ਕਬਾਇਲੀ ਮਾਮਲੇ ਮੰਤਰਾਲਾ
ਕਬਾਇਲੀ ਮਾਮਲੇ ਮੰਤਰਾਲੇ ਅਤੇ ਭਾਰਤੀ ਲੋਕ ਪ੍ਰਸ਼ਾਸਨ ਸੰਸਥਾ ਨੇ ਦੋ ਦਿਨਾ ‘ਨੈਸ਼ਨਲ ਟ੍ਰਾਈਬਲ ਰੀਸਰਚ ਕਨਕਲੇਵ’ ਦਾ ਵਰਚੁਅਲ ਆਯੋਜਨ ਕੀਤਾ
ਸ਼੍ਰੀ ਮੁੰਡਾ ਨੇ ਟੀਆਰਆਈਜ਼ / ਸੀਓਈਜ਼ ਦੁਆਰਾ ਗ੍ਰਾਮ ਪੱਧਰ ਦੀ ਰੋਜ਼ਗਾਰ ਰੂਪ-ਰੇਖਾ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ
Posted On:
05 SEP 2020 2:28PM by PIB Chandigarh
ਕਬਾਇਲੀ ਮਾਮਲੇ ਮੰਤਰਾਲੇ ਅਤੇ ਭਾਰਤੀ ਲੋਕ ਪ੍ਰਸ਼ਾਸਨ ਸੰਸਥਾ (ਆਈਆਈਪੀਏ) ਨੇ 3 ਅਤੇ 4 ਸਤੰਬਰ, 2020 ਨੂੰ ਵਰਚੁਅਲ ਪਲੈਟਫਾਰਮ ਦੇ ਜ਼ਰੀਏ ਦੋ ਦਿਨਾ 'ਨੈਸ਼ਨਲ ਟ੍ਰਾਈਬਲ ਰਿਸਰਚ ਕਨਕਲੇਵ' ਦਾ ਆਯੋਜਨ ਕੀਤਾ। ਕਨਕਲੇਵ ਦੀ ਪ੍ਰਧਾਨਗੀ ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਕੀਤੀ। ਉਨ੍ਹਾਂ ਨੇ ਕਬਿਇਲੀ ਖੋਜ ਸੰਸਥਾਵਾਂ ਅਤੇ ਹੋਰ ਹਿਤਧਾਰਕਾਂ ਨਾਲ ਸਾਂਝੇਦਾਰੀ ਦੇ ਤਹਿਤ ਲਾਗੂ ਕੀਤੇ ਜਾ ਰਹੇ ਵੱਖ-ਵੱਖ ਖੋਜ ਪ੍ਰੋਜੈਕਟਾਂ ਦੇ ਨਤੀਜਿਆਂ ਅਤੇ ਬਿਹਤਰੀਨ ਪਿਰਤਾਂ ਦੀ ਸਮੀਖਿਆ ਅਤੇ ਚਰਚਾ ਕੀਤੀ। ਇਸ ਮੀਟਿੰਗ ਵਿੱਚ ਰਾਜਾਂ ਦੇਕਬਾਇਲੀ ਭਲਾਈ ਮੰਤਰੀਆਂ, ਕਬਾਇਲੀ ਭਲਾਈ ਸਕੱਤਰਾਂ, ਟੀਆਰਆਈ ਡਾਇਰੈਕਟਰਾਂ, ਸੀਓਈਜ਼ ਦੇ ਨਾਲ ਮੰਤਰਾਲੇ ਅਤੇ ਆਈਆਈਪੀਏ ਦੇ ਅਧਿਕਾਰੀਆਂ ਸਮੇਤ ਦੇਸ਼ ਭਰ ਵਿੱਚੋਂ ਲਗਭਗ 120 ਪ੍ਰਤਿਭਾਗੀਆਂ ਨੇ ਹਿੱਸਾ ਲਿਆ ਅਤੇ ਕਬਾਇਲੀ ਖੋਜ ਤੇ ਵਿਕਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਕੇਂਦਰੀ ਕਬਾਇਲੀ ਮਾਮਲੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਵੱਖ-ਵੱਖ ਭਾਗੀਦਾਰਾਂ / ਹਿਤਧਾਰਕਾਂਦੁਆਰਾ ਕਬਾਇਲੀ ਮਾਮਲੇ ਮੰਤਰਾਲੇ ਨਾਲ ਮਿਲ ਕੇ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਬਾਇਲੀ ਮਾਮਲੇ ਮੰਤਰਾਲੇ ਅਤੇ ਭਾਰਤੀ ਲੋਕ ਪ੍ਰਸ਼ਾਸਨ ਸੰਸਥਾ (ਆਈਆਈਪੀਏ) ਦਰਮਿਆਨ ਸੰਸਥਾ ਦੇ ਕੈਮਪਸ ਵਿੱਚ ਨੈਸ਼ਨਲ ਟ੍ਰਾਈਬਲ ਰਿਸਰਚ ਇੰਸਟੀਟਿਊਟ (ਐੱਨਟੀਆਰਆਈ) ਸਥਾਪਤ ਕਰਨ ਦੇ ਸਮਝੌਤੇ ʼਤੇਦਸਤਖਤ ਹੋ ਗਏ ਹਨਜਿਸ ਨਾਲ ਕਿ ਟੀਆਰਆਈਜ਼ ਦਰਮਿਆਨ ਬਿਹਤਰ ਤਾਲਮੇਲ ਅਤੇ ਪ੍ਰਬੰਧਨ ਵਿੱਚ ਮਦਦ ਮਿਲੇਗੀ ਅਤੇ ਕਬਾਇਲੀ ਖੋਜ ਵਿੱਚ ਸੁਧਾਰ ਲਿਆਉਣ ਦਾ ਲੰਮਾ ਰਸਤਾ ਤੈਅ ਹੋ ਸਕੇਗਾ ਅਤੇਜਿਸ ਦੇ ਨਤੀਜੇ ਵਜੋਂ ਦੇਸ਼ ਭਰ ਦੇ ਕਬਾਇਲੀ ਖੇਤਰਾਂ ਵਿੱਚ ਸਬੂਤ ਅਧਾਰਤ ਯੋਜਨਾਬੰਦੀ ਅਤੇ ਵਿਕਾਸ ਸੁਨਿਸ਼ਚਿਤ ਹੋਵੇਗਾ।
ਉਨ੍ਹਾਂ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਇੱਕ ਨਵਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਰਕੇ ਲੱਦਾਖ ਖੇਤਰ ਦੇ ਵਿਸ਼ਲੇਸ਼ਣ ਅਤੇ ਉੱਥੇ ਸ਼ੁਰੂ ਕੀਤੇ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ ਦੇ ਸਮੁੱਚੇ ਲਾਗੂਕਰਨ ʼਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਨਾਲ ਹੀ, ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਭਾਗੀਦਾਰਾਂ ਅਤੇ ਉੱਥੇ ਵਸਦੇ ਭਾਈਚਾਰਿਆਂ ਦੇ ਨਾਲ ਮਿਲ ਕੇ ਸਾਂਝੇ ਪ੍ਰਯਤਨ ਕਰਨੇ ਚਾਹੀਦੇ ਹਨ ਅਤੇ ਦੇਸ਼ ਭਰ ਵਿੱਚ ਸਕਾਰਾਤਮਕ ਮਿਸਾਲ ਪੇਸ਼ ਕਰਨੀ ਚਾਹੀਦੀ ਹੈ।
ਸ਼੍ਰੀ ਮੁੰਡਾ ਨੇ ਟੀਆਰਆਈਜ਼ / ਸੀਓਈ ਦੁਆਰਾ ਗ੍ਰਾਮੀਣ ਪੱਧਰʼਤੇ ਰੋਜ਼ਗਾਰਢਾਂਚਾ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ ਤਾਂ ਜੋ ਗ੍ਰਾਮੀਣ ਲੋਕ ਵਿਸ਼ਵ ਦੀ ਮੰਗ ਨੂੰ ਸਮਝ ਸਕਣ, ਉਨ੍ਹਾਂ ਨੂੰ ਈ-ਕਾਮਰਸ, ਬ੍ਰਾਂਡ ਪ੍ਰਬੰਧਨ ਅਤੇ ਉਤਪਾਦ ਮਾਰਕਿਟਿੰਗ ਆਦਿ'ਤੇ ਸਿਖਲਾਈ ਦਿੱਤੀ ਜਾ ਸਕੇ ਅਤੇ ਉਹ ਪ੍ਰਧਾਨ ਮੰਤਰੀ ਦੀ ਵਿਜ਼ਨਰੀ ਪਹਿਲ “ ਆਤਮਨਿਰਭਰ ਭਾਰਤ”ਅਤੇ “ਵੋਕਲ ਫਾਰ ਲੋਕਲ ਕੰਪੇਨ”ਵਿੱਚ ਅਹਿਮ ਭੂਮਿਕਾ ਨਿਭਾ ਸਕਣ। ਉਨ੍ਹਾਂਜ਼ਿਲਾ, ਪਿੰਡ, ਬਲਾਕ ਅਤੇ ਖਾਸ ਕਰਕੇ ਪੀਵੀਟੀਜੀਸ ਲਈ ਪਰਿਪੇਖ ਕਾਰਜ ਯੋਜਨਾ ਤਿਆਰ ਕਰਨ ਲਈ ਹਰੇਕ ਕਬਾਇਲੀ ਬਹੁਲਤਾ ਵਾਲੇ ਪਿੰਡ ਦਾ ਪ੍ਰਭਾਵ ਮੁਲਾਂਕਣ ਕਰਨ ਲਈ ਟੀਆਰਆਈਜ਼ ਅਤੇ ਐੱਸਓਈਜ਼ ਦੀ ਸ਼ਲਾਘਾ ਕੀਤੀ। ਪੀਵੀਟੀਜੀ ਬਹੁਲਤਾ ਵਾਲੇ ਪਿੰਡਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ, ਉਨ੍ਹਾਂ ਨੇ ਇੱਕ ਨਵਾਂ ਵਿਚਾਰ ਪੇਸ਼ ਕੀਤਾ ਅਤੇਇੱਕਜ਼ਿਲ੍ਹੇ ਦੇ ਸਮਰਪਿਤ ਅਧਿਕਾਰੀਆਂ ਨੂੰ ਅੱਗੇ ਆ ਕੇ ਇੱਕ ਪਿੰਡ ਨੂੰ ਗੋਦ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਜੈਵਿਕ- ਭਿੰਨਤਾ ਪ੍ਰਬੰਧਨ, ਸਜੀਵੀ ਖੇਤੀ ਅਤੇ ਸਵਦੇਸ਼ੀ ਬੀਜ 'ਤੇ ਕੰਮ ਕਰਨਾ ਸਮੇਂ ਦੀ ਜ਼ਰੂਰਤ ਹੈ।
ਸ਼੍ਰੀ ਗੋਵਿੰਦ ਐੱਮ ਕਾਜੋਲ, ਕਬਾਇਲੀ ਭਲਾਈ ਮੰਤਰੀ, ਕਰਨਾਟਕ, ਸ਼੍ਰੀਮਤੀ ਸੱਤਿਆਵਤੀ ਰਾਠੌੜ, ਕਬਾਇਲੀ ਭਲਾਈ ਮੰਤਰੀ, ਤੇਲੰਗਾਨਾ, ਸ਼੍ਰੀ ਅਲੋ ਲਿਬੰਗ ਐੱਚਐੱਮ, ਕਬਾਇਲੀ ਭਲਾਈ ਮੰਤਰੀ, ਅਰੁਣਾਚਲ ਪ੍ਰਦੇਸ਼ ਨੇ ਐੱਮਟੀਏ ਦੀ ਪਹਿਲ ਦਾ ਸਵਾਗਤ ਕੀਤਾ ਅਤੇ ਕੇਂਦਰੀ ਕਬਾਇਲੀ ਮਾਮਲੇ ਮੰਤਰੀ ਨੂੰ ਆਪਣੇ ਆਪਣੇ ਰਾਜ ਦੇ ਵਿਸ਼ੇਸ਼ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ।
ਕਬਾਇਲੀ ਮਾਮਲੇ ਮੰਤਰਾਲਾ, ਟੀਆਰਆਈਜ਼ ਗ੍ਰਾਂਟ ਦੇ ਤਹਿਤ ਖੋਜ ਲਈ 26 ਟੀਆਰਆਈਜ਼ ਦੀ ਫੰਡਿੰਗ ਕਰ ਰਿਹਾ ਹੈ ਅਤੇ ਦੇਸ਼ ਭਰ ਦੇ ਪ੍ਰਤਿਸ਼ਠਿਤ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਗੁਣਵੱਤਾ ਭਰਪੂਰ ਖੋਜ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਭਾਗੀਦਾਰ ਸੰਗਠਨਾਂ ਨੂੰ ਉਤਕ੍ਰਿਸ਼ਟ ਕੇਂਦਰਾਂ ਵਜੋਂ ਮਨੋਨੀਤ ਕੀਤਾ ਗਿਆ ਹੈ। ਕਬਾਇਲੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੀਪਕ ਖਾਂਡੇਕਰ ਨੇ ਕਿਹਾ ਕਿ ਐੱਮਓਟੀਏ ਅਜਿਹੇ ਭਾਗੀਦਾਰ ਸੰਗਠਨਾਂ ਨਾਲ ਮਿਲ ਕੇ ਕਾਰਜਸ਼ੀਲ ਮਾਡਲ ਤਿਆਰ ਕਰਦਾ ਹੈ ਜੋ ਸ਼ੁਰੂ ਤੋਂ ਅੰਤ ਤੱਕ, ਭਾਵ ਸਮੱਸਿਆ ਦੀ ਪਹਿਚਾਣ ਕਰਨ ਤੋਂ ਸ਼ੁਰੂ ਹੋ ਕੇ, ਹੱਲ ਲੱਭਣ ਅਤੇ ਕਾਰਜ ਖੋਜ ਦੇ ਹਿੱਸੇ ਵਜੋਂ ਪ੍ਰੋਜੈਕਟ ਦੇ ਲਾਗੂਕਰਨ ਤੱਕ ਸਮਾਧਾਨ ਪ੍ਰਦਾਨ ਕਰਦੇ ਹਨ ਅਤੇ ਜਿਨ੍ਹਾਂ ਨੂੰ ਵੱਖ-ਵੱਖ ਨੀਤੀਗਤ ਪਹਿਲਾਂ ਦੇ ਮਾਧਿਅਮ ਨਾਲ ਹੋਰ ਸਥਾਨਾਂ ʼਤੇ ਵੀ ਦੋਹਰਾਇਆ ਜਾ ਸਕਦਾ ਹੈ। ਅਜਿਹੇ ਪ੍ਰੋਜੈਕਟਾਂ ਦੇ ਥੀਮ, ਸਿਹਤ, ਰੋਜ਼ਗਾਰ, ਸਿੱਖਿਆ, ਡਿਜੀਟਲਾਈਜ਼ੇਸ਼ਨ, ਜਲ ਸੰਭਾਲ, ਡਾਟਾ ਸਾਇੰਸ, ਅਕਾਂਖਿਆ ਅਤੇ ਆਦਰਸ਼ ਪਿੰਡਾਂ ਲਈ ਵਿਕਾਸ ਮਾਡਲ ਹਨ। ਡਾ.ਨਵਲਜੀਤ ਕਪੂਰ, ਸੰਯੁਕਤ ਸਕੱਤਰ, ਕਬਾਇਲੀ ਮਾਮਲੇ ਮੰਤਰਾਲੇ ਨੇ ਇੱਕ ਪ੍ਰਸਤੁਤੀ ਵਿੱਚ ਪਿਛਲੇ 1 ਸਾਲ ਦੌਰਾਨ ਕੀਤੇ ਗਏ ਚੋਟੀ ਦੇ 30 ਪ੍ਰੋਜੈਕਟਾਂ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਯੋਜਨਾਬੱਧ ਗਤੀਵਿਧੀਆਂ ਬਾਰੇ ਦੱਸਿਆ।
ਡਾ. ਐੱਸਐੱਨ ਤ੍ਰਿਪਾਠੀ, ਡੀਜੀ, ਆਈਆਈਪੀਏ ਅਤੇ ਡਾ. ਨੂਪੁਰ ਤਿਵਾੜੀ, ਮੁਖੀ, ਸੀਓਈ ਨੇ ਸੀਈਓ ਦੇ “ਟ੍ਰਾਈਬਲ ਟੈਲੈਂਟ ਪੂਲ“ ਪ੍ਰੋਜੈਕਟ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਐੱਮਓਟੀਏ ਤੋਂ ਵਜ਼ੀਫਾ ਪ੍ਰਾਪਤ ਕਰਨ ਵਾਲੇ ਪੀਐੱਚਡੀ ਵਿਦਵਾਨਾਂ ਦੇ ਥੀਸਿਸ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਰਾਸ਼ਟਰੀ ਮੈਂਟਰ ਪੂਲ ਵਿਕਸਿਤ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਟੀਆਰਆਈਜ਼ ਨੂੰ ਮਜ਼ਬੂਤ ਕਰਨ ਲਈ ਕੀਤੇ ਗਏ ਵੱਖ-ਵੱਖ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਸ਼੍ਰੀ ਤ੍ਰਿਪਾਠੀ ਨੇ ਆਈਆਈਪੀਏ ਦੇ ਪਰਿਸਰ ਵਿੱਚ ਬਣਨ ਵਾਲੀ ਨੈਸ਼ਨਲ ਟ੍ਰਾਈਬਲ ਰਿਸਰਚ ਇੰਸਟੀਟਿਊਟ ਦੀ ਸਥਾਪਨਾ ਅਤੇ ਇਸ ਦੇ ਕੰਮ-ਕਾਜ ਵਿੱਚ ਆਈਆਈਪੀਏ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਸੈਂਟਰ ਫਾਰ ਐਕਸੀਲੈਂਸ ਫਾਰ ਡਾਟਾ ਐਨਾਲਿਟਿਕਸ (ਸੀਈਡੀਏ) ਦੇਸ਼੍ਰੀ ਆਸ਼ੂਤੋਸ਼ ਮੌਰੀਆ ਨੇ ਸਬੂਤ-ਅਧਾਰਤ ਯੋਜਨਾਬੰਦੀ ਵਿੱਚ ਡਾਟਾ ਦੀ ਮਹੱਤਤਾ ਬਾਰੇ ਸਮਝਾਇਆ। ਉਨ੍ਹਾਂ ਨੇ "ਪ੍ਰਦਰਸ਼ਨ ਅਤੇ ਨਿਗਰਾਨੀ ਡੈਸ਼ਬੋਰਡ" (dashboard.tribal.gov.in) ਅਤੇ ਇਸ ਨੂੰ ਵਿਕਸਿਤ ਕਰਨ ਦੇ ਪ੍ਰਯਤਨਾਂ ਅਤੇ ਚੁਣੌਤੀਆਂ ਨੂੰ ਪ੍ਰਦਰਸ਼ਿਤ ਕੀਤਾ। ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਮਿਤਾਭ ਕਾਂਤ ਅਤੇ ਨੀਤੀ ਆਯੋਗ ਦੇ ਮੈਂਬਰ ਸ਼੍ਰੀ ਰਮੇਸ਼ ਚੰਦ ਨੇ ਹਾਲ ਹੀ ਵਿੱਚ “ਐਂਪਾਵਰਿੰਗ ਟ੍ਰਾਈਬਲਸ- ਟਰਾਂਸਫਾਰਮਿੰਗ ਇੰਡੀਆ” ਦੇ ਨਾਅਰੇ ਨਾਲ ਇੱਕ ਪੋਰਟਲ ਲਾਂਚ ਕੀਤਾ ਹੈ।
ਸ਼੍ਰੀ ਪਾਰਸਨਿਸ, ਸੀਈਓ, ਪੀਰਾਮਲ ਫਾਊਂਡੇਸ਼ਨ ਨੇ 17.08.2020 ਨੂੰ ਸ਼੍ਰੀ ਅਰਜੁਨ ਮੁੰਡਾ ਦੁਆਰਾ ਲਾਂਚ ਕੀਤੇ ਗਏ ਸਵਾਸਥਯ ਪੋਰਟਲ (swasthya.tribal.gov.in) ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਇਹ ਪੋਰਟਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ , ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਅਪਣਾਏ ਗਏ 177 ਜ਼ਿਲ੍ਹਿਆਂ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਲਈ ਕਬਾਇਲੀ ਸਿਹਤ ਅਤੇ ਪੋਸ਼ਣ ਸਬੰਧੀ ਡਾਟਾ ਸੰਕਲਿਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੈਸ਼-ਬੋਰਡ, ਈ-ਮੈਗਜ਼ੀਨ-ਆਲੇਖ ਵਿੱਚ ਉਪਲੱਬਧ ਅੰਕੜੇ ਅਤੇ ਕਬਾਇਲੀ ਖੋਜ ਨਾਲ ਜੁੜੇ ਵੱਖ-ਵੱਖ ਭਾਗੀਦਾਰਾਂ ਦੇ ਸੰਦਰਭ ਵਿੱਚ ਜਾਣਕਾਰੀ, ਇਸ ਡਾਟਾ ਨੂੰ ਕਬਾਇਲੀ ਸਿਹਤ ਅਤੇ ਪੋਸ਼ਣ ਦਾ ਇੱਕ-ਸੂਤਰੀ ਸਮਾਧਾਨ ਬਣਾਉਂਦੀ ਹੈ।
ਈ ਐਂਡ ਵਾਈ ਦੇ ਸ਼੍ਰੀ ਵਿਵਨਾਥ ਪ੍ਰਸਾਦ ਨੇ ਉੱਚ ਸੰਭਾਵਿਤ ਨਿਵੇਸ਼ ਅਤੇ ਅਵਸਰ ਵਾਲਾ ਜ਼ਿਲ੍ਹਾ (ਐੱਚਆਈਪੀਓਡੀ) ਦੇ ਬਾਰੇ ਜਾਣਕਾਰੀ ਦਿੱਤੀ ਅਤੇ ਐਸੋਚੈਮ ਦੀ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਉੱਦਮਤਾ ਵਿਕਾਸ ਦੇ ਵੱਖ ਵੱਖ ਮਾਡਲਾਂ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਪਹਿਲ, ਇਨ੍ਹਾਂ ਉਤਪਾਦਾਂ ਨੂੰ ਵਿਕਸਿਤ ਕਰਨ ਵਾਲੇ ਵਿਲੱਖਣ ਕਬਾਇਲੀ ਉਤਪਾਦਕਾਂ, ਕਲਾਕਾਰਾਂ / ਕਾਰੀਗਰਾਂ ਨੂੰ ਰੇਖਾਂਕਿਤ ਕਰੇਗੀ ਅਤੇ ਉਨ੍ਹਾਂ ਦੀ ਉੱਦਮਸ਼ੀਲ ਸਮਰੱਥਾ ਨੂੰ ਵਧਾਏਗੀ, ਉਤਪਾਦ ਦੀ ਕੁਆਲਿਟੀ, ਪੈਕੇਜਿੰਗ ਅਤੇ ਮਾਰਕਿਟਿੰਗ ਵਿੱਚ ਸੁਧਾਰ ਲਿਆਏਗੀ ਅਤੇ ਘਰੇਲੂ / ਅੰਤਰਰਾਸ਼ਟਰੀ ਸਰਕਿਟ 'ਤੇ ਵਿਜ਼ਿਬਿਲਿਟੀ ਨੂੰ ਵਧਾਉਣ ਲਈ ਇੱਕ ਵਿਸ਼ੇਸ਼ ਮੁੱਲ ਪ੍ਰਸਤਾਵ ਦੇ ਨਾਲ ਇੱਕ ਵਿਲੱਖਣ ਬ੍ਰਾਂਡ ਵਾਲੀ ਪਹਿਚਾਣ ਬਣਾਏਗੀ। ਸ਼੍ਰੀ ਦੇਵਪ੍ਰਿਯਾ ਦੱਤਾ, ਸਲਾਹਕਾਰ ਡੀਐੱਸਟੀ ਨੇ ਇਨ੍ਹਾਂ ਉਤਪਾਦਾਂ ਦੇ ਜੀਓ-ਮੈਪਿੰਗ ਦੀ ਮਹੱਤਤਾ ਅਤੇ ਸੀਓਈਜ਼ ਦੇ ਸਹਿਯੋਗ ਨਾਲ ਉੱਦਮੀਆਂ ਦੇ ਵਿਕਾਸ ਵਿੱਚ ਰਾਜ ਅਤੇ ਜ਼ਿਲ੍ਹਾ ਐੱਸ ਐਂਡ ਟੀ ਸੈਂਟਰਾਂ ਦੀ ਭੂਮਿਕਾ ਬਾਰੇ ਦੱਸਿਆ।
ਕਬਾਇਲੀ ਮਾਮਲੇ ਮੰਤਰਾਲੇ ਨੇ ਲੱਦਾਖ ਖੇਤਰ ਦੇ ਪਿੰਡਾਂ ਵਿੱਚ ਚਿਰਸਥਾਈ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਇੱਕ ਬਹੁ-ਆਯਾਮੀ ਪਹਿਲ ਕੀਤੀ ਹੈ। ਇਸ ਨੂੰ ਲਾਗੂ ਕਰਨ ਲਈ, ਟਾਟਾ ਟਰੱਸਟ ਦੀ ਸ਼੍ਰੀਮਤੀ ਅੰਮ੍ਰਿਤਾ ਪਟਵਰਧਨ ਨੇ ਸ਼ਾਮ ਘਾਟੀ ਅਤੇ ਥਾਰੂ ਘਾਟੀ ਦੇ 31 ਪਿੰਡਾਂ ਵਿੱਚ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਖੁਰਮਾਨੀ, ਮਟਰ ਅਤੇ ਸਬਜ਼ੀਆਂ ਇੱਥੋਂ ਦੀਆਂ ਮੁੱਖ ਫਸਲਾਂ ਹਨ, ਜੋ 4 ਮਹੀਨਿਆਂ ਵਿੱਚ ਉਗਾਈਆਂ ਜਾਂਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੁਕਾਉਣ ਦੀਆਂ ਬਿਹਤਰ ਸੂਰਜੀ ਤਕਨੀਕਾਂ ਅਤੇ ਬਿਹਤਰ ਪੈਕੇਜਿੰਗ ਤਕਨੀਕਾਂ ਨਾਲ ਇਨ੍ਹਾਂ ਖਰਾਬ ਹੋਣ ਯੋਗ ਵਸਤਾਂ ਦੀ ਮਾਰਕਿਟਿੰਗ ਸਮਰੱਥਾ ਵਿੱਚ ਵਾਧਾ ਹੋਵੇਗਾ, ਕਿਉਂਕਿ ਸਥਾਨਕ ਲੋਕਾਂ ਨੂੰ ਉਨ੍ਹਾਂ ਦੇ ਉਤਪਾਦਾਂ ਲਈ ਵਾਜਬ ਮੁੱਲ ਨਹੀਂ ਮਿਲਦਾ। ਇਹ ਪਹਿਲ ਵੱਡੇ ਪੱਧਰ 'ਤੇ ਲੱਦਾਖ ਖੇਤਰ ਨਾਲ ਸਬੰਧਤ ਵੱਖ ਵੱਖ ਉਤਪਾਦਾਂ ਦੀ ਉਤਪਾਦਿਕਤਾ ਵਧਾਉਣ, ਕਟਾਈ, ਕਟਾਈ ਤੋਂ ਬਾਅਦਪ੍ਰੋਸੈਸਿੰਗ ਅਤੇ ਮਾਰਕਿਟਿੰਗ'ਤੇ ਫੋਕਸ ਕਰੇਗੀ। ਚੰਗਥੰਗਘਾਟੀ ਵਿੱਚ ਪ੍ਰੋਜੈਕਟ ਦੇ ਮਾਧਿਅਮ ਨਾਲ, ਪਸ਼ਮੀਨਾ ਭੇਡਾਂ ਦੇ ਪਾਲਣ, ਉੱਨ ਅਤੇ ਹੋਰ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਗਿਆ ਹੈ। ਸੈਕਮੋਲ (ਐੱਸਈਸੀਐੱਮਓਐਲ), ਲੱਦਾਖ ਤੋਂ ਸੁਸ਼੍ਰੀ ਗੀਤਾਂਜਲੀ ਨੇ ਸਥਾਨਕ ਲੋਕਾਂ ਦੀ ਸ਼ਮੂਲੀਅਤ ਨਾਲ ਬਰਫ਼ ਸਤੂਪਾਂ ਦੇ ਮਾਧਿਅਮ ਨਾਲਵੀਰਾਨ ਪਿੰਡਾਂ ਦੇ ਮੁੜ ਵਸੇਬੇ ਵਿੱਚ ਐੱਸਓਈ ਦੇ ਪ੍ਰਯਤਨਾਂ ਨੂੰ ਉਜਾਗਰ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਬਰਫ਼ ਦੇ ਸਤੂਪ ਪਾਣੀ ਦੀ ਸਮੱਸਿਆ, ਦਰੱਖਤ ਲਗਾਉਣ ਅਤੇ ਸਿੰਜਾਈ ਦਾ ਸਮਾਧਾਨ ਕਰਕੇ ਪਿੰਡ ਦੀ ਅਰਥਵਿਵਸਥਾ ਨੂੰ ਬਦਲ ਸਕਦੇ ਹਨ। ਉਨ੍ਹਾਂ ਨੇਕਮਿਊਨਿਟੀ ਭਾਗੀਦਾਰੀ ਨਾਲ ਰੁੱਖ ਲਗਾਉਣ ਅਤੇ ਹੋਮ ਸਟੇ ਪ੍ਰੋਜੈਕਟ ਵਿੱਚ ਸਥਾਨਕ ਲੋਕਾਂ ਨੂੰ ਸ਼ਾਮਲ ਕਰਨ ਦੀਐੱਸਈਸੀਐੱਮਓਐੱਲ ਦੀ ਯੋਜਨਾ ਬਾਰੇ ਵਿਸਥਾਰ ਨਾਲ ਦੱਸਿਆ।
ਸ਼੍ਰੀ ਏਬੀ ਓਟਾ, ਡਾਇਰੈਕਟਰ ਟੀਆਰਆਈ, ਓਡੀਸ਼ਾ ਦੇ ਨਾਲ ਐੱਨਆਈਸੀ ਟੀਮ ਦੇ ਤਕਨੀਕੀ ਡਾਇਰੈਕਟਰ, ਸ਼੍ਰੀ ਸੁਰਿੰਦਰ ਕੁਮਾਰਨੇ ਆਗਾਮੀ 'ਟ੍ਰਾਈਬਲ ਡਿਜੀਟਲ ਡੌਕਯੂਮੈਂਟ ਰਿਪੋਜ਼ਿਟਰੀ' ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ, ਜੋ ਟੀਆਰਆਈਜ਼ ਅਤੇ ਐੱਸਓਈਜ਼ ਦੁਆਰਾ ਕਬਾਇਲੀਆਂ ਨਾਲ ਸਬੰਧਿਤ ਸਾਰੇ ਦਸਤਾਵੇਜ਼ਾਂ (ਖੋਜ ਰਿਪੋਰਟਾਂ / ਪ੍ਰਕਾਸਿਤ ਕਿਤਾਬਾਂ / ਮੋਨੋਗ੍ਰਾਫਸ / ਮੁਲਾਂਕਣ ਰਿਪੋਰਟਾਂ / ਦਸਤਾਵੇਜ਼ੀ ਫਿਲਮਾਂ) ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨ ਵਾਲਾ ਇੱਕ ਇਨੋਵੇਟਿਵ ਉਪਰਾਲਾ ਹੈ। ਇਹ ਜ਼ਬਰਦਸਤ ਰਿਪੌਜ਼ਿਟਰੀ ਭਵਿੱਖ ਵਿੱਚ ਕਬਾਇਲੀ ਭਾਈਚਾਰਿਆਂ ਦੇ ਨਾਲ ਨਾਲ ਕਬਾਇਲੀ ਖੇਤਰਾਂ ਲਈ ਕਿਸੇ ਵੀ ਕਿਸਮ ਦੇ ਫੈਸਲੇ ਲੈਣ ਲਈ ਬਹੁਤ ਫਾਇਦੇਮੰਦ ਸਾਬਤ ਹੋਏਗੀ। ਇਸ ਪੋਰਟਲ ਦਾ ਵਿਕਾਸ ਕਾਰਜ ਚਲ ਰਿਹਾ ਹੈ ਅਤੇ ਇਸ ਵੇਲੇ ਇਸ ਪੋਰਟਲ ਵਿੱਚ ਲਗਭਗ 630 ਰਿਕਾਰਡ ਉਪਲੱਬਧ ਹਨ। ਐੱਨਆਈਸੀ ਟੀਮ ਦੁਆਰਾ ਟੀਆਰਆਈਜ਼ ਨੂੰ ਉਪਰੋਕਤ ਪੋਰਟਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਚੰਗੀ ਤਰ੍ਹਾਂ ਸਮਝਾਇਆ ਗਿਆ।
ਕਬਾਇਲੀ ਇਲਾਕਿਆਂ ਵਿੱਚ ਪਾਣੀ ਦੀਆਂ ਸਮੱਸਿਆਵਾਂ ਦੇ ਸਮਾਧਾਨ ਅਤੇ ਸਹਾਇਤਾ ਲਈ, ਸ਼੍ਰੀ ਸੁਸ਼ੀਲ ਚੌਧਰੀ ਨੇ ਦੱਸਿਆ ਕਿ ਯੂਐੱਨਡੀਪੀ, ਇੰਡੀਆ ਸੁੱਕੀਆਂ ਨਦੀਆਂ ਨੂੰ ਮੁੜ ਸੁਰਜੀਤ ਕਰਨ ਲਈ ਕਮਿਊਨਿਟੀ ਭਾਗੀਦਾਰੀ ਨਾਲ 1000ਜਲ-ਸ੍ਰੋਤ ਪ੍ਰੋਜੈਕਟ ਉੱਤੇ ਕੰਮ ਕਰ ਰਹੀ ਹੈ। ਐੱਮਓਟੀਏ ਅਤੇ ਯੂਐੱਨਡੀਪੀ ਦਰਮਿਆਨ ਇਸ ਪ੍ਰੋਜੈਕਟ ਦਾ ਉਦੇਸ਼,ਕਠਿਨ ਇਲਾਕਿਆਂ ਵਿੱਚ ਕਬਾਇਲੀ ਭਾਈਚਾਰਿਆਂ ਦੀ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਮੌਸਮੀ ਝਰਨਿਆਂ ਦੀ ਸਮਰੱਥਾ ਦਾ ਉਪਯੋਗ ਕਰਕੇ ਇੱਕ ਸਥਾਨਕ ਹੱਲ ਪ੍ਰਦਾਨ ਕਰਨਾ ਹੈ। ਇਸ ਪ੍ਰੋਜੈਕਟ ਨੂੰ ਵਿਆਪਕ ਰੂਪ ਵਿੱਚ ਕਮਿਊਨਿਟੀ ਸਹਾਇਤਾ, ਪੈਰਾ-ਹਾਈਡ੍ਰੋਲੋਜਿਸਟਸ ਅਤੇ ਔਨਲਾਈਨ ਪਲੈਟਫਾਰਮ - ਜੀਆਈਐੱਸ ਅਧਾਰਿਤ ਜਲ-ਸ੍ਰੋਤ ਐਟਲਸ ਦੀ ਸਿਖਲਾਈ ਪ੍ਰਦਾਨ ਕਰਨ ਦੇ ਨਾਲ ਲਾਗੂ ਕੀਤਾ ਗਿਆ ਹੈ।ਜਲ-ਸ੍ਰੋਤਐਟਲਸ ਪੋਰਟਲ 'ਤੇ ਪੂਰੇ ਓਡੀਸ਼ਾ ਵਿੱਚ ਹੁਣ ਤੱਕ ਲਗਭਗ 408 ਝਰਨੇ ਰੇਖਾਂਕਿਤ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਸ਼੍ਰੀ ਚੌਧਰੀ ਨੇ ਗੀਟ ਨਾਮਕ ਐਪਲੀਕੇਸ਼ਨ (ਜੀਆਈਐੱਸ ਐਨੇਬਲਡ ਐਂਟਾਈਟਲਮੈਂਟ ਟ੍ਰੈਕਿੰਗ ਸਿਸਟਮ) ਬਾਰੇ ਵੀ ਜਾਣੂ ਕਰਵਾਇਆ, ਜੋ ਇੱਕ ਅਜਿਹਾ ਮੰਚ ਪ੍ਰਦਾਨ ਕਰਦਾ ਹੈ ਜੋ ਗ੍ਰਾਮੀਣ ਭਾਈਚਾਰਿਆਂ ਨੂੰ ਉਨ੍ਹਾਂ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਤੱਕ ਪਹੁੰਚਣ ਵਿਚ ਸਹਾਇਤਾ ਕਰਦਾ ਹੈ ਜਿਸ ਲਈ ਉਹ ਯੋਗ ਹਨ; ਇਸ ਨਾਲ ਭਾਈਚਾਰੇ ਆਪਣੇ ਹੱਕਾਂ ਦਾ ਦਾਅਵਾ ਕਰ ਸਕਦੇ ਹਨ।
ਵਿਅਕਤੀ ਵਿਕਾਸ ਕੇਂਦਰ ਇੰਡੀਆ (ਵੀਵੀਕੇਆਈ),ਆਰਟ ਆਵ੍ ਲਿਵਿੰਗ ਤੋਂ ਸ਼੍ਰੀ ਪ੍ਰਸੰਨ ਪ੍ਰਭੂ ਅਤੇ ਡਾ. ਪ੍ਰਭਾਕਰ ਰਾਓ ਨੇ ਕਬਾਇਲੀ ਮੰਤਰਾਲੇ ਨਾਲ ਉਨ੍ਹਾਂ ਦੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਵੀ ਚਰਚਾ ਕੀਤੀ, ਜਿੱਥੇ ਕਿ ਉਹ ਇਸ ਸਮੇਂ ਝਾਰਖੰਡ ਵਿੱਚ ਪੀਆਰਆਈ ਨੂੰ ਮਜ਼ਬੂਤੀ ਪ੍ਰਦਾਨ ਕਰਨ ਅਤੇਔਰੰਗਾਬਾਦ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ʼਤੇ ਫੋਕਸ ਕਰ ਰਹੇ ਹਨ। ਉਨ੍ਹਾਂ ਦਾ ਉਦੇਸ਼ ਆਪਣੇ ਪ੍ਰੋਜੈਕਟਾਂ ਦੇ ਜ਼ਰੀਏ ਕਬਾਇਲੀ ਭਾਈਚਾਰਿਆਂ ਵਿੱਚ ਸਮਾਜਿਕ ਪਰਿਵਰਤਨ ਲਿਆਉਣਾ ਅਤੇ ਉਨ੍ਹਾਂ ਨੂੰ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਵੱਲ ਲੈ ਜਾਣਾ ਹੈ।
ਕਬਾਇਲੀ ਪ੍ਰਵਾਸੀਆਂ ਦੇ ਸਸ਼ਕਤੀਕਰਨ ਲਈ ਕਬਾਇਲੀ ਮਾਮਲੇ ਮੰਤਰਾਲੇ ਨਾਲ ਆਪਣੇ ਪ੍ਰੋਜੈਕਟ ਦੇ ਤਹਿਤ, ਦਿਸ਼ਾ ਫਾਊਂਡੇਸ਼ਨ ਦੀ ਸੁਸ਼੍ਰੀ ਅੰਜਲੀ ਬੁਰਹਾਡੇ, ਕਬਾਇਲੀ ਪ੍ਰਵਾਸੀਆਂ ਨੂੰ ਬਿਹਤਰ ਪਹੁੰਚ, ਸੇਵਾਵਾਂ, ਅਧਿਕਾਰ ਅਤੇ ਪਾਤਰਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ ਅਤੇ ਕਬਾਇਲੀ ਪ੍ਰਵਾਸੀ ਸਮਾਵੇਸ਼ੀ ਪ੍ਰੋਗਰਾਮਾਂ ਦੇ ਲਈ ਪ੍ਰਮੁੱਖ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨਾਲ ਮਿਲ ਕੇ ਕੰਮ ਕਰਨ ਦਾ ਟੀਚਾ ਰੱਖਦੀ ਹੈ।
*****
ਐੱਨਬੀ / ਐੱਸਕੇ
(Release ID: 1651679)
Visitor Counter : 200