ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐਲਾਨ ਕੀਤਾ ਕਿ ਪੈਟਰੋਲੀਅਮ ਅਤੇ ਗੈਸ ਖੇਤਰ ਦੇ ਪੰਜ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਅੰਤਰਰਾਸ਼ਟਰੀ ਸੋਲਰ ਅਲਾਇੰਸ ਵਿੱਚ ਸ਼ਾਮਲ ਹੋਣਗੇ;

ਪਹਿਲੇ ਵਿਸ਼ਵ ਸੋਲਰ ਟੈਕਨੋਲੋਜੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇੰਡੀਅਨ ਆਇਲ ਐਂਡ ਗੈਸ ਕੰਪਨੀਆਂ ਸਾਫ਼ ਊਰਜਾ ਵੱਲ ਤਬਦੀਲੀ ਵਿੱਚ ਵੱਧ ਚੜ੍ਹ ਕੇ ਅਤੇ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ

Posted On: 08 SEP 2020 6:42PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਪੰਜ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਅੰਤਰਰਾਸ਼ਟਰੀ ਸੋਲਰ ਅਲਾਇੰਸ (ਆਈਐੱਸਏ) ਵਿੱਚ ਸਥਾਈ ਜਲਵਾਯੂ ਐਕਸ਼ਨ (ਆਈਐੱਸਏ - ਸੀਐੱਸਸੀਏ) ਦੇ ਕਾਰਪੋਰੇਟ ਭਾਈਵਾਲ ਵਜੋਂ ਸ਼ਾਮਲ ਹੋਣਗੀਆਂ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਈਐੱਸਏ ਦੁਆਰਾ ਆਯੋਜਿਤ ਪਹਿਲੇ ਵਿਸ਼ਵ ਸੋਲਰ ਟੈਕਨੋਲੋਜੀ ਸੰਮੇਲਨ ਵਿੱਚ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਲਿਮਿਟਿਡ (ਓਐੱਨਜੀਸੀ), ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈਓਸੀਐੱਲ), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਬੀਪੀਸੀਐੱਲ), ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਚਪੀਸੀਐੱਲ) ਅਤੇ ਗੇਲ (ਇੰਡੀਆ) ਲਿਮਿਟਿਡ ਆਈਐੱਸਏ ਦੇ ਕਾਰਪਸ ਫ਼ੰਡ ਵਿੱਚ ਯੋਗਦਾਨ ਪਾਉਣਗੀਆਂ।

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਹੀ ਤੌਰ ਤੇ ਇੰਡੀਅਨ ਆਇਲ ਐਂਡ ਗੈਸ ਕੰਪਨੀਆਂ ਇਸ ਸਾਫ ਊਰਜਾ ਤਬਦੀਲੀ ਵਿੱਚ ਸਰਗਰਮੀ ਨਾਲ ਵੱਧ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ, “ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਲਈ, ਇਹ ਕੰਪਨੀਆਂ ਗ੍ਰੀਨ ਊਰਜਾ ਨਿਵੇਸ਼ਾਂ ਜਿਵੇਂ ਕਿ ਨਵੀਨੀਕਰਣ, ਬਾਇਓਫਿਊਲਜ਼ ਅਤੇ ਹਾਈਡਰੋਜਨ ਵਿੱਚ ਅੱਗੇ ਜਾ ਕੇ ਵਧੇਰੇ ਧਿਆਨ ਕੇਂਦ੍ਰਿਤ ਕਰਨਗੀਆਂ। ਅਸੀਂ ਆਮ ਤੌਰ ਤੇ ਉਦਯੋਗ ਨੂੰ ਸਰਗਰਮੀ ਨਾਲ ਉਤਸ਼ਾਹਤ ਕਰ ਰਹੇ ਹਾਂ, ਅਤੇ ਖ਼ਾਸ ਤੌਰ ਤੇ ਤੇਲ ਅਤੇ ਗੈਸ ਕੰਪਨੀਆਂ ਇਸ ਸੌਰ ਤਬਦੀਲੀ ਲਈ ਭਾਗੀਦਾਰ ਬਣੀਆਂ ਹਨ।

 

ਖੇਤਰ ਵਿੱਚ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਾਡੀਆਂ ਤੇਲ ਅਤੇ ਗੈਸ ਕੰਪਨੀਆਂ ਆਪਣੇ ਕੰਮਕਾਜ ਦੀ ਵੈਲਿਊ ਚੇਨ ਵਿੱਚ ਸੋਲਰ ਪੈਨਲ ਲਗਾਉਣ ਲਈ ਵੀ ਯਤਨ ਕਰ ਰਹੀਆਂ ਹਨ, ਅਤੇ ਮੌਜੂਦਾ ਸਥਾਪਿਤ ਸੌਰ ਊਰਜਾ ਸਮਰੱਥਾ 270 ਮੈਗਾਵਾਟ ਹੈ। ਆਉਣ ਵਾਲੇ ਸਾਲ ਵਿੱਚ 60 ਮੈਗਾਵਾਟ ਵਾਧੂ ਸੌਰ ਸਮਰੱਥਾ ਜੋੜੀ ਜਾਵੇਗੀ। ਅਸੀਂ ਅਗਲੇ ਪੰਜ ਸਾਲਾਂ ਵਿੱਚ ਪਬਲਿਕ ਸੈਕਟਰ ਦੀਆਂ ਤੇਲ ਕੰਪਨੀਆਂ ਦੀ ਮਾਲਕੀ ਵਾਲੇ ਲਗਭਗ 50% ਫਿਊਲ ਸਟੇਸ਼ਨਾਂ ਨੂੰ ਸੋਲਰਾਇਜ਼ ਕਰਨ ਦਾ ਮਿਸ਼ਨ ਲਿਆ ਹੈ। ਸਭ ਤੋਂ ਵੱਡੀ ਜਨਤਕ ਖੇਤਰ ਦੀ ਤੇਲ ਮਾਰਕਿਟਿੰਗ ਕੰਪਨੀ, ਇੰਡੀਅਨ ਆਇਲ ਦੇ 5000 ਤੋਂ ਵੱਧ ਫਿਊਲ ਸਟੇਸ਼ਨਾਂ ਨੂੰ ਪਿਛਲੇ ਸਾਲ ਸੋਲਰਾਈਜ ਕੀਤਾ ਗਿਆ ਸੀ। ਪਿਛਲੇ ਕੁਝ ਸਾਲਾਂ ਦੌਰਾਨ ਤੇਲ ਅਤੇ ਗੈਸ ਕੰਪਨੀਆਂ ਦੁਆਰਾ ਸੋਲਰ ਪੀਵੀ ਸਮਰੱਥਾ ਦੀ ਕਾਫ਼ੀ ਮਾਤਰਾ ਵੀ ਸ਼ਾਮਲ ਕੀਤੀ ਗਈ ਹੈ।

 

ਮੰਤਰੀ ਨੇ ਕਿਹਾ ਕਿ ਤੇਲ ਅਤੇ ਗੈਸ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਵਿਭਿੰਨਤਾ ਲਈ ਸੌਰ ਅਤੇ ਆਰਈ ਸਪੇਸ ਵਿੱਚ ਨਵੇਂ ਮੌਕਿਆਂ ਦਾ ਮੁੱਲਾਂਕਣ ਕਰ ਰਹੇ ਹਨ। ਹਾਲ ਹੀ ਵਿੱਚ, ਪ੍ਰਮੁੱਖ ਫ੍ਰੈਂਚ ਕੰਪਨੀ ਟੋਟਲ ਨੇ ਵੀ ਭਾਰਤ ਵਿੱਚ ਲਗਭਗ 2 ਗੀਗਾਵਾਟ ਓਪਰੇਟਿੰਗ ਪੀਵੀ ਪਲਾਂਟ ਖ਼ਰੀਦਣ ਲਈ ਨਿਵੇਸ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ, “ਕੋਵਿਡ-19 ਮਹਾਮਾਰੀ ਕਾਰਨ ਪੇਸ਼ ਚੁਣੌਤੀਆਂ ਦੇ ਬਾਵਜੂਦ, ਅਸੀਂ ਭਾਰਤ ਦੀ ਸਪਲਾਈ ਚੇਨ ਓਵਰਹਾਲ ਕਰਨ ਅਤੇ ਸੂਰਜੀ ਮਾਡਿਊਲਾਂ ਲਈ ਦਰਾਮਦਾਂ ਉੱਤੇ ਨਿਰਭਰਤਾ ਘਟਾਉਣ ਦੀ ਪ੍ਰਕਿਰਿਆ ਵਿੱਚ ਹਾਂ। ਆਤਮ ਨਿਰਭਰ ਭਾਰਤ ਅਭਿਆਨਤਹਿਤ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਐਲਾਨੇ ਆਤਮ ਨਿਰਭਰ ਭਾਰਤ ਸੁਧਾਰਾਂ ਨਾਲ ਸਾਡੇ ਦੇਸ਼ ਵਿੱਚ ਨਵੇਂ ਸੂਰਜੀ ਸਾਜ਼ੋ-ਨਿਰਮਾਣ ਦੇ 10 ਗੀਗਾਵਾਟ ਸਮਰੱਥਾ ਲਈ ਵੱਖ-ਵੱਖ ਕੰਪਨੀਆਂ ਤੋਂ ਪ੍ਰਸਤਾਵ ਪ੍ਰਾਪਤ ਹੋਏ ਹਨ। ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕਹੇ ਮੁਤਾਬਕ ਘੱਟ ਕੀਮਤ ਵਾਲੀ ਇਨਡੋਰ ਸੂਰਜੀ ਖਾਣਾ ਪਕਾਉਣ ਵਾਲੇ ਉਪਕਰਣ ਦੇ ਵਿਕਾਸ ਲਈ ਸਾਡੀ ਕੰਪਨੀ ਆਈਓਸੀਐੱਲ ਨੇ ਐੱਮ/ਐੱਸ ਸੁਨ ਬਕੇਟ ਸਿਸਟਮ, ਇੱਕ ਅਮਰੀਕਾ-ਅਧਾਰਿਤ ਸੌਰ ਊਰਜਾ-ਅਧਾਰਿਤ ਉਤਪਾਦ ਕੰਪਨੀ ਨਾਲ ਖ਼ਾਸ ਖੇਤਰ ਵਿੱਚ ਕੰਮ ਕਰਨ ਲਈ ਸਮਝੌਤਾ ਕੀਤਾ ਹੈ। ਅਸੀਂ ਭਾਰਤੀ ਤੇਲ ਅਤੇ ਗੈਸ ਕੰਪਨੀਆਂ ਨੂੰ ਸੌਰ ਸੈਕਟਰ ਵਿੱਚ ਅਜਿਹੀਆਂ ਨਵੀਨਤਾਕਾਰੀ ਅਤੇ ਸਕੇਲੇਬਲ ਸਾਂਝ ਵਿਕਸਿਤ ਕਰਨ ਲਈ ਉਤਸ਼ਾਹਿਤ ਕਰ ਰਹੇ ਹਾਂ, ਜਿਨ੍ਹਾਂ ਨਾਲ ਦੇਸ਼ ਵਿਆਪੀ ਪ੍ਰਭਾਵ ਦੀ ਸੰਭਾਵਨਾ ਹੈ।

 

ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਸ ਸਮੇਂ ਦੇ ਫ੍ਰਾਂਸ ਦੇ ਰਾਸ਼ਟਰਪਤੀ ਦੁਆਰਾ 30 ਨਵੰਬਰ, 2015 ਨੂੰ ਪੈਰਿਸ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫ਼ਰੰਸ ਵਿੱਚ ਸ਼ੁਰੂਆਤ ਤੋਂ ਬਾਅਦ ਤੇਜ਼ੀ ਨਾਲ ਅੱਗੇ ਵੱਧਣ ਲਈ ਆਈਐੱਸਏ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਅੰਤਰ-ਸਰਕਾਰੀ ਅੰਤਰਰਾਸ਼ਟਰੀ ਸੰਗਠਨ ਵਜੋਂ ਭਾਰਤ ਵਿੱਚ ਮੁੱਖ ਦਫ਼ਤਰ ਵਾਲੀ ਆਈਐੱਸਏ ਨਾ ਸਿਰਫ਼ ਬਹੁਪੱਖੀਵਾਦ ਵਿੱਚ ਭਾਰਤ ਦੇ ਅਟੁੱਟ ਵਿਸ਼ਵਾਸ ਦਾ ਇੱਕ ਪ੍ਰਮਾਣ ਹੈ, ਬਲਕਿ ਇੱਕ ਬਿਹਤਰ, ਟਿਕਾਊ ਅਤੇ ਹਰੇ ਭਰੇ ਭਵਿੱਖ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਗੱਠਜੋੜ ਨਜ਼ਰੀਏ ਅਤੇ ਦ੍ਰਿੜ੍ਹ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਸੂਰਜ ਦੀ ਵਰਤੋਂ ਸਾਡੀਆਂ ਊਰਜਾ ਲੋੜਾਂ ਦੇ ਸਾਂਝੇ ਹੱਲ ਲਈ ਇਸ ਗ੍ਰਹਿ ਦੇ ਲੋਕਾਂ ਨੂੰ ਇੱਕਠੇ ਕਰਨ ਲਈ ਕੀਤੀ ਜਾ ਸਕਦੀ ਹੈ।

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਸਦਾ ਹੀ ਊਰਜਾ ਨੂੰ ਗਰੀਬਾਂ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦਾ ਨਜ਼ਰੀਆ ਰਿਹਾ ਹੈ ਅਤੇ ਵਰਤਮਾਨ ਵਿੱਚ ਅਜਿਹੀ ਪਹੁੰਚ ਵਿੱਚ ਅੜਿੱਕਾ ਪੈਦਾ ਕਰਨ ਵਾਲੇ ਵੱਖ-ਵੱਖ ਵਿੱਤੀ ਅਤੇ ਟੈਕਨੋਲੋਜੀਕਲ ਕਾਰਕਾਂ ਨੂੰ ਸੰਬੋਧਿਤ ਕੀਤਾ ਗਿਆ ਹੈ। ਸ਼੍ਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ, “ਆਈਐੱਸਏ ਦੁਆਰਾ ਦਿੱਤਾ ਪਲੈਟਫਾਰਮ ਪੂਰੀ ਤਰ੍ਹਾਂ ਨਾਲ ਫਿੱਟ ਬੈਠਦਾ ਹੈ ਅਤੇ ਪੂਰੀ ਦੁਨੀਆ ਦੇ ਦੇਸ਼ਾਂ ਦੀਆਂ ਊਰਜਾ ਲੋੜਾਂ ਨਾਲ ਮੇਲ ਖਾਂਦਾ ਹੈ। ਭਾਰਤ ਵਿੱਚ ਤੇਲ ਅਤੇ ਗੈਸ ਕੰਪਨੀਆਂ ਆਈਐੱਸਏ ਨਾਲ ਮਿਲ ਕੇ ਕੰਮ ਕਰਨਗੀਆਂ ਤਾਂ ਜੋ ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ, ਖ਼ਾਸਕਰ ਹੋਰ ਵਿਕਾਸਸ਼ੀਲ ਦੇਸ਼ਾਂ ਵਿੱਚ ਜਿੱਥੇ ਆਈਐੱਸਏ ਸੌਰ ਊਰਜਾ ਬੁਨਿਆਦੀ ਢਾਂਚੇ ਦੇ ਤੇਜ਼ੀ ਨਾਲ ਵਿਕਾਸ ਕਰਨ ਲਈ ਧਿਆਨ ਕੇਂਦ੍ਰਿਤ ਕਰ ਰਹੀ ਹੈ, ਉੱਥੇ ਸੌਰ-ਅਧਾਰਿਤ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੇ ਮੌਕਿਆਂ ਦਾ ਪਤਾ ਲਗਾਇਆ ਜਾ ਸਕੇ।

 

ਇਹ ਵਿਸ਼ਵਾਸ ਜਤਾਉਂਦੇ ਹੋਏ ਕਿ ਭਾਰਤੀ ਤੇਲ ਅਤੇ ਗੈਸ ਉਦਯੋਗ ਦੀ ਵੱਡੀ ਊਰਜਾ ਭਾਈਵਾਲੀ ਨਾ ਸਿਰਫ਼ ਭਾਰਤ ਵਿੱਚ, ਬਲਕਿ ਬਾਹਰ ਵੀ ਸੌਰ ਵਿਕਾਸ ਦੇ ਨਵੇਂ ਯੁਗ ਲਈ ਰਾਹ ਪੱਧਰਾ ਕਰੇਗੀ, ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਸ ਤਬਦੀਲੀ ਦੀ ਕੁੰਜੀ ਸੌਰ ਟੈਕਨੋਲੋਜੀਆਂ ਦੇ ਵਿਕਾਸ ਅਤੇ ਉਨ੍ਹਾਂ ਦੇ ਵਿਸ਼ਵ ਪੱਧਰ ਤੇ ਕਿਫਾਇਤੀ ਕੀਮਤਾਂ ਤੇ ਤੈਨਾਤੀ ਹੀ ਹੈ। ਉਨ੍ਹਾਂ ਨੇ ਕਿਹਾ ਕਿ ਸਪਸ਼ਟ ਨਜ਼ਰੀਏ ਅਤੇ ਲੋੜੀਂਦੇ ਸਰੋਤਾਂ ਦੇ ਵਾਧੇ ਨਾਲ ਸਾਰਿਆਂ ਦੁਆਰਾ ਸਮੂਹਕ ਯਤਨ ਕਰਨ ਦੀ ਲੋੜ ਹੈ, - ਸਰਕਾਰਾਂ, ਉਦਯੋਗ ਆਗੂਆਂ, ਨਵੀਨਤਕਾਰ ਅਤੇ ਅਕਾਦਮਿਸ਼ਨਾਂ ਅਤੇ ਟੈਕਨੋਲੋਜੀ ਡਿਵੈਲਪਰਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿ ਸੂਰਜੀ ਇਨਕਲਾਬ ਦੇ ਲਾਭ ਸਾਰੇ ਦੇਸ਼ਾਂ ਵਿੱਚ ਪਹੁੰਚ ਸਕਣ

 

*****

 

ਵਾਈਬੀ(Release ID: 1652488) Visitor Counter : 129