ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜ ਨਾਥ ਸਿੰਘ ਨੇ ਮਾਸਕੋ ਵਿੱਚ ਐੱਸ ਸੀ ਓ , ਸੀ ਐੱਸ ਟੀ ਓ ਤੇ ਸੀ ਆਈ ਐੱਸ ਦੇ ਮੈਂਬਰ ਦੇਸ਼ਾਂ ਦੀ ਸੰਯੁਕਤ ਮੀਟਿੰਗ ਨੂੰ ਸੰਬੋਧਨ ਕੀਤਾ

ਜ਼ੋਰ ਦਿੰਦਿਆਂ , ਕਿਹਾ ਕਿ ਐੱਸ ਸੀ ਓ ਖੇਤਰ ਵਿੱਚ ਅਮਨ , ਸ਼ਾਂਤੀ ਤੇ ਸੁਰੱਖਿਆ , ਵਿਸ਼ਵਾਸ ਭਰਿਆ ਵਾਤਾਵਰਨ ਤੇ ਸਹਿਕਾਰਤਾ , ਗੈਰ ਹਮਲੇ , ਅੰਤਰਰਾਸ਼ਟਰੀ ਨਿਯਮਾਂ ਲਈ ਮਾਣ ਸਤਿਕਾਰ ਦੀ ਮੰਗ ਕਰਦਾ ਹੈ

Posted On: 04 SEP 2020 5:03PM by PIB Chandigarh


ਰੱਖਿਆ ਮੰਤਰੀ ਸ਼੍ਰੀ ਰਾਜ ਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ "ਕਿ ਸ਼ੰਘਾਈ ਕੋਆਪਰੇਸ਼ਨ ਆਰਗਨਾਈਜੇਸ਼ਨ (ਐੱਸ ਸੀ ਓ) ਦੇ ਮੈਂਬਰ ਦੇਸ਼ਾਂ ਦੇ ਸ਼ਾਂਤੀਪੂਰਵਕ ਸਥਿਰ ਤੇ ਸੁਰੱਖਿਅਤ ਖੇਤਰ , ਜਿਸ ਵਿੱਚ ਵਿਸ਼ਵ ਜਨਸੰਖਿਆ ਦੀ 40% ਵਸੋਂ ਹੈ , ਮੰਗ ਕਰਦੀ ਹੈ ਕਿ ਵਿਸ਼ਵਾਸ ਅਤੇ ਸਹਿਕਾਰਤਾ ਦੇ ਵਾਤਾਵਰਨ , ਗੈਰ ਹਮਲੇ ਅਤੇ ਇੱਕ ਦੂਜੇ ਦੇ ਹਿੱਤਾਂ ਪ੍ਰਤੀ ਨਾਜ਼ੁਕਤਾ , ਅੰਤਰਰਾਸ਼ਟਰੀ ਨਿਯਮਾਂ ਲਈ ਇੱਜ਼ਤ ਨਾਲ ਮੱਤਭੇਦਾਂ ਦਾ ਸ਼ਾਂਤੀਪੂਰਵਕ ਹੱਲ ਹੋਣਾ ਚਾਹੀਦਾ ਹੈ" । ਉਹ ਅੱਜ ਮਾਸਕੋ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗਨਾਈਜੇਸ਼ਨ (ਐੱਸ ਸੀ ਓ) , ਕੋਲੈਕਟਿਵ ਸਿਕਿਓਰਿਟੀ ਟਰਿਟੀ ਆਰਗਨਾਈਜੇਸ਼ਨ (ਸੀ ਐੱਸ ਟੀ ਓ) ਅਤੇ ਕਾਮਨਵੈਲਥ ਆਫ ਇੰਡੀਪੈਂਡੇਂਟਸ ਸਟੇਟਸ (ਸੀ ਆਈ ਐੱਸ) ਦੇ ਮੈਂਬਰ ਦੇਸ਼ਾਂ ਦੀ ਸੰਯੁਕਤ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ।  ਉਹਨਾਂ ਕਿਹਾ "ਜੇ ਮੈਂ ਆਪਣੇ ਪ੍ਰਧਾਨ ਮੰਤਰੀ ਦੇ ਵਿਚਾਰ ਉਧਾਰ ਲੈਂਦਿਆਂ ਹੋਇਆਂ ਜੋ ਉਹਨਾਂ ਕਿਸੇ ਹੋਰ ਸੰਦਰਭ ਵਿੱਚ ਕਹੇ ਹਨ  ਸਾਡਾ ਮੰਤਵ ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਾਧਾ ਹੋਣਾ ਚਾਹੀਦਾ ਹੈ", ।

ਵਿਸ਼ਵ ਨੂੰ ਦਰਪੇਸ਼ ਧਮਕੀਆਂ ਦਾ ਜਿ਼ਕਰ ਕਰਦਿਆਂ ਸ਼੍ਰੀ ਰਾਜ ਨਾਥ ਸਿੰਘ ਨੇ ਕਿਹਾ , "ਸਾਨੂੰ ਦੋਨੋਂ ਰਵਾਇਤੀ ਅਤੇ ਗੈਰ ਰਵਾਇਤੀ ਧਮਕੀਆਂ , ਸੱਭ ਤੋਂ ਵੱਧ ਅੱਤਵਾਦ , ਨਸ਼ਾ ਤਸਕਰੀ ਅਤੇ ਅੰਤਰਰਾਸ਼ਟਰੀ ਜ਼ੁਰਮ  ਨਾਲ ਨਜਿੱਠਣ ਲਈ ਸੰਸਥਾਪਕ ਸਮਰੱਥਾ ਦੀ ਲੋੜ ਹੈ । ਭਾਰਤ ਨਿਰਵਿਘਨ ਅੱਤਵਾਦ ਦੇ ਸਾਰੇ ਰੂਪ ਅਤੇ ਢੰਗਾਂ ਦੀ ਨਿਖੇਧੀ ਕਰਦਾ ਹੈ ਅਤੇ ਇਸ ਨੂੰ ਚਲਾਉਣ ਵਾਲਿਆਂ ਦੀ ਅਲੋਚਨਾ ਕਰਦਾ ਹੈ । ਭਾਰਤ ਐੱਸ ਸੀ ਓ ਰਿਜ਼ਨਲ ਐਂਟੀ ਟੈਰਰਿਜ਼ਮ ਸਟਰਕਚਰ (ਆਰ ਏ ਟੀ ਐੱਸ) ਦੇ ਕੰਮਾਂ ਦੀ ਕਦਰ ਕਰਦਾ ਹੈ । ਕੱਟੜਵਾਦ ਤੇ ਅੱਤਵਾਦ ਦੇ ਫੈਲਾਅ ਨੂੰ ਰੋਕਣ ਲਈ ਹਾਲ ਹੀ ਵਿੱਚ ਸਾਈਬਰ ਡੋਮੇਨ ਦੇ ਅੰਦਰ ਆਰ ਏ ਟੀ ਐੱਸ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਐੱਸ ਸੀ ਓ ਕੌਂਸਲ ਵੱਲੋਂ ਅੱਤਵਾਦ ਪ੍ਰਾਪੇਗੰਢਾ ਅਤੇ ਕੱਟੜਪੰਥਤਾ ਦੇ ਖਾਤਮੇ ਲਈ ਅੱਤਵਾਦ ਵਿਰੋਧੀ ਚੁੱਕੇ ਗਏ ਕਦਮ ਇੱਕ ਮਹੱਤਵਪੂਰਨ ਫੈਸਲਾ ਹਨ"। 

ਰੱਖਿਆ ਮੰਤਰੀ ਨੇ ਪਰਸ਼ੀਅਨ ਖਾੜੀ ਖੇਤਰ ਦੀ ਸਥਿਤੀ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ । ਉਹਨਾਂ ਕਿਹਾ ਕਿ ਭਾਰਤ ਖਾੜੀ ਦੇ ਸਾਰੇ ਮੁਲਕਾਂ ਦੀ ਸੱਭਿਅਤਾ ਅਤੇ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਤੇ ਵਿਸ਼ੇਸ਼ ਰੂਚੀ ਰੱਖਦਾ ਹੈ । ਖਾੜੀ ਦੇਸ਼ਾਂ , ਜੋ  ਸਾਰੇ ਭਾਰਤ ਲਈ ਪਿਆਰੇ ਅਤੇ ਮਿੱਤਰ ਹਨ , ਨੂੰ ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਨਾ ਦੇ ਕੇ ਪ੍ਰਭੂਸੱਤਾ ਤੇ ਆਪਸੀ ਮਾਨ ਸਤਿਕਾਰ ਨਾਲ ਗੱਲਬਾਤ ਰਾਹੀਂ ਸਾਰੇ ਮੱਤਭੇਦ ਹੱਲ ਕਰਨੇ ਚਾਹੀਦੇ ਹਨ ।

ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਬੋਲਦਿਆਂ ਸ਼੍ਰੀ ਰਾਜ ਨਾਥ ਸਿੰਘ ਨੇ ਕਿਹਾ "ਅਫਗਾਨਿਸਤਾਨ ਵਿੱਚ ਸੁਰੱਖਿਆ ਸਥਿਤੀ ਲਗਾਤਾਰ ਚਿੰਤਾ ਵਾਲੀ ਹੈ । ਭਾਰਤ ਹਮੇਸ਼ਾ ਅਫਗਾਨਿਸਤਾਨ ਦੇ ਲੋਕਾਂ ਅਤੇ ਸਰਕਾਰ ਲਈ ਅਫਗਾਨ ਅਗਵਾਈ ਵਾਲੇ , ਅਫਗਾਨ ਵੱਲੋਂ ਅਤੇ ਅਫਗਾਨ ਦੇ ਨਿਯੰਤਰਿਤ ਸਮੇਤ ਅਮਨ ਤੇ ਸ਼ਾਂਤੀ ਪ੍ਰਕਿਰਿਆ ਦੀ ਹਮਾਇਤ ਕਰਦਾ ਰਹੇਗਾ । ਅਫਗਾਨਿਸਤਾਨ ਬਾਰੇ ਐੱਸ ਸੀ ਓ ਕੰਟੈਕਟ ਗਰੁੱਪ ਐੱਸ ਸੀ ਓ ਦੇ ਮੈਂਬਰ ਦੇਸ਼ਾਂ ਵਿਚਾਲੇ ਜਾਣਕਾਰੀ ਅਦਾਨ—ਪ੍ਰਦਾਨ ਕਰਨ ਲਈ ਲਾਹੇਵੰਦ ਹੈ"।

ਰੱਖਿਆ ਮੰਤਰੀ ਨੇ ਭਾਰਤ ਦੀ ਵਿਸ਼ਵ ਸੁਰੱਖਿਆ ਲਈ ਵਚਨਬੱਧਤਾ ਦੁਹਰਾਈ , ਜੋ ਖੁੱਲੀ ਪਾਰਦਰਸ਼ਤਾ ਵਾਲੀ , ਨਿਯਮਾਂ ਤੇ ਅਧਾਰਿਤ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਹੋਵੇਗੀ । ਰੱਖਿਆ ਮੰਤਰੀ ਨੇ ਰੂਸੀ ਫੈਡਰੇਸ਼ਨ ਵੱਲੋਂ ਸਲਾਨਾ ਅੱਤਵਾਦ ਖਿਲਾਫ ਪੀਸ ਮਿਸ਼ਨ ਆਯੋਜਿਤ ਕਰਨ ਲਈ ਧੰਨਵਾਦ ਕੀਤਾ , ਜਿਸ ਨੇ ਸੁਰੱਖਿਆ ਸੈਨਾਵਾਂ ਨੂੰ ਵਿਸ਼ਵਾਸ ਪੈਦਾ ਕਰਨ ਅਤੇ ਆਪਣਾ ਤਜ਼ਰਬਾ ਸਾਂਝਾ ਕਰਨ ਲਈ ਮੌਕਾ ਦਿੱਤਾ ਹੈ ।

ਸ਼੍ਰੀ ਰਾਜ ਨਾਥ ਸਿੰਘ ਰੂਸੀ ਫੈਡਰੇਸ਼ਨ ਦੇ ਰੱਖਿਆ ਮੰਤਰੀ ਜਨਰਲ ਸਰਗਈ ਸ਼ੋਗੂ ਦੇ ਸੱਦੇ ਤੇ ਤਿੰਨ ਤੋਂ ਪੰਜ ਸਤੰਬਰ ਤੱਕ ਮਾਸਕੋ ਦੇ ਸਰਕਾਰੀ ਦੌਰੇ ਤੇ ਨੇ ।


ਏ ਬੀ ਬੀ / ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ


(Release ID: 1651420) Visitor Counter : 180