ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਅੰਤਰਰਾਸ਼ਟਰੀ ਏਜੰਸੀਆਂ ਨਾਲ ਭਾਈਵਾਲੀ

Posted On: 14 SEP 2020 2:31PM by PIB Chandigarh

ਇਹ ਸੁਨਿਸ਼ਚਿਤ ਕਰਨ ਲਈ ਕਿ ਹੁਨਰਮੰਦੀ ਪੰਚਾਇਤ ਪੱਧਰ ਸਮੇਤ ਸਥਾਨਕ ਪੱਧਰ 'ਤੇ ਲੋਕਾਂ ਦੀ ਇੱਛਾ ਨੂੰ ਪੂਰਾ ਕਰਦੀ ਹੈ, ਕੌਸ਼ਲ ਵਿਕਾਸ ਅਤੇ ਉੱਦਮ ਮੰਤਰਾਲਾ ਜ਼ਿਲ੍ਹੇ ਦੇ ਸ਼ਕਤੀਕਰਨ ਤੇ ਜ਼ੋਰ ਦੇ ਰਿਹਾ ਹੈ। ਇਹ ਕਲਪਨਾ ਕੀਤੀ ਗਈ ਹੈ ਕਿ ਜ਼ਿਲ੍ਹਾ ਕਲੈਕਟਰ ਦੇ ਤਹਿਤ ਜ਼ਿਲ੍ਹਾ ਕੌਸ਼ਲ ਕਮੇਟੀ ਨਾ ਸਿਰਫ਼ ਜ਼ਿਲ੍ਹਾ ਕੌਸ਼ਲ ਵਿਕਾਸ ਯੋਜਨਾਵਾਂ ਦੇ ਵਿਕਾਸ ਦੀ ਸੁਵਿਧਾ ਦੇਵੇਗੀ, ਬਲਕਿ ਬਿਹਤਰ ਸਪੁਰਦਗੀ ਲਈ ਲਾਗੂ ਹੋਣ ਵਾਲੇ ਕਾਰਜਾਂ ਦੀ ਨਿਗਰਾਨੀ ਵੀ ਕਰੇਗੀ। ਜ਼ਿਲ੍ਹਾ ਕੌਸ਼ਲ ਕਮੇਟੀਆਂ ਕੌਸ਼ਲ ਵਿਕਾਸ ਦੀਆਂ ਪਹਿਲਾਂ ਲਈ ਮੰਤਰਾਲੇ ਨਾਲ ਨੇੜਤਾ ਨਾਲ ਕੰਮ ਕਰਨਗੀਆਂ। ਜ਼ਿਲ੍ਹਾ ਪੱਧਰ 'ਤੇ ਸਰੋਤ ਸਹਾਇਤਾ ਨੂੰ ਮਜ਼ਬੂਤ ਕਰਨ ਲਈ ਮੰਤਰਾਲੇ ਨੇ ਮਹਾਤਮਾ ਗਾਂਧੀ ਨੈਸ਼ਨਲ ਫੈਲੋਸ਼ਿਪ (ਐੱਮਜੀਐੱਨਐੱਫ) ਵੀ ਪੇਸ਼ ਕੀਤੀ ਹੈ, ਜੋ ਕਿ ਆਈਆਈਐੱਮ ਬੰਗਲੌਰ ਦੁਆਰਾ ਰਾਜ ਦੇ ਕੌਸ਼ਲ ਵਿਕਾਸ ਮਿਸ਼ਨਾਂ (ਐੱਸਐੱਸਡੀਐੱਮਜ਼) ਦੇ ਸਹਿਯੋਗ ਨਾਲ ਡਿਜ਼ਾਈਨ ਕੀਤੀ ਗਈ ਅਤੇ ਲਾਗੂ ਕੀਤੀ ਗਈ ਹੈ, ਜਿੱਥੇ ਫੈਲੋਜ਼ ਨੂੰ ਤੈਨਾਤ ਕੀਤਾ ਜਾਵੇਗਾ, ਜ਼ਿਲ੍ਹੇ 2 ਸਾਲਾਂ ਲਈ ਅਤੇ ਵਿਸ਼ੇਸ਼ ਰਾਜ ਕੌਸ਼ਲ ਵਿਕਾਸ ਯੋਜਨਾਵਾਂ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨਗੇ। ਸੰਬੰਧਿਤ ਸਥਾਨਕ ਅਤੇ ਰਾਜ ਪੱਧਰੀ ਪ੍ਰੋਗਰਾਮਾਂ ਨੂੰ ਪਹਿਲਾਂ ਹੀ ਨਿਰਧਾਰਤ ਰਾਜ ਪ੍ਰੇਰਕ ਗਰਾਂਟਾਂ ਤੋਂ ਇਲਾਵਾ, ਐੱਮਐੱਸਡੀਈ ਦੀ ਸੰਕਲਪ ਸਕੀਮ ਅਧੀਨ ਵਾਧੂ ਫੰਡ ਪ੍ਰਾਪਤ ਹੋਣਗੇ। ਸਿੱਖਿਆ ਮੰਤਰਾਲਾ ਸਕੂਲ ਸਿੱਖਿਆ ਨੂੰ ਕਿੱਤਾਮੁਖੀ ਕਰਨ ਦੀ ਯੋਜਨਾ ਨੂੰ ਸਮੱਗਰ ਸਿੱਖਿਆ - ਸਕੂਲ ਸਿੱਖਿਆ ਲਈ ਏਕੀਕ੍ਰਿਤ ਯੋਜਨਾਦੀ ਛਤਰ ਛਾਇਆ ਹੇਠ ਲਾਗੂ ਕਰ ਰਿਹਾ ਹੈ।

 

ਇਸ ਯੋਜਨਾ ਤਹਿਤ ਕਲਾਸ ਨੌਵੀਂ ਤੋਂ ਬਾਰ੍ਹਵੀਂ ਜਮਾਤ ਲਈ ਕਿੱਤਾਮੁਖੀ ਸਿੱਖਿਆ ਦੇ ਲਾਭਾਂ ਬਾਰੇ ਜਾਗਰੂਕਤਾ ਦੇ ਨਾਲ ਵੱਖ-ਵੱਖ ਕਿੱਤਿਆਂ ਲਈ ਜ਼ਰੂਰੀ ਕਿੱਤਾਮੁਖੀ ਕੁਸ਼ਲਤਾ ਪ੍ਰਦਾਨ ਕਰਨ ਦੇ ਨਾਲ-ਨਾਲ ਇੱਕ ਕਿੱਤਾਮੁਖੀ ਵਿਸ਼ਾ ਪੇਸ਼ ਕੀਤਾ ਜਾਂਦਾ ਹੈ। ਮੰਤਰਾਲੇ ਦੇ ਅਧੀਨ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਨੇ ਕਿੱਤਾਮੁਖੀ ਸਿੱਖਿਆ ਅਤੇ ਟ੍ਰੇਨਿੰਗ ਦੇ ਖੇਤਰ ਵਿੱਚ ਸਹਿਯੋਗ ਲਈ 8 ਦੇਸ਼ਾਂ ਜਿਵੇਂ ਜਾਪਾਨ, ਯੂਏਈ, ਸਵੀਡਨ, ਸਾਊਦੀ ਅਰਬ, ਸਵੀਡਨ, ਰੂਸ, ਫਿਨਲੈਂਡ ਅਤੇ ਮੋਰੱਕੋ ਨਾਲ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਹਨ।

 

ਇਹ ਜਾਣਕਾਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ, ਸ਼੍ਰੀ ਆਰ.ਕੇ. ਸਿੰਘ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ।

 

 

****

 

ਵਾਈਕੇਬੀ/ਐੱਸਕੇ


(Release ID: 1654216) Visitor Counter : 131