ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਤੇ ਵਿਲੇਜ ਇੰਡਸਟ੍ਰੀਜ਼ ਕਮਿਸ਼ਨ ਵੱਲੋਂ ਆਨਲਾਈਨ ਵਿਕਰੀ ਦੌਰਾਨ ਪੇਪਰ ਪੈਕੇਜਿੰਗ ਦੀ ਵਰਤੋਂ ਦੀ ਜਨਤਾ ਵੱਲੋਂ ਬੱਲੇ ਬੱਲੇ

Posted On: 13 SEP 2020 3:22PM by PIB Chandigarh

ਖਾਦੀ ਤੇ ਪੇਂਡੂ ਉਦਯੋਗ ਕਮਿਸ਼ਨ ਨੇ ਦੋ ਮਹੀਨੇ ਪਹਿਲਾਂ ਸ਼ੁਰੂ ਕੀਤੇ ਈ ਕਾਮਰਸ ਉਦਯੋਗ ਤਹਿਤ ਪਹਿਲੇ ਦਿਨ ਤੋਂ ਪਲਾਸਟਿਕ ਪ੍ਰਦੂਸ਼ਨ ਰੋਕਣ ਅਤੇ ਖਾਦੀ ਦੇ ਗਰੀਨ ਕੈਮਿਸਟ੍ਰੀ ਸਿਧਾਂਤ ਅਨੁਸਾਰ ਹੱਥੀਂ ਬਣੇ ਪੇਪਰ ਪੈਕੇਜਿੰਗ ਮਟੀਰੀਅਲ ਦੀ ਵਰਤੋਂ ਕੀਤੀ ਹੈ । ਕੇ ਵੀ ਆਈ ਸੀ ਵਿਸ਼ੇਸ਼ ਤੌਰ ਤੇ ਕਾਗਜ਼ ਦੇ ਹੱਥੀਂ ਤਿਆਰ ਕੀਤੇ ਲਿਫ਼ਾਫੇ / ਪੈਕੇਟ ਅਤੇ ਬਕਸੇ ਵਸਤਾਂ ਦੀ ਪੈਕੇਜਿੰਗ ਵਾਸਤੇ ਇਸਤੇਮਾਲ ਕਰ ਰਿਹਾ ਹੈ ਅਤੇ ਕੇਵਲ ਤਰਲ ਵਸਤਾਂ ਵਿੱਚ ਹੀ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ , ਕਿਉਂਕਿ ਆਵਾਜਾਈ ਦੌਰਾਨ ਤਰਲ ਪਦਾਰਥ ਨੂੰ ਲੀਕ ਹੋਣ ਤੋਂ ਰੋਕਿਆ ਜਾ ਸਕੇ । ਕੇ ਵਾਈ ਆਈ ਸੀ ਵਧੇਰੇ ਸਫ਼ਾਈ ਲਈ ਮੂੰਹ ਤੇ ਪਹਿਨਣ ਵਾਲੀ ਮਾਸਕਸ ਦੀ ਪੈਕੇਜਿੰਗ ਲਈ ਪਲਾਸਟਿਕ ਦੀ ਵਰਤੋਂ ਕਰ ਰਿਹਾ ਸੀ । ਹੁਣ ਉਸ ਨੂੰ ਵੀ ਕੇਲੇ ਦੀਆਂ ਛਿੱਲਾਂ ਤੋਂ ਹੱਥੀ ਬਣਾਏ ਵਿਸ਼ੇਸ਼ ਲਿਫਾਫਿਆਂ ਰਾਹੀਂ ਭੇਜਣ ਲਈ ਡਿਜ਼ਾਇਨ ਤਿਆਰ ਕਰ ਰਿਹਾ ਹੈ , ਜੋ ਜਲਦੀ ਹੀ ਸ਼ੁਰੂ ਹੋ ਜਾਵੇਗਾ । ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਵੱਲੋਂ ਵੱਖ ਵੱਖ ਈ ਕਾਮਰਸ ਕੰਪਨੀਆਂ ਨੂੰ ਵਸਤਾਂ ਦੀ ਪੈਕੇਜਿੰਗ ਲਈ ਪਲਾਸਟਿਕ ਦੀ ਬਹੁਤ ਜਿ਼ਆਦਾ ਵਰਤੋਂ ਤੇ ਰੋਕ ਲਾਉਣ ਲਈ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਹੋਰ ਵੀ ਮਹੱਤਵਪੂਰਨ ਹੈ। ਇਸ ਨਾਲ ਵਾਤਾਵਰਣ ਦੇ ਖ਼ਤਰੇ ਨੂੰ ਵੀ ਘੱਟ ਕੀਤਾ ਜਾ ਰਿਹਾ ਹੈ । ਟ੍ਰਿਬਿਊਨਲ ਨੇ ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਨੂੰ ਵੀ ਹਦਾਇਤ ਦਿੱਤੀ ਹੈ ਕਿ ਉਹ ਈ ਕਾਮਰਸ ਕੰਪਨੀਆਂ ਵੱਲੋਂ ਪਲਾਸਟਿਕ ਪ੍ਰਦੂਸ਼ਨ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ । ਹੱਥੀਂ ਬਣੇ ਪੇਪਰ ਪੈਕੇਟਸ ਤੇ ਬਾਕਸ ਦੀ ਵਰਤੋਂ ਨਾਲ ਕੇ ਵੀ ਆਈ ਸੀ ਦੋ ਮੰਤਵਾਂ ਨਾਲ ਕੰਮ ਕਰ ਰਿਹਾ ਹੈ , ਜਿਸ ਵਿੱਚ ਵਾਤਾਵਰਣ ਦੀ ਰੱਖਿਆ ਅਤੇ ਰੋਜ਼ਗਾਰ ਪੈਦਾ ਕਰਨਾ ਸ਼ਾਮਲ ਹੈ । ਕੇ ਵੀ ਆਈ ਸੀ ਜੈਪੁਰ ਦੇ ਕੁਮਾਰੱਪਾ ਨੈਸ਼ਨਲ ਹੈਂਡਮੇਡ ਪੇਪਰ ਇੰਸਚੀਟਿਊਟ ਵੱਲੋਂ ਹੱਥੀਂ ਤਿਆਰ ਕੀਤੇ ਪੇਪਰ ਪੈਕਸ ਦੀ ਵਰਤੋਂ ਕਰ ਰਿਹਾ ਹੈ । ਇਹ ਸੰਸਥਾ ਹੱਥੀਂ ਪੇਪਰ ਤੇ ਹੋਰ ਪੈਕੇਜਿੰਗ ਸਮੱਗਰੀ ਤਿਆਰ ਕਰਨ ਦੇ ਉਤਪਾਦਨ ਲਈ ਵਧੇਰੇ ਰੋਜ਼ਗਾਰ ਪੈਦਾ ਕਰ ਰਿਹਾ ਹੈ । ਕੇ ਵੀ ਆਈ ਸੀ ਦੇ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਏ , "ਕਿ ਖਾਦੀ ਦੇ ਵਸਤਰ ਵਿਸ਼ਵ ਭਰ ਵਿੱਚ ਪਹਿਨੇ ਜਾਣ ਵਾਲੇ ਸਭ ਤੋਂ ਵੱਧ ਈਕੋ ਫ੍ਰੈਂਡਲੀ ਵਸਤਰ ਹਨ ਅਤੇ ਕੇ ਵੀ ਆਈ ਸੀ ਦੀ ਮੁੱਖ ਚਿੰਤਾ ਵਾਤਾਵਰਣ ਰੱਖਿਆ ਦੀ ਹੈ । ਭਾਵੇਂ ਬੋਰਡ ਦਾ ਕੋਈ ਵੀ ਕਾਰਜ ਹੋਵੇ" ।
"ਐੱਨ ਜੀ ਟੀ ਵੱਲੋਂ ਹਾਲ ਹੀ ਵਿੱਚ ਕੀਤੀਆਂ ਟਿੱਪਣੀਆਂ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸਕਸੈਨਾ ਨੇ ਕਿਹਾ ਕਿ ਖਾਦੀ ਵਸਤਾਂ ਕੁਦਰਤੀ ਹਨ ਅਤੇ ਗਾਹਕਾਂ ਨੂੰ ਖਾਦੀ ਵਸਤਾਂ ਦੀ ਪੈਕੇਜਿੰਗ ਲਈ ਵਾਤਾਵਰਨ ਦੇ ਮੱਦੇਨਜ਼ਰ ਸੰਵੇਦਨਸ਼ੀਲ ਹੋਣ ਕਰਕੇ ਹੱਥ ਨਾਲ ਬਣੇ ਕਾਗਜ਼ ਦੀ ਵਰਤੋਂ ਕੀਤੀ ਜਾ ਰਹੀ ਹੈ । ਹੱਥੀਂ ਤਿਆਰ ਕੀਤੇ ਗਏ ਪੇਪਰ ਪੈਕਸ ਤੇ ਬਾਕਸ ਆਮ ਪਲਾਸਟਿਕ ਪੈਕੇਟਸ ਤੋਂ ਭਾਰੀ ਹੁੰਦੇ ਨੇ । ਇਸ ਕਰਕੇ ਕੇ ਵੀ ਆਈ ਸੀ ਨੂੰ ਇਸ ਲਈ ਕੋਰੀਅਰ ਚਾਰਜੇਸ ਵੀ ਜਿ਼ਆਦਾ ਦੇਣੇ ਪੈਂਦੇ ਹਨ । ਕੇ ਵੀ ਆਈ ਸੀ ਹੱਥੀਂ ਬਣੇ ਪੈਕੇਟਸ ਦੀ ਵਰਤੋਂ ਲਈ ਜਿ਼ਆਦਾ ਕੀਮਤ ਸਹਿਨ ਕਰ ਰਿਹਾ ਹੈ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਇਸ ਨਾਲ ਸਾਨੂੰ ਵਾਤਾਵਰਣ ਲਈ ਕੋਈ ਕੀਮਤ ਨਾ ਚੁਕਾਉਣੀ ਪਵੇ"। 
ਕੇ ਵੀ ਆਈ ਸੀ ਨੇ ਆਨਲਾਈਨ ਗਾਹਕਾਂ ਨੂੰ ਪੇਪਰ ਪੈਕੇਟਸ ਰਾਹੀਂ ਵਸਤਾਂ ਭੇਜਣ ਲਈ ਪ੍ਰਸ਼ੰਸਾ ਹਾਸਲ ਕੀਤੀ ਹੈ। "ਮੈਨੂੰ ਕੇ ਵੀ ਆਈ ਸੀ ਵੱਲੋਂ ਪੇਪਰ ਬਾਕਸ ਵਿੱਚ ਭੇਜੀ ਖੇਪ ਮਿਲਣ ਤੇ ਖੁਸ਼ੀ ਹੋਈ ਸੀ । ਦੋ ਮਹੀਨਿਆਂ ਤੋਂ ਘੱਟ ਸਮੇਂ ਵਿੱਚ ਮੈਂ ਕੇ ਵੀ ਆਈ ਸੀ ਈ ਪੋਰਟਲ ਰਾਹੀਂ ਕਈ ਵਾਰ ਵਸਤਾਂ ਮੰਗਵਾਈਆਂ ਨੇ ਤੇ ਹਰ ਵਾਰ ਮੈਨੂੰ ਪਲਾਸਟਿਕ ਦੀ ਵਰਤੋਂ ਜ਼ੀਰੋ ਮਿਲੀ ਹੈ" ਇਹ ਕਿਹਾ ਸੁਮੀਤ ਮਾਥੁਰ ਜੋਧਪੁਰ ਤੋਂ ਪੁਰਾਣੇ ਖਾਦੀ ਗਾਹਕ ਨੇ ।
ਕਰਨਾਟਕ ਕੇ ਵੀ ਆਈ ਸੀ ਆਨਲਾਈਨ ਕੰਜਿ਼ਊਮਰ ਡਾਟਾ ਬੇਸ ਤੇ ਦਿੱਲੀ ਤੋਂ ਬਾਅਦ ਦੂਸਰੇ ਸਥਾਨ ਤੇ ਹੈ । "ਖਾਦੀ ਇੰਡੀਆ ਵੱਲੋਂ ਪੇਪਰ ਪੈਕੇਟ ਦੀ ਵਰਤੋਂ ਇੱਕ ਵਾਤਾਵਰਣ ਲਈ ਸੰਵੇਦਨਸ਼ੀਲ ਯਤਨ ਹੈ ਅਤੇ ਇਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ । ਖਾਦੀ ਵੱਲੋਂ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਨਾ ਇੱਕ ਮਹਾਨ ਪਹਿਲ ਹੈ ਜਿਸ ਰਾਹੀਂ ਪਲਾਸਟਿਕ ਪ੍ਰਦੂਸ਼ਨ ਨੂੰ ਘੱਟ ਕੀਤਾ ਜਾ ਰਿਹਾ ਹੈ" ਇਹ ਕਿਹਾ ਕਰਨਾਟਕਾ ਤੋਂ ਇੱਕ ਹੋਰ ਖਾਦੀ ਗਾਹਕ ਅਲਕਾ ਭਾਰਗਵ ਨੇ । 

****
ਆਰ ਸੀ ਜੇ / ਆਰ ਐੱਨ ਐੱਮ / ਆਈ ਏ


(Release ID: 1653845) Visitor Counter : 171