਉਹ ਵਿਅਕਤੀਗਤ ਤੌਰ 'ਤੇ ਜਾਂ ਟੈਲੀਫੋਨ ਨੰਬਰ 011-23385271 / 011-23381125 / 011-23098543  ‘ਤੇ 10:00 ਵਜੇ ਤੋਂ 17:00 ਵਜੇ ਦੇ ਵਿਚਕਾਰ ਕਮਿਸ਼ਨ ਦੇ ਗੇਟ 'ਸੀ' ਦੇ ਨੇੜੇ ਫੈਸਿਲਿਟੀ ਕਾਊਂਟਰ ਨਾਲ ਸੰਪਰਕ ਕਰ ਸਕਦੇ ਹਨ।

 

ਨਤੀਜੇ ਦੇੜਣ ਲਈ ਇੱਥੇ ਕਲਿੱਕ ਕਰੋ

Click here to see the results

 

       

                                               *********

 

ਐੱਸਐੱਨਸੀ


(रिलीज़ आईडी: 1654240) आगंतुक पटल : 170
इस विज्ञप्ति को इन भाषाओं में पढ़ें: Bengali , English , Urdu , Marathi