ਰੇਲ ਮੰਤਰਾਲਾ

ਭਾਰਤੀ ਰੇਲਵੇ 15 ਦਸੰਬਰ 2020 ਤੋਂ ਨੋਟੀਫਾਈਡ ਅਸਾਮੀਆਂ ਲਈ ਕੰਪਿਊਟਰ ਅਧਾਰਿਤ ਟੈਸਟ ਸ਼ੁਰੂ ਕਰੇਗਾ

Posted On: 05 SEP 2020 6:59PM by PIB Chandigarh

ਭਾਰਤੀ ਰੇਲਵੇ ਦੁਆਰਾ 15 ਦਸੰਬਰ 2020 ਤੋਂ ਨੋਟੀਫਾਈਡ ਅਸਾਮੀਆਂ ਲਈ ਕੰਪਿਊਟਰ ਅਧਾਰਿਤ ਟੈਸਟ ਸ਼ੁਰੂ ਕੀਤਾ ਜਾਵੇਗਾ।

 

 

ਭਾਰਤੀ ਰੇਲਵੇ ਦੁਆਰਾ ਤਿੰਨ ਕਿਸਮਾਂ ਦੀਆਂ ਅਸਾਮੀਆਂ ਨੂੰ ਨੋਟੀਫਾਈ ਕੀਤਾ ਗਿਆ ਸੀ। ਇਹ ਸਨ, ਐੱਨਟੀਪੀਸੀ ਲਈ 35208 (ਗ਼ੈਰ ਤਕਨੀਕੀ ਪ੍ਰਚਲਤ ਸ਼੍ਰੇਣੀਆਂ ਜਿਵੇਂ ਗਾਰਡ, ਦਫਤਰ ਕਲਰਕ, ਵਪਾਰਕ ਕਲਰਕ ਆਦਿ), ਵੱਖਰੇ ਅਤੇ ਮੰਤਰੀ ਮੰਡਲ ਸ਼੍ਰੇਣੀਆਂ (ਸਟੀਨੋ ਐਂਡ ਟੀਚਸ ਆਦਿ) ਲਈ 1663 ਅਤੇ ਪੱਧਰ- 1 ਦੀਆਂ ਅਸਾਮੀਆਂ (ਟਰੈਕ ਪ੍ਰਬੰਧਕ, ਪੁਆਇੰਟਮੈਨ ਆਦਿ) ਲਈ 103769 ਅਸਾਮੀਆਂ। ਕੁਲ ਮਿਲਾ ਕੇ  ਸਾਰੇ ਰੇਲਵੇ ਰਿਕਰੂਟਮੈਂਟ ਬੋਰਡਾਂ (ਆਰਆਰਬੀਜ਼) ਨੇ ਐੱਨਟੀਪੀਸੀ ਸ਼੍ਰੇਣੀਆਂ, ਪੱਧਰ -1 ਦੀਆਂ ਅਸਾਮੀਆਂ ਅਤੇ ਅਲੱਗ-ਥਲੱਗ ਅਤੇ ਫੁਟਕਲ ਸ਼੍ਰੇਣੀਆਂ ਲਈ ਕੁੱਲ 1.40 ਲੱਖ ਖਾਲੀ ਅਸਾਮੀਆਂ ਨੂੰ ਸੂਚਿਤ ਕੀਤਾ ਸੀ।  ਉਪਰੋਕਤ ਖਾਲੀ ਅਸਾਮੀਆਂ ਵਾਸਤੇ ਆਰਆਰਬੀਜ਼ ਨੂੰ 2.40 ਕਰੋੜ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਖਾਲੀ ਅਸਾਮੀਆਂ ਲਈ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਨੂੰ ਕੋਵਿਡ -19 ਮਹਾਮਾਰੀ ਅਤੇ ਇਸ ਕਾਰਨ ਦੇਸ਼ ਭਰ ਵਿੱਚ ਲਗਾਏ ਗਏ ਲੌਕਡਾਊਨ ਕਰਕੇ ਮੁਲਤਵੀ ਕਰਨਾ ਪਿਆ ਸੀ।

 

 

ਅਰਜ਼ੀਆਂ ਦੀ ਪੜਤਾਲ ਪੂਰੀ ਹੋ ਚੁੱਕੀ ਸੀ ਪਰ ਕੋਵਿਡ ਨਾਲ ਸਬੰਧਿਤ ਪਾਬੰਦੀਆਂ ਕਾਰਨ ਅਗਲੀ ਪਰੀਖਿਆ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਗਈ ਸੀ।

 

 

ਰੇਲਵੇ ਦੇ ਆਰ ਆਰ ਬੀ, ਸਾਰੀਆਂ ਸੂਚਿਤ ਅਸਾਮੀਆਂ ਲਈ ਸੀਬੀਟੀ ਰੱਖਣ ਲਈ ਪ੍ਰਤੀਬੱਧ ਹਨ ਅਤੇ ਮਹਾਮਾਰੀ ਦੇ ਕਾਰਨ ਲਗਾਈਆਂ ਗਈਆਂ ਰੋਕਾਂ ਬਾਰੇ ਜ਼ਮੀਨੀ ਸਥਿਤੀ ਦਾ ਸਰਗਰਮੀ ਨਾਲ ਮੁਲਾਂਕਣ ਕਰ ਰਹੇ ਹਨ।  ਹੁਣ ਜਦੋਂ ਕਿ ਆਈਆਈਟੀਜ਼ ਲਈ ਜੇਈਈ ਅਤੇ ਨੀਟ ਲਈ ਪਰੀਖਿਆ ਦਾ ਅਨੁਭਵ ਹਾਸਲ ਹੋ ਗਿਆ ਹੈ, ਇਹ ਮਹਿਸੂਸ ਕੀਤਾ ਗਿਆ ਕਿ ਰੇਲਵੇ ਵੀ ਟੈਸਟ ਲਈ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ ਜਿਸ ਨੂੰ ਕਿ ਕੋਵਿਡ ਮਹਾਮਾਰੀ ਦੇ ਕਾਰਨ ਰੋਕਣਾ ਪਿਆ ਸੀ।

 

 

ਵਿਸ਼ਾਲ ਪੱਧਰ ਤੇ  ਕਰਵਾਈ ਜਾਣ ਵਾਲੀ ਇਸ ਪਰੀਖਿਆ ਲਈ ਐੱਸਓਪੀਜ਼ ਤਿਆਰ ਕੀਤੇ ਜਾ ਰਹੇ ਹਨ। ਵੱਖ ਵੱਖ ਕੇਂਦਰੀ ਅਤੇ ਰਾਜ ਪੱਧਰ ਦੀਆਂ ਅਥਾਰਿਟੀਆਂ ਦੁਆਰਾ ਨਿਰਧਾਰਿਤ ਕੀਤੇ ਗਏ ਸਮਾਜਿਕ ਦੂਰੀ ਅਤੇ ਹੋਰ ਪ੍ਰੋਟੋਕਾਲਾਂ ਦੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ ਜੋ ਉਮੀਦਵਾਰਾਂ ਦੀ ਸੁਰੱਖਿਆ ਦੇ ਹਿਤ ਵਿੱਚ ਜ਼ਰੂਰੀ ਹਨ।

 

 

ਰੇਲਵੇ ਦਾ ਹੁਣ, ਪਹਿਲੇ ਪੜਾਅ ਦੇ ਔਨਲਾਈਨ ਕੰਪਿਊਟਰ ਅਧਾਰਿਤ ਟੈਸਟ 15 ਦਸੰਬਰ, 2020 ਤੋਂ ਸ਼ੁਰੂ ਕਰਨ ਦਾ ਪ੍ਰਸਤਾਵ ਹੈ ਅਤੇ ਇਸ ਸਬੰਧ ਵਿੱਚ ਲੋੜੀਂਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

 

 

                                                          ****

 

 

 ਡੀਜੇਐੱਨ / ਐੱਮਕੇਵੀ



(Release ID: 1651703) Visitor Counter : 517