ਪ੍ਰਧਾਨ ਮੰਤਰੀ ਦਫਤਰ
ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
14 SEP 2020 9:53AM by PIB Chandigarh
ਨਮਸਕਾਰ ਸਾਥੀਓ,
ਇੱਕ ਲੰਬੇ ਅੰਤਰਾਲ ਦੇ ਬਾਅਦ ਅੱਜ ਆਪ ਸਭਦੇ ਦਰਸ਼ਨ ਹੋ ਰਹੇ ਹਨ । ਆਪ ਸਭ ਕੁਸ਼ਲ ਹੋ ਨਾ? ਕੋਈ ਸੰਕਟ ਤਾਂ ਨਹੀਂ ਆਇਆ ਨਾ ਤੁਹਾਡੇ ਪਰਿਵਾਰ ਵਿੱਚ ਵੀ ? ਚਲੋ ਈਸ਼ਵਰ ਤੁਹਾਨੂੰ ਸਲਾਮਤ ਰੱਖੇ ।
ਇੱਕ ਵਿਸ਼ਿਸ਼ਟਵਾਤਾਵਰਣ ਵਿੱਚ ਸੰਸਦ ਦਾ ਸੈਸ਼ਨ ਅੱਜ ਪ੍ਰਾਰੰਭ ਹੋ ਰਿਹਾ ਹੈ। ਕੋਰੋਨਾ ਵੀ ਹੈ, ਕਰਤੱਵ ਵੀ ਹੈ ਅਤੇ ਸਾਰੇ ਸਾਂਸਦਾਂ ਨੇ ਕਰਤੱਵ ਦਾ ਰਸਤਾ ਚੁਣਿਆ ਹੈ। ਮੈਂ ਸਾਰੇ ਸਾਂਸਦਾਂ ਨੂੰ ਇਸ ਪਹਿਲ ਦੇ ਲਈ ਵਧਾਈ ਦਿੰਦਾ ਹਾਂ, ਅਭਿਨੰਦਨ ਕਰਦਾ ਹਾਂ ਅਤੇ ਧੰਨਵਾਦ ਵੀ ਕਰਦਾ ਹਾਂ ।
ਬਜਟ ਸੈਸ਼ਨ ਸਮੇਂਤੋਂ ਪਹਿਲਾਂ ਹੀ ਰੋਕਣਾ ਪਿਆ ਸੀ । ਇਸ ਵਾਰ ਵੀ ਦਿਨ ਵਿੱਚ ਦੋ ਵਾਰ, ਇੱਕ ਵਾਰ ਰਾਜਸਭਾ ਇੱਕ ਵਾਰ ਲੋਕਸਭਾ, ਸਮਾਂ ਵੀ ਬਦਲਣਾ ਪਿਆ ਹੈ। Saturday, Sunday ਵੀ ਇਸ ਵਾਰ ਕੈਂਸਲ ਕਰ ਦਿੱਤਾ ਗਿਆ ਹੈ। ਲੇਕਿਨ ਸਾਰੇ ਮੈਂਬਰਾਂ ਨੇ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਹੈ, ਸੁਆਗਤ ਕੀਤਾ ਹੈ ਅਤੇ ਕਰਤੱਵਪਥ’ਤੇ ਅੱਗੇ ਵਧਣ ਦਾ ਫੈਸਲਾ ਕੀਤਾ ਹੈ।
ਇਸ ਸੈਸ਼ਨ ਵਿੱਚ ਕਈ ਮਹੱਤਵਪੂਰਨ ਫ਼ੈਸਲੇ ਹੋਣਗੇ, ਅਨੇਕ ਵਿਸ਼ਿਆਂ’ਤੇ ਚਰਚਾ ਹੋਵੇਗੀ ਅਤੇ ਸਾਡੇਸਭਦਾ ਅਨੁਭਵ ਹੈ ਕਿ ਲੋਕਸਭਾ ਵਿੱਚ ਜਿਤਨੀਜ਼ਿਆਦਾ ਚਰਚਾ ਹੁੰਦੀ ਹੈ ਜਿਤਨੀ ਗਹਿਨ ਚਰਚਾ ਹੁੰਦੀ ਹੈ, ਜਿਤਨੀਵਿਵਿਧਤਾਵਾਂ ਨਾਲ ਭਰੀ ਚਰਚਾ ਹੁੰਦੀ ਹੈ ਉਤਨਾਸਦਨ ਨੂੰ ਵੀ, ਵਿਸ਼ਾ-ਵਸਤੂ ਨੂੰ ਵੀ ਅਤੇ ਦੇਸ਼ ਨੂੰ ਵੀ ਬਹੁਤ ਲਾਭ ਹੁੰਦਾ ਹੈ ।
ਇਸ ਵਾਰ ਵੀ ਉਸ ਮਹਾਨ ਪਰੰਪਰਾ ਵਿੱਚ ਅਸੀਂਸਾਰੇ ਸਾਂਸਦ ਮਿਲ ਕੇ value addition ਕਰਾਂਗੇ, ਅਜਿਹਾ ਮੇਰਾ ਵਿਸ਼ਵਾਸ ਹੈ। ਕੋਰੋਨਾ ਤੋਂ ਬਣੀ ਜੋ ਪਰਿਸਥਿਤੀ ਹੈ ਉਸ ਵਿੱਚ ਜਿੰਨੀਆਂਸਾਵਧਾਨੀਆਂਦੇ ਵਿਸ਼ੇ ਵਿੱਚ ਸੂਚਿਤਕੀਤਾ ਗਿਆ ਹੈ, ਉਨ੍ਹਾਂਸਾਵਧਾਨੀਆਂ ਦਾ ਪਾਲਣ ਸਾਨੂੰ ਸਾਰਿਆਂ ਨੂੰ ਕਰਨਾ ਹੀ ਕਰਨਾ ਹੈ। ਅਤੇ ਇਹ ਵੀ ਸਾਫ਼ ਹੈ ਜਦੋਂ ਤੱਕ ਦਵਾਈ ਨਹੀਂ ਤਦ ਤੱਕ ਕੋਈ ਢਿਲਾਈ ਨਹੀਂ । ਅਸੀਂ ਚਾਹੁੰਦੇ ਹਾਂ ਕਿ ਬਹੁਤ ਹੀ ਜਲਦਤੋਂ ਜਲਦਦੁਨੀਆ ਦੇ ਕਿਸੇ ਵੀ ਕੋਨੇ ਤੋਂ ਵੈਕਸੀਨ ਉਪਲਬਧ ਹੋਵੇ, ਸਾਡੇ ਵਿਗਿਆਨੀ ਜਲਦ ਤੋਂ ਜਲਦ ਸਫ਼ਲ ਹੋਣ ਅਤੇ ਦੁਨੀਆ ਵਿੱਚ ਹਰ ਕਿਸੇ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਵਿੱਚ ਅਸੀਂ ਕਾਮਯਾਬ ਹੋਈਏ ।
ਇਸ ਸਦਨ ਦੀ ਹੋਰ ਵੀ ਇੱਕ ਵਿਸ਼ੇਸ਼ ਜ਼ਿੰਮੇਦਾਰੀ ਹੈ ਅਤੇ ਵਿਸ਼ੇਸ਼ ਕਰਕੇ ਇਸ ਸੈਸ਼ਨ ਦੀ ਵਿਸ਼ੇਸ਼ ਜ਼ਿੰਮੇਦਾਰੀ ਹੈ, ਅੱਜ ਜਦੋਂ ਸਾਡੀ ਸੈਨਾ ਦੇ ਵੀਰ ਜਵਾਨ ਸੀਮਾ ’ਤੇ ਡਟੇ ਹੋਏ ਹਨ, ਬੜੀ ਹਿੰਮਤ ਨਾਲ, ਜਜ਼ਬੇ ਨਾਲ, ਬੁਲੰਦ ਹੌਸਲਿਆਂ ਦੇ ਨਾਲ ਦੁਰਗਮ ਪਹਾੜੀਆਂ ਵਿੱਚ ਡਟੇ ਹੋਏ ਹਨ, ਅਤੇ ਕੁਝ ਸਮੇਂ ਦੇ ਬਾਅਦ ਵਰਖਾ ਵੀ ਸ਼ੁਰੂ ਹੋਵੇਗੀ । ਜਿਸ ਵਿਸ਼ਵਾਸ ਦੇ ਨਾਲ ਉਹ ਖੜ੍ਹੇ ਹਨ, ਮਾਤ੍ਰਭੂਮੀ ਦੀ ਰੱਖਿਆ ਲਈ ਡਟੇ ਹੋਏ ਹਨ, ਇਹ ਸਦਨ ਵੀ, ਸਦਨ ਦੇ ਸਾਰੇ ਮੈਂਬਰ ਇੱਕ ਸੁਰ ਨਾਲ, ਇੱਕ ਭਾਵ ਨਾਲ, ਇੱਕ ਭਾਵਨਾ ਨਾਲ, ਇੱਕ ਸੰਕਲਪ ਨਾਲਸੰਦੇਸ਼ ਦੇਣਗੇ –ਸੈਨਾ ਦੇ ਜਵਾਨਾਂ ਦੇ ਪਿੱਛੇ ਦੇਸ਼ ਖੜ੍ਹਾ ਹੈ, ਸੰਸਦ ਅਤੇ ਸਾਂਸਦ ਮੈਂਬਰਾਂ ਦੇ ਮਾਧਿਅਮ ਨਾਲ ਖੜ੍ਹਾ ਹੈ।
ਪੂਰਾ ਸਦਨ ਇੱਕ ਸੁਰ ਨਾਲ ਦੇਸ਼ ਦੇ ਵੀਰ ਜਵਾਨਾਂ ਦੇ ਪਿੱਛੇ ਖੜ੍ਹਾ ਹੈ; ਇਹ ਬਹੁਤ ਹੀ ਮਜ਼ਬੂਤ ਸੰਦੇਸ਼ ਵੀ ਇਹ ਸਦਨ ਦੇਵੇਗਾ, ਸਾਰੇ ਮਾਣਯੋਗ ਮੈਂਬਰਦੇਣਗੇ । ਐਸਾ ਮੇਰਾ ਪੂਰਾ ਵਿਸ਼ਵਾਸ ਹੈ। ਮੈਂ ਤੁਹਾਨੂੰ ਵੀ ਤਾਕੀਦ ਕਰਾਂਗਾ ਕਿ ਕੋਰੋਨਾ ਦੇ ਕਾਲਖੰਡ ਵਿੱਚ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਮੁਕਤੀ ਨਾਲ ਸਭ ਜਗ੍ਹਾ ’ਤੇ ਜਾਣ ਦਾ ਅਵਸਰ ਨਹੀਂ ਮਿਲੇਗਾ, ਆਪਣਿਆਂ ਨੂੰ ਖ਼ੁਦ ਜ਼ਰੂਰ ਸੰਭਾਲਣਾ ਦੋਸਤੋ । ਖ਼ਬਰਾਂ ਤਾਂ ਮਿਲ ਜਾਣਗੀਆਂ, ਤੁਹਾਡੇ ਲਈ ਕੋਈ ਮੁਸ਼ਕਿਲ ਕੰਮ ਨਹੀਂ ਹੈ, ਲੇਕਿਨ ਖ਼ੁਦ ਨੂੰ ਜ਼ਰੂਰ ਸੰਭਾਲਣਾ, ਇਹ ਮੇਰੀ ਤੁਹਾਨੂੰ personal ਪ੍ਰਾਰਥਨਾ ਹੈ।
Thank You ਦੋਸਤੋ ।
https://youtu.be/seovXSN9mT0
****
ਵੀਆਰਆਰਕੇ/ਕੇਪੀ
(Release ID: 1653968)
Visitor Counter : 187
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam