ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਵਾਡਾ ਦੇ ਪ੍ਰਧਾਨ ਸ਼੍ਰੀ ਵਿਟੋਲਡ ਬਾਂਕਾ ਨਾਲ ਔਨਲਾਈਨ ਮੁਲਾਕਾਤ ਕਰਦਿਆਂ ਸਵੱਛ ਖੇਡਾਂ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ

Posted On: 09 SEP 2020 6:24PM by PIB Chandigarh

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ 8 ਸਤੰਬਰ, 2020 ਨੂੰ ਵਰਲਡ ਐਂਟੀ ਡੋਪਿੰਗ ਏਜੰਸੀ (ਵਾਡਾ) ਦੇ ਪ੍ਰਧਾਨ ਸ਼੍ਰੀ ਵਿਟੋਲਡ ਬੰਕਾ ਨਾਲ ਇੱਕ ਔਨਲਾਈਨ ਮੁਲਾਕਾਤ ਕੀਤੀ ਅਤੇ ਸਵੱਛ ਖੇਡਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।  ਮੀਟਿੰਗ ਵਿੱਚ ਬੋਲਦਿਆਂ ਸ਼੍ਰੀ ਰਿਜਿਜੂ ਨੇ ਕਿਹਾ, "ਸਾਲਾਂ ਤੋਂ ਮੈਂ ਸਵੱਛ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਹੈ ਅਤੇ ਹੁਣ ਭਾਰਤ ਦੇ ਖੇਡ ਮੰਤਰੀ ਵਜੋਂ ਇਹ ਪ੍ਰਤੀਬੱਧਤਾ ਹੋਰ ਮਜ਼ਬੂਤ ​​ਹੋਈ ਹੈ। ਮੈਂ ਤੁਹਾਨੂੰ ਇਹ ਦੱਸਦਿਆਂ ਖੁਸ਼ ਹਾਂ ਕਿ ਕਲੀਨ ਸਪੋਰਟਸ ਮੇਰੇ ਮੰਤਰਾਲੇ ਲਈ ਇੱਕ ਫੋਕਸ ਖੇਤਰ ਹੈ ਅਤੇ ਅਸੀਂ ਵਿਸ਼ਵਵਿਆਪੀ ਪੱਧਰ 'ਤੇ ਸਵੱਛ ਖੇਡਾਂ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣ ਲਈ ਵਾਡਾ ਨਾਲ ਸਹਿਯੋਗ ਕਰਨ ਲਈ ਪ੍ਰਤੀਬੱਧ ਹਾਂ।

 

 

ਬਹੁਤ ਸਾਰੇ ਮੁੱਦਿਆਂ ਬਾਰੇ ਵਿਚਾਰ-ਵਟਾਂਦਰੇ ਕਰਦਿਆਂ ਖੇਡ ਮੰਤਰੀ ਨੇ ਵਾਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੈਸਟ ਕਰਵਾਉਣ ਲਈ ਨੈਸ਼ਨਲ ਡੋਪ ਟੈਸਟਿੰਗ ਲੈਬਾਰਟਰੀ (ਐੱਨਡੀਟੀਐੱਲ) ਦੀ ਤਿਆਰੀ ਦੀ ਵੀ ਗੱਲ ਕੀਤੀ।  ਇਸ ਬਾਰੇ ਬੋਲਦਿਆਂ ਸ਼੍ਰੀ ਰਿਜਿਜੂ ਨੇ ਕਿਹਾ, “ਮੈਨੂੰ ਦੱਸਿਆ ਗਿਆ ਹੈ ਕਿ ਐੱਨਡੀਟੀਐੱਲ ਨੇ ਵਾਡਾ ਦੁਆਰਾ ਨਿਰਧਾਰਿਤ ਸਮੇਂ ਅਨੁਸਾਰ ਸਾਰੀਆਂ 47 ਸੁਧਾਰਵਾਦੀ ਕਾਰਵਾਈ ਦੀਆਂ ਰਿਪੋਰਟਾਂ ਵਾਡਾ ਨੂੰ ਸੌਂਪੀਆਂ ਹਨ ਅਤੇ ਨਾਲ ਹੀ ਵਾਡਾ ਕਾਰਜਕਾਰਨੀ ਕਮੇਟੀ ਦੇ ਮੁਖੀ ਦੁਆਰਾ ਦੱਸੇ ਗਏ 13 ਬਿੰਦੂਆਂ ਦੀ ਪਾਲਣਾ ਰਿਪੋਰਟ ਭੇਜੀ ਹੈ। ਇਸ ਨਾਲ, ਐੱਨਡੀਟੀਐੱਲ ਹੁਣ ਵਾਡਾ ਅਤੇ ਇੰਟਰਨੈਸ਼ਨਲ ਸਟੈਂਡਰਡ ਲੈਬਾਰਟਰੀਜ਼ ਦੀਆਂ ਸਾਰੀਆਂ ਸ਼ਰਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਿਹਾ ਹੈ। ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਇਸ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਅਤੇ ਐੱਨਡੀਟੀਐੱਲ ਦੀ ਵਾਡਾ ਮਾਨਤਾ ਦੀ ਮੁਅੱਤਲੀ ਨੂੰ ਵਾਪਸ ਲੈਣ ਦੀ ਕਾਰਵਾਈ ਕੀਤੀ ਜਾਵੇ। ”  ਐੱਨਡੀਟੀਐੱਲ ਦੀ ਵਾਡਾ ਮਾਨਤਾ 20 ਅਗਸਤ, 2019 ਤੋਂ ਮੁਅੱਤਲ ਹੈ।

 

 

ਖੇਡ ਮੰਤਰੀ ਨੇ ਵਾਡਾ ਟੀਮ ਨੂੰ ਐੱਨਡੀਟੀਐੱਲ ਦੇ ਸਾਈਟ ਦੌਰੇ ਲਈ ਵੀ ਸੱਦਾ ਦਿੱਤਾ।  ਇੱਕ ਵਾਰ ਅੰਤਰਰਾਸ਼ਟਰੀ ਯਾਤਰਾ ਦੀ ਇਜਾਜ਼ਤ ਮਿਲਣ ਤੋਂ ਬਾਅਦ, ਮੈਂ ਵਾਡਾ ਦੀ ਟੀਮ ਨੂੰ ਐੱਨਡੀਟੀਐੱਲ ਦਾ ਦੌਰਾ ਕਰਨ ਦੀ ਬੇਨਤੀ ਕਰਾਂਗਾ ਅਤੇ ਜਾਂਚਣ ਲਈ ਬੇਨਤੀ ਕਰਾਂਗਾ ਕਿ ਕੀ ਸਾਰੇ ਅੱਪਗ੍ਰੇਡੇਸ਼ਨ ਵਾਡਾ ਦੀ ਸੰਤੁਸ਼ਟੀ ਅਨੁਸਾਰ ਠੀਕ ਹਨ। ਜੇਕਰ ਕਿਸੇ ਹੋਰ ਸੋਧ ਦੀ ਲੋੜ ਪਈ ਤਾਂ ਅਸੀਂ ਅਜਿਹਾ ਕਰਾਂਗੇ।

 

 

ਵਾਡਾ ਦੇ ਪ੍ਰਧਾਨ ਨੂੰ ਭਾਰਤ ਦੇ ਦੌਰੇ ਲਈ ਸੱਦਾ ਦਿੰਦਿਆਂ ਖੇਡ ਮੰਤਰੀ ਨੇ ਵਾਡਾ ਨੂੰ ਵਧੇਰੇ ਵਿੱਤੀ ਯੋਗਦਾਨ ਦੇ ਨਾਲ-ਨਾਲ ਮਾਨਵ ਸੰਸਾਧਨ ਦੇ ਕੇ ਸਹਿਯੋਗ ਦੀ ਪੇਸ਼ਕਸ਼ ਵੀ ਕੀਤੀ। ਉਨ੍ਹਾਂ ਕਿਹਾ  "ਅਸੀਂ ਵਿਗਿਆਨਕ ਖੋਜਾਂ ਕਰਨ ਵਿੱਚ ਬਿਹਤਰ ਹਾਂ ਅਤੇ ਮੈਨੂੰ ਲਗਦਾ ਹੈ ਕਿ ਤੁਹਾਡੀਆਂ ਵੱਖ-ਵੱਖ ਕਮੇਟੀਆਂ ਵਿੱਚ ਭਾਰਤੀ ਨੁਮਾਇੰਦਿਆਂ ਦੀ ਮੌਜੂਦਗੀ ਲਾਭਕਾਰੀ ਹੋਵੇਗੀ। ਮੇਰੀ ਸਰਕਾਰ ਦੀ ਤਰਫੋਂ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹਾਂਗਾ ਕਿ ਇੱਕ ਮੈਂਬਰ ਰਾਸ਼ਟਰ ਦੇ ਤੌਰ 'ਤੇ ਭਾਰਤ ਹਰ ਤਰ੍ਹਾਂ ਦਾ ਸਹਿਯੋਗ ਵਧਾਉਣ ਲਈ ਤਿਆਰ ਹੈ।

 

 

                                                               ******

 

 

ਐੱਨਬੀ / ਓਏ(Release ID: 1652817) Visitor Counter : 83


Read this release in: Assamese , English , Urdu , Hindi