ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਸ਼੍ਰੀ ਆਰ.ਕੇ. ਸਿੰਘ ਨੇ ਬਕਾਇਦਾ ਬੈਂਕ ਗਰੰਟੀਆਂ ਦੇ ਬਦਲੇ ਆਈਆਰਈਡੀਏ, ਪੀਐੱਫਸੀ ਅਤੇ ਆਰਈਸੀ ਦੁਆਰਾ ਜਾਰੀ ਕੀਤੇ ਬਕਾਇਆ ਧਨ ਜਮ੍ਹਾਂ ਰਕਮ (ਈਐੱਮਡੀ) ਦੇ ਅੰਡਰਟੇਕਿੰਗ ਪੱਤਰ ਨੂੰ ਪ੍ਰਵਾਨ ਕੀਤੇ ਜਾਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ
Posted On:
04 SEP 2020 5:27PM by PIB Chandigarh
ਨਵੀਂ ਅਤੇ ਅਖੁੱਟ ਊਰਜਾ ਅਤੇ ਬਿਜਲੀ ਮੰਤਰੀ, ਸ਼੍ਰੀ ਆਰ ਕੇ ਸਿੰਘ ਨੇ ਦੇਸ਼ ਵਿੱਚ ਅਖੁੱਟ ਊਰਜਾ (ਆਰਈ) ਪ੍ਰੋਜੈਕਟਾਂ ਦੇ ਵਿਕਾਸ ਲਈ ਟੈਂਡਰ / ਬੋਲੀ ਲਗਾਉਣ ਸਬੰਧੀ ਐੱਸਈਸੀਆਈ, ਐੱਨਟੀਪੀਸੀ ਅਤੇ ਐੱਨਐੱਚਪੀਸੀ ਦੁਆਰਾ ਅਰਨੇਸਟ ਮਨੀ ਡਿਪਾਜ਼ਿਟ (ਈਐੱਮਡੀ) ਦੀ ਬਜਾਏ ਆਈਆਰਈਡੀਏ, ਪੀਐੱਫਸੀ ਅਤੇ ਆਰਈਸੀ ਵਲੋਂ ਜਾਰੀ ਕੀਤੇ ਗਏ ਲੈਟਰ ਆਵ੍ ਅੰਡਰਟੇਕਿੰਗ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਐੱਸਈਸੀਆਈ, ਐੱਨਟੀਪੀਸੀ, ਐੱਨਐੱਚਪੀਸੀ ਨੂੰ ਲਿਖੇ ਇੱਕ ਪੱਤਰ ਵਿੱਚ, ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਦੱਸਿਆ ਹੈ ਕਿ ਐੱਸਈਸੀਆਈ, ਐੱਨਟੀਪੀਸੀ, ਐੱਨਐੱਚਪੀਸੀ ਜਾਂ ਕੋਈ ਹੋਰ ਲਾਗੂ ਕਰਨ ਵਾਲੀ ਏਜੰਸੀ, ਐੱਮਐੱਨਆਰਈ (ਹੁਣ ਲਾਗੂ ਕਰਨ ਵਾਲੀਆਂ ਏਜੰਸੀਆਂ) ਦੀ ਥਾਂ, ਬੈਂਕ ਗਰੰਟੀ ਦੇ ਰੂਪ ਵਿੱਚ ਜਾਂ 'ਭੁਗਤਾਨ ਆਨ ਆਰਡਰ ਸਾਧਨ' ਦੇ ਰੂਪ ਵਿੱਚ ਅਰਨੇਸਟ ਮਨੀ ਡਿਪਾਜ਼ਿਟ (ਈਐੱਮਡੀ) ਨੂੰ ਸਵੀਕਾਰ ਸਕਦੀ ਹੈ।
'ਪੇਮੈਂਟ ਔਨ ਆਰਡਰ ਇੰਸਟਰੂਮੈਂਟ' ਦਾ ਅਰਥ ਹੈ, ਇੰਡੀਅਨ ਰੀਨਿਊਏਬਲ ਐੱਨਰਜੀ ਡਿਵੈਲਪਮੈਂਟ ਏਜੰਸੀ ਲਿਮਿਟਡ (ਆਈਆਰਈਡੀਏ) ਜਾਂ ਪਾਵਰ ਫਾਇਨੈਂਸ ਕਾਰਪੋਰੇਸ਼ਨ ਲਿਮਿਟਿਡ (ਪੀਐੱਫਸੀ) ਜਾਂ ਆਰਈਸੀ ਲਿਮਿਟਿਡ (ਆਰਈਸੀ) [ਨਵੇਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) / ਪਾਵਰ ਮੰਤਰਾਲੇ (ਐੱਮਓਪੀ)] ਅਧੀਨ ਆਉਂਦੀਆਂ ਤਿੰਨ ਗ਼ੈਰ-ਬੈਂਕਿੰਗ ਵਿੱਤੀ ਸੰਸਥਾਵਾਂ ਤੋਂ ਟੈਂਡਰ ਸ਼ਰਤਾਂ ਅਤੇ / ਜਾਂ ਬਿਜਲੀ ਖਰੀਦ ਸਮਝੌਤੇ (ਪੀਪੀਏ) ਦੇ ਰੂਪ ਵਿੱਚ ਆਰ.ਈ. ਪਾਵਰ ਜਨਰੇਟਰ ਦੇ ਡਿਫਾਲਟ ਹੋਣ ਦੀ ਸਥਿਤੀ ਵਿੱਚ ਭੁਗਤਾਨ ਕਰਨ ਲਈ, ਪੱਤਰ। ਅਜਿਹੇ ਪੱਤਰਾਂ ਦਾ ਉਹੀ ਪ੍ਰਭਾਵ ਹੋਵੇਗਾ ਜਿਵੇਂ ਕਿਸੇ ਵੀ ਜਨਤਕ ਖੇਤਰ ਦੇ ਬੈਂਕ ਦੁਆਰਾ ਜਾਰੀ ਕੀਤੀ, ਬੈਂਕ ਗਰੰਟੀ। ਅਜਿਹੇ "ਭੁਗਤਾਨ ਆਨ ਆਰਡਰ ਇੰਸਟਰੂਮੈਂਟ” ਦੇ ਨਿਯਮ ਅਤੇ ਸ਼ਰਤਾਂ ਕਿਸੇ ਵੀ ਜਨਤਕ ਖੇਤਰ ਦੇ ਬੈਂਕ ਦੁਆਰਾ ਦਿੱਤੀ ਗਈ ਕਿਸੇ ਵੀ ਬੈਂਕ ਗਰੰਟੀ ਦੇ ਸਮਾਨ ਹੋਣਗੀਆਂ ਅਤੇ ਖਰੀਦਦਾਰ ਨੂੰ ਨਿਰਧਾਰਤ ਸਮੇਂ ਦੇ ਅੰਦਰ ਮੰਗ 'ਤੇ ਭੁਗਤਾਨ ਕਰਨ ਦਾ ਵਾਅਦਾ ਕਰਨਗੇ। ਆਰਈ ਪਾਵਰ ਜਨਰੇਟਰ ਉਪਰੋਕਤ ਤਿੰਨ ਗ਼ੈਰ-ਬੈਂਕਿੰਗ ਵਿੱਤੀ ਸੰਸਥਾਵਾਂ (ਆਈਈਆਰਡੀਏ, ਪੀਐੱਫਸੀ ਅਤੇ ਆਰਈਸੀ) ਨੂੰ ਉਚਿਤ ਸੁਰੱਖਿਆ ਦੀ ਪੇਸ਼ਕਸ਼ ਕਰਕੇ ਅਜਿਹੇ ਪੱਤਰਾਂ ਦੀ ਮੰਗ ਕਰ ਸਕਦੇ ਹਨ।
ਚਿੱਠੀ ਵਿੱਚ ਅੱਗੇ ਦੱਸਿਆ ਗਿਆ ਹੈ, “ਉਪਰੋਕਤ ਫੈਸਲਿਆਂ ਨੂੰ ਸਬੰਧਤ ਬੋਲੀ ਲਗਾਉਣ ਵਾਲੀਆਂ ਸਟੈਂਡਰਡ ਦਿਸ਼ਾ ਨਿਰਦੇਸ਼ਾਂ (ਸੌਰ / ਹਵਾ) ਵਿੱਚ ਸੋਧ ਮੰਨਿਆ ਜਾ ਸਕਦਾ ਹੈ ਅਤੇ ਉਸ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ।”
ਤਿੰਨ ਗ਼ੈਰ-ਬੈਂਕਿੰਗ ਵਿੱਤੀ ਸੰਸਥਾਵਾਂ - ਆਈਆਰਈਡੀਏ ਜਾਂ ਪੀਐੱਫਸੀ ਜਾਂ ਆਰਈਸੀ ਆਪਣੀ ਨੀਤੀ ਅਨੁਸਾਰ ਯੋਗਤਾਵਾਂ ਅਤੇ ਪੂਰਨ ਤਸੱਲੀ ਤੋਂ ਬਾਅਦ ਭੁਗਤਾਨ ਕਰਨ ਲਈ ਅੰਡਰਟੇਕਿੰਗ / 'ਭੁਗਤਾਨ ਆਨ ਆਰਡਰ ਸਾਧਨ' ਦੇ ਅਜਿਹੇ ਪੱਤਰ ਜਾਰੀ ਕਰ ਸਕਦੀਆਂ ਹਨ।
ਸ਼੍ਰੀ ਆਰ ਕੇ ਸਿੰਘ, ਨਵੀਂ ਅਤੇ ਅਖੁੱਟ ਊਰਜਾ ਅਤੇ ਬਿਜਲੀ ਮੰਤਰੀ ਨੇ ਕਿਹਾ, “ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦਾ ਇਹ ਫੈਸਲਾ ਆਰਈ ਸੈਕਟਰ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਯਕੀਨੀ ਬਣਾਉਣ ਵਿੱਚ ਬਹੁਤ ਸਹਾਈ ਹੋਵੇਗਾ ਕਿਉਂਕਿ ਵਿਕਾਸਕਰਤਾਵਾਂ ਕੋਲ ਹੁਣ ਟੈਂਡਰਾਂ ਦੀ ਲੋੜ ਨੂੰ ਪੂਰਾ ਕਰਨ ਲਈ ਇੱਕ ਹੋਰ ਵਿਕਲਪ ਹੋਵੇਗਾ।"
********
ਆਰਸੀਜੇ / ਐੱਮ
(Release ID: 1651453)