ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ‘21ਵੀਂ ਸਦੀ ਵਿੱਚ ਸਕੂਲੀ ਸਿੱਖਿਆ’ ਬਾਰੇ ਸੰਮੇਲਨ ਨੂੰ ਸੰਬੋਧਨ ਕਰਨਗੇ

Posted On: 10 SEP 2020 1:14PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕੱਲ 11 ਸਤੰਬਰ 2020 ਨੂੰ ਸਵੇਰੇ 11 ਵਜੇ ਰਾਸ਼ਟਰੀ ਸਿੱਖਿਆ ਨੀਤੀ -2020 (ਐੱਨਈਪੀ -2020) ਤਹਿਤ21ਵੀਂ ਸਦੀ ਵਿੱਚ ਸਕੂਲੀ ਸਿੱਖਿਆ’ ‘ਤੇ ਇੱਕ ਸੰਮੇਲਨ ਨੂੰ ਵੀਡੀਓ ਕਾਨਫ਼ਰਸਿੰਗ ਜ਼ਰੀਏ ਸੰਬੋਧਨ ਕਰਨਗੇ।

 

ਸਿੱਖਿਆ ਮੰਤਰਾਲਾਸ਼ਿਕਸ਼ਾ ਪਰਵ ਦੇ ਇੱਕ ਹਿੱਸੇ ਦੇ ਰੂਪ ਵਿੱਚ10 ਅਤੇ 11 ਸਤੰਬਰ ਨੂੰ ਇਸ ਦੋ ਦਿਨਾ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ।

 

ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 7 ਅਗਸਤ 2020 ਨੂੰ ਐੱਨਈਪੀ-2020ਦੇ ਤਹਿਤ ਉਚੇਰੀ ਸਿੱਖਿਆ ਵਿੱਚ ਪਰਿਵਰਤਨਕਾਰੀ ਸੁਧਾਰ ਤੇ ਸੰਮੇਲਨਵਿੱਚ ਉਦਘਾਟਨੀ ਭਾਸ਼ਣ ਦਿੱਤਾ ਸੀ।

 

ਸ਼੍ਰੀ ਮੋਦੀ ਨੇ 7 ਸਤੰਬਰ ਨੂੰ ਐੱਨਈਪੀ-2020 ‘ਤੇ ਗਵਰਨਰਾਂ ਦੇ ਸੰਮੇਲਨ ਨੂੰ ਵੀ ਸੰਬੋਧਨ ਕੀਤਾ ਸੀ।

ਐੱਨਈਪੀ-2020 ਇੱਕੀਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ, ਜਿਸ ਨੂੰ ਪਿਛਲੀ ਰਾਸ਼ਟਰੀ ਸਿੱਖਿਆ ਨੀਤੀ 1986 ਦੇ 34 ਸਾਲਾਂ ਬਾਅਦ ਐਲਾਨ ਕੀਤਾ ਗਿਆ ਹੈ। ਐੱਨਈਪੀ-2020 ਵਿੱਚ ਸਕੂਲੀ ਅਤੇ ਉਚੇਰੀ ਸਿੱਖਿਆ ਦੋਹਾਂ ਪੱਧਰਾਂ 'ਤੇ ਵੱਡੇ ਸੁਧਾਰਾਂ ਦੇ ਲਈ ਨਿਰਦੇਸ਼ ਦਿੱਤਾ ਗਿਆ ਹੈ।

 

ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਉਦੇਸ਼ ਭਾਰਤ ਨੂੰ ਇੱਕ ਨਿਆਂਪੂਰਨ ਅਤੇ ਗਿਆਨ-ਅਧਾਰਿਤ ਉਦਯੋਗਿਕ ਸਮਾਜ ਬਣਾਉਣਾ ਹੈ। ਇਸ ਵਿੱਚ ਭਾਰਤ ਕੇਂਦ੍ਰਿਤ ਸਿੱਖਿਆ ਪ੍ਰਣਾਲੀ ਨੂੰ ਲਾਗੂ ਕਰਨ ਦੀ ਸੋਚ ਹੈ ਜੋ ਦੇਸ਼ ਨੂੰ ਵਿਸ਼ਵਵਿਆਪੀ ਮਹਾਸ਼ਕਤੀ ਵਿੱਚ ਬਦਲਣ ਵਿੱਚ ਸਿੱਧਾ ਯੋਗਦਾਨ ਦੇਵੇਗੀ।

 

ਐੱਨਈਪੀ-2020 ਵਿੱਚ ਦੇਸ਼ ਵਿੱਚ ਸਕੂਲ ਸਿੱਖਿਆ ਵਿੱਚ ਵਿਆਪਕ ਸੁਧਾਰ ਦੀ ਗੱਲ ਹੈ। ਸਕੂਲ ਪੱਧਰ 'ਤੇ 8 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਬਚਪਨ ਦੇਖਭਾਲ਼ ਤੇ ਸਿੱਖਿਆ (ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ -ਈਸੀਸੀਈ) ਦੇ ਸਰਬਵਿਆਪੀਕਰਨ, ਸਕੂਲ ਪਾਠਕ੍ਰਮ ਦੀ 10+2 ਸੰਰਚਨਾ ਨੂੰ 5+3+3+4 ਪਾਠਕ੍ਰਮ ਸੰਰਚਨਾ ਵਿੱਚ ਬਦਲਣ, 21ਵੀਂ ਸਦੀ ਦੇ ਕੌਸ਼ਲ, ਗਣਿਤਵਾਦੀ ਸੋਚ ਅਤੇ ਵਿਗਿਆਨਕ ਰੁਝਾਨਾਂ ਦੇ ਪਾਠਕ੍ਰਮ ਨੂੰ ਏਕੀਕ੍ਰਿਤ ਕਰਨ, ਸਕੂਲੀ ਸਿੱਖਿਆ ਲਈ ਨਵੇਂ ਵਿਆਪਕ ਰਾਸ਼ਟਰੀ ਪਾਠਕ੍ਰਮ ਦੇ ਢਾਂਚੇ ਦਾ ਵਿਕਾਸ ਕਰਨ, ਅਧਿਆਪਕਾਂ ਦੇ ਲਈ ਰਾਸ਼ਟਰੀ ਪੇਸ਼ੇਵਰ ਮਿਆਰ ਤਿਆਰ ਕਰਨ, ਮੁਲਾਂਕਣ ਵਿੱਚ ਸੁਧਾਰ ਅਤੇ ਬੱਚੇ ਦੀ 360 ਡਿਗਰੀ ਸਮੁੱਚੀ ਪ੍ਰਗਤੀ ਕਾਰਡ, ਅਤੇ ਕਲਾਸ 6 ਦੇ ਬਾਅਦ ਤੋਂ ਵੋਕੇਸ਼ਨਲ ਏਕੀਕਰਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ।

 

ਐੱਨਈਪੀ ਵਿੱਚ ਲਕਸ਼ਿਤ ਵਿਆਪਕ ਪਰਿਵਰਤਨ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਇੱਕ ਮਿਸਾਲੀ ਬਦਲਾਅ ਲਿਆਵੇਗਾ ਅਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਕਲਪਨਾ ਕੀਤੇ ਗਏ ਇੱਕ ਨਵੇਂ ਆਤਮ-ਨਿਰਭਰ ਭਾਰਤ ਦੇ ਲਈ ਇੱਕ ਸਮਰੱਥਕਾਰੀ ਅਤੇ ਮਜ਼ਬੂਤ ਵਿੱਦਿਅਕ ਈਕੋਸਿਸਟਮ ਦਾ ਨਿਰਮਾਣ ਕਰੇਗਾ।

 

ਅਧਿਆਪਕਾਂ ਨੂੰ ਸਨਮਾਨਿਤ ਕਰਨ ਅਤੇ ਨਵੀਂ ਸਿੱਖਿਆ ਨੀਤੀ 2020 ਨੂੰ ਅੱਗੇ ਵਧਾਉਣ ਦੇ ਲਈ 8 ਸਤੰਬਰ ਤੋਂ 25 ਸਤੰਬਰ, 2020 ਤੱਕ ਸ਼ਿਕਸ਼ਕ ਪਰਵ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਵੱਖ-ਵੱਖ ਪਹਿਲੂਆਂ 'ਤੇ ਵੱਖ-ਵੱਖ ਵੈਬੀਨਾਰ, ਵਰਚੁਅਲ ਸੰਮੇਲਨ ਅਤੇ ਸਭਾਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

 

*********

 

ਵੀਆਰਆਰਕੇ/ਏਕੇ



(Release ID: 1653128) Visitor Counter : 130