ਵਿੱਤ ਮੰਤਰਾਲਾ

ਭਾਰਤ ਸਰਕਾਰ, ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਵਿਸ਼ਵ ਬੈਂਕ ਨੇ ਹਿਮਾਚਲ ਪ੍ਰਦੇਸ਼ ਰਾਜ ਸੜਕ ਪਰਿਵਰਤਨ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਲਈ 82 ਮਿਲੀਅਨ ਡਾਲਰ ਦੇ ਕਰਜ਼ੇ 'ਤੇ ਦਸਤਖਤ ਕੀਤੇ

Posted On: 07 SEP 2020 5:31PM by PIB Chandigarh

ਭਾਰਤ ਸਰਕਾਰ, ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਵਿਸ਼ਵ ਬੈਂਕ ਨੇ ਅੱਜ ਹਿਮਾਚਲ ਪ੍ਰਦੇਸ਼ ਰਾਜ ਸੜਕ ਪਰਿਵਰਤਨ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਲਈ 82 ਮਿਲੀਅਨ ਡਾਲਰ ਦੇ ਕਰਜ਼ੇ ’ਤੇ ਦਸਤਖਤ ਕੀਤੇ ਜੋ ਕਿ ਸੜਕ ਨੈੱਟਵਰਕ ਦੀ ਸਥਿਤੀ, ਸੁਰੱਖਿਆ, ਲਚਕੀਲੇਪਣ ਅਤੇ ਇੰਜੀਨੀਅਰਿੰਗ ਦੇ ਮਾਪਦੰਡਾਂ ਵਿੱਚ ਸੁਧਾਰ ਲਿਆਉਣ ਦੇ ਜ਼ਰੀਏ ਹਿਮਾਚਲ ਪ੍ਰਦੇਸ਼ ਦੇ ਆਵਾਜਾਈ ਅਤੇ ਸੜਕ ਸੁਰੱਖਿਆ ਸੰਸਥਾਵਾਂ ਨੂੰ ਮਜ਼ਬੂਤ ਕਰਨਗੇ

ਹਿਮਾਚਲ ਪ੍ਰਦੇਸ਼ ਰਾਜ ਸੜਕ ਪਰਿਵਰਤਨ ਪ੍ਰੋਜੈਕਟ ਜਲਵਾਯੂ ਅਤੇ ਆਪਦਾ ਲਚਕੀਲੀ ਸੜਕਾਂ ਦੇ ਨਿਰਮਾਣ ਕਰਨ, ਹਿਮਾਚਲ ਵਿੱਚ ਸੈਰ ਸਪਾਟਾ ਗਲਿਆਰਿਆਂ ਦੇ ਨਾਲ ਸੜਕ ਸੁਰੱਖਿਆ ਵਿੱਚ ਸੁਧਾਰ ਲਿਆਉਣ; ਫਰੂਟ ਬੈਲਟ ਵਿੱਚ ਲਾਜਿਸਟਿਕਸ ਵਿੱਚ ਵਾਧਾ ਕਰਨ, ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਸੜਕਾਂ ਨੂੰ ਯਕੀਨੀ ਬਣਾਉਣ ਦੇ ਲਈ ਜ਼ਿੰਮੇਵਾਰ ਇੱਕ ਕਾਰਪੋਰੇਟ ਇਕਾਈ ਬਣਾਉਣ ਦੇ ਲਈ ਸਰਕਾਰ ਦੀ ਪਹਿਲ ਦੀ ਸਹਾਇਤਾ ਕਰਨ ਦੇ ਲਈ ਕੀਤੀਆਂ ਜਾਣ ਵਾਲੀਆਂ ਪਹਿਲਾਂ ਦਾ ਫ਼ੰਡ ਕਰੇਗਾ ਪ੍ਰੋਜੈਕਟ ਦੇ ਤਹਿਤ ਇੱਕ ਤਿਹਾਈ ਰੱਖ-ਰਖਾਅ ਦੇ ਠੇਕੇ ਔਰਤ ਕੇਂਦਰਤ ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀ) ਨੂੰ ਦਿੱਤੇ ਜਾਣਗੇ।

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਵਧੀਕ ਸਕੱਤਰ ਸ਼੍ਰੀ ਸਮੀਰ ਕੁਮਾਰ ਖਰੇ ਨੇ ਕਿਹਾ ਕਿ ਕਿਸੇ ਵੀ ਖੇਤਰ ਦਾ ਆਰਥਿਕ ਵਿਕਾਸ ਉੱਥੋਂ ਦੇ ਸੜਕੀ ਢਾਂਚੇ ਨਾਲ ਨੇੜਿਓਂ ਜੁੜਿਆ ਹੋਇਆ ਹੈ। ਆਪਣੀ ਅਮੀਰ ਬਾਗ਼ਬਾਨੀ ਅਤੇ ਸੈਰ ਸਪਾਟਾ ਸੰਭਾਵਨਾਂ ਵਾਲੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਰਾਜ ਨੂੰ ਚੰਗੀ ਤਰ੍ਹਾਂ ਨਿਰਮਿਤ, ਚੰਗੀ ਤਰ੍ਹਾਂ ਸੰਪਰਕ ਵਾਲੇ, ਜਲਵਾਯੂ ਅਨੁਕੂਲ ਅਤੇ ਸੁਰੱਖਿਅਤ ਸੜਕਾਂ ਦੀ ਜ਼ਰੂਰਤ ਹੈਇਹ ਪ੍ਰੋਜੈਕਟ ਰਾਜ ਨੂੰ ਭਰੋਸੇਮੰਦ, ਲਚਕੀਲਾ ਅਤੇ ਸੁਰੱਖਿਅਤ ਸੜਕਾਂ ਦੇ ਵਿਕਾਸ ਵਿੱਚ ਸਹਾਇਤਾ ਕਰੇਗਾ ਜੋ ਰਾਜ ਦੇ ਆਰਥਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ।

ਕਰਜ਼ਾ ਸਮਝੌਤੇ ’ਤੇ ਭਾਰਤ ਸਰਕਾਰ ਵੱਲੋਂ ਸ਼੍ਰੀ ਖਰੇ, ਵਿਸ਼ਵ ਬੈਂਕ ਵੱਲੋਂ ਕੰਟਰੀ ਨਿਰਦੇਸ਼ਕ (ਭਾਰਤ) ਸ਼੍ਰੀ ਜੁਨੈਦ ਕਮਲ ਅਹਿਮਦ ਨੇ ਦਸਤਖ਼ਤ ਕੀਤੇ ਜਦੋਂਕਿ ਪ੍ਰੋਜੈਕਟ ਸਮਝੌਤੇ ’ਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸਰਵਜਨਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਜਗਦੀਸ਼ ਚੰਦਰ ਸ਼ਰਮਾ ਨੇ ਦਸਤਖਤ ਕੀਤੇ।

ਸ਼੍ਰੀ ਅਹਿਮਦ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਉੱਚ-ਮੁੱਲ ਬਾਗਵਾਨੀ ਉਤਪਾਦਾਂ ਦੀ ਪੈਦਵਾਰ ਦੀ ਸਮਰੱਥਾ ਹੈ। ਹਾਲਾਂਕਿ, ਗਲੋਬਲ ਵੈਲਯੂ ਚੇਨ ਵਿੱਚ ਮੁਕਾਬਲੇਬਾਜ਼ੀ ਦੇ ਅਗਲੇ ਪੱਧਰ ਤੱਕ ਜਾਣ ਲਈ, ਰਾਜ ਨੂੰ ਆਪਣੀਆਂ ਸੜਕਾਂ ਅਤੇ ਲੌਜਿਸਟਿਕ ਸੇਵਾਵਾਂ ਵਿੱਚ ਸੁਧਾਰ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ਹੈਇਹ ਪ੍ਰੋਜੈਕਟ ਹਿਮਾਚਲ ਪ੍ਰਦੇਸ਼ ਸਰਕਾਰ ਦੇ ਛੋਟੇ-ਛੋਟੇ ਕਿਸਾਨਾਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਖੇਤੀਬਾੜੀ ਬਾਜ਼ਾਰਾਂ ਤੱਕ ਪਹੁੰਚ ਕਰਾਉਣ ਦਾ ਵੱਡਾ ਮੌਕਾ ਦੇਵੇਗਾ, ਵੈਲਯੂ ਚੇਨ ਨੂੰ ਵਧਾਉਣ ਦੇ ਲਈ ਨਿੱਜੀ ਨਿਵੇਸ਼ਾਂ ਨੂੰ ਆਕਰਸ਼ਤ ਕਰੇਗਾ ਅਤੇ ਨੌਕਰੀਆਂ ਅਤੇ ਕਿਸਾਨਾਂ ਦੀ ਆਮਦਨੀ ਵਧਾਉਣ ਵਿੱਚ ਸਹਾਇਤਾ ਕਰੇਗਾ।

ਹਿਮਾਚਲ ਪ੍ਰਦੇਸ਼ ਇੱਕ ਪਹਾੜੀ ਰਾਜ ਹੈ ਜੋ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ, ਇਸਨੂੰ ਅਕਸਰ ਜ਼ਮੀਨ ਖਿਸਕਣ ਅਤੇ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਇਸਦੇ ਸੜਕੀ ਸੰਪਰਕਾਂ ਨੂੰ ਪ੍ਰਭਾਵਤ ਕਰਦਾ ਹੈ ਬੱਦਲ ਫ਼ਟਣਾ, ਬੇਹੱਦ ਤੇਜ਼ ਵੇਗ ਵਾਲੀਆਂ ਦਰਿਆ ਦਾ ਵਹਿਣਾ ਅਤੇ ਹੜ੍ਹਾਂ ਦੇ ਕਾਰਨ ਜ਼ਮੀਨ ਖਿਸਕਣ ਅਤੇ ਬੰਨ੍ਹਾਂ ਦਾ ਢਹਿਣਾ ਹੁੰਦਾ ਹੈ ਅਤੇ ਸੜਕਾਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਦਾ ਹੈ ਮੌਸਮ ਵਿੱਚ ਤਬਦੀਲੀ ਦੇ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਅਗਲੇ ਕੁਝ ਦਹਾਕਿਆਂ ਵਿੱਚ ਵਾਧਾ ਹੋਣ ਦਾ ਅਨੁਮਾਨ ਹੈ। ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਤੋਂ ਬਚਾਉਣ ਦੇ ਲਈ, ਇਹ ਪ੍ਰੋਜੈਕਟ ਇੰਜੀਨੀਅਰਿੰਗ ਹੱਲ ਨੂੰ ਲਾਗੂ ਕਰੇਗਾ ਜੋ ਪੌਦੇ ਅਤੇ ਕੁਦਰਤ ਆਧਾਰਤ ਹੈ ਅਤੇ ਨਾਲ ਹੀ ਵਾਤਾਵਰਣ ਦੇ ਜੋਖਮਾਂ ’ਤੇ ਧਿਆਨ ਦੇਣ ਦੇ ਲਈ ਵਾਹਨਾਂ ਦੇ ਨਿਕਾਸ ਨੂੰ ਵੀ ਨਿਯੰਤਰਿਤ ਕਰੇਗਾ

ਇਸ ਤੋਂ ਇਲਾਵਾ, ਰਾਜ ਵਿੱਚ ਕੋਈ ਮੁੱਢਲੀ ਚੇਤਾਵਨੀ ਪ੍ਰਣਾਲੀ ਨਹੀਂ ਹੈ, ਇਸ ਲਈ ਜ਼ਮੀਨ ਖਿਸਕਣ ਨਾਲ ਭਿਆਨਕ ਹਾਦਸੇ ਹੁੰਦੇ ਹਨਬਰਫ ਅਤੇ ਬਰਸਾਤੀ ਮੌਸਮ ਦੇ ਦੌਰਾਨ ਖੇਤੀਬਾੜੀ ਉਤਪਾਦਾਂ ਅਤੇ ਸੈਲਾਨੀਆਂ ਦੀ ਆਵਾਜਾਈ ਜਾਂ ਤਾਂ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਇਸਦੇ ਲਈ ਵਧੇਰੇ ਕੀਮਤ ਚੁਕਾਉਣੀ ਪੈਂਦੀ ਹੈਇੱਕ ਐੱਮਰਜੈਂਸੀ ਰਿਸਪਾਂਸ ਕਰੂ ਦਾ ਨਿਰਮਾਣ ਕਰਨ, ਜਲ ਨਿਕਾਸੀ ਢਾਂਚਿਆਂ ਨੂੰ ਅਪਗ੍ਰੇਡ ਕਰਨ ਅਤੇ ਢਲਾਣ ਪ੍ਰਭਾਵਿਤ ਖੇਤਰਾਂ ਦੀ ਸੁਰੱਖਿਆ ਇੱਕ ਲਚਕੀਲੇ ਸੜਕ ਢਾਂਚੇ ਦੇ ਨਿਰਮਾਣ ਵਿੱਚ ਸਹਾਇਤਾ ਕਰੇਗੀ

ਸੀਨੀਅਰ ਆਵਾਜਾਈ ਇੰਜੀਨੀਅਰ ਅਤੇ ਪ੍ਰੋਜੈਕਟ ਦੇ ਲਈ ਵਿਸ਼ਵ ਬੈਂਕ ਦੀ ਟਾਸਕ ਟੀਮ ਦੇ ਲੀਡਰ ਸ਼੍ਰੀ ਟੇਸਫੈਮਾਈਕਲ ਮਿਟੀਕੂ ਨੇ ਕਿਹਾ ਕਿ ਇੱਕ ਵਧੀਆ ਕਾਰਗੁਜ਼ਾਰੀ ਕਰਨ ਵਾਲਾ ਸੜਕ ਢਾਂਚਾ, ਜੋ ਇੱਕ ਕੁਸ਼ਲ ਲੌਜਿਸਟਿਕ ਪ੍ਰਣਾਲੀ ਦੇ ਨਿਰਮਾਣ ਵਿੱਚ ਸਹਾਇਤਾ ਕਰਦਾ ਹੈ, ਛੋਟੇ ਕਿਸਾਨਾਂ, ਛੋਟੇ ਅਤੇ ਦਰਮਿਆਨੇ ਉੱਦਮਾਂ ਅਤੇ ਨਿਰਮਾਣ ਉਦਯੋਗਾਂ ਦੀ ਨਿਮਨ ਲਾਗਤ ’ਤੇ ਥੋਕ ਅਤੇ ਟਰਮੀਨਲ ਬਾਜ਼ਾਰਾਂ ਵਿੱਚ ਸਮੇਂ ਸਿਰ ਉਤਪਾਦਾਂ ਨੂੰ ਪਹੁੰਚਦਾ ਕਰੇਗਾਹਿਮਾਚਲ ਪ੍ਰਦੇਸ਼ ਸੜਕ ਅਤੇ ਹੋਰ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐੱਚਪੀਆਰਆਈਡੀਸੀ) ਅਤੇ ਐੱਚਪੀ ਮੋਟਰ ਵਹੀਕਲ ਐਡਮਿਨੀਸਟ੍ਰੇਸ਼ਨ ਦਾ ਕਾਰਪੋਰੇਟ ਇੰਟੀਟੀ ਦੇ ਰੂਪ ਵਿੱਚ ਪੁਨਰਗਠਨ ਵੀ ਨਵੀਨਤਾਕਾਰੀ ਵਿਕਾਸ ਹੱਲਾਂ ਨੂੰ ਵਧਾਵਾ ਦੇਣ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਨਾਲ ਸਹਾਇਕ ਹੋਵੇਗਾ

ਇਹ ਦੇਖਦੇ ਹੋਏ ਕਿ ਸੜਕ ਸੁਰੱਖਿਆ ਇੱਕ ਅਹਿਮ ਮੁੱਦਾ ਹੈ, ਇਹ ਪ੍ਰੋਜੈਕਟ ਪ੍ਰਣਾਲੀਗਤ ਤਰੀਕੇ ਨਾਲ ਅਹਿਮ ਸੜਕ ਸੁਰੱਖਿਆ ਉਪਾਵਾਂ ਦੀ ਪਹਿਚਾਣ, ਵਿਕਾਸ ਅਤੇ ਤਰਜੀਹ ਦੇਣ ਦੀ ਰਾਜ ਦੀ ਯੋਗਤਾ ਨੂੰ ਵਧਾਏਗਾ ਜੋ ਸੜਕ ਦੀ ਵਰਤੋਂ ਕਰਨ ਵਾਲੇ ਸਾਰੇ ਲੋਕਾਂ ਨੂੰ ਲਾਭ ਹੋਵੇਗਾ ‘ਸੁਰੱਖਿਆ ਪ੍ਰਣਾਲੀ’ ਨਜ਼ਰੀਏ ਦਾ ਚੁਣੇ ਹੋਏ ਜ਼ਿਲ੍ਹਿਆਂ ਅਤੇ ਭਾਰ ਟ੍ਰੈਫ਼ਿਕ ਵਾਲੇ ਗਲਿਆਰਿਆਂ ਵਿੱਚ ਅੰਗੀਕਰਣ ਕੀਤਾ ਜਾਵੇਗਾ| ਰਾਜ ਮਾਰਗ ਚੌਕਸੀ ਦਲ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਸਰਵੇਲਾਂਸ ਗੇਅਰ ਨਾਲ ਲੈਸ ਕੀਤਾ ਜਾਵੇਗਾਦੁਰਘਟਨਾ ਤੋਂ ਬਾਅਦ ਵੀ ਦੇਖਭਾਲ ਅਤੇ ਡਾਟਾ ਇਕੱਤਰ ਕਰਨ ਦੇ ਲਈ ਸਮਰਪਿਤ ਹਸਪਤਾਲਾਂ ਦੇ ਨਾਲ ਦੁਰਘਟਨਾ ਵਾਲੀਆਂ ਥਾਵਾਂ ਨੂੰ ਜੋੜਨ ਦੇ ਲਈ  ਇੱਕ ਐੱਮਰਜੈਂਸੀ ਰਿਸਪਾਂਸ ਪ੍ਰਣਾਲੀ ਦੀ ਸਥਾਪਤ ਕੀਤੀ ਜਾਵੇਗੀ

ਇੰਟਰਨੈਸ਼ਨਲ ਬੈਂਕ ਫਾਰ ਰਿਕੰਸਟਰਕਸ਼ਨ ਐਂਡ ਡਿਵਲਪਮੈਂਟ (ਆਈਬੀਆਰਡੀ) ਤੋਂ 82 ਮਿਲੀਅਨ ਡਾਲਰ ਕਰਜ਼ੇ ਦੀ ਪੰਜ ਸਾਲਾਂ ਦੀ ਗ੍ਰੇਸ ਮਿਆਦ ਸਮੇਤ 15 ਸਾਲਾਂ ਦੀ ਅੰਤਮ ਮਿਆਦ ਹੈ

****

ਆਰਐੱਮ / ਕੇਐੱਮਐੱਨ



(Release ID: 1652192) Visitor Counter : 109