ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਤੀਜੇ ਰਾਸ਼ਟ੍ਰੀਯ ਪੋਸ਼ਣ ਮਾਹ ਦੇ ਉਤਸਵ ਦੇ ਹਿੱਸੇ ਦੇ ਰੂਪ ਵਿੱਚ ਪਹਿਲੇ 1000 ਦਿਨਾਂ ਦੌਰਾਨ ਬੱਚਿਆਂ ਅਤੇ ਮਾਵਾਂ ਲਈ ਪੋਸ਼ਣ ਅਭਿਯਾਨ ਅਤੇ ਪੋਸ਼ਕ ਤੱਤਾਂ ਦੀ ਲੋੜ ਦੀਆਂ ਬਿਹਤਰੀਨ ਪਿਰਤਾਂ ਅਤੇ ਸਫਲਤਾ ਦੀਆਂ ਕਹਾਣੀਆਂ ’ਤੇ ਵੈਬੀਨਾਰ ਦਾ ਆਯੋਜਨ

ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੱਛਤਾ ਅਭਿਯਾਨ ਨੂੰ ਸਫਲ ਬਣਾਉਣ ਲਈ ਜਨ ਭਾਗੀਦਾਰੀ ਨੂੰ ਪ੍ਰੋਤਸਾਹਨ ਦੇਣ

Posted On: 08 SEP 2020 6:27PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ, ਸਤੰਬਰ 2020 ਵਿੱਚ ਮਨਾਏ ਜਾ ਰਹੇ ਤੀਜੇ ਪੋਸ਼ਣ ਮਾਹ ਦੌਰਾਨ ਵੈਬੀਨਾਰ ਦੀ ਇੱਕ ਸੀਰੀਜ਼ ਦਾ ਆਯੋਜਨ ਕਰ ਰਿਹਾ ਹੈ। 7 ਸਤੰਬਰ ਨੂੰ ਪੋਸ਼ਣ ਅਭਿਯਾਨ ਦੀਆਂ ਬਿਹਤਰੀਨ ਪਿਰਤਾਂ ਅਤੇ ਸਫਲਤਾ ਦੀਆਂ ਕਹਾਣੀਆਂ ਤੇ ਪਹਿਲੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਅੱਜ ਦੂਜੇ ਵੈਬੀਨਾਰ ਦਾ ਆਯੋਜਨ ਪਹਿਲੇ 1000 ਦਿਨਾਂ ਦੇ ਦੌਰਾਨ ਬੱਚਿਆਂ ਅਤੇ ਮਾਵਾਂ ਲਈ ਪੋਸ਼ਕ ਤੱਤਾਂ ਦੀ ਲੋੜ ਦੇ ਵਿਸ਼ੇ ਤੇ ਕੀਤਾ ਗਿਆ। ਇਨ੍ਹਾਂ ਵੈਬੀਨਾਰਾਂ ਦੀ ਪ੍ਰਧਾਨਗੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਕੱਪੜਾ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਕਰ ਰਹੀ ਹੈ। ਇਸ ਵੈਬੀਨਾਰ ਵਿੱਚ ਸ਼੍ਰੀਮਤੀ ਦੇਬਸ਼੍ਰੀ ਚੌਧਰੀ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ, ਭਾਰਤ ਸਰਕਾਰ, ਮਹਿਲਾ ਅਤੇ ਬਾਲ ਵਿਕਾਸ ਸਕੱਤਰ, ਸ਼੍ਰੀ ਰਾਮ ਮੋਹਨ ਮਿਸ਼ਰ, ਸਾਂਝੇਦਾਰ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੇ ਪ੍ਰਤੀਨਿਧੀ, ਅੰਤਰਰਾਸ਼ਟਰੀ ਸੰਗਠਨਾਂ ਅਤੇ ਵਿਕਾਸ ਭਾਗੀਦਾਰਾਂ ਦੇ ਪ੍ਰਤੀਨਿਧ, ਪੀਆਰਆਈ ਮੈਂਬਰ, ਆਈਸੀਡੀਐੱਸ ਅਹੁਦੇਦਾਰ, ਰਾਜ ਮਹਿਲਾ ਅਤੇ ਬਾਲ ਵਿਕਾਸ ਪ੍ਰਤੀਨਿਧੀ, ਡੋਮੇਨ ਮਾਹਿਰ, ਪੋਸ਼ਣ ਮਾਹਿਰ, ਮੰਤਰਾਲੇ ਦੇ ਅਧਿਕਾਰੀ ਅਤੇ ਹੋਰ ਲੋਕ ਮੌਜੂਦ ਹੋਏ।

 

ਵੈਬੀਨਾਰ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਤਾਲਮੇਲ ਮੰਤਰਾਲਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪੋਸ਼ਣ ਅਭਿਯਾਨ ਨੂੰ ਸਫਲ ਬਣਾਉਣ ਲਈ ਜਨ ਭਾਗੀਦਾਰੀ ਨੂੰ ਪ੍ਰੋਤਸਾਹਨ ਦੇਣ ਲਈ ਸਾਰੇ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਈ-ਪੁਸਤਕ ਵਿੱਚ ਬਿਹਤਰੀਨ ਪਿਰਤਾਂ ਅਤੇ ਸਫਲਤਾ ਦੀਆਂ ਕਹਾਣੀਆਂ ਨੂੰ ਸਹੇਜਣ ਦੀ ਯੋਜਨਾ ਬਣਾ ਰਿਹਾ ਹੈ।

 

ਕੱਲ੍ਹ ਆਯੋਜਿਤ ਹੋਏ ਵੈਬੀਨਾਰ ਦੇ ਵਿਸ਼ਾ ਏਜੰਡੇ ਵਿੱਚ ਪੋਸ਼ਣ ਅਭਿਯਾਨ ਦੀਆਂ ਬਿਹਤਰੀਨ ਪਿਰਤਾਂ ਅਤੇ ਸਫਲਤਾ ਦੀਆਂ ਕਹਾਣੀਆਂ ਦੇ ਨਾਲ ਨਾਲ ਕੋਵਿਡ-19 ਦੌਰਾਨ ਪੋਸ਼ਣ ਲਈ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਕਰਨ ਦੀ ਲੋੜ, ਪੋਸ਼ਣ ਵਿੱਚ ਨਵੀਨਤਾ ਅਤੇ ਖੇਤੀਬਾੜੀ ਵਿਭਿੰਨਤਾ ਦੀ ਲੋੜ, ਲਕਸ਼ਦੀਪ ਆਂਗਨਬਾੜੀ ਕੇਂਦਰਾਂ ਵਿੱਚ ਨਿਊਟਰੀ-ਗਾਰਡਨ ਸਥਾਪਿਤ ਕਰਨ ਜਿਹੀਆਂ ਬਿਹਤਰੀਨ ਪਿਰਤਾਂ ਅਤੇ ਸਫਲਤਾ ਦੀਆਂ ਕਹਾਣੀਆਂ ਨੂੰ ਸਾਂਝਾ ਕਰਨ, ਗੁਜਰਾਤ ਵਿੱਚ ਗੰਭੀਰ ਰੂਪ ਨਾਲ ਕੁਪੋਸ਼ਿਤ (ਐੱਸਏਐੱਮ) ਬੱਚਿਆਂ ਨੂੰ ਔਨਲਾਈਨ ਟ੍ਰੈਕਿੰਗ ਕਰਨ ਅਤੇ ਗੋਦ ਲੈਣ ਤੇ ਚਰਚਾਵਾਂ ਸ਼ਾਮਲ ਕੀਤੀਆਂ ਗਈਆਂ ਸਨ। ਓਡੀਸ਼ਾ ਵਿੱਚ ਬਾਜਰੇ ਦੀ ਵੰਡ ਅਤੇ ਸਮਾਵੇਸ਼ਨ ਨੂੰ ਦਰੁਸਤ ਕਰਨਾ, ਉੱਤਰਾਖੰਡ ਵਿੱਚ ਸਰਕਾਰੀ ਅਧਿਕਾਰੀਆਂ ਦੁਆਰਾ ਗੰਭੀਰ ਰੂਪ ਨਾਲ ਕੁਪੋਸ਼ਿਤ ਬੱਚਿਆਂ ਨੂੰ ਗੋਦ ਲੈਣਾ ਅਤੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦਿਊ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਗੰਭੀਰ ਰੂਪ ਨਾਲ ਕੁਪੋਸ਼ਿਤ ਬੱਚਿਆਂ ਲਈ ਪਹਿਚਾਣ ਅਭਿਯਾਨ, ਜਿਸ ਵਿੱਚ ਮੁੱਖ ਰੂਪ ਨਾਲ ਜਨਜਾਤੀ ਅਬਾਦੀ ਸ਼ਾਮਲ ਹੈ ਜਿਨ੍ਹਾਂ ਦੇ ਬੱਚਿਆਂ ਵਿੱਚ ਕੁਪੋਸ਼ਣ ਦੀ ਵਿਆਪਕਤਾ ਉੱਚ ਪੱਧਰ ਤੇ ਹੈ।

 

ਅੱਜ ਦੇ ਵੈਬੀਨਾਰ ਦੇ ਏਜੰਡੇ ਦੇ ਰੂਪ ਵਿੱਚ ਦੋ ਉੱਘੇ ਮੈਡੀਕਲ ਪੇਸ਼ੇਵਰਾਂ ਦੁਆਰਾ ਦਿੱਤੇ ਗਏ ਮਹਿਮਾਨ ਲੈਕਚਰ ਸ਼ਾਮਲ ਸਨ। ਪਹਿਲਾ ਲੈਕਚਰ ਪੋਸ਼ਣ ਅਪਣਾਓ: ਪਹਿਲੇ 1000 ਦਿਨ ਬਹੁਤ ਮਹੱਤਵਪੂਰਨਸਿਰਲੇਖ ਨਾਲ ਡਾ. ਐੱਚ.ਪੀ. ਐੱਸ. ਸਚਦੇਵ, ਬਾਲ ਰੋਗ ਅਤੇ ਨਿਦਾਨਕ ਮਹਾਮਾਰੀ ਵਿਗਿਆਨ ਦੇ ਪ੍ਰੋਫੈਸਰ ਦੁਆਰਾ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗਰਭਧਾਰਨ ਦੇ ਸਮੇਂ ਤੋਂ ਲੈ ਕੇ ਦੋ ਸਾਲ ਦੀ ਉਮਰ ਤੱਕ ਪੋਸ਼ਣ, ਚੰਗੇ ਜੀਵਨ ਦੀ ਸ਼ੁਰੂਆਤ ਕਰਨ ਲਈ ਬਹੁਤ ਮਹੱਤਵਪੂਰਨ ਹਨ। ‘‘ਬੱਚਿਆਂ ਅਤੇ ਮਾਵਾਂ ਲਈ ਪੋਸ਼ਕ ਜ਼ਰੂਰਤ: ਪਹਿਲੇ 1000 ਦਿਨਸਿਰਲੇਖ ਦੇ ਦੂਜੇ ਲੈਕਚਰ ਵਿੱਚ ਪ੍ਰੋਫੈਸਰ ਏਵੀ ਕੁਪਰਦ, ਸੇਂਟ ਜੌਹਨ ਮੈਡੀਕਲ ਕਾਲਜ ਵਿੱਚ ਫਿਜੀਓਲੋਜੀ ਦੇ ਸਾਬਕਾ ਮੁਖੀ ਨੇ ਸਲਾਹ ਦਿੱਤੀ ਕਿ ਆਮ, ਸਸਤੇ, ਘਰ ਵਿੱਚ ਪੱਕੇ ਹੋਏ ਵਿਭਿੰਨ ਭੋਜਨ ਪੋਸ਼ਣ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਚਿਤ ਹਨ ਅਤੇ ਭੋਜਨ ਨੂੰ ਸਾਵਧਾਨੀਪੂਰਬਕ ਤਿਆਰ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਅੰਡਰ-ਜਾਂ ਓਵਰ-ਫੀਡਿੰਗ ਦੋਵਾਂ ਦੇ ਜੋਖਿਮਾਂ ਵਿੱਚ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਨਵਜਾਤ ਦੇ ਜਨਮ ਦੇ ਬਾਅਦ ਪਹਿਲੇ 180 ਦਿਨਾਂ ਲਈ ਮਾਂ ਦੇ ਦੁੱਧ ਤੇ ਵਿਸ਼ੇਸ਼ ਜ਼ੋਰ ਦਿੱਤਾ।

 

 

*****

 

ਏਪੀਐੱਸ/ਐੱਸਜੀ



(Release ID: 1652490) Visitor Counter : 127