ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਕੂਲੀ ਬੱਚਿਆਂ ਨੂੰ ਨਵੀਂ ਖੋਜ ਲਈ ਉਤਸ਼ਾਹਿਤ ਕਰਨਾ ਇਨੋਵੇਸ਼ਨ ਪਿਰਾਮਿਡ ਦੇ ਅਧਾਰ ਨੂੰ ਵਿਸਤਾਰ ਦੇ ਰਿਹਾ ਹੈ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ‘ਐੱਮਏਐੱਨਏਕੇ’ ਪ੍ਰੋਗਰਾਮ ਲਈ ਸਾਲ 2020-2021 ਲਈ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ; ਇੱਛੁਕ ਵਿਦਿਆਰਥੀ ਔਨਲਾਈਨ ਪੋਰਟਲ www.inspireawards-dst.gov.in ‘ਤੇ ਆਪਣੇ ਮੌਲਿਕ ਵਿਚਾਰ ਪੇਸ਼ ਕਰ ਸਕਦੇ ਹਨ

Posted On: 13 SEP 2020 2:17PM by PIB Chandigarh

 

ਕਲਪਨਾਸ਼ੀਲ ਦਿਮਾਗ ਵਾਲੇ ਬੱਚੇ ਆਪਣੀ ਅਤੇ ਆਲ਼ੇ-ਦੁਆਲ਼ੇ ਦੀਆਂ ਸਮੱਸਿਆਵਾਂ ਦਾ ਹੱਲ ਲੱਭ ਸਕਦੇ ਹਨ। ਸਰਕਾਰ ਇਸ ਕਲਪਨਾ ਨੂੰ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਅਤੇ ਇਨੋਵੇਸ਼ਨ ਪਿਰਾਮਿਡ ਦੀ ਨੀਂਹ ਦਾ ਵਿਸਤਾਰ ਕਰ ਰਹੀ ਹੈ। ਜੋ ਕਿ ਬੱਚਿਆਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਨੂੰ ਅਧਾਰ ਬਣਾਕੇ ਰੋਜ਼ਾਨਾ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਉਤਸ਼ਾਹਿਤ ਕਰਦਾ ਹੈ। ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਇਸ ਤਰ੍ਹਾਂ ਦੇ ਮੌਲਿਕ ਵਿਚਾਰਾਂ ਦਾ ਸਵਾਗਤ ਕਰਦਾ ਹੈ। ਇਸ ਤੋਂ ਇਲਾਵਾ, 10,000 ਰੁਪਏ ਦੀ ਇਨਾਮੀ ਰਕਮ ਹੋਣਹਾਰ ਵਿਦਿਆਰਥੀਆਂ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਪ੍ਰਦਰਸ਼ਨੀਆਂ ਦਾ ਆਯੋਜਨ ਕਰਨ ਦੇ ਨਾਲ-ਨਾਲ ਸਲਾਹ ਦੇਣ ਲਈ ਵੀ ਦਿੱਤੀ ਜਾਂਦੀ ਹੈ।

ਭਾਰਤ ਦੇ ਦੂਰ-ਦਰਾਜ ਦੇ ਇਲਾਕਿਆਂ ਦੇ ਲੱਖਾਂ ਬੱਚੇ ਵੱਖ-ਵੱਖ ਸਮੱਸਿਆਵਾਂ ਦੇ ਨਵੇਂ ਹੱਲ ਨੂੰ ਲੈ ਕੇ ਆ ਰਹੇ ਹਨ - ਜਿਸ ਵਿੱਚ ਸੁਰੱਖਿਅਤ ਰਸੋਈ ਉਪਕਰਣ, ਸਥਾਈ-ਜੈਵਿਕ ਪਖਾਨੇ ਅਤੇ ਕੂੜਾ ਕਰਕਟ ਜਾਂ ਰਹਿੰਦ ਪ੍ਰਬੰਧਨ ਦੇ ਹੱਲ ਸ਼ਾਮਲ ਹਨ।

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ 2017 ਵਿੱਚ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐੱਨਆਈਐਫ਼ ਦੇ ਸਹਿਯੋਗ ਨਾਲ ਮਿਲਿਅਨ ਮਾਈਂਡਜ਼ ਆਗੁਮੈਂਟਿੰਗ ਨੈਸ਼ਨਲ ਐਸਪੀਰੈਸ਼ਨਜ਼ ਐਂਡ ਨੌਲਜ (ਐੱਮਏਐੱਨਕੇ) ਪ੍ਰੋਗਰਾਮ ਲਾਂਚ ਕੀਤਾ ਸੀ। ਅਸਲ ਵਿੱਚ, ਇਹ ਨੌਜਵਾਨਾਂ ਦੇ ਮਨਾਂ ਵਿੱਚ ਵਿਚਾਰਧਾਰਕ ਸ਼ਕਤੀ ਵਧਾਉਣ ਤੇ ਜ਼ੋਰ ਦਿੰਦਾ ਹੈ ਜੋ ਸਮੱਸਿਆਵਾਂ ਦੀ ਪਹਿਚਾਣ ਕਰ ਸਕਦੇ ਹਨ ਅਤੇ ਹੱਲ ਲੱਭ ਸਕਦੇ ਹਨ।

 

ਦੇਸ਼ ਭਰ ਵਿੱਚੋਂ ਲਗਭਗ 6 ਲੱਖ ਸਕੂਲਾਂ ਵਿੱਚੋਂ ਕਲਪਨਾਤਮਕ ਦਿਮਾਗ ਦੀ ਤਾਕਤ ਦਾ ਇਸਤੇਮਾਲ ਕਰਨ ਲਈ, ਡੀਐੱਸਟੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੇ ਨਵੇਂ ਮੂਲ ਵਿਚਾਰ ਭੇਜਣ ਲਈ ਸੱਦਾ ਦਿੰਦਾ ਹੈ, ਤਾਂ ਜੋ ਉਹ ਆਮ ਜ਼ਿੰਦਗੀ ਵਿੱਚ  ਆਈਆਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਹੱਲ ਪੇਸ਼ ਕਰ ਸਕਣ।

 

ਇਨ੍ਹਾਂ ਵਿਚਾਰਾਂ ਨੂੰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਪਹੁੰਚਣ ਤੋਂ ਪਹਿਲਾਂ ਸਕੂਲ ਪੱਧਰ, ਜ਼ਿਲ੍ਹਾ ਅਤੇ ਰਾਜ ਪੱਧਰ ਤੇ ਸਖ਼ਤ ਪ੍ਰੀਖਿਆ ਅਤੇ ਟੈਸਟਿੰਗ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ।

 

ਕੁਝ ਬਹੁਤ ਹੀ ਉਤਕ੍ਰਿਸ਼ਟ ਵਿਚਾਰ ਅਕਸਰ ਦੂਰ-ਦੁਰਾਜ ਦੇ ਸਥਾਨਾਂ ਤੋਂ ਆਉਂਦੇ ਹਨ। ਇਸ ਦੀ ਇੱਕ ਮਿਸਾਲ ਪਿਛਲੇ ਸਾਲ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਛੀਂਦਵਾੜਾ ਦੇ ਆਸ਼ਰਮ ਬਿਛੂਆ ਦੇ ਇੱਕ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥੀ ਸੁਲੋਚਨ ਕਕੋਡੀਆ ਦੀ ਹੈ। ਉਸਨੇ ਦੱਸਿਆ ਕਿ ਟਾਇਲਟ ਦੀ ਹੱਥੀਂ ਸਫਾਈ ਕਰਕੇ ਲੋਕਾਂ ਨੂੰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਦੇ ਹੱਲ ਲਈ ਉਸਨੇ ਆਟੋਮੈਟਿਕ ਟਾਇਲਟ ਕਲੀਨਿੰਗ ਮਸ਼ੀਨ ਵਿਕਸਿਤ ਕਰਨ ਦੇ ਵਿਚਾਰ ਨੂੰ ਸਾਹਮਣੇ ਲਿਆਂਦਾ। ਜਿਸ ਵਿੱਚ ਟਾਇਲਟ ਦੀ ਸਫਾਈ ਲਈ ਵਰਤੀਆਂ ਜਾਂਦੀਆਂ ਬੁਰਸ਼ਾਂ ਨੂੰ ਟਾਇਲਟ ਦੇ ਅੰਦਰ ਲਾਗੂ ਕੀਤਾ ਜਾਂਦਾ ਹੈ, ਅਤੇ ਉਹ ਆਪਣੇ ਆਪ ਟਾਇਲਟ ਵਿੱਚ ਘੁੰਮ ਕੇ ਸਾਫ਼ ਕਰ ਸਕਦੇ ਹਨ।

 

ਦੂਜੇ ਪਾਸੇ, ਦੱਖਣੀ ਅੰਡੇਮਾਨ ਦੇ ਨੀਲ ਟਾਪੂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 9ਵੀਂ ਜਮਾਤ ਦੇ ਵਿਦਿਆਰਥੀ ਸਯਾਨ ਅਖ਼ਤਰ ਸ਼ੇਖ ਦੇ ਮਨ ਵਿੱਚ ਇੱਕ ਨਿਜੀ ਸਮੱਸਿਆ ਨੇ ਕ੍ਰਾਂਤੀਕਾਰੀ ਵਿਚਾਰ ਨੂੰ ਜਨਮ ਦਿੱਤਾ। ਉਸ ਨੇ ਦੇਖਿਆ ਕਿ ਜਦੋਂ ਉਸ ਦੀ ਮਾਂ ਐੱਲਪੀਜੀ ਸਿਲੰਡਰ ਵਿੱਚ ਪਲਾਸਟਿਕ ਦੀ ਕੈਪ ਨੂੰ ਇੱਕ ਧਾਗੇ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਸੀ, ਨਾਈਲੋਨ ਧਾਗੇ ਨੇ ਉਸ ਦੀ ਉਂਗਲੀ ਕੱਟ ਦਿੱਤੀ। ਜ਼ਿਆਦਾਤਰ ਘਰਾਂ ਵਿੱਚ ਸਿਲੰਡਰ ਦੀ ਵਰਤੋਂ ਕਰਨ ਤੋਂ ਪਹਿਲਾਂ ਲੋਕਾਂ ਨੂੰ ਦਰਪੇਸ਼ ਸਮੱਸਿਆ ਹੱਲ ਦੁਆਰਾ ਲੱਭੀ ਗਈ ਅਤੇ ਉਸ ਨੇ ਐੱਲਪੀਜੀ ਸਿਲੰਡਰ ਵਿੱਚ ਪਲਾਸਟਿਕ ਦੀ ਸੁਰੱਖਿਆ ਕੈਪ ਨੂੰ ਹਟਾਉਣ ਲਈ ਇੱਕ ਓਪਨਰ ਵਿਕਸਿਤ ਕੀਤਾ।

 

ਸਾਲ 2019 ਵਿੱਚ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 3 ਲੱਖ 80 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਹ ਗਿਣਤੀ ਸਾਲ-ਦਰ-ਸਾਲ ਵਧ ਰਹੀ ਹੈ। ਇਨ੍ਹਾਂ ਵਿੱਚੋਂ ਕੁਝ ਨੂੰ ਪ੍ਰਾਇਮਰੀ / ਸ਼ੁਰੂਆਤੀ ਪੱਧਰ ਤੇ ਵਿਕਾਸ ਲਈ 10,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਹੋਰ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਮੁਕਾਬਲੇ - ਡੀਐੱਲਈਪੀਸੀ ਅਤੇ ਫਿਰ ਰਾਜ ਪੱਧਰੀ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਮੁਕਾਬਲੇ - ਐੱਸਈਐੱਲਪੀਸੀ ਦੇ ਬਾਅਦ, ਉਨ੍ਹਾਂ ਵਿੱਚੋਂ ਕੁਝ ਦੀ ਚੋਣ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਪ੍ਰਦਰਸ਼ਿਤ ਕਰਨ ਲਈ ਕੀਤੀ ਜਾਂਦੀ ਹੈ।

 

ਇਸ ਸਾਲ 2020-21 ਲਈ ਔਨਲਾਈਨ ਨਾਮਜ਼ਦਗੀਆਂ 1 ਜੂਨ 2020 ਤੋਂ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਹਨ। ਕਿਉਂਕਿ ਵਿਦਿਆਰਥੀ ਕੋਵਿਡ -19 ਦੇ ਕਾਰਨ ਸਕੂਲ ਨਹੀਂ ਜਾ ਪਾ ਰਹੇ ਹਨ, ਇਸ ਲਈ ਡੀਐੱਸਟੀ ਨੇ ਉਨ੍ਹਾਂ ਨੂੰ ਆਪਣੇ ਨਵੇਂ ਵਿਚਾਰਾਂ ਨੂੰ ਭੇਜਣ ਲਈ ਉਤਸ਼ਾਹਿਤ ਕੀਤਾ ਹੈ ਜੋ ਔਨਲਾਈਨ ਪੋਰਟਲ www.inspireawards-dst.gov.inਤੇ ਦਰਜ ਕੀਤੇ ਜਾ ਸਕਦੇ ਹਨ।

 

ਜਿਵੇਂ ਕਿ ਅਸੀਂ ਦੇਖਦੇ ਹਾਂ, ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਸਾਰੇ ਨੌਜਵਾਨਾਂ ਵਿੱਚ ਨਵੀਨਤਾ ਦੇ ਸੱਭਿਆਚਾਰ ਨੂੰ ਨਿਰੰਤਰ ਉਤਸ਼ਾਹਿਤ ਕਰ ਰਿਹਾ ਹੈ, ਜੋ ਆਪਣੇ ਨਵੀਨ ਵਿਚਾਰਾਂ ਦਾ ਪ੍ਰਯੋਗ ਕਰਨ ਦੀ ਹਿੰਮਤ ਕਰ ਰਹੇ ਹਨ। ਇੱਕ ਤਰ੍ਹਾਂ ਨਾਲ, ਨਵੀਨਤਾ ਦੀ ਲਹਿਰ ਫੈਲ ਗਈ ਹੈ, ਇਹ ਦੇਸ਼ ਦੇ ਉੱਜਵਲ ਭਵਿੱਖ ਦੇ ਸੁਪਨਿਆਂ ਲਈ ਭਾਰਤ ਦੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ।

 

https://ci6.googleusercontent.com/proxy/5WIhtyWptR7uIUjhd9QwQZOwZOwUo7DrgnMgBbH9l4WL0V-pCw_eLsr0CM_jSw81brkgKTXrBmedLVgfooLjRXJ4MNiYvI4c9pfuuO1MNe_Fx3eu3IAy-UPd=s0-d-e1-ft#http://static.pib.gov.in/WriteReadData/userfiles/image/image003VLB0.jpg

***

ਐੱਨਬੀ/ਕੇਜੀਐੱਸ/ਡੀਐੱਸਟੀ ਮੀਡੀਆ ਸੈੱਲ
 



(Release ID: 1653921) Visitor Counter : 145