ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਨੇ ‘24x7 ਟੌਲ-ਫ੍ਰੀ ਮਾਨਸਿਕ ਸਿਹਤ ਪੁਨਰਵਾਸ ਹੈਲਪਲਾਈਨ ਕਿਰਨ- (1800-599-0019) ਦੀ ਸ਼ੁਰੂਆਤ ਕੀਤੀ

Posted On: 07 SEP 2020 3:19PM by PIB Chandigarh

ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਨੂੰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ 24x7 ਟੋਲ-ਫ੍ਰੀ ਮਾਨਸਿਕ ਸਿਹਤ ਪੁਨਰਵਾਸ ਹੈਲਪਲਾਈਨ ਕਿਰਨ” (1800-500-0019) ਅੱਜ ਇੱਥੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਨੇ ਸ਼ੁਰੂ ਕੀਤੀ। ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ਮਾਨਸਿਕ ਬਿਮਾਰੀ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਇਸ ਦੀ ਸ਼ੁਰੂਆਤ ਕੀਤੀ, ਖ਼ਾਸ ਕਰਕੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ।

 

 

ਸ਼੍ਰੀ ਗਹਿਲੋਤ ਨੇ ਹੈਲਪਲਾਈਨ ਸਬੰਧੀ ਪੋਸਟਰ, ਬਰੋਸ਼ਰ ਅਤੇ ਸਰੋਤ ਕਿਤਾਬ ਵੀ ਜਾਰੀ ਕੀਤੀ। ਉਨ੍ਹਾਂ ਨੇ ਹੈਲਪਲਾਈਨ ਦਾ ਸਿੱਧਾ ਪ੍ਰਦਰਸ਼ਨ ਵੀ ਵੇਖਿਆ। ਸਕੱਤਰ, ਡੀਈਪੀਡਬਲਿਊਡੀ ਸ਼੍ਰੀਮਤੀ ਸ਼ਕੁੰਤਲਾ ਡੀ ਗੇਮਲਿਨ ਵੀ ਇਸ ਮੌਕੇ ਤੇ ਮੌਜੂਦ ਸਨ। ਸੰਯੁਕਤ ਸਕੱਤਰ, ਸ਼੍ਰੀ ਪ੍ਰਬੋਧ ਸੇਠ ਨੇ ਹੈਲਪਲਾਈਨ ਤੇ ਵਿਸਤ੍ਰਿਤ ਪੀਪੀਟੀ ਪੇਸ਼ ਕੀਤੀ।

 

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ ਕਿਰਨ ਹੈਲਪਲਾਈਨ ਜਲਦੀ ਜਾਂਚ, ਮੁੱਢਲੀ ਸਹਾਇਤਾ, ਮਨੋਵਿਗਿਆਨਕ ਸਹਾਇਤਾ, ਪਰੇਸ਼ਾਨੀ ਪ੍ਰਬੰਧਨ, ਮਾਨਸਿਕ ਤੰਦਰੁਸਤੀ, ਸਕਾਰਾਤਮਕ ਵਿਵਹਾਰਾਂ ਨੂੰ ਉਤਸ਼ਾਹਤ ਕਰਨ, ਮਾਨਸਿਕ ਸੰਕਟ ਪ੍ਰਬੰਧਨ ਆਦਿ ਦੇ ਉਦੇਸ਼ ਨਾਲ ਮਾਨਸਿਕ ਸਿਹਤ ਪੁਨਰਵਾਸ ਸੇਵਾਵਾਂ ਦੀ ਪੇਸ਼ਕਸ਼ ਕਰੇਗੀ। ਇਸਦਾ ਉਦੇਸ਼ ਉਨ੍ਹਾਂ ਲੋਕਾਂ ਦੀ ਸੇਵਾ ਕਰਨਾ ਹੈ ਜੋ ਤਣਾਅ, ਚਿੰਤਾ, ਉਦਾਸੀ, ਘਬਰਾਹਟ, ਸਮਾਯੋਜਨ ਸਬੰਧੀ ਵਿਕਾਰ, ਦੁਖਦਾਈ ਤਣਾਅ ਦੀਆਂ ਬਿਮਾਰੀਆਂ, ਨਸ਼ੀਲੇ ਪਦਾਰਥਾਂ ਦੀ ਵਰਤੋਂ, ਆਤਮ ਹੱਤਿਆ ਕਰਨ ਵਾਲੇ ਵਿਚਾਰ, ਮਹਾਮਾਰੀ ਫੈਲਣ ਕਾਰਨ ਮਨੋਵਿਗਿਆਨਕ ਮੁੱਦਿਆਂ ਅਤੇ ਮਾਨਸਿਕ ਸਿਹਤ ਦੀਆਂ ਸੰਕਟਕਾਲੀਨ ਸਥਿਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸੇਵਾ ਕਰਨਾ ਹੈ। ਇਹ ਦੇਸ਼ ਭਰ ਵਿੱਚ ਵਿਅਕਤੀਆਂ, ਪਰਿਵਾਰਾਂ, ਗੈਰ-ਸਰਕਾਰੀ ਸੰਗਠਨਾਂ, ਪੇਰੈਂਟ ਐਸੋਸੀਏਸ਼ਨਾਂ, ਪੇਸ਼ੇਵਰ ਐਸੋਸੀਏਸ਼ਨਾਂ, ਮੁੜ ਵਸੇਬਾ ਸੰਸਥਾਵਾਂ, ਹਸਪਤਾਲਾਂ ਜਾਂ ਸਹਾਇਤਾ ਦੀ ਜ਼ਰੂਰਤ ਵਾਲੇ ਕਿਸੇ ਵੀ ਵਿਅਕਤੀ ਨੂੰ 13 ਭਾਸ਼ਾਵਾਂ ਵਿੱਚ ਪਹਿਲੇ ਪੜਾਅ ਦੀ ਸਲਾਹ, ਸਲਾਹ-ਮਸ਼ਵਰੇ ਅਤੇ ਸੰਦਰਭ ਪ੍ਰਦਾਨ ਕਰਨ ਲਈ ਇੱਕ ਜੀਵਨ ਰੇਖਾ ਦੇ ਤੌਰ ਤੇ ਕੰਮ ਕਰੇਗੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਹੈਲਪਲਾਈਨ ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਲਈ ਵੀ ਬਹੁਤ ਲਾਭਦਾਇਕ ਹੋਵੇਗੀ।

 

 

ਇਹ ਟੋਲ ਫ੍ਰੀ ਹੈਲਪਲਾਈਨ ਬੀਐੱਸਐੱਨਐੱਲ ਦੇ ਤਕਨੀਕੀ ਤਾਲਮੇਲ ਨਾਲ ਹਫ਼ਤੇ ਦੇ ਸੱਤ ਦਿਨ, 24 ਘੰਟੇ ਕੰਮ ਕਰੇਗੀ। ਇਸ ਹੈਲਪਲਾਈਨ ਵਿੱਚ 8 ਰਾਸ਼ਟਰੀ ਸੰਸਥਾਵਾਂ ਸਮੇਤ 25 ਸੰਸਥਾਵਾਂ ਸ਼ਾਮਲ ਹਨ। ਇਸਦਾ ਸਮਰਥਨ 660 ਕਲੀਨਿਕਲ/ ਰੀਹੈਬਲੀਟੇਸ਼ਨ ਮਨੋਵਿਗਿਆਨਕਾਂ ਅਤੇ 668 ਮਨੋਚਿਕਿਤਸਕਾਂ ਦੁਆਰਾ ਕੀਤਾ ਗਿਆ ਹੈ। ਹੈਲਪਲਾਈਨ ਵਿੱਚ ਸ਼ਾਮਲ 13 ਭਾਸ਼ਾਵਾਂ ਹਨ: ਹਿੰਦੀ, ਅਸਾਮੀ, ਤਮਿਲ, ਮਰਾਠੀ, ਓਡੀਆ, ਤੇਲਗੂ, ਮਲਿਆਲਮ, ਗੁਜਰਾਤੀ, ਪੰਜਾਬੀ, ਕੰਨੜ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ।

 

ਹੈਲਪਲਾਈਨ ਇਸ ਢੰਗ ਨਾਲ ਕੰਮ ਕਰਦੀ ਹੈ ਕਿ ਭਾਰਤ ਦੇ ਕਿਸੇ ਵੀ ਹਿੱਸੇ ਤੋਂ ਕਿਸੇ ਵੀ ਟੈਲੀਕਾਮ ਨੈੱਟਵਰਕ ਦੇ ਮੋਬਾਇਲ ਜਾਂ ਲੈਂਡ ਲਾਈਨ ਤੋਂ ਟੌਲ-ਫ੍ਰੀ ਨੰਬਰ 1800-599-0019 ਨੂੰ ਡਾਇਲ ਕਰਨਾ ਹੈ। ਸਵਾਗਤੀ ਸੰਦੇਸ਼ ਦੇ ਬਾਅਦ, ਸਹੀ ਬਟਨ ਦਬਾ ਕੇ ਭਾਸ਼ਾ ਦੀ ਚੋਣ ਕਰੋ; ਭਾਸ਼ਾ ਦੀ ਚੋਣ ਤੋਂ ਬਾਅਦ, ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੀ ਚੋਣ ਕਰੋ, ਤੁਸੀਂ ਜੱਦੀ ਜਾਂ ਲੋੜੀਂਦੇ ਰਾਜ ਦੇ ਹੈਲਪਲਾਈਨ ਸੈਂਟਰ ਨਾਲ ਜੁੜ ਜਾਓਗੇ, ਮਾਨਸਿਕ ਸਿਹਤ ਮਾਹਿਰ ਇਸ ਮੁੱਦੇ ਨੂੰ ਸੁਲਝਾਉਣ ਜਾਂ ਬਾਹਰੀ ਮਦਦ (ਕਲੀਨਿਕਲ ਸਾਈਕੋਲੋਜਿਸਟ/ਰੀਹੈਬਲੀਟੇਸ਼ਨ ਸਾਈਕੋਲੋਜਿਸਟ/ ਸਾਈਕਿਆਟਿਸਟ) ਨਾਲ ਜੁੜਨ ਵਿਚ ਸਹਾਇਤਾ ਕਰੇਗਾ। ਹੈਲਪਲਾਈਨ ਦਾ ਉਦੇਸ਼ ਜਲਦੀ ਸਕ੍ਰੀਨਿੰਗ ਕਰਨਾ ਹੈ; ਮੁੱਢਲੀ ਡਾਕਟਰੀ ਸਹਾਇਤਾ; ਮਨੋਵਿਗਿਆਨਕ ਸਹਾਇਤਾ; ਦੁਖ ਪ੍ਰਬੰਧਨ; ਮਾਨਸਿਕ ਤੰਦਰੁਸਤੀ; ਭੱਦੇ ਵਿਵਹਾਰ ਨੂੰ ਰੋਕਣਾ; ਮਨੋਵਿਗਿਆਨਕ ਸੰਕਟ ਪ੍ਰਬੰਧਨ ਅਤੇ ਮਾਨਸਿਕ ਸਿਹਤ ਮਾਹਿਰਾਂ ਨੂੰ ਰੈਫਰ ਕਰਨਾ।

 

ਇਹ ਹੈਲਪਲਾਈਨ ਚਿੰਤਾ ਨਾਲ ਸਬੰਧਿਤ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਸਮਰਪਿਤ ਹੈ; ਅਬਸੈੱਸਿਵ ਕੰਪਲਸਿਵ ਡਿਸਆਰਡਰ (ਓਸੀਡੀ); ਆਤਮ ਹੱਤਿਆ; ਉਦਾਸੀ; ਪੈਨਿਕ ਅਟੈਕ, ਐਡਜਸਟਮੈਂਟ ਡਿਸਆਰਡਰ; ਪੋਸਟ ਟਰਾਮੇਟਿਕ ਤਣਾਅ ਵਿਗਾੜ ਅਤੇ ਪਦਾਰਥਾਂ ਦੀ ਦੁਰਵਰਤੋਂ। ਇਹ ਹੈਲਪਲਾਈਨ ਸਬੰਧਿਤ ਹੋਵੇਗੀ- ਦੁਖੀ ਲੋਕ; ਮਹਾਮਾਰੀ ਨਾਲ ਜੁੜੇ ਮਨੋਵਿਗਿਆਨਕ ਮੁੱਦੇ ਅਤੇ ਮਾਨਸਿਕ ਸਿਹਤ ਐਮਰਜੈਂਸੀ।

 

ਹੈਲਪਲਾਈਨ ਦਾ ਤਾਲਮੇਲ ਨੈਸ਼ਨਲ ਇੰਸਟੀਟਿਊਟ ਫਾਰ ਮਲਟੀਪਲ ਡਿਸਏਬਲਟੀਜ਼ ਵਾਲੇ ਵਿਅਕਤੀਆਂ ਦੇ ਸਸ਼ਕਤੀਕਰਨ ਲਈ (ਐੱਨਆਈਈਪੀਐੱਮਡੀ), ਚੇਨਈ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਮੈਂਟਲ ਹੈਲਥ ਰੀਹੈਬਲੀਟੇਸ਼ਨ (ਐੱਨਆਈਐੱਮਐੱਚਆਰ), ਸਿਹੌਰੇ ਦੁਆਰਾ ਕੀਤਾ ਜਾ ਰਿਹਾ ਹੈ। ਹੈਲਪਲਾਈਨ ਲਈ ਪੇਸ਼ੇਵਰ ਸਹਾਇਤਾ ਇੰਡੀਅਨ ਐਸੋਸੀਏਸ਼ਨ ਆਵ੍ ਕਲੀਨਿਕਲ ਸਾਈਕੋਲੋਜਿਸਟਸ (ਆਈਏਸੀਪੀ), ਇੰਡੀਅਨ ਸਾਈਕਿਆਟ੍ਰਿਸਟਸ ਐਸੋਸੀਏਸ਼ਨ (ਆਈਪੀਏ) ਅਤੇ ਇੰਡੀਅਨ ਸਾਈਕਿਆਟ੍ਰਿਕ ਸੋਸ਼ਲ ਵਰਕਰਸ ਐਸੋਸੀਏਸ਼ਨ (ਆਈਪੀਐੱਸਡਬਲਿਊ) ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ।

 

ਨੈਸ਼ਨਲ ਇੰਸਟੀਟਿਊਟਸ (ਐੱਨਆਈਐੱਸ): ਐੱਨਆਈਐੱਮਐੱਚਆਰ, ਸਿਹੌਰੇ; ਪੀਡੀਯੂ-ਐੱਨਆਈਪੀਪੀਡੀ, ਦਿੱਲੀ; ਐੱਨਆਈਈਪੀਐੱਮਡੀ, ਚੇਨਈ; ਐੱਨਆਈਯੂਈਪੀਆਈਡੀ, ਸਿਕੰਦਰਬਾਦ; ਐੱਨਆਈਈਪੀਵੀਡੀ, ਦੇਹਰਾਦੂਨਏਵਾਈਜੇ-ਐੱਨਆਈਐੱਸਐੱਚਡੀ, ਮੁੰਬਈ; ਐੱਸਵੀ-ਐੱਨਆਈਆਰਟੀਏਆਰ, ਕਟਕ ਅਤੇ ਐੱਨਆਈਐੱਲਡੀ, ਕੋਲਕਾਤਾ; ਅਤੇ ਖੇਤਰੀ ਕੇਂਦਰ (ਆਰਸੀਜ਼): ਐੱਨਆਈਈਪੀਆਈਡੀ, ਆਰਸੀ- ਨੋਇਡਾ, ਐੱਨਆਈਈਪੀਆਈਡੀ, ਆਰਸੀ- ਨਵੀ ਮੁੰਬਈ ਐੱਨਆਈਈਪੀਆਈਡੀ; ਅਤੇ ਆਰਸੀ- ਕੋਲਕਾਤਾ ਇਸ ਹੈਲਪਲਾਈਨ ਵਿੱਚ ਸਹਾਇਤਾ ਕੇਂਦਰਾਂ ਵਜੋਂ ਸ਼ਾਮਲ ਹੋਏ ਹਨ।

 

ਕੰਪੋਜ਼ਿਟ ਰੀਜਨਲ ਸੈਂਟਰ (ਸੀਆਰਸੀ) ਹੈਲਪਲਾਈਨ ਸੈਂਟਰਾਂ ਦੇ ਤੌਰ ਤੇ ਸ਼ਾਮਲ ਹਨ: ਸੀਆਰਸੀ-ਸੁੰਦਰਨਗਰ; ਸੀਆਰਸੀ-ਗੁਵਾਹਾਟੀ; ਸੀਆਰਸੀ-ਦਵਾਨਾਗੇਰੇ; ਸੀਆਰਸੀ-ਨੈਲੋਰ; ਸੀਆਰਸੀ-ਰਾਜਨੰਦਗਾਂਵ; ਸੀਆਰਸੀ-ਸ਼੍ਰੀਨਗਰ; ਸੀਆਰਸੀ-ਕੋਜ਼ੀਕੋਡ; ਸੀਆਰਸੀ-ਏਐਂਡਐੱਨ ਟਾਪੂ; ਸੀਆਰਸੀ-ਭੂਪਾਲ; ਸੀਆਰਸੀ-ਤ੍ਰਿਪੁਰਾ; ਸੀਆਰਸੀ-ਨਾਗਪੁਰ; ਸੀਆਰਸੀ-ਗੋਰਖਪੁਰ ਅਤੇ ਸੀਆਰਸੀ-ਲਖਨਊ।

 

 

****

 

ਐੱਨਬੀ/ਐੱਸਕੇ(Release ID: 1652128) Visitor Counter : 219