ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਆਈਆਰਏਡੀ (iRAD) ਐਪ ਦੇ ਓਰੀਐਂਟੇਸ਼ਨ ਅਤੇ ਟ੍ਰੇਨਿੰਗ ਪ੍ਰੋਗਰਾਮ ਨਾਲ ਅੱਗੇ ਵਧਿਆ

Posted On: 12 SEP 2020 5:24PM by PIB Chandigarh

ਕਰਨਾਟਕ ਰਾਜ ਦੇ ਚੋਣਵੇਂ ਜ਼ਿਲ੍ਹਿਆਂ ਲਈ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ 7 ਅਤੇ 8 ਸਤੰਬਰ 2020 ਨੂੰ ਆਈਆਰਏਡੀ (iRAD)  ਐਪ ਤੇ 2 ਰੋਜ਼ਾ ਓਰੀਐਂਟੇਸ਼ਨ ਅਤੇ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਅਤੇ 10 ਅਤੇ 11 ਸਤੰਬਰ 2020 ਨੂੰ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਲਈ ਆਯੋਜਿਤ ਕੀਤਾ ਗਿਆ ਸੀ। ਪ੍ਰਾਪਤ ਫੀਡਬੈਕ ਅਤੇ ਹੋਰ ਸੁਝਾਵਾਂ ਦੇ ਅਧਾਰ ਤੇ ਐਪ ਨੂੰ ਰਾਜ ਲਈ ਅਨੁਕੂਲ ਬਣਾਇਆ ਜਾਵੇਗਾ।

 

ਮੁੱਢਲਾ ਆਈਆਰਏਡੀ (iRAD)  ਐਪ ਤਿਆਰ ਕੀਤਾ ਗਿਆ ਹੈ ਅਤੇ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਜ਼ਰੂਰਤਾਂ ਅਨੁਸਾਰ ਇਸ ਨੂੰ ਅਨੁਕੂਲਿਤ/ ਏਕੀਕ੍ਰਿਤ ਕੀਤਾ ਜਾਏਗਾ। ਆਈਆਰਏਡੀ (iRAD)  ਮੋਬਾਈਲ ਐਪ ਐਂਡਰਾਇਡ ਪਲੈਟਫਾਰਮ ਲਈ ਉਪਲੱਬਧ ਹੈ ਅਤੇ ਆਈਓਐੱਸ ਜਿਹੇ ਹੋਰ ਪਲੈਟਫਾਰਮਾਂ ਲਈ ਜਲਦੀ ਹੀ ਉਪਲੱਬਧ ਹੋ ਜਾਵੇਗਾ। ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਏਕੀਕ੍ਰਿਤ ਸੜਕ ਦੁਰਘਟਨਾ ਡਾਟਾਬੇਸ ਪ੍ਰੋਜੈਕਟ (ਆਈਆਰਏਡੀ)ਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਹੈ ਜੋ ਦੇਸ਼ ਭਰ ਵਿੱਚ ਲਾਗੂ ਹੋਵੇਗਾ।

 

ਪਹਿਲੇ ਪੜਾਅ ਵਿੱਚ ਪ੍ਰਸਤਾਵ ਨੂੰ ਛੇ ਰਾਜਾਂ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਵੇਂ ਕਿ ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ। ਆਈਆਰਏਡੀ ਦੇ ਵਿਕਾਸ ਅਤੇ ਲਾਗੂ ਕਰਨ ਦੀ ਜ਼ਿੰਮੇਵਾਰੀ ਆਈਆਈਟੀ ਮਦਰਾਸ ਅਤੇ ਨੈਸ਼ਨਲ ਇਨਫਰਮੈਟਿਕਸ ਸੈਂਟਰ ਸਰਵਿਸਿਜ ਆਈਐੱਨਸੀ ਨੂੰ ਸੌਂਪੀ ਗਈ ਹੈ। ਐਪ ਜਦੋਂ ਵਿਕਸਿਤ ਅਤੇ ਕਾਰਜਸ਼ੀਲ ਹੁੰਦਾ ਹੈ ਤਾਂ ਹਿੱਸੇਦਾਰਾਂ ਜਿਵੇਂ ਕਿ ਪੁਲਿਸ, ਟਰਾਂਸਪੋਰਟ, ਸਿਹਤ ਆਦਿ ਨੂੰ ਤੁਰੰਤ ਹਾਦਸੇ ਦੇ ਅੰਕੜੇ ਇੱਕਤਰ ਕਰਨ ਲਈ ਆਪਣੇ ਮੋਬਾਈਲ ਫੋਨਾਂ ਦੀ ਵਰਤੋਂ ਕਰਨ ਦੇ ਯੋਗ ਬਣਾਉਂਦਾ ਹੈ।

 

ਇਸ ਪ੍ਰੋਜੈਕਟ ਦਾ ਉਦੇਸ਼ ਇਸ ਲਈ ਤਿਆਰ ਕੀਤੇ ਗਏ ਮੋਬਾਈਲ ਐਪ ਅਤੇ ਟੈਬਲੇਟ ਦਾ ਉਪਯੋਗ ਕਰਕੇ ਤੁਰੰਤ ਦੁਰਘਟਨਾ ਡੇਟਾ ਨੂੰ ਕੈਪਚਰ ਕਰਨ ਲਈ ਆਈਟੀ ਅਧਾਰਿਤ ਪ੍ਰਣਾਲੀ ਤੇ ਪ੍ਰਸਤਾਵਿਤ ਹੈ। ਫਿਰ ਇਨ੍ਹਾਂ ਅੰਕੜਿਆਂ ਦੀ ਵਰਤੋਂ ਵੱਖ-ਵੱਖ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ ਜਿਵੇਂ ਕਿ ਦੁਰਘਟਨਾਵਾਂ ਦੇ ਕਾਰਨਾਂ ਦਾ ਪਤਾ ਲਗਾਉਣਾ ਅਤੇ ਸੜਕ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਉਪਚਾਰਕ ਉਪਾਅ, ਪੁਲਿਸ, ਸਿਹਤ ਸੇਵਾਵਾਂ ਅਤੇ ਹੋਰ ਸਬੰਧਿਤ ਵਿਭਾਗਾਂ ਦੀ ਵਰਤੋਂ ਲਈ ਦੁਰਘਟਨਾਵਾਂ ਦੇ ਅੰਕੜੇ ਰਿਕਾਰਡ ਕਰਨ ਲਈ।

 

****

 

ਆਰਸੀਜੇ/ਐੱਮਐੱਸ



(Release ID: 1653643) Visitor Counter : 193