ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਮੰਤਰਾਲੇ ਨੇ ਪਿਛਲੇ 3-4 ਸਾਲਾਂ ਵਿੱਚ ਬਿਹਾਰ ਵਿੱਚ ਬਿਜਲੀਕਰਨ ਦੇ ਲਈ 11,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ: ਸ਼੍ਰੀ ਆਰ. ਕੇ. ਸਿੰਘ

ਬਿਜਲੀ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਬਿਹਾਰ ਵਿੱਚ ਐੱਨਟੀਪੀਸੀ ਦੀ ਕਮਿਊਨਿਟੀ ਪਹਿਲ ਨਾਲ ਜੁੜੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ


ਸ਼੍ਰੀ ਆਰ.ਕੇ. ਸਿੰਘ ਨੇ ਔਰੰਗਾਬਾਦ ਦੇ ਨਬੀਨਗਰ ਵਿੱਚ 3 ਕਿਲੋਮੀਟਰ ਲੰਬੀ ਮੇਹ-ਇੰਦਰਪੁਰੀ ਬੈਰਾਜ ਸੜਕ ਦਾ ਉਦਘਾਟਨ ਕੀਤਾ; ਇਸ ਨਾਲ ਸੜਕ ਮਾਰਗ ਨਾਲ ਪਟਨਾ ਦੀ ਦੂਰੀ 12 ਕਿਲੋਮੀਟਰ ਘੱਟ ਹੋ ਜਾਵੇਗੀ


ਸ਼੍ਰੀ ਸਿੰਘ ਨੇ ਨੇੜਲੇ ਪਿੰਡਾਂ ਵਿੱਚ 13500 ਪਿੰਡ ਵਾਸੀਆਂ ਨੂੰ ਸਹਾਇਤਾ ਦੇਣ ਦੇ ਉਦੇਸ਼ ਨਾਲ 62 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਦੋ ਕਮਿਊਨਿਟੀ ਭਵਨਾਂ ਦਾ ਉਦਘਾਟਨ ਕੀਤਾ


ਇਸਤੋਂ ਇਲਾਵਾ ਉਨ੍ਹਾਂ ਨੇ ਮਲਟੀਫੰਕਸ਼ਨਲ ਮੇਨ ਗੇਟ ਕੰਪਲੈਕਸ ਦਾ ਵੀ ਉਦਘਾਟਨ ਕੀਤਾ ਹੈ, ਜੋ ਪਲਾਂਟ ਵਿੱਚ ਆਉਣ - ਜਾਣ ਵਾਲਿਆਂ ਦੀ ਨਿਗਰਾਨੀ ਕਰੇਗਾ

Posted On: 12 SEP 2020 6:09PM by PIB Chandigarh

ਕੇਂਦਰੀ ਬਿਜਲੀ, ਨਵੀਂ ਅਤੇ ਅਖੁੱਟ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਅੱਜ ਐੱਨਟੀਪੀਸੀ ਦੁਆਰਾ ਬਿਹਾਰ ਵਿੱਚ ਆਪਣੇ ਬਾੜ (1320 ਮੈਗਾਵਾਟ ਸਮਰੱਥਾ), ਨਬੀਨਗਰ ਪਾਵਰ ਜਨਰੇਸ਼ਨ ਕੰਪਨੀ ਪ੍ਰਾਈਵੇਟ ਲਿਮਿਟਿਡ, ਐੱਨਪੀਜੀਸੀਐੱਲ, ਨਬੀਨਗਰ (660 ਮੈਗਾਵਾਟ ਸਮਰੱਥਾ) ਅਤੇ ਕਾਂਟੀ ਬਿਜਲੀ ਉਤਪਦਨ ਨਿਗਮ ਲਿਮਿਟਿਡ, ਕਾਂਟੀ (610 ਮੈਗਾਵਾਟ ਸਮਰੱਥਾ) ਵਾਲੇ ਪਲਾਂਟ ਦੇ ਨੇੜੇ ਵਿਕਸਤ ਕੀਤੀਆਂ ਗਈਆਂ ਕਈ ਕਮਿਊਨਿਟੀ ਸੁਵਿਧਾਵਾਂ ਨਾਲ ਜੁੜੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

 

https://static.pib.gov.in/WriteReadData/userfiles/image/IMG-20200912-WA0006G6VA.jpg

 

ਸ਼੍ਰੀ ਸਿੰਘ ਨੇ ਪਟਨਾ ਦੇ ਬਾੜ ਵਿਖੇ ਦੋ ਕਮਿਊਨਿਟੀ ਸੈਂਟਰਾਂ ਸਹਰੀ ਅਤੇ ਸਾਹਨੌਰਾਦਾ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਹ 3 ਕਿਲੋਮੀਟਰ ਲੰਬੇ ਮੇਹ-ਇੰਦਰਪੁਰੀ ਬੈਰਾਜ ਸੜਕ ਦਾ ਨਬੀਨਗਰ, ਔਰੰਗਾਬਾਦ ਵਿਖੇ ਉਦਘਾਟਨ ਕੀਤਾ ਅਤੇ ਕਾਂਟੀ ਬਿਜਲੀ ਉਤਪਾਦਨ ਨਿਗਮ ਲਿਮਿਟਿਡ (ਕੇਬੀਯੂਐੱਨਐੱਲ) ਦੇ ਮੇਨਗੇਟ ਕੰਪਲੈਕਸ ਦਾ ਵੀ ਉਦਘਾਟਨ ਕੀਤਾ। ਇਨ੍ਹਾਂ ਸੁਵਿਧਾਵਾਂ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਨਾਲ ਸਥਾਨਕ ਲੋਕਾਂ ਦੀ ਜ਼ਿੰਦਗੀ ਸੁਵਿਧਾਜਨਕ ਹੋਵੇਗੀ, ਆਵਾਜਾਈ ਸੌਖੀ ਹੋਵੇਗੀ ਅਤੇ ਯਾਤਰਾ ਵਿੱਚ ਸਮਾਂ ਵੀ ਬਚੇਗਾ।

 

ਪਟਨਾ ਤੋਂ ਇਨ੍ਹਾਂ ਜਨ ਸੁਵਿਧਾਵਾਂ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਆਰ.ਕੇ. ਸਿੰਘ ਨੇ ਕਿਹਾ ਕਿ ਬਿਜਲੀ ਮੰਤਰਾਲੇ ਨੇ ਪਿਛਲੇ 3-4 ਸਾਲਾਂ ਵਿੱਚ ਬਿਹਾਰ ਵਿੱਚ ਬਿਜਲੀਕਰਨ ਦੇ ਲਈ 11,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜਿਸ ਨਾਲ ਅੱਜ ਦਿਖਾਈ ਦੇਣ ਵਾਲੀਆਂ ਸਬਸਟੇਸ਼ਨ, ਟ੍ਰਾਂਸਮਿਸ਼ਨ ਅਤੇ ਗ੍ਰਾਮੀਣ ਬਿਜਲੀ ਦੇ ਪ੍ਰੋਜੈਕਟ ਸ਼ਾਮਲ ਹਨ ਉਨ੍ਹਾਂ ਨੇ ਕਿਹਾ ਕਿ ਐੱਨਟੀਪੀਸੀ ਨੇ ਰਾਸ਼ਟਰ ਨਿਰਮਾਣ ਦੇ ਸੰਦਰਭ ਵਿੱਚ ਕੀਤੇ ਗਏ ਹਰ ਨਿਵੇਸ਼ ਤੇ ਚੰਗਾ ਰਿਟਰਨ ਦਿੱਤਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਕੋਲਾ ਅਤੇ ਰੇਲਵੇ ਮਾਲ ਢੁਆਈ ਦੀ ਲਾਗਤ ਵਿੱਚ 40% ਦਾ ਵਾਧਾ ਹੋ ਜਾਣ ਦੇ ਬਾਵਜੂਦ ਐੱਨਟੀਪੀਸੀ ਦੀ ਬਿਹਤਰੀਨ ਕਾਰਜ ਕੁਸ਼ਲਤਾ ਸਦਕਾ ਹੀ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਸਿਰਫ਼ 12% ਤੱਕ ਸੀਮਤ ਰੱਖਿਆ ਜਾ ਸਕਿਆ ਹੈ।

 

ਸ਼੍ਰੀ ਆਰ.ਕੇ. ਸਿੰਘ ਨੇ ਅੱਗੇ ਕਿਹਾ, “ਸੰਸਥਾ ਨੇ ਪੀਐੱਮ ਕੇਅਰਸ ਫੰਡ ਨੂੰ 257.5 ਕਰੋੜ ਰੁਪਏ ਦਿੱਤੇ ਹਨ, ਜੋ ਕਿ ਪਾਵਰ ਪੀਐੱਸਯੂਜ਼ ਵਿੱਚੋਂ ਸਭ ਤੋਂ ਜ਼ਿਆਦਾ ਹਨ। ਇਸ ਨੇ ਏਮਸ ਪਟਨਾ ਨੂੰ 12 ਕਰੋੜ ਰੁਪਏ ਤੋਂ ਵੱਧ ਦਿੱਤੇ ਹਨ। ਐੱਨਟੀਪੀਸੀ ਬਿਜਲੀ ਉਤਪਾਦਨ ਦੇ ਹੋਰ ਤਰੀਕਿਆਂ ਦੇ ਲਈ ਆਪਣੇ ਪੋਰਟਫੋਲੀਓ ਵਿੱਚ ਬਦਲਾਅ ਕਰ ਰਿਹਾ ਹੈ ਅਤੇ ਸਾਡੇ ਕੋਲ ਇਸ ਨੂੰ ਅਸਲੀ ਰੂਪ ਵਿੱਚ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਬਦਲਣ ਦਾ ਇੱਕ ਦ੍ਰਿਸ਼ਟੀਕੋਣ ਹੈ। ਐੱਨਟੀਪੀਸੀ ਨੂੰ ਓਡੀਸ਼ਾ ਦੇ ਗ੍ਰਾਮੀਣ ਖੇਤਰਾਂ ਵਿੱਚ ਬਿਜਲੀਕਰਨ ਕਰਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ, ਜਿਸ ਨੂੰ ਐੱਨਟੀਪੀਸੀ ਨੇ ਸਮੇਂ ਸੀਮਾ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਸੀ।

 

ਅੱਜ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਸੁਵਿਧਾਵਾਂ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਨਾਲ ਸਥਾਨਕ ਲੋਕਾਂ ਦੀ ਜ਼ਿੰਦਗੀ ਸੁਵਿਧਾਜਨਕ ਹੋਵੇਗੀ, ਆਵਾਜਾਈ ਵਿੱਚ ਸੁਧਾਰ ਹੋਵੇਗਾ ਅਤੇ ਯਾਤਰਾ ਦਾ ਸਮਾਂ ਵੀ ਬਚੇਗਾ।

 

ਉਦਘਾਟਨੀ ਸਮਾਰੋਹ ਵਿੱਚ ਔਰੰਗਾਬਾਦ ਦੇ ਸਾਂਸਦ, ਸ਼੍ਰੀ ਸੁਸ਼ੀਲ ਕੁਮਾਰ ਸਿੰਘ, ਬਾੜ ਦੇ ਵਿਧਾਇਕ ਸ਼੍ਰੀ ਗਿਆਨੇਂਦਰ ਕੁਮਾਰ ਸਿੰਘ, ਕਾਂਟੀ ਦੇ ਵਿਧਾਇਕ ਸ਼੍ਰੀ ਅਸ਼ੋਕ ਕੁਮਾਰ ਚੌਧਰੀ, ਵਿਧਾਇਕ - ਨਬੀਨਗਰ ਸ਼੍ਰੀ ਵੀਰੇਂਦਰ ਕੁਮਾਰ ਸਿੰਘ, ਐੱਨਟੀਪੀਸੀ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ, ਬਿਹਾਰ ਦੇ ਊਰਜਾ ਮੰਤਰਾਲੇ, ਐੱਨਟੀਪੀਸੀ ਅਤੇ ਬਿਹਾਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

 

ਇਸ ਮੌਕੇ ਬੋਲਦਿਆਂ ਔਰੰਗਾਬਾਦ ਦੇ ਐੱਮਪੀ ਸ਼੍ਰੀ ਸੁਸ਼ੀਲ ਕੁਮਾਰ ਸਿੰਘ ਨੇ ਕਿਹਾ, “ਮੈਂ ਐੱਨਟੀਪੀਸੀ ਦੁਆਰਾ ਸੀਐੱਸਆਰ ਅਤੇ ਬਿਜਲੀ ਉਤਪਾਦਨ ਦੇ ਯਤਨਾਂ ਦੇ ਲਈ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਅੱਜ, ਬਿਜਲੀ ਇੱਕ ਲਗਜ਼ਰੀ ਨਹੀਂ ਬਲਕਿ ਇੱਕ ਜ਼ਰੂਰਤ ਹੈ ਇੱਥੋਂ ਤੱਕ ਕਿ ਸਿਹਤ ਸੰਭਾਲ਼ ਅਤੇ ਇਲਾਜ ਵੀ ਬਹੁਤ ਜ਼ਿਆਦਾ ਬਿਜਲੀ ਤੇ ਨਿਰਭਰ ਕਰਦਾ ਹੈ। ਸਾਨੂੰ ਇਹ ਜਾਣ ਕੇ ਮਾਣ ਹੁੰਦਾ ਹੈ ਕਿ ਬਿਹਾਰ ਜਲਦੀ ਹੀ 10,000 ਮੈਗਾਵਾਟ ਬਿਜਲੀ ਪੈਦਾ ਕਰੇਗਾ।

 

ਬਾੜ ਦੇ ਵਿਧਾਇਕ ਸ਼੍ਰੀ ਗਿਆਨੇਂਦਰ ਕੁਮਾਰ ਸਿੰਘ ਨੇ ਕਿਹਾ, “ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਐੱਨਟੀਪੀਸੀ ਦੁਆਰਾ ਦੋ ਆਕਰਸ਼ਕ ਕਮਿਊਨਿਟੀ ਭਵਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਇਸ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੇ। ਬਿਜਲੀ ਮੰਤਰੀ ਦੀ ਅਗਵਾਈ ਵਿੱਚ ਅੱਜ ਸਾਡੇ ਖਿੱਤੇ ਵਿੱਚ 24/7 ਬਿਜਲੀ ਪ੍ਰਾਪਤ ਹੋ ਰਹੀ ਹੈ।

 

ਨਬੀਨਗਰ ਦੇ ਵਿਧਾਇਕ ਸ਼੍ਰੀ ਵੀਰੇਂਦਰ ਕੁਮਾਰ ਸਿੰਘ ਨੇ ਕਿਹਾ, “ਐੱਨਟੀਪੀਸੀ ਦੀ ਇਹ ਸੀਐੱਸਆਰ ਪਹਿਲ ਬਿਹਾਰ ਦੇ ਲਈ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਇਹ ਸੜਕ ਰਾਸ਼ਟਰੀ ਵਿਕਾਸ ਦੀ ਦਿਸ਼ਾ ਵਿੱਚ  ਇੱਕ ਮਹੱਤਵਪੂਰਨ ਕਦਮ ਹੈ ਕਿਉਂਕਿ ਇਹ ਸੜਕ ਪਟਨਾ ਦੇ ਲਈ ਯਾਤਰਾ ਨੂੰ ਸੁਵਿਧਾਜਨਕ ਬਣਾਏਗੀ।

 

ਕਾਂਟੀ ਦੇ ਮਾਣਯੋਗ ਵਿਧਾਇਕ ਸ਼੍ਰੀ ਅਸ਼ੋਕ ਕੁਮਾਰ ਚੌਧਰੀ ਨੇ ਕਿਹਾ, “ਐੱਨਟੀਪੀਸੀ ਕਾਂਟੀ ਵਿੱਚ ਮਲਟੀਫੰਕਸ਼ਨਲ ਮੇਨ ਗੇਟ ਕੰਪਲੈਕਸ ਦਾ ਨਿਰਮਾਣ ਇੱਥੋਂ ਦੇ ਲੋਕਾਂ ਦੇ ਲਈ ਭਾਰੀ ਖੁਸ਼ੀ ਦਾ ਕਾਰਨ ਹੈ। ਇਸਨੇ ਪੂਰਬੀ ਬਿਹਾਰ ਵਿੱਚ ਕਾਂਟੀ ਖੇਤਰ ਦੇ ਮਾਣ ਨੂੰ ਵਧਾ ਦਿੱਤਾ ਹੈ।

 

ਐੱਨਟੀਪੀਸੀ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ ਨੇ ਇਸ ਮੌਕੇ ਤੇ ਕਿਹਾ, “ਸ਼੍ਰੀ ਆਰ.ਕੇ. ਸਿੰਘ ਜੀ ਦੀ ਪ੍ਰੇਰਣਾਦਾਇਕ ਅਗਵਾਈ ਵਿੱਚ ਐੱਨਟੀਪੀਸੀ ਦੀ ਤਰੱਕੀ ਨੇ ਬਿਹਾਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। 62910 ਮੈਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਵਿੱਚੋਂ ਵਰਤਮਾਨ ਵਿੱਚ ਐੱਨਟੀਪੀਸੀ ਦੀ ਬਿਹਾਰ ਵਿੱਚ 6150 ਮੈਗਾਵਾਟ ਦੀ ਸਮਰੱਥਾ ਹੈ। ਇਸ ਤੋਂ ਇਲਾਵਾ 3800 ਮੈਗਾਵਾਟ ਸਮਰੱਥਾ ਪਾਈਪਲਾਈਨ ਵਿੱਚ ਹੈ। ਅਸੀਂ ਬਿਹਾਰ ਦੇ ਵਿਕਾਸ ਦੇ ਲਈ ਵੱਖ-ਵੱਖ ਸੀਐੱਸਆਰ ਪਹਿਲਾਂ ਕਰਨ ਦੇ ਲਈ ਪ੍ਰਤੀਬੱਧ ਹਾਂ ਅਤੇ ਅਜਿਹੀਆਂ ਅਹਿਮ ਪਹਿਲਾਂ ਦੇ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ।

 

ਸੀਐੱਸਆਰ ਪਹਿਲ ਦੇ ਤਹਿਤ ਬਾੜ ਐੱਨਟੀਪੀਸੀ ਨੇ ਨੇੜਲੇ ਪਿੰਡਾਂ ਵਿੱਚ 13,500 ਪਿੰਡ ਵਾਸੀਆਂ ਦੀ ਸਹਾਇਤਾ ਦੇ ਲਈ 62 ਲੱਖ ਰੁਪਏ ਵਿੱਚ ਦੋ ਕਮਿਊਨਿਟੀ ਭਵਨਾਂ ਦਾ ਨਿਰਮਾਣ ਕੀਤਾ ਹੈ।

 

ਇਸ ਉਦਘਾਟਨ ਦੇ ਦੌਰਾਨ ਸਹਨੌਰਾ ਅਤੇ ਸਹਰੀ (ਬਾੜ) ਵਿੱਚ ਕਮਿਊਨਿਟੀ ਕੇਂਦਰ, ਮੇਹ-ਇੰਦਰਪੁਰੀ ਬਰਾਜ ਰੋਡ (ਨਬੀਨਗਰ), ਕਾਂਟੀ ਬਿਜਲੀ ਉਤਪਾਦਨ ਨਿਗਮ ਲਿਮਿਟਿਡ (ਕੇਬੀਯੂਐੱਨਐੱਲ), ਮੇਨ ਗੇਟ ਕੰਪਲੈਕਸ (ਕਾਂਟੀ) ਵਿੱਚ ਮੁਰੰਮਤ ਕੰਮਾਂ ਤੇ ਫਿਲਮਾਂ ਹਿੱਸੇਦਾਰਾਂ ਨੂੰ ਦਿਖਾਈਆਂ ਗਈਆਂ।

 

ਕੁੱਲ 62.9 ਗੀਗਾਵਾਟ ਦੀ ਸਥਾਪਿਤ ਸਮਰੱਥਾ ਦੇ ਨਾਲ ਐੱਨਟੀਪੀਸੀ ਸਮੂਹ ਦੇ ਕੋਲ 70 ਪਾਵਰ ਸਟੇਸ਼ਨ ਹਨ ਜਿਨ੍ਹਾਂ ਵਿੱਚੋਂ 24 ਕੋਲੇ, 7 ਸੰਯੁਕਤ ਚੱਕਰ ਗੈਸ/ ਤਰਲ ਬਾਲਣ, 1 ਹਾਈਡ੍ਰੋ, 13 ਅਖੁੱਟ ਊਰਜਾ ਦੇ ਅਤੇ 25 ਸਹਾਇਕ ਅਤੇ ਜੇਵੀ ਪਾਵਰ ਸਟੇਸ਼ਨ ਸ਼ਾਮਲ ਹਨ। ਇਸ ਸਮੂਹ ਦੇ ਕੋਲ 20 ਗੀਗਾਵਾਟ ਸਮਰੱਥਾ ਨਿਰਮਾਣ ਅਧੀਨ ਹੈ, ਜਿਸ ਵਿੱਚੋਂ 5 ਗੀਗਾਵਾਟ ਵਿੱਚ ਅਖੁੱਟ ਊਰਜਾ ਸਮਰੱਥਾ ਸ਼ਾਮਲ ਹੈ।

 

*****

 

ਆਰਸੀਜੇ / ਐੱਮ



(Release ID: 1653703) Visitor Counter : 177