ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਬਿਹਾਰ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨਾਲ ਜੁੜੇ 7 ਪ੍ਰੋਜੈਕਟਾਂ ਦਾ 15 ਸਤੰਬਰ ਨੂੰ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ
Posted On:
14 SEP 2020 2:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਸਤੰਬਰ ਦੇ ਦਿਨ ਵਰਚੁਅਲ ਮਾਧਿਅਮ ਜ਼ਰੀਏ ਬਿਹਾਰ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨਾਲ ਜੁੜੇ ਸੱਤ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ । ਇਨ੍ਹਾਂ ਵਿੱਚੋਂ ਚਾਰ ਪ੍ਰੋਜੈਕਟ ਜਲ ਸਪਲਾਈ ਨਾਲ ਸਬੰਧਿਤ ਹਨ, ਦੋ ਪ੍ਰੋਜੈਕਟ ਸੀਵਰੇਜ ਟ੍ਰੀਟਮੈਂਟ ਦੇ ਲਈ ਅਤੇ ਇੱਕ ਪ੍ਰੋਜੈਕਟ ਰਿਵਰ ਫਰੰਟ ਡਿਵੈਲਪਮੈਂਟ ਨਾਲ ਸਬੰਧਿਤ ਹੈ। ਇਨ੍ਹਾਂ ਸਾਰੇ ਪ੍ਰੋਜੈਕਟਾਂ ਦੀ ਲਾਗਤ 541 ਕਰੋੜ ਰੁਪਏ ਹੈ। ਸਾਰੇ ਪ੍ਰੋਜੈਕਟਾਂ ਦਾ ਲਾਗੂਕਰਨ ਬਿਹਾਰ ਦੇ ਨਗਰ ਵਿਕਾਸ ਅਤੇ ਆਵਾਸ ਵਿਭਾਗ ਦੇ ਅਧੀਨ ਬੁਡਕੋ ਦੁਆਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਬਿਹਾਰ ਦੇ ਮੁੱਖ ਮੰਤਰੀ ਵੀ ਮੌਜੂਦ ਰਹਿਣਗੇ।
ਵੇਰਵਾ
ਪ੍ਰਧਾਨ ਮੰਤਰੀ ਦੁਆਰਾ ਪਟਨਾ ਨਗਰ ਨਿਗਮ ਖੇਤਰ ਵਿੱਚ ਬੇਉਰ ਅਤੇ ਕਰਮਲੀਚਕ ਵਿਖੇ ਨਮਾਮੀ ਗੰਗਾ ਸਕੀਮ ਤਹਿਤ ਬਣ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਜਾਵੇਗਾ ।
ਪ੍ਰਧਾਨ ਮੰਤਰੀ ਦੁਆਰਾ ਸੀਵਾਨ ਮਿਉਂਸਪਲ ਕੌਂਸਲ ਅਤੇ ਛਪਰਾ ਨਗਰ ਨਿਗਮ ਦੇ ਅਮਰੁਤ (AMRUT) ਮਿਸ਼ਨ ਤਹਿਤ ਬਣਾਏ ਗਏ ਜਲ ਸਪਲਾਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ। ਇਨ੍ਹਾਂ ਦੋਹਾਂ ਪ੍ਰੋਜੈਕਟਾਂ ਨਾਲ ਸਥਾਨਕ ਨਾਗਰਿਕਾਂ ਨੂੰ 24 ਘੰਟੇ ਪੀਣ ਵਾਲਾ ਸ਼ੁੱਧ ਪਾਣੀ ਮਿਲੇਗਾ।
ਪ੍ਰਧਾਨ ਮੰਤਰੀ ਦੁਆਰਾ ਮੁੰਗੇਰ ਨਗਰ ਨਿਗਮ ਵਿੱਚ ਅਮਰੁਤ ਮਿਸ਼ਨ ਤਹਿਤ ‘ਮੁੰਗੇਰ ਜਲ ਸਪਲਾਈ ਸਕੀਮ’ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਸ ਸਕੀਮ ਨਾਲ ਸਥਾਨਕ ਨਾਗਰਿਕਾਂ ਨੂੰ ਪਾਈਪਲਾਈਨਾਂ ਰਾਹੀਂ ਪੀਣ ਵਾਲਾ ਸ਼ੁੱਧ ਪਾਣੀ ਮਿਲੇਗਾ। ਜਮਾਲਪੁਰ ਨਗਰ ਪਰਿਸ਼ਦ ਵਿੱਚ ਅਮਰੁਤ ਮਿਸ਼ਨ ਤਹਿਤ ਜਮਾਲਪੁਰ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।
ਨਮਾਮੀ ਗੰਗੇ ਯੋਜਨਾ ਦੇ ਤਹਿਤ ਮੁਜ਼ੱਫਰਪੁਰ ਰਿਵਰ ਫਰੰਟ ਡਿਵੈਲਪਮੈਂਟ ਸਕੀਮ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ਦੇ ਤਹਿਤ ਮੁਜ਼ੱਫਰਪੁਰ ਸ਼ਹਿਰ ਦੇ ਤਿੰਨ ਘਾਟਾਂ (ਪੂਰਬੀ ਅਖਾੜਾ ਘਾਟ, ਸੀੜ੍ਹੀ ਘਾਟ, ਚੰਦਵਾਰਾ ਘਾਟ) ਦਾ ਵਿਕਾਸ ਕੀਤਾ ਜਾਵੇਗਾ। ਰਿਵਰ ਫਰੰਟ 'ਤੇ ਕਈ ਤਰ੍ਹਾਂ ਦੀਆਂ ਬੁਨਿਆਦੀ ਸੁਵਿਧਾਵਾਂ ਉਪਲਬਧ ਹੋਣਗੀਆਂ, ਜਿਵੇਂ: ਪਖਾਨੇ, ਇਨਫਰਮੇਸ਼ਨ ਕਿਓਸਕ , ਚੇਂਜਿੰਗ ਰੂਮ, ਪਾਥਵੇ, ਵਾਚ ਟਾਵਰ, ਆਦਿ। ਉਕਤ ਘਾਟਾਂ 'ਤੇ ਆਕਰਸ਼ਕ ਸਾਈਨੇਜ, ਸੁਰੱਖਿਆ ਵਿਵਸਥਾ ਅਤੇ ਲੋੜੀਂਦੀ ਰੋਸ਼ਨੀ ਵੀ ਉਪਲਬਧ ਹੋਵੇਗੀ। ਰਿਵਰ ਫਰੰਟ ਦਾ ਨਿਰਮਾਣ ਹੋ ਜਾਣ ਨਾਲ ਘਾਟਾਂ ਦਾ ਮਨੋਰਮ ਦ੍ਰਿਸ਼ ਦੇ ਨਾਲ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ, ਜੋ ਮੁਜ਼ੱਫਰਪੁਰ ਵਾਸੀਆਂ ਦੇ ਲਈ ਭਵਿੱਖ ਵਿੱਚ ਖਿੱਚ ਦਾ ਕੇਂਦਰ ਸਾਬਤ ਹੋਵੇਗਾ।
***
ਏਪੀ/ਐੱਸਐੱਚ
(Release ID: 1654043)
Visitor Counter : 192
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam