ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਲੋਕਾਂ ਦੀ ਸਿਹਤ ਲਈ ਬ੍ਰਹਮਪੁੱਤਰ ਦਰਿਆਈ ਘਾਟੀ ਉੱਪਰ ਘੱਟ ਓਜੋਨ ਦੀ ਚੰਗੀ ਖ਼ਬਰ

Posted On: 05 SEP 2020 7:15PM by PIB Chandigarh

ਬ੍ਰਹਮਪੁੱਤਰ ਦਰਿਆਈ ਘਾਟੀ ਲਈ ਚੰਗੀ ਖ਼ਬਰ ਹੈ, ਖੋਜਕਰਤਾਵਾਂ ਨੂੰ ਪਤਾ ਲਗਿਆ ਹੈ ਕਿ ਭਾਰਤ ਦੇ ਉੱਤਰ-ਪੂਰਬ ਦੇ ਇਸ ਖਿੱਤੇ ਵਿੱਚ ਸਤ੍ਹਾ ਦੇ ਨੇੜੇ ਓਜ਼ੋਨ ਦੀ ਕੰਸਨਟ੍ਰੇਸ਼ਨ ਭਾਰਤ ਦੇ ਦੂਜੇ ਸ਼ਹਿਰੀ ਸਥਾਨਾਂ ਦੇ ਮੁਕਾਬਲੇ ਘੱਟ ਹੈ।

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਸਰਕਾਰ ਦੇ ਅਧੀਨ ਇੱਕ ਖੁਦਮੁਖਤਿਆਰੀ ਖੋਜ ਸੰਸਥਾ ਆਰਿਆ ਭੱਟ ਰਿਸਰਚ ਇੰਸਟੀਟਿਊਟ ਆਵ੍ ਆਬਜ਼ਰਵੇਸ਼ਨਲ ਸਾਇੰਸਜ਼ (ਏਆਰਆਈਐੱਸ), ਨੈਨੀਤਾਲ ਦੇ ਵਿਗਿਆਨੀਆਂ ਨੇ ਬ੍ਰਹਮਪੁੱਤਰ ਦਰਿਆਈ ਘਾਟੀ (ਬੀਆਰਵੀ) ਵਿੱਚ ਨੇੜੇ ਦੇ ਸਤਿਹ ਓਜ਼ੋਨ ਦਾ ਮੁੱਲਾਂਕਣ ਕੀਤਾ ਹੈ ਅਤੇ ਗੁਵਾਹਾਟੀ ਵਿੱਚ ਓਜ਼ੋਨ ਦੀ ਕੰਸਟ੍ਰੇਸ਼ਨ ਭਾਰਤ ਦੇ ਹੋਰ ਸ਼ਹਿਰੀ ਸਥਾਨਾਂ ਦੇ ਮੁਕਾਬਲੇ ਤੁਲਨਾਤਮਕ ਰੂਪ ਵਿੱਚ ਘੱਟ ਹੈ। ਉਨ੍ਹਾਂ ਦਾ ਮੌਜੂਦਾ ਕਾਰਜ ਹਾਲ ਹੀ ਵਿੱਚ ਐਟਮੌਸਫਿਅਰ ਪੋਲਿਉਸ਼ਨ ਰਿਸਰਚਰਸਾਲੇ ਵਿੱਚ ਪ੍ਰਕਾਸ਼ਤ ਹੋਇਆ ਹੈ।

 

ਟਰੋਪੋਸਫੈਰਿਕ, ਜਾਂ ਜ਼ਮੀਨੀ-ਪੱਧਰ ਦਾ ਓਜ਼ੋਨ, ਨਾਈਟ੍ਰੋਜਨ (ਐੱਨਓਐਕਸ) ਦੇ ਆਕਸਾਈਡ ਅਤੇ ਅਸਥਿਰ ਜੈਵਿਕ ਮਿਸ਼ਰਣ (ਵੀਓਸੀ) ਦੇ ਵਿਚਕਾਰ ਰਸਾਇਣਕ ਪ੍ਰਤੀਕਰਮਾਂ ਦੁਆਰਾ ਬਣਦਾ ਹੈ। ਇਹ ਆਮ ਤੌਰ ਤੇ ਉਦੋਂ ਵਧਦਾ ਹੈ ਜਦੋਂ ਕਾਰਾਂ, ਪਾਵਰ ਪਲਾਂਟਾਂ, ਉਦਯੋਗਿਕ ਬਾਇਲਰ, ਰਿਫਾਇਨਰੀ, ਰਸਾਇਣਕ ਪਲਾਂਟ ਅਤੇ ਹੋਰ ਸਰੋਤਾਂ ਦੁਆਰਾ ਨਿਕਲਿਆ ਪ੍ਰਦੂਸ਼ਣ ਧੁੱਪ ਦੀ ਮੌਜੂਦਗੀ ਵਿੱਚ ਰਸਾਇਣਕ ਤੌਰ ਤੇ ਪ੍ਰਤੀਕ੍ਰਿਆ ਕਰਦਾ ਹੈ ਅਤੇ ਮਨੁੱਖੀ ਸਿਹਤ ਪ੍ਰਭਾਵਿਤ ਹੁੰਦੀ ਹੈ।

 

ਡਾ. ਏ.ਐੱਸ. ਗੌਤਮ (ਹੇਮਵਤੀ ਨੰਦਨ ਬਹੁਗੁਣਾ ਗੜਵਾਲ ਯੂਨੀਵਰਸਿਟੀ ਵਿਖੇ ਪ੍ਰੋਫੈਸਰ), ਡਾ. ਸੁਰੇਸ਼ ਤਿਵਾਰੀ (ਵਿਗਿਆਨਕ ਇੰਡੀਅਨ ਇੰਸਟੀਟਿਊਟ ਆਵ੍ ਟ੍ਰੋਪਿਕਲ ਮੈਟਰੀਓਲੌਜੀ, ਨਵੀਂ ਦਿੱਲੀ) ਅਤੇ ਪ੍ਰੋਫੈਸਰ ਫਿਲਿਪ ਕੇ. ਹੌਪਕੇ (ਐਡਜੈਕਟ ਪ੍ਰੋਫੈਸਰ, ਯੂਨੀਵਰਸਿਟੀ ਆਵ੍ ਰੋਚੈਸਟਰ ਸਕੂਲ ਆਵ੍ ਮੈਡੀਸਨ ਐਂਡ ਡੈਂਟਿਸਟਰੀ, ਯੂਐੱਸਏ) ਅਤੇ ਪ੍ਰੋਫੈਸਰ ਆਰ.ਕੇ. ਚੱਕਰਵਰਤੀ (ਵਾਸ਼ਿੰਗਟਨ ਯੂਨੀਵਰਸਿਟੀ, ਯੂਐੱਸਏ) ਅਤੇ ਟੀਮ ਦੇ ਹੋਰ ਮੈਂਬਰਾਂ ਨੇ ਓਜ਼ੋਨ ਅਤੇ ਹੋਰ ਹਵਾ ਪ੍ਰਦੂਸ਼ਕਾਂ ਦੀ ਪਰਿਵਰਤਨਸ਼ੀਲਤਾ ਦਾ ਬ੍ਰਹਮ ਪੁੱਤਰ ਦਰਿਆਈ ਘਾਟੀ ਖੇਤਰ ਵਿੱਚ ਵਿਸ਼ਲੇਸ਼ਣ ਕੀਤਾ। ਇਸ ਨੇ ਮੌਸਮੀ, ਹਫ਼ਤੇ ਦੇ ਦਿਨ ਅਤੇ ਓਜ਼ੋਨ ਦੇ ਉਤਸਵ ਸਰੋਤ ਦੀ ਪਛਾਣ ਕਰਨ ਲਈ ਓਜ਼ੋਨ ਦੀਆਂ ਵਿਸ਼ੇਸ਼ਤਾਵਾਂ ਅਤੇ ਇਸ ਦੇ ਪੂਰਵਗਾਮੀਆਂ, ਖ਼ਾਸ ਕਰਕੇ ਮੀਥੇਨ (ਸੀਐੱਚ4) ਅਤੇ ਐੱਨਐੱਮਐੱਚਸੀ ਦੇ ਨਾਲ-ਨਾਲ ਮੌਸਮ ਵਿਗਿਆਨ ਦੇ ਮਾਪਦੰਡਾਂ, ਓਜ਼ੋਨ ਅਤੇ ਇਸ ਦੇ ਪੂਰਵਗਾਮੀਆਂ ਦੇ ਵਿਚਕਾਰ ਸਬੰਧਾਂ ਦਾ ਅਧਿਐਨ ਕਰਨ ਦੇ ਨਾਲ ਨਾਲ ਮੁੱਲਾਂਕਣ ਵੀ ਕੀਤਾ।

 

ਇਸ ਅਧਿਐਨ ਵਿੱਚ ਨਾਈਟ੍ਰਿਕ ਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਓਜ਼ੋਨ ਗਾੜ੍ਹਾਪਣ ਦੀ ਜਾਂਚ ਲਗਦਾ ਹੈ ਕਿ ਇਹ ਸਾਈਟ ਸਥਾਨਕ ਸਰੋਤਾਂ ਜਿਵੇਂ ਕਿ ਨੇੜਲੇ ਵੱਡੇ ਰਾਸ਼ਟਰੀ ਰਾਜਮਾਰਗਾਂ ਦੁਆਰਾ ਪ੍ਰਭਾਵਿਤ ਹੈ। ਦਿਨ ਦੇ ਚਾਨਣ ਦੇ ਸਮੇਂ, ਸਾਈਟ ਇੱਕ ਫੋਟੋ-ਸਟੇਸ਼ਨਰੀ ਸਥਿਤੀ ਵਿੱਚ ਹੁੰਦੀ ਹੈ, ਜੋ ਓਜ਼ੋਨ ਕੰਸਨਟ੍ਰੇਸ਼ਨ ਦੇ ਜੈਵਿਕ ਪ੍ਰਜਾਤੀਆਂ ਤੇ ਘੱਟ ਪ੍ਰਭਾਵ ਨੂੰ ਦਰਸਾਉਂਦੀ ਹੈ।

 

[ਪਬਲੀਕੇਸ਼ਨ ਲਿੰਕ: https://doi.org/10.1016/j.apr.2019.12.013  

ਡਾ. ਉਮੇਸ਼ ਚੰਦਰ ਦੁਮਕਾ (dumka@aries.res.in; 09897559451) ਅਤੇ ਡਾ ਸੁਰੇਸ਼ ਤਿਵਾਰੀ (smbtiwari@tropmet.res.in; 88264 66330) ਨਾਲ ਹੋਰ ਵੇਰਵਿਆਂ ਲਈ ਸੰਪਰਕ ਕੀਤਾ ਜਾ ਸਕਦਾ ਹੈ।]

Ozone.jpg

ਚਿੱਤਰ 1: ਹਫ਼ਤੇ ਦੇ ਘੰਟਿਆਂ ਦੇ ਨਾਲ ਮੀਡੀਅਨ ਓਜ਼ੋਨ ਕੰਸਟ੍ਰੇਸ਼ਨ। ਐਰਰ ਬਾਰਸ 25 ਵੀਂ ਅਤੇ 75 ਵੀਂ ਪਰਸੈਟਾਈਲ ਵੈਲਿਊ ਨੂੰ ਦਰਸਾਉਂਦੀਆਂ ਹਨ (ਦੂਮਕਾ ਐਟ ਅਲ., 2020, ਐਟਮੌਸਫੈਰਿਕ ਪੋਲਿਉਸ਼ਨ ਰਿਸਰਚ; https://doi.org/10.1016/j.apr.2019.12.013)|

 

Ozone1.jpg

ਚਿੱਤਰ 2: 1 ਜਨਵਰੀ, 2013 ਤੋਂ 30 ਜੂਨ, 2014 ਤੱਕ ਓ3 (ਪੀਪੀਬੀ), ਸੀਓ (ਪੀਪੀਐੱਮ), ਸੀਓ2 (ਪੀਪੀਐੱਮ), ਐੱਨਐਕਸ (ਪੀਪੀਬੀ), ਸੀਐੱਚ 4 (ਪੀਪੀਬੀ) ਅਤੇ ਐੱਨਐੱਮਐੱਚਸੀ (ਪੀਪੀਬੀ) ਦਾ ਰੋਜ਼ਾਨਾ ਅਤੇ 20 ਦਿਨ ਦੀ ਮੂਵਿੰਗ ਐਵਰੇਜ਼, ਗੁਵਾਹਾਟੀ, ਭਾਰਤ ਵਿੱਚ (ਦੂਮਕਾ ਅਤੇ ਹੋਰ, 2020, ਐਟਮੌਸਫੈਰਿਕ ਪੋਲਿਉਸ਼ਨ ਰਿਸਰਚ; https://doi.org/10.1016/j.apr.2019.12.013)|

Ozone2.jpg

 

ਚਿੱਤਰ 3: ਆਈਜੀਪੀ (ਇੰਡੋ-ਗੈਂਜੇਟਿਕ ਪਲੇਨ) ਅਤੇ ਗੁਵਾਹਾਟੀ (ਬ੍ਰਹਮਪੁੱਤਰ ਘਾਟੀ ਖੇਤਰ) ਤੇ ਓਜੋਨ ਸਪੇਸ਼ੀਅਲ ਪਰਿਵਰਤਨ

 

*****

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈਲ)


(Release ID: 1651705) Visitor Counter : 140