ਪ੍ਰਿਥਵੀ ਵਿਗਿਆਨ ਮੰਤਰਾਲਾ
ਪੂਰੇ ਦੇਸ਼ ਵਿਚ ਹੁਣ ਤਕ 7 ਪ੍ਰਤੀਸ਼ਤ ਵੱਧ ਬਾਰਸ਼ ਹੋਈ ਹੈ
ਮੌਨਸੂਨ ਦੇ ਜਾਰੀ ਰਹਿਣ ਦੀ ਸੰਭਾਵਨਾ, ਸਤੰਬਰ ਦੇ ਤੀਜੇ ਹਫ਼ਤੇ ਤੋਂ ਹੋਰ ਬਾਰਸ਼
ਭਾਰਤੀ ਮੌਸਮ ਵਿਭਾਗ ਦੀ ਭਾਰੀ ਬਾਰਸ਼ ਦੀ ਭਵਿੱਖਬਾਣੀ 80% ਤੋਂ ਵੱਧ ਸਹੀ ਸਾਬਤ ਹੋਈ
“ਇਸ ਸਾਲ ਬਹੁਤ ਵੱਧ ਅਤੇ ਫੈਲਾਅ ਵਾਲੀ ਦੱਖਣ-ਪੱਛਮੀ ਮੌਨਸੂਨ ਦੀ ਬਾਰਸ਼ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਤਪਾਦਨ ਵੀ ਬਹੁਤ ਵਧੀਆ ਹੋਣਾ ਚਾਹੀਦਾ ਹੈ । ਇਹ ਭਾਰਤ ਦੀ ਆਰਥਿਕਤਾ ਦੀ ਵੀ ਸਹਾਇਤਾ ਕਰੇਗੀ, ਹਾਲਾਂਕਿ ਇਸ ਸਮੇਂ ਸਹੀ ਮਾਤਰਾ ਬਾਰੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ”- ਡਾ. ਐਮ ਰਾਜੀਵਨ, ਸਕੱਤਰ ਪ੍ਰਿਥਵੀ ਵਿਗਿਆਨ ਮੰਤਰਾਲਾ
Posted On:
07 SEP 2020 6:32PM by PIB Chandigarh
“ਇਸ ਸਾਲ ਦੱਖਣ-ਪੱਛਮੀ ਮੌਨਸੂਨ ਦੀ ਵਧੇਰੇ ਅਤੇ ਫੈਲਾਅ ਵਾਲੀ ਬਾਰਸ਼ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਤਪਾਦਨ ਵੀ ਬਹੁਤ ਵਧੀਆ ਹੋਣਾ ਚਾਹੀਦਾ ਹੈ । ਇਹ ਭਾਰਤ ਦੀ ਆਰਥਿਕਤਾ ਦੀ ਵੀ ਸਹਾਇਤਾ ਕਰੇਗੀ, ਹਾਲਾਂਕਿ ਇਸ ਸਮੇਂ ਸਹੀ ਮਾਤਰਾ ਬਾਰੇ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ” ਇਹ ਗੱਲ ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਸਕੱਤਰ ਡਾ. ਐਮ ਰਾਜੀਵਨ ਨੇ ਆਖੀ ।
ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ, ਡਾ. ਐਮ ਮੋਹਪਾਤਰਾ ਨੇ ਕਿਹਾ ਕਿ ਦੇਸ਼ ਨੂੰ ਸਤੰਬਰ ਵਿੱਚ ਆਮ ਨਾਲੋਂ ਉਪਰ ਬਾਰਸ਼ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ ਹਾਲਾਂਕਿ ਸਤੰਬਰ ਦੇ ਦੂਜੇ ਹਫਤੇ ਵਿੱਚ ਮੌਨਸੂਨ ਦੀ ਬਾਰਸ਼ ਉੱਤਰ ਪੱਛਮੀ ਅਤੇ ਮੱਧ ਭਾਰਤ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਘੱਟ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਕਿਹਾ ਕਿ ਇਸਦੇ 17 ਸਤੰਬਰ ਤੋਂ ਬਾਅਦ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ । ਮੌਨਸੂਨ ਦੀ ਵਾਪਸੀ ਦੀ ਆਮ ਤਾਰੀਖ 17 ਸਤੰਬਰ ਹੈ ।
ਡਾ: ਐਮ.ਰਾਜੀਵਨ ਅਤੇ ਡਾ: ਮੋਹਪਾਤਰਾ ਅੱਜ ਇਥੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ
ਹੁਣ ਤੱਕ ਮੌਨਸੂਨ ਦੀ ਬਾਰਸ਼)
|
|
ACTUAL
|
NORMAL
|
% DEP.
|
ਪੂਰਬੀ ਅਤੇ ਉੱਤਰਪੂਰਬੀ ਭਾਰਤ
|
1191.9
|
1186.5
|
0%
|
ਉੱਤਰ ਪਛਮੀ ਭਾਰਾਤ
|
469.7
|
520.2
|
-10%
|
ਮੱਧ ਭਾਰਤ
|
987.8
|
847.8
|
17%
|
ਦਖਣੀ ਦੀਪ
|
716.1
|
595.9
|
20%
|
ਦੇਸ਼
|
807.7
|
751.5
|
7%
|
|
|
|
|
ਡਾ ਐਮ ਮੋਹਪਾਤਰਾ ਨੇ ਇਹ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਨੇ ਆਪਣੇ ਹਫਤਾਵਾਰੀ ਮੌਸਮ ਦੇ ਅਪਡੇਟ ਵਿੱਚ ਦੱਸਿਆ ਹੈ ਕਿ ਮੌਨਸੂਨ ਦੀ ਵਾਪਸੀ ਰਾਜਸਥਾਨ ਦੇ ਪੱਛਮੀ ਹਿੱਸਿਆਂ ਤੋਂ 18 ਸਤੰਬਰ ਨੂੰ ਖਤਮ ਹੋਣ ਵਾਲੇ ਹਫ਼ਤੇ ਤੋਂ ਸ਼ੁਰੂ ਹੋ ਸਕਦੀ ਹੈ। ਪਰ ਅਸੀਂ ਵੀ ਇਸ ਸਮੇਂ ਦੇ ਆਲੇ ਦੁਆਲੇ ਪੱਛਮੀ ਕੇਂਦਰੀ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਵਿਕਾਸ ਦੀ ਉਮੀਦ ਕਰ ਰਹੇ ਹਾਂ। ਉਨਾਂ ਕਿਹਾ ਕਿ ਭਾਵੇਂ ਜਦੋਂ ਵੀ ਮੌਨਸੂਨ ਦੀ ਵਾਪਸੀ ਦੀ ਸ਼ੁਰੂਆਤ ਹੋਵੇ, ਅਸੀਂ ਅਜੇ ਵੀ ਇਸ ਗੱਲ ਦਾ ਅਧਿਐਨ ਕਰ ਰਹੇ ਹਾਂ ਕਿ ਇਸਦੀ ਪੂਰੀ ਤਰਾਂ ਨਾਲ ਵਾਪਸੀ ਦੀ ਸੰਭਾਵਨਾ ਕਦੋਂ ਤੱਕ ਹੋ ਸਕਦੀ ਹੈ । ਉਨ੍ਹਾਂ ਕਿਹਾ ਕਿ ਅਸੀਂ ਕੇਰਲ, ਕਰਨਾਟਕ ਅਤੇ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਵਿੱਚ 17 ਸਤੰਬਰ ਦੇ ਆਸ ਪਾਸ ਅਤੇ ਇਸ ਤੋਂ ਬਾਅਦ ਆਮ ਤੋਂ ਜ਼ਿਆਦਾ ਬਾਰਸ਼ ਦੀ ਉਮੀਦ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿਚ, ਹਾਲਾਂਕਿ ਮੀਂਹ ਦੀ ਗਤੀਵਿਧੀ ਅਗਸਤ ਦੇ ਮੁਕਾਬਲੇ ਸਤੰਬਰ ਵਿਚ ਘੱਟ ਗਈ ਹੈ ਅਤੇ ਹੁਣ ਆਮ ਨਾਲੋਂ ਘੱਟ ਹੈ, ਅਗਲੇ ਕੁਝ ਦਿਨਾਂ ਵਿਚ ਬਾਰਸ਼ ਫਿਰ ਤੋਂ ਸ਼ੁਰੂ ਹੋ ਜਾਵੇਗੀ ਕਿਉਂਜੋ ਤਾਜ਼ਾ ਮੌਸਮ ਪ੍ਰਣਾਲੀਆਂ ਵਿਕਸਤ ਹੋ ਰਹੀਆਂ ਹਨ ।
ਡਾ. ਮੋਹਪਾਤਰਾ ਨੇ ਵਿਸਥਾਰ ਨਾਲ ਦੱਸਿਆ ਕਿ ਇਸ ਸਾਲ ਮੌਸਮ ਦੀ ਬਾਰਸ਼ ਦੀ ਪਰਿਵਰਤਨਸ਼ੀਲਤਾ ਜੂਨ ਵਿੱਚ ਵਧੇਰੇ ਬਾਰਸ਼, ਜੁਲਾਈ ਵਿੱਚ ਘੱਟ ਅਤੇ ਅਗਸਤ ਵਿੱਚ ਫੇਰ ਬਹੁਤ ਜ਼ਿਆਦਾ ਬਾਰਸ਼ ਹੋਣ ਨਾਲ ਵਧੇਰੇ ਜਿਆਦਾ ਰਹੀ ਹੈ । ਉਨਾਂ ਕਿਹਾ ਕਿ ਸਰਗਰਮ ਮੈਡਨ – ਜੂਲੀਅਨ ਉਸਿਲੇਸ਼ਨ (ਐਮਜੇਓ), ਅੰਤਰ-ਮੌਸਮ (30- 90 ਦਿਨ-ਦਿਨ) ਦੇ ਸਭ ਤੋਂ ਵੱਡਾ ਤਤ ਦੀ ਭੂਗੋਲਿਕ ਵਾਤਾਵਰਣ ਵਿੱਚ ਪਰਿਵਰਤਨਸ਼ੀਲਤਾ ਅਤੇ ਠੰਡੀਆਂ ਐਲ ਨੀਨੋ ਨਿਰਪੱਖ ਸਥਿਤੀਆਂ ਨੇ ਵੀ ਅਗਸਤ ਵਿੱਚ ਚੰਗੀ ਬਾਰਸ਼ ਦੀ ਹਮਾਇਤ ਕੀਤੀ। .
ਉਨਾ ਇਸ ਗੱਲ ਨੂੰ ਨੋਟ ਕੀਤਾ ਕਿ ਭਾਰੀ ਬਾਰਸ਼ ਦੀ ਭਵਿੱਖਬਾਣੀ ਕਰਨ ਵਿੱਚ ਭਾਰਤੀ ਮੌਸਮ ਵਿਭਾਗ ਦੀ ਦਰੁਸਤੀ ਵਿੱਚ 80% ਤੋਂ ਵੀ ਵੱਧ ਦਾ ਸੁਧਾਰ ਹੋਇਆ ਹੈ । ਡਾ. ਰਾਜੀਵਨ ਅਤੇ ਡਾ. ਮੋਹਪਾਤਰਾ ਨੇ ਕਿਹਾ ਕਿ ਭਾਰਤੀ ਮੌਸਮ ਵਿਭਾਗ ਨੇ ਸਭ ਤੋਂ ਵੱਡੇ ਸੁਪਰ ਤੂਫਾਨ ਐਂਫਨ ਦੇ ਵਿਹਾਰ ਬਾਰੇ ਪਹਿਲਾਂ ਹੀ ਪੂਰੀ ਤਰਾਂ ਨਾਲ ਸਹੀ ਭਵਿੱਖਬਾਣੀ ਕਰਕੇ ਮਨੁੱਖੀ ਜ਼ਿੰਦਗੀਆਂ ਅਤੇ ਜਾਇਦਾਦਾਂ ਨੂੰ ਬਚਾਉਣ ਵਿੱਚ ਮਦਦ ਕੀਤੀ। ਭਾਵੇਂ ਉਨਾਂ ਇਹ ਸਵੀਕਾਰ ਕੀਤਾ ਪੂਰਬੀ ਅਤੇ ਪੱਛਮੀ ਤਟਵਰਤੀ ਤੂਫਾਨ ਮੌਸਮ ਦੇ ਵੱਖੋ ਵੱਖਰੇ ਨਮੂਨਿਆਂ ਦੇ ਹੁੰਦੇ ਹਨ ਅਤੇ ਉਨਾਂ ਦੀ ਟ੍ਰੈਕਿੰਗ ਕਈ ਵਾਰ ਭਵਿੱਖਬਾਣੀ ਨਾਲੋਂ ਥੋੜੀ ਵੱਖਰੀ ਹੁੰਦੀ ਹੈ । ਹਾਲਾਂਕਿ ਤੂਫਾਨ ਨਿਸਰਗਾ ਨੂੰ ਚੰਗੇ ਤਰੀਕੇ ਨਾਲ ਟਰੈਕ ਕੀਤਾ ਗਿਆ ਸੀ ਅਤੇ ਘੱਟ ਦਬਾਅ ਵਾਲੇ ਖੇਤਰ ਤੋਂ ਲੈ ਕੇ ਇਸ ਦੇ ਸਿਖਰ ਤੱਕ ਹੋਣ ਦੀ ਭਵਿੱਖਬਾਣੀ ਕੀਤੀ ਗਈ ਸੀ, ਪਰ ਇਸ ਦੇ ਜਮੀਨ ਤੇ ਡਿਗਣ (ਲੈਂਡਫਾਲ) ਬਾਰੇ ਕੁਝ ਅੰਤਰ ਸੀ ।
ਡਾ. ਮੋਹਪਾਤਰਾ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਕੀਤੀਆਂ ਗਈਆਂ ਕੁਝ ਨਵੀਆਂ ਪਹਿਲਕਦਮੀਆਂ ਵਿਚ ਇਸਦੀ “ਹਫਤਾਵਾਰੀ ਵੀਡੀਓ ਮੌਸਮ ਦੀ ਭਵਿੱਖਬਾਣੀ” (ਅੰਗਰੇਜ਼ੀ ਅਤੇ ਹਿੰਦੀ ਦੋਹਾਂ ਵਿੱਚ) ਅਤੇ ਮੌਸਮ ਐਪਸ - * ਮੌਸਮ ਐਪ *, * ਮੇਘਦੂਤ ਐਪ * ਅਤੇ * ਦਾਮਿਨੀ ਐਪ * ਸ਼ਾਮਲ ਹਨ, ਜਿਨਾ ਬਾਰੇ ਉਨਾਂ ਕਿਹਾ ਕਿ ਇਹ ਲੋਕਾਂ ਲਈ ਬਹੁਤ ਉਪਯੋਗੀ ਹਨ ।
ਮੌਸਮ ਤਬਦੀਲੀ ਦੇ ਭਾਰਤੀ ਮੌਨਸੂਨ ਦੇ ਵਿਹਾਰ 'ਤੇ ਪੈਣ ਵਾਲੇ ਪ੍ਰਭਾਵਾਂ' ਤੇ ਡਾ: ਰਾਜੀਵਨ ਨੇ ਕਿਹਾ ਕਿ ਇਸਦਾ ਪ੍ਰਭਾਵ ਜਰੂਰ ਹੁੰਦਾ ਹੈ ਅਤੇ ਭਾਰਤੀ ਮੌਸਮ ਵਿਭਾਗ ਨੇ ਇਸ 'ਤੇ ਬਹੁਤ ਕੰਮ ਕੀਤਾ ਹੈ। ਪਰ ਇਹ ਪ੍ਰਭਾਵ ਸਮੇਂ ਸਮੇਂ ਤੇ ਵੱਖੋ - ਵੱਖਰੇ ਹੁੰਦੇ ਹਨ ਅਤੇ ਇਸ ਬਾਰੇ ਕੋਈ ਇਕਸਾਰਤਾ ਨਹੀਂ ਹੈ ।
ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਸਕੱਤਰ ਨੇ ਦੇਸ਼ ਭਰ ਵਿੱਚ ਨਵੇਂ ਅਤੇ ਵਧੇਰੇ ਰਾਡਾਰ ਸਥਾਪਤ ਕਰਨ ਵਿੱਚ ਭਾਰਤੀ ਮੌਸਮ ਵਿਭਾਗ ਦੇ ਯਤਨਾਂ ਬਾਰੇ ਵੀ ਵੇਰਵੇ ਦਿੱਤੇ ਤਾਂ ਜੋ ਵਧੇਰੇ ਡਾਟਾ ਇਕੱਤਰ ਕੀਤਾ ਜਾ ਸਕੇ ਅਤੇ ਆਉਣ ਵਾਲੇ ਸਮੇਂ ਵਿੱਚ ਮੌਸਮ ਦੇ ਵੱਖ ਵੱਖ ਵਰਤਾਰਿਆਂ ਬਾਰੇ ਭਵਿੱਖਬਾਣੀ ਕਰਨ ਦੇ ਯੋਗ ਹੋ ਸਕੇ।
Hyper link to Presentation PPT.
-------------------------------------------------------
ਐਨਬੀ/ਕੇ ਜੀ ਐਸ
(Release ID: 1652186)
Visitor Counter : 136