ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਇਲੀਟ, ਡਿਵੈਲਪਮੈਂਟਲ ਅਤੇ ਖੇਲੋ ਇੰਡੀਆ ਸ਼੍ਰੇਣੀ ਦੇ ਨਿਸ਼ਾਨੇਬਾਜ਼ਾਂ ਨੂੰ ਅਸਲਾ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਉਹ ਘਰੇਲੂ ਰੇਂਜਾਂ 'ਤੇ ਟ੍ਰੇਨਿੰਗ ਜਾਰੀ ਰੱਖ ਸਕਣ: ਸ਼੍ਰੀ ਕਿਰੇਨ ਰਿਜਿਜੂ

Posted On: 09 SEP 2020 9:51PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਬੁੱਧਵਾਰ ਨੂੰ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਦਾ ਦੌਰਾ ਕੀਤਾ ਅਤੇ ਸ਼ੂਟਰਾਂ ਨਾਲ ਗੱਲਬਾਤ ਕੀਤੀ।  ਆਪਣੀ ਫੇਰੀ ਦੌਰਾਨ ਖੇਡ ਮੰਤਰੀ ਨੇ ਐਲਾਨ ਕੀਤਾ ਕਿ ਸਾਰੀਆਂ ਸ਼੍ਰੇਣੀਆਂ ਦੇ ਸ਼ੂਟਰਾਂ - ਇਲੀਟ, ਵਿਕਾਸ ਅਤੇ ਖੇਲੋ ਇੰਡੀਆ ਨੂੰ ਕੇਐੱਸਐੱਸਆਰ ਅਤੇ ਹੋਰ ਮਾਨਤਾ ਪ੍ਰਾਪਤ ਅਕਾਦਮੀਆਂ ਤੋਂ ਅਸਲਾ ਅਤੇ ਟਾਰਗੇਟ ਦਿੱਤੇ ਜਾਣਗੇ ਤਾਂ ਜੋ ਉਹ ਆਪਣੀਆਂ ਘਰੇਲੂ ਰੇਂਜਾਂ 'ਤੇ ਟ੍ਰੇਨਿੰਗ ਜਾਰੀ ਰੱਖ ਸਕਣ।

 

 

ਇਸ ਫੈਸਲੇ ਬਾਰੇ ਬੋਲਦਿਆਂ ਖੇਡ ਮੰਤਰੀ ਨੇ ਕਿਹਾ, “ਇਹ ਮਹੱਤਵਪੂਰਨ ਹੈ ਕਿ ਅਥਲੀਟ, ਖ਼ਾਸਕਰ 2024 ਅਤੇ 2028 ਓਲੰਪਿਕ ਦੇ ਸੰਭਾਵਿਤ ਖਿਡਾਰੀਆਂ ਨੂੰ ਦੇਸ਼ ਵਿੱਚ ਜਿੱਥੇ ਕਿਤੇ ਵੀ ਉਹ ਹੋਣ, ਆਪਣੀ ਟ੍ਰੇਨਿੰਗ ਜਾਰੀ ਰੱਖਣ ਦਾ ਮੌਕਾ ਮਿਲੇ।  ਉਹ ਕੋਵਿਡ 19 ਸਥਿਤੀ ਦੇ ਕਾਰਨ ਕੇਐੱਸਐੱਸਆਰ ਜਾਂ ਹੋਰ ਅਕੈਡਮੀਆਂ ਤੇ ਟ੍ਰੇਨਿੰਗ ਲਈ ਨਹੀਂ ਜਾ ਸਕਣਗੇ। ਹਾਲਾਂਕਿ, ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਘਰਾਂ ਵਿੱਚ ਜਾਂ ਆਪਣੇ ਘਰਾਂ ਦੇ ਨੇੜੇ ਉਪਲੱਬਧ ਸੁਵਿਧਾਵਾਂ ਵਿੱਚ ਅਭਿਆਸ ਕਰਦੇ ਹਨ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਸਲੇ ਦੀ ਉਪਲਬਧਤਾ ਦੀ ਘਾਟ ਕਾਰਨ ਉਨ੍ਹਾਂ ਦੀ ਟ੍ਰੇਨਿੰਗ ਵਿੱਚ ਕਿਸੇ ਵੀ ਤਰ੍ਹਾਂ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ।  ਅਥਲੀਟ ਕੇਐੱਸਐੱਸਆਰ ਅਤੇ ਹੋਰ ਮਾਨਤਾ ਪ੍ਰਾਪਤ ਅਕਾਦਮੀਆਂ ਤੋਂ ਜੋ ਕੁਝ ਵੀ ਲੋੜੀਂਦਾ ਹੋਵੇ ਉਹ ਲੈ ਸਕਦੇ ਹਨ ਅਤੇ ਆਪਣੀਆਂ ਖੇਡ ਗਤੀਵਿਧੀਆਂ ਜਾਰੀ ਰੱਖ ਸਕਦੇ ਹਨ।

 

 

 

 

ਇਸ ਫੈਸਲੇ ਨਾਲ ਕੁਲ 253 ਨਿਸ਼ਾਨੇਬਾਜ਼ ਕੁਲੀਨ (ਇਲੀਟ), ਵਿਕਾਸ (ਡਿਵੈਪਮੈਂਟਲ) ਅਤੇ ਖੇਲੋ ਇੰਡੀਆ ਦੇ ਅਥਲੀਟਾਂ 'ਤੇ ਅਸਰ ਪਵੇਗਾ, ਜਿਹੜੇ ਹੁਣ ਡਾ. ਕੇਐੱਸਐੱਸਆਰ ਆਉਣ ਤੋਂ ਬਗੈਰ ਹੀ ਅਪਣੀ ਸਹੂਲਤ ਅਨੁਸਾਰ ਨੇੜੇਲੀਆਂ ਖੇਡ ਸੁਵਿਧਾਵਾਂ' ਤੇ ਟ੍ਰੇਨਿੰਗ ਜਾਰੀ ਰਖ ਸਕਦੇ ਹਨ। ਇਸ ਫੈਸਲੇ ਨਾਲ ਅਪੂਰਵੀ ਚੰਦੇਲਾ, ਅੰਜੁਮ ਮੌਦਗਿਲ, ਸੌਰਭ ਚੌਧਰੀ ਅਤੇ ਕਈ ਹੋਰ ਕੁਲੀਨ ਸ਼ੂਟਰਾਂ ਨੂੰ ਉਨ੍ਹਾਂ ਦੇ ਰਿਹਾਇਸ਼ ਵਾਲੇ ਸ਼ਹਿਰਾਂ ਵਿੱਚ ਟ੍ਰੇਨਿੰਗ ਲੈਣ ਦਾ ਲਾਭ ਮਿਲੇਗਾ।  ਇਸ ਫੈਸਲੇ ਬਾਰੇ ਬੋਲਦਿਆਂ ਕੁਲੀਨ ਨਿਸ਼ਾਨੇਬਾਜ਼ ਅਨੀਸ਼ ਭਨਵਾਲਾ, ਜਿਸ ਨੇ ਖੇਡ ਮੰਤਰੀ ਨਾਲ ਉਨ੍ਹਾਂ ਦੀ ਫੇਰੀ ਦੌਰਾਨ ਗੱਲਬਾਤ ਕੀਤੀ, ਨੇ ਕਿਹਾ, “ਇਹ ਬਹੁਤ ਚੰਗਾ ਮਹਿਸੂਸ ਹੋਇਆ ਕਿ ਮੰਤਰੀ ਸਰ ਸਾਨੂੰ ਮਿਲਣ ਆਏ ਅਤੇ ਸਾਡੀਆਂ ਜ਼ਰੂਰਤਾਂ ਬਾਰੇ ਪੁੱਛਿਆ।  ਜੇ ਅਸੀਂ ਅਸਲਾ ਪ੍ਰਾਪਤ ਕਰ ਸਕਦੇ ਹਾਂ ਅਤੇ ਅਪਣੇ ਘਰਾਂ ਦੇ ਨਜ਼ਦੀਕ ਅਭਿਆਸ ਕਰ ਸਕਦੇ ਹਾਂ ਤਾਂ ਇਸ ਨਾਲ ਨਾ ਸਿਰਫ ਕੋਵਿਡ ਸਮੇਂ ਦੌਰਾਨ ਸਾਡੀ ਸੁਰੱਖਿਆ ਯਕੀਨੀ ਬਣੇਗੀ ਬਲਕਿ ਅਸੀਂ ਟ੍ਰੇਨਿੰਗ ਲਈ ਵਧੇਰੇ ਸਮਾਂ ਲਗਾ ਸਕਾਂਗੇ।  ਮੈਨੂੰ ਯਕੀਨ ਹੈ ਕਿ ਜੋ ਕੁਲੀਨ ਨਿਸ਼ਾਨੇਬਾਜ਼ ਦਿੱਲੀ ਵਿੱਚ ਨਹੀਂ ਰਹਿੰਦੇ, ਉਨ੍ਹਾਂ ਨੂੰ ਇਸ ਫੈਸਲੇ ਦਾ ਬਹੁਤ ਫਾਇਦਾ ਹੋਵੇਗਾ।  ਇਹ ਸੁਨਿਸ਼ਚਿਤ ਕਰੇਗਾ ਕਿ ਅਸੀਂ ਆਪਣੀ ਓਲੰਪਿਕ ਟ੍ਰੇਨਿੰਗ ਜਾਰੀ ਰੱਖ ਸਕਦੇ ਹਾਂ।

 

 

 

                                                                        *****

 

 

ਐੱਨਬੀ / ਓਏ



(Release ID: 1652929) Visitor Counter : 97


Read this release in: English , Urdu , Hindi , Telugu