ਰਸਾਇਣ ਤੇ ਖਾਦ ਮੰਤਰਾਲਾ
ਰਾਸ਼ਟਰੀ ਕੈਮੀਕਲ ਤੇ ਫਰਟੀਲਾਈਜ਼ਰ ਲਿਮਟਿਡ ਨੇ ਮੁੰਬਈ ਦੇ ਟਰੋਂਬੀ ਯੁਨਿਟ ਵਿੱਚ ਮੇਥੇਨੌਲ ਪਲਾਂਟ ਦੀ ਕੀਤੀ ਸ਼ੁਰੂਆਤ
ਇਹ ਆਤਮਨਿਰਭਰ ਭਾਰਤ ਅਭਿਆਨ ਵੱਲ ਵਧਦਾ ਇਕ ਕਦਮ ਹੈ
ਆਰ ਸੀ ਐਫ ਦੇਸ਼ ਵਿੱਚ ਮੇਥੇਨੌਲ ਬਣਾਉਣ ਵਾਲੇ ਉਤਪਾਦਕਾਂ ਦੀ ਸੂਚੀ ਵਿੱਚ ਸ਼ਾਮਲ ਹੋਇਆ RCF enhances
ਆਰ ਸੀ ਐੱਫ ਨੇ ਅਗਸਤ 2019 ਦੇ ਮੁਕਾਬਲੇ ਅਗਸਤ 2020 ਵਿਚ ਸੁਫਲਾ ਦੇ ਉਤਪਾਦਨ ਵਿੱਚ 17.3% ਵਾਧਾ ਦਰਜ ਕੀਤਾ
Posted On:
10 SEP 2020 2:11PM by PIB Chandigarh
ਰਸਾਇਣ ਤੇ ਖਾਦ ਮੰਤਰਾਲੇ ਤਹਿਤ ਰਾਸ਼ਟਰੀ ਕੈਮੀਕਲਸ ਅਤੇ ਫਰਟੀਲਾਈਜ਼ਰ ਲਿਮਟਿਡ- ਪੀ ਐੱਸ ਯੂ ਦੇ ਮੁੰਬਈ ਵਿਚਲੇ ਟਰੋਂਬੇ ਯੁਨਿਟ ਵਿੱਚ 8 ਸਤੰਬਰ 2020 ਨੂੰ ਮੇਥੇਨੌਲ ਪਲਾਂਟ ਸ਼ੁਰੂ ਹੋ ਗਿਆ ਹੈ । ਇਹ ਆਤਮਨਿਰਭਰ ਭਾਰਤ ਅਭਿਆਨ ਦਾ ਇੱਕ ਕਦਮ ਹੈ ।
ਆਰ ਸੀ ਐੱਫ ਰੋਜ਼ਾਨਾ 242 ਮੀਟ੍ਰਿਕ ਟਨ ਮੇਥੇਨੌਲ ਬਣਾਉਣ ਦੀ ਸਮਰੱਥਾ ਰੱਖਦਾ ਹੈ । ਹੁਣ ਤੱਕ ਆਰ ਸੀ ਐੱਫ ਆਪਣੀ ਅੰਦਰੂਨੀ ਖ਼ਪਤ ਅਤੇ ਵਪਾਰਕ ਮੰਤਵ ਨਾਲ ਮੇਥੇਨੌਲ ਬਾਹਰਲੇ ਮੁਲਕਾਂ ਤੋਂ ਦਰਾਮਦ ਕਰਦਾ ਰਿਹਾ ਹੈ । ਆਪਣੇ ਯੁਨਿਟ ਵਿੱਚ ਮੇਥੇਨੌਲ ਦੇ ਉਤਪਾਦਨ ਨਾਲ ਆਰ ਸੀ ਐੱਫ ਹੁਣ ਆਪਣੀ ਲੋੜ ਲਈ ਦਰਾਮਦ ਤੇ ਨਿਰਭਰ ਨਹੀਂ ਹੋਵੇਗਾ ਅਤੇ ਮੇਥੇਨੌਲ ਤੇ ਅਧਾਰਿਤ ਉਦਯੋਗਾਂ ਦੀਆਂ ਲੋੜਾਂ ਪੂਰੀਆਂ ਵੀ ਕਰ ਸਕੇਗਾ ।
ਇਸ ਨਾਲ ਆਰ ਸੀ ਐੱਫ ਦੇਸ਼ ਦੇ ਉਨ੍ਹਾਂ ਚੋਣਵੇਂ ਮੇਥੇਨੌਲ ਉਤਪਾਦਕਾਂ ਵਿੱਚ ਸ਼ਾਮਲ ਹੋ ਗਿਆ ਹੈ ਜੋ ਦਰਾਮਦ ਦਾ ਵਿਕਲਪ ਮੁਹੱਈਆ ਕਰ ਸਕਦੇ ਹਨ ਅਤੇ ਸਰਕਾਰ ਦੇ ਬੇਹੱਦ ਉਤਸ਼ਾਹੀ “ਆਤਮਨਿਰਭਰ ਭਾਰਤ” ਅਭਿਆਨ ਵਿੱਚ ਜ਼ੋਰਦਾਰ ਯੋਗਦਾਨ ਪਾਏਗਾ । ਮੇਥੇਨੌਲ ਦੀ ਕੀਟਨਾਸ਼ਕ ਦਵਾਈਆਂ ਫਰਮਾਸੂਟੀਕਲਸ ਅਤੇ ਰੰਗਾਈ ਦੇ ਉਤਪਾਦਾਂ ਲਈ ਵੱਡੀ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ । ਘਰੇਲੂ ਉਤਪਾਦਨ ਬਹੁਤ ਥੋੜਾ ਹੋਣ ਕਰਕੇ ਹੁਣ ਕਰਕੇ ਇਹ ਲੋੜਾਂ ਮੇਥੇਨੌਲ ਦਰਾਮਦ ਕਰਕੇ ਪੂਰੀਆਂ ਕੀਤੀਆਂ ਜਾਂਦੀਆ ਸਨ ।
ਖਾਦਾਂ ਵਿੱਚ ਆਤਮ-ਨਿਰਭਰਤਾ ਦੇ ਯਤਨ ਵਜੋਂ ਆਰ ਸੀ ਐੱਫ ਨੇ ਆਪਣੇ ਸਭ ਤੋਂ ਹਰਮਨ ਪਿਆਰੇ ਕੰਪਲੈਕਸ ਫਰਟੀਲਾਈਜ਼ਰ ਸੂਫਲਾ 15:15:15 ਦਾ ਉਤਪਾਦਨ ਪ੍ਰਤੀਦਿਨ 1,500 ਮੀਟ੍ਰਿਕ ਟਨ ਤੋਂ ਵਧਾ ਕੇ 2,200 ਮੀਟ੍ਰਿਕ ਟਨ ਕਰ ਲਿਆ ਹੈ । ਜਿਸ ਦੇ ਸਿੱਟੇ ਵਜੋਂ ਸੁਫਲਾ ਖਾਦ ਦਾ ਉਤਪਾਦਨ ਅਗਸਤ 2019 ਦੇ ਮੁਕਾਬਲੇ ਅਗਸਤ 2020 ਵਿੱਚ 17.3% ਵੱਧ ਗਿਆ ਹੈ । ਕੋਵਿਡ ਮਹਾਮਾਰੀ ਦੇ ਚੱਲਦਿਆਂ ਰੋਜ਼ਾਨਾ ਕੰਮਕਾਜ ਦੌਰਾਨ ਕਈ ਮੁਸ਼ਕਲਾਂ ਨੂੰ ਪੇਸ਼ ਕਰਦਿਆਂ ਜਿਨ੍ਹਾਂ ਵਿੱਚ ਉਤਪਾਦਨ ਅਤੇ ਸਪਲਾਈ ਚੇਨ ਪ੍ਰਬੰਧ ਸ਼ਾਮਲ ਹੈ , ਆਰ ਸੀ ਐੱਫ ਨੇ ਅਗਸਤ 2019 ਦੇ ਮੁਕਾਬਲੇ ਅਗਸਤ 2020 ਵਿੱਚ ਖਾਦ ਵਿਕਰੀ ਵਿੱਚ 10.81% ਦਾ ਵਾਧਾ ਹਾਸਲ ਕਰ ਲਿਆ ਹੈ ।
ਆਰ ਸੀ ਜੇ / ਆਰ ਕੇ ਐੱਮ
(Release ID: 1653081)
Visitor Counter : 169