ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਕਿਲਿੰਗ, ਰੀਸਕਿਲਿੰਗ ਅਤੇ ਅੱਪਸਕਿਲਿੰਗ ਵਿੱਚ ਟ੍ਰੇਨਰਾਂ ਦੀ ਭੂਮਿਕਾ ਜ਼ਰੂਰੀ ਅਤੇ ਅਹਿਮ ਹੈ: ਸ਼੍ਰੀ ਨਰੇਂਦਰ ਮੋਦੀ

Posted On: 10 SEP 2020 8:15PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਟ੍ਰੇਨਰਾਂ ਦੇ ਦੇਸ਼ ਅੰਦਰ ਕੌਸ਼ਲਾਚਾਰਿਆ ਸਮਾਦਰ 2020 (ਕੌਸ਼ਲਾਚਾਰਿਆ ਅਵਾਰਡ) ਦੇ ਦੂਜੇ ਸੰਸਕਰਣ ਵਿੱਚ ਸਕਿਲਿੰਗ ਈਕੋਸਿਸਟਮ ਉਸਾਰਨ ਦੀਆਂ ਕਮਾਲ ਦੀਆਂ ਕੋਸ਼ਿਸ਼ਾਂ ਲਈ ਲਿਖਤੀ ਸੰਬੋਧਨ ਸਾਂਝਾ ਕੀਤਾ।

 

ਪੰਜ ਸ਼੍ਰੇਣੀਆਂ ਅਧੀਨ 92 ਕੌਸ਼ਲ ਟ੍ਰੇਨਰ - ਲੰਬੀ ਮਿਆਦ ਦੀ ਟ੍ਰੇਨਿੰਗ, ਛੋਟੀ ਮਿਆਦ ਦੀ ਟ੍ਰੇਨਿੰਗ, ਜਨ ਸਿਕਸ਼ਾਨ ਸੰਸਥਾਨ, ਟ੍ਰੇਨਿੰਗ ਕਾਰਜ ਅਤੇ ਉੱਦਮਤਾ ਟ੍ਰੇਨਿੰਗ

 

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਅੱਜ ਕੌਸ਼ਲਚਾਰੀਆ ਸਮਾਦਰ 2020 (ਅਵਾਰਡਸ) ਦੇ ਦੂਜੇ ਐਡੀਸ਼ਨ ਲਈ ਡਿਜੀਟਲ  ਸੰਮੇਲਨ ਦਾ ਆਯੋਜਨ ਕੀਤਾ। ਵੱਖ-ਵੱਖ ਖੇਤਰਾਂ ਦੇ ਟ੍ਰੇਨਰਾਂ ਨੂੰ ਦੇਸ਼ ਦੀ ਸਕਿਲਿੰਗ ਈਕੋਸਿਸਟਮ ਨਿਰਮਾਣ ਵਿੱਚ ਅਤੇ ਭਵਿੱਖ ਵਿੱਚ ਵਰਕ ਫੋਰਸ ਤਿਆਰ ਕਰਨ ਵਿੱਚ ਅਪਣਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਦੇਸ਼ ਦੁਆਰਾ ਦੇਸ਼ ਦੇ ਟ੍ਰੇਨਰਾਂ ਲਈ ਲਿਖਤੀ ਭਾਸ਼ਣ ਸਾਂਝਾ ਕੀਤਾ; ਉਨ੍ਹਾਂ ਟ੍ਰੇਨਰਾਂ ਦੀ ਨਿਰੰਤਰ ਮਿਹਨਤ ਅਤੇ ਅੱਜ ਦੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਜੀਵਤ ਰੱਖਣ, ਉਨ੍ਹਾਂ ਦੇ ਕੱਲ੍ਹ ਲਈ ਉੱਤਮ ਟ੍ਰੇਨਿੰਗ ਸੁਨਿਸ਼ਚਿਤ ਕਰਨ ਦੀ ਸ਼ਲਾਘਾ ਕੀਤੀ।

 

https://ci4.googleusercontent.com/proxy/gheTqm0FqFMKZ9xOM3bUorhHugAoPsb9ciN_WX-I_nBLtbAqRPc4GhcVgoYXm1KW9NsOX0QzKkdXNGs8KGBbJOXRQd2pzJO9oFfgui9GmAifRUrWabeLqA4D8g=s0-d-e1-ft#https://static.pib.gov.in/WriteReadData/userfiles/image/image0016BB7.jpg

 

ਆਪਣੇ ਲਿਖਤੀ ਭਾਸ਼ਣ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਨੇ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਮੰਗਾਂ ਅਨੁਸਾਰ ਕਿਰਤ ਸ਼ਕਤੀ ਬਣਾਉਣਾ ਸਰਕਾਰ ਦਾ ਕੌਸ਼ਲ ਏਜੰਡਾ ਹੈ ਅਤੇ ਇਸ ਨਜ਼ਰੀਏ ਦੇ ਨਾਲ, ਇੱਕ ਮਜ਼ਬੂਤ ਕੌਸ਼ਲ ਵਿਕਾਸ ਈਕੋਸਿਸਟਮ ਬਣਾਉਣ ਲਈ ਕਈ ਯਤਨ ਕੀਤੇ ਗਏ ਹਨ। ‘ਆਤਮ ਨਿਰਭਰ ਭਾਰਤ’ ਮਿਸ਼ਨ ਤਹਿਤ ਪੂਰਾ ਦੇਸ਼ ਇਕੱਠਾ ਹੋ ਗਿਆ ਹੈ ਅਤੇ ਹਰ ਭਾਰਤੀ ਲਈ ਆਤਮ-ਨਿਰਭਰ ਹੋਣਾ ਵੀ ਸਮੇਂ ਦੀ ਲੋੜ ਹੈ, ਕਿਉਂਕਿ ਅਸੀਂ ਬਦਲਦੇ ਸਮੇਂ ਵਿੱਚ ਜਿਉਂ ਰਹੇ ਹਾਂ। ਬਹੁਤ ਸਾਰੇ ਖੇਤਰ ਹਨ ਜਿੱਥੇ ਕੁਸ਼ਲ ਨੌਜਵਾਨਾਂ ਦੀ ਮੰਗ ਵੱਧ ਰਹੀ ਹੈ। ਇਹ ਸਾਡੀ ਨੌਜਵਾਨ ਕਿਰਤ ਸ਼ਕਤੀ ਲਈ ਮੌਜੂਦਾ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਅਤੇ ‘ਆਤਮ ਨਿਰਭਰ ਭਾਰਤ’ ਦੇ ਮਜ਼ਬੂਤ ਥੰਮ ਬਣਨ ਦਾ ਇੱਕ ਮੌਕਾ ਹੈ। ਇਹ ਲਾਜ਼ਮੀ ਹੈ ਕਿ ਸਕਿਲਿੰਗ, ਰੀਸਕਿਲਿੰਗ ਅਤੇ ਅੱਪਸਕਿਲਿੰਗ ’ਤੇ ਕਾਫ਼ੀ ਜ਼ੋਰ ਦਿੱਤਾ ਜਾਵੇ। ਇਸ ਕੋਸ਼ਿਸ਼ ਵਿੱਚ, ਟ੍ਰੇਨਰਾਂ ਅਤੇ ਮਾਹਰਾਂ ਦੀ ਭੂਮਿਕਾ ਸਭ ਤੋਂ ਜ਼ਰੂਰੀ ਅਤੇ ਮਹੱਤਵਪੂਰਨ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੇਰਾ ਵਿਸ਼ਵਾਸ ਹੈ ਕਿ ਅੱਜ ਜੋ ਟ੍ਰੇਨਿੰਗ ਪ੍ਰਾਪਤ ਕੀਤੀ ਗਈ ਹੈ, ਉਹ ਕਈਆਂ ਨੂੰ ਪ੍ਰੇਰਿਤ ਕਰੇਗੀ ਅਤੇ ਸਾਡੀ ਜਵਾਨੀ ਅਤੇ ਦੇਸ਼ ਦੇ ਵਿਕਾਸ ਵਿੱਚ ਅਥਾਹ ਯੋਗਦਾਨ ਪਾਉਂਦੀ ਰਹੇਗੀ।

ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਉੱਦਮੀ ਟ੍ਰੇਨਿੰਗ, ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰਮੋਸ਼ਨਲ ਸਕੀਮ (ਐੱਨਏਪੀਐੱਸ), ਜਨ ਸਿਕਸ਼ਾਨ ਸਿੱਖਿਆ ਸੰਸਥਾਨ (ਜੇਐੱਸਐੱਸ), ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਦੇ ਅਧੀਨ ਸ਼ਾਰਟ ਟਰਮ ਟ੍ਰੇਨਿੰਗ, ਡਾਇਰੈਕਟੋਰੇਟ ਦੇ ਅਧੀਨ ਲੰਬੀ ਮਿਆਦ ਦੀ ਟ੍ਰੇਨਿੰਗ, ਜਨਰਲ ਟ੍ਰੇਨਿੰਗ (ਡੀਜੀਟੀ) ਅਤੇ ਉਦਯੋਗਿਕ ਟ੍ਰੇਨਿੰਗ ਕੇਂਦਰਾਂ (ਆਈਟੀਆਈ) ਦੇ ਵਿਭਿੰਨ ਪਿਛੋਕੜ ਵਾਲੇ ਕੁੱਲ 92 ਟ੍ਰੇਨਰਾਂ ਦਾ ਅੱਜ ਆਯੋਜਿਤ ਡਿਜੀਟਲ  ਸੰਮੇਲਨ ਵਿੱਚ ਸਨਮਾਨ ਕੀਤਾ ਗਿਆ।

ਉੱਦਮ ਟ੍ਰੇਨਿੰਗ ਸ਼੍ਰੇਣੀ ਦੇ ਤਹਿਤ 3 ਟ੍ਰੇਨਰਾਂ, ਜਨ ਸਿਕਸ਼ਨ ਸੰਸਥਾਨ ਦੇ ਅਧੀਨ 15 ਟ੍ਰੇਨਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, 14 ਟ੍ਰੇਨਰਾਂ ਨੂੰ ਸ਼ਾਰਟ ਟਰਮ ਟ੍ਰੇਨਿੰਗ ਦੇ ਤਹਿਤ ਸਨਮਾਨਿਤ ਕੀਤਾ ਗਿਆ ਅਤੇ 44 ਕਾਰਪੋਰੇਟ ਲੌਂਗ ਟਰਮ ਟ੍ਰੇਨਿੰਗ ਤਹਿਤ ਸਨਮਾਨਿਤ ਕੀਤੇ ਗਏ ਅਤੇ 15 ਕਾਰਪੋਰੇਟ ਜਿਨ੍ਹਾਂ ਨੂੰ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰਮੋਸ਼ਨਲ ਸਕੀਮ (ਐੱਨਏਪੀਐੱਸ) ਵਿੱਚ ਯੋਗਦਾਨ ਪਾਉਣ ਲਈ ਮਾਨਤਾ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ।

ਕੌਸ਼ਲ ਵਿਕਾਸ ਅਤੇ ਉੱਦਮ ਮੰਤਰੀ ਡਾ. ਮਹੇਂਦਰ ਨਾਥ ਪਾਂਡੇ ਨੇ ਕਿਹਾ, “ਅਸੀਂ ਸਾਡੇ ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਸਾਡੇ ਉੱਤਮ ਟ੍ਰੇਨਰਾਂ ਦੀ ਕਦਰਦਾਨੀ ਅਤੇ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਲਈ ਧੰਨਵਾਦ ਕਰਦੇ ਹਾਂ। ਸਾਡੇ ਸੱਭਿਆਚਾਰ ਵਿੱਚ ਇੱਕ ‘ਗੁਰ’ ਜਾਂ ਇੱਕ ਅਧਿਆਪਕ ਨੂੰ ਦਿੱਤੀ ਗਈ ਮਹੱਤਤਾ, ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਢਾਲਣ ਵਿੱਚ ਉਹਨਾਂ ਦੀ ਅਟੁੱਟ ਭੂਮਿਕਾ ਨੂੰ ਦਰਸਾਉਂਦੀ ਹੈ। ਇਸ ਤਰ੍ਹਾਂ ਸਕਿਲਿੰਗ ਈਕੋਸਿਸਟਮ ਵਿੱਚ ਤੇਜ਼ੀ ਲਿਆਉਣ ਵਿੱਚ ਅਤੇ ਸਾਡੇ ਨੌਜਵਾਨ ਦੇ ਭਵਿੱਖ ਨੂੰ ਸਹੀ ਦਿਸ਼ਾ ਵਿੱਚ ਢਾਲ਼ਣ ਵਿੱਚ ਟ੍ਰੇਨਰਾਂ ਦਾ ਸਹੀ ਯੋਗਦਾਨ ਹੈ। ਜਿਵੇਂ ਕਿ ਸਮਾਂ ਬਦਲ ਰਿਹਾ ਹੈ, ਟ੍ਰੇਨਰਾਂ ਅਤੇ ਅਸੈਸਰਾਂ ਦੀ ਭੂਮਿਕਾ ਵਧੇਰੇ ਮਹੱਤਵਪੂਰਨ ਹੁੰਦੀ ਜਾ ਰਹੀ ਹੈ ਕਿਉਂਕਿ ਉਹ ਨੇੜਲੇ ਭਵਿੱਖ ਦੇ ਉਦਯੋਗਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਾਡੇ ਨੌਜਵਾਨਾਂ ਲਈ ਇੱਕ ਨਕਸ਼ਾ ਤਿਆਰ ਕਰਦੇ ਹਨ। ਮੈਂ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦੇਣਾ ਚਾਹਾਂਗਾ ਅਤੇ ਵਿਸ਼ਵ ਪੱਧਰੀ ਪ੍ਰਤੀਭਾਵੀ ਹੁਨਰਮੰਦ ਕਿਰਤ ਸ਼ਕਤੀ ਦੀ ਸਿਰਜਣਾ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਸਾਨੂੰ ਟ੍ਰੇਨਰਾਂ ’ਤੇ ਬਹੁਤ ਮਾਣ ਹੈ, ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਕਈ ਮੀਲ ਪੱਥਰ ਪੂਰਾ ਕਰਨ ਵਿੱਚ ਸਾਡੀ ਸਹਾਇਤਾ ਕੀਤੀ ਹੈ। ਮੈਨੂੰ ਯਕੀਨ ਹੈ ਕਿ ਉੱਤਮਤਾ ਵੱਲ ਪਸਾਰ ਜਾਰੀ ਰੱਖਣਗੇ ਅਤੇ ਸਕਿਲਿੰਗ, ਰੀਸਕਿਲਿੰਗ ਅਤੇ ਅੱਪਸਕਿਲਿੰਗ  ਨਾਲ ‘ਆਤਮ ਨਿਰਭਰ ਭਾਰਤ’ ਦੇ ਸਾਡੇ ਸੰਕਲਪ ਵੱਲ ਲੈ ਕੇ ਜਾਣਗੇ।”

 

ਕੌਸ਼ਲ ਮੰਤਰਾਲੇ ਦਾ ‘ਕੌਸ਼ਲਾਚਾਰੀ ਸਮਾਦਰ’ (ਅਵਾਰਡਜ਼), ਇੱਕ ਸਲਾਨਾ ਸਮਾਗਮ, ਕਿੱਤਾਮੁਖੀ ਟ੍ਰੇਨਿੰਗ ਪਰਿਆਵਰਣ ਪ੍ਰਣਾਲੀ ਵਿੱਚ ਕੌਸ਼ਲ ਟ੍ਰੇਨਿੰਗ ਦੇਣ ਵਾਲਿਆਂ ਦੁਆਰਾ ਪਾਏ ਯੋਗਦਾਨ ਨੂੰ ਮਾਨਤਾ ਦਿੰਦਾ ਹੈ। 2022 ਤੱਕ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਭਾਰਤ ਨੂੰ ਸਕਿਲਿੰਗ ਈਕੋਸਿਸਟਮ ਵਿੱਚ ਤਕਰੀਬਨ 2.5 ਲੱਖ ਟ੍ਰੇਨਰਾਂ ਦੀ ਜ਼ਰੂਰਤ ਹੋਏਗੀ। ਇਸ ਦੇ ਮੁੱਖ ਪ੍ਰੋਗਰਾਮ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ) ਦੇ ਅਧੀਨ, ਐੱਮਐੱਸਡੀਈ ਟ੍ਰੇਨਰਾਂ ਅਤੇ ਉਨ੍ਹਾਂ ਦੀ ਸਮਰੱਥਾ ਨਿਰਮਾਣ ਲਈ ਟ੍ਰੇਨਿੰਗ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਮਿਹਨਤ ਕਰ ਰਿਹਾ ਹੈ, ਇਸ ਲਈ ਉਹ ਨੇੜ ਭਵਿੱਖ ਦੀ ਮੰਗਾਂ ਨੂੰ ਪੂਰਾ ਕਰਨ ਦੇ ਯੋਗ ਹਨ।

 

ਕੌਸ਼ਲ ਵਿਕਾਸ ਅਤੇ ਉੱਦਮ ਰਾਜ ਮੰਤਰੀ ਸ਼੍ਰੀ ਰਾਜ ਕੁਮਾਰ ਸਿੰਘ ਨੇ ਕੌਸ਼ਲ ਟ੍ਰੇਨਰਾਂ ਦੀ ਸਾਰਥਿਕਤਾ ’ਤੇ ਜ਼ੋਰ ਦਿੰਦਿਆਂ ਕਿਹਾ, “ਅੱਜ ਦਾ ਸਮਾਗਮ ਇੱਕ ਖ਼ਾਸ ਦਿਨ ਹੈ ਜਿੱਥੇ ਅਸੀਂ ਉਨ੍ਹਾਂ ਸਾਰਿਆਂ ਲਈ ਖੁਸ਼ੀ ਮਨਾਉਂਦੇ ਹਾਂ ਜੋ ਸਾਡੀ ਜਵਾਨੀ ਲਈ ਮਾਰਗ ਦਰਸ਼ਕ ਰਹੇ ਹਨ। ਮੇਰੀ ਰਾਏ ਵਿੱਚ, ਅੱਜ ਦਾ ਪ੍ਰੋਗਰਾਮ ਬਹੁਤ ਸਾਰੇ ਤਕਨੀਕੀ ਤੌਰ ’ਤੇ ਲੈਸ ਅਤੇ ਤਜ਼ਰਬੇਕਾਰ ਲੋਕਾਂ ਲਈ ਸਕਿੱਲ ਇੰਡੀਆ ਮਿਸ਼ਨ ਦਾ ਹਿੱਸਾ ਬਣਨ ਲਈ ਇੱਕ ਪ੍ਰੇਰਣਾ ਹੈ। ਮੈਂ ਸਾਰੇ ਨੌਜਵਾਨਾਂ ਦੀਆਂ ਸਹਿਜ ਸਮਰੱਥਾਵਾਂ ਨੂੰ ਵਰਤਣ ਲਈ ਉਨ੍ਹਾਂ ਦੇ ਲਗਨ ਅਤੇ ਨਿਰੰਤਰ ਯਤਨਾਂ ਲਈ ਟ੍ਰੇਨਰਾਂ ਦੇ ਯਤਨਾਂ ਦੀ ਸ਼ਲਾਘਾ ਕਰਨੀ ਚਾਹਾਂਗਾ। ਇੱਕ ਕੁਸ਼ਲ ਰਾਸ਼ਟਰ ਦੀ ਉਸਾਰੀ ਲਈ ਅਤੇ ਤੁਹਾਡੀ ਨਿਸ਼ਚਿਤਤਾ ਦੇ ਸਮੇਂ ਦੌਰਾਨ ਅਸੀਂ ਸਫ਼ਲਤਾਪੂਰਵਕ ਸਫ਼ਰ ਕਰਨ ਲਈ ਤੁਹਾਡੀ ਸ਼ਾਨਦਾਰ ਪ੍ਰਤੀਬੱਧਤਾ ਲਈ ਤੁਹਾਨੂੰ ਸਾਰਿਆਂ ਨੂੰ ਦਿਲੋਂ ਮੁਬਾਰਕਾਂ ਦਿੰਦੇ ਹਾਂ। ਰਾਸ਼ਟਰ ਨਿਰਮਾਣ ਵਿੱਚ ਟ੍ਰੇਨਰਾਂ ਦੀ ਭੂਮਿਕਾ ਬੁਨਿਆਦੀ ਹੈ ਅਤੇ ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਸਾਡੇ ਟ੍ਰੇਨਰਾਂ ਨੂੰ ਭਾਰਤ ਨੂੰ ਵਿਸ਼ਵ ਦੀ ਕੌਸ਼ਲ ਦੀ ਰਾਜਧਾਨੀ ਬਣਾਉਣ ਲਈ ਸਰਬੋਤਮ-ਕਲਾਸ ਵਿੱਚ ਪ੍ਰਤਿਭਾ ਪੈਦਾ ਕਰਨ ਲਈ ਲੋੜੀਂਦੀ ਸਹਾਇਤਾ ਅਤੇ ਗੁਣਵਤਾ ਟ੍ਰੇਨਿੰਗ ਪ੍ਰਾਪਤ ਹੁੰਦੀ ਰਹੇ।”

 

ਵਰਤਮਾਨ ਮਹਾਮਾਰੀ ਦੌਰਾਨ, ਇਨ੍ਹਾਂ ਟ੍ਰੇਨਰਾਂ ਦੀ ਸਹਾਇਤਾ ਨਾਲ ਆਈਟੀਆਈ ਅਤੇ ਜੇਐੱਸਐੱਸ ਸੰਸਥਾਨਾਂ ਨੇ ਆਪਣੀ ਖੋਜ ਅਤੇ ਨਵੀਨਤਾ ਦੇ ਜ਼ਰੀਏ ਕੋਵਿਡ-19 ਖ਼ਿਲਾਫ਼ ਸਾਡੀ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈਆਈਟੀਆਈ, ਬਹਿਰਾਮਪੁਰ ਨੇ ਯੂਵੀਸੀ ਸੈਨੀਟਾਈਜ਼ਰ ਅਤੇ ਆਈਟੀਆਈ ਕਟਕ ਇੱਕ ਆਟੋਮੈਟਿਕ ਸੈਨੇਟਾਈਜ਼ਰ ਡਿਸਪੈਂਸਿੰਗ ਮਸ਼ੀਨ ਵਿਕਸਿਤ ਕੀਤੀ ਹੈ। ਨਾਲ ਹੀ, ਜੇਐੱਸਐੱਸ ਅਤੇ ਹੋਰ ਸੰਸਥਾਵਾਂ ਨੇ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਇੱਕ ਖ਼ਾਸ ਕਿਸਮ ਦਾ ਰੋਬੋਟ, ਆਟੋਮੈਟਿਕ ਸੈਨੇਟਾਈਜ਼ਰ ਮਸ਼ੀਨ ਪੀਪੀਈ ਕਿੱਟਾਂ ਆਦਿ ਤਿਆਰ ਕੀਤੀਆਂ ਹਨ।

 

ਕ੍ਰਾਫਟ ਇੰਸਟ੍ਰਕਟਰਾਂ ਦੀ ਟ੍ਰੇਨਿੰਗ ਤੋਂ ਇਲਾਵਾ, ਡੀਜੀਟੀ ਨੇ ਆਈਟੀਆਈ ਅਤੇ ਐੱਨਐੱਸਟੀਆਈਜ਼ ਦੇ ਟ੍ਰੇਨਰਾਂ ਦੇ ਹੋਰ ਸ਼ਕਤੀਕਰਨ ਲਈ ਵੱਖ-ਵੱਖ ਉਦਯੋਗਾਂ ਦੇ ਭਾਈਵਾਲਾਂ ਜਿਵੇਂ ਆਈਬੀਐੱਮ, ਐੱਸਏਪੀ, ਸਿਸਕੋ, ਐਕਸੈਂਚਰ ਅਤੇ ਕਵੈਸਟ ਅਲਾਇੰਸ ਨਾਲ ਸਹਿਯੋਗ ਕੀਤਾ ਹੈ। ਨੈਸਕੌਮ ਦੇ ਸਹਿਯੋਗ ਨਾਲ, ਇੰਸਟਰੱਕਟਰ ਟ੍ਰੇਨਿੰਗ (ਟੀਟੀ) ਦੁਆਰਾ ਸਮਰੱਥਾ ਨਿਰਮਾਣ ਵੀ ਆਈਟੀਆਈ ਵਿਖੇ ਚਲਾਇਆ ਜਾ ਰਿਹਾ ਹੈ, ਜਦਕਿ ਅਡੋਬ ਸਪਾਰਕ ਅਧੀਨ 7000 ਦੇ ਕਰੀਬ ਇੰਸਟ੍ਰਕਟਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ।

 

ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫ਼ਰੇਮਵਰਕ (ਐੱਨਐੱਸਕਿਊਐਫ) -13462 ਦੇ ਤਹਿਤ ਆਈਟੀਆਈ ਇੰਸਟਰਕਟਰਾਂ ਨੂੰ ਦੇਸ਼ ਭਰ ਦੇ ਪੱਧਰ 1, II ਅਤੇ III ਵਿੱਚ ਐੱਨਐੱਸਕਿਊਐੱਫ਼ ਦੀ ਪਾਲਣਾ ਬਾਰੇ ਸ਼ਾਰਟ ਟਰਮ ਟ੍ਰੇਨਿੰਗ ਦਿੱਤੀ ਗਈ ਸੀ। ਨੈਸ਼ਨਲ ਇੰਸਟੀਟਿਊਟ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟ (ਐੱਨਈਈਐੱਸਬੀਯੂਡੀ) ਸਰਗਰਮੀ ਨਾਲ ਟ੍ਰੇਨਰਾਂ ਨੂੰ ਉੱਦਮਸ਼ੀਲਤਾ ਦੀਆਂ ਮੁਹਾਰਤਾਂ ਪ੍ਰਦਾਨ ਕਰਨ ਵਿੱਚ ਜੁਟਿਆ ਹੋਇਆ ਹੈ।

ਕਾਰਪੋਰੇਟਸ ਅਤੇ ਯੂਨੀਵਰਸਿਟੀਆਂ ਦੇ ਨਾਲ-ਨਾਲ ਟੇਮਸੇਕ ਫਾਊਂਡੇਸ਼ਨ ਅਤੇ ਸਿੰਗਾਪੁਰ ਪੌਲੀਟੈਕਨਿਕ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਨੇ ਟ੍ਰੇਨਰਾਂ ਅਤੇ ਅਸੈਸਰਾਂ ਲਈ ਸਮਰੱਥਾ ਵਧਾਉਣ ਦੇ ਪ੍ਰੋਗਰਾਮਾਂ ਨੂੰ ਵਧਾਉਣ ਵਿੱਚ ਸਹਾਇਤਾ ਕੀਤੀ। ਰਾਸ਼ਟਰੀ ਸਿੱਖਿਆ ਨੀਤੀ 2020 ਦੇ ਵੀ ਨਵੇਂ ਫ਼ਰੇਮਵਰਕ ਤਹਿਤ, ਅਧਿਆਪਕ ਸਿੱਖਿਆ ਪ੍ਰਣਾਲੀ ਵਿੱਚ ਬੁਨਿਆਦੀ ਸੁਧਾਰਾਂ ਦੇ ਕੇਂਦਰ ਵਿੱਚ ਹੈ। ਕੌਸ਼ਲ ਦੇ ਏਜੰਡੇ ਵਿੱਚ ਟ੍ਰੇਨਰਾਂ ਨੂੰ ਸਫ਼ਲਤਾਪੂਰਵਕ ਸ਼ਾਮਲ ਕਰਨ ਲਈ, ਸੱਕਿਲ ਇੰਡੀਆ ਨੇ ਵੱਖ-ਵੱਖ ਕਾਰਪੋਰੇਟਾਂ ਨਾਲ ਕੌਸ਼ਲ ਵਿਕਾਸ ਵਿੱਚ ਟ੍ਰੇਨਰਾਂ ਅਤੇ ਮੁੱਲਾਂਕਣਕਰਤਾਵਾਂ ਨੂੰ ਮਜ਼ਬੂਤ ਕਰਨ ਲਈ ਅੱਗੇ ਕਦਮ ਵਧਾਇਆ ਹੈ ਤਾਂ ਜੋ ਗਤੀ ਨੂੰ ਜਾਰੀ ਰੱਖਿਆ ਜਾ ਸਕੇ।

 

ਯੂਟਿਊਬ: https://www.youtube.com/channel/UCzNfVNX5yLEUhIRNZJKniHg   

 

********

ਵਾਈਬੀ


(Release ID: 1653203)