ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਫਾਸਟੈਗ ਜ਼ਰੀਏ ਫੀਸ ਦੇ ਡਿਜੀਟਲ ਅਤੇ ਆਈਟੀ ਅਧਾਰਿਤ ਭੁਗਤਾਨ ਨੂੰ ਪ੍ਰੋਤਸਾਹਨ
Posted On:
03 SEP 2020 5:25PM by PIB Chandigarh
ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ 1 ਦਸੰਬਰ, 2017 ਤੋਂ ਪਹਿਲਾਂ ਵੇਚੇ ਗਏ ਪੁਰਾਣੇ ਵਾਹਨਾਂ ਲਈ ਫਾਸਟੈਗ ਨੂੰ ਲਾਜ਼ਮੀ ਕਰਨ ’ਤੇ ਹਿਤਧਾਰਕਾਂ ਤੋਂ ਟਿੱਪਣੀ ਅਤੇ ਸੁਝਾਅ ਲੈਣ ਲਈ ਮਸੌਦਾ ਅਧਿਸੂਚਨਾ ਜੀਐੱਸਆਰ 541 (ਈ) ਮਿਤੀ 1 ਸਤੰਬਰ, 2020 ਨੂੰ ਅਧਿਸੂਚਿਤ ਕੀਤੀ ਹੈ। ਸੀਐੱਮਵੀਆਰ, 1989 ਵਿੱਚ ਸੋਧੇ ਪ੍ਰਾਵਧਾਨ ਨੂੰ 1 ਜਨਵਰੀ 2021 ਤੋਂ ਲਾਗੂ ਕਰਨਾ ਪ੍ਰਸਤਾਵਿਤ ਹੈ।
ਇਸ ਦੇ ਇਲਾਵਾ ਫਾਰਮ 51 (ਬੀਮਾ ਪ੍ਰਮਾਣ ਪੱਤਰ) ਵਿੱਚ ਸੋਧ ਜ਼ਰੀਏ ਇੱਕ ਨਵਾਂ ਥਰਡ ਪਾਰਟੀ ਬੀਮਾ ਲੈਂਦੇ ਸਮੇਂ ਇੱਕ ਵੈਧ ਫਾਸਟੈਗ ਰੱਖਣ ਨੂੰ ਲਾਜ਼ਮੀ ਬਣਾਉਣ ਦਾ ਪ੍ਰਸਤਾਵ ਹੈ ਜਿਸ ਵਿੱਚ ਫਾਸਟੈਗ ਆਈਡੀ ਦਾ ਵਿਵਰਣ ਕੈਪਚਰ ਕੀਤਾ ਜਾਵੇਗਾ। ਇਹ 1 ਅਪ੍ਰੈਲ, 2021 ਤੋਂ ਲਾਗੂ ਕੀਤਾ ਜਾਣਾ ਪ੍ਰਸਤਾਵਿਤ ਹੈ।
ਕੇਂਦਰੀ ਮੋਟਰ ਵਾਹਨ ਨਿਯਮ, 1989 ਅਨੁਸਾਰ ਫਾਸਟੈਗ ਨੂੰ ਨਵੇਂ ਚਾਰ ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ 2017 ਤੋਂ ਲਾਜ਼ਮੀ ਕਰ ਦਿੱਤਾ ਗਿਆ ਸੀ ਅਤੇ ਇਸ ਦੀ ਸਪਲਾਈ ਵਾਹਨ ਨਿਰਮਾਤਾ ਜਾਂ ਉਨ੍ਹਾਂ ਦੇ ਡੀਲਰਾਂ ਵੱਲੋਂ ਕੀਤੀ ਜਾਣੀ ਹੈ। ਇਸ ਵਿੱਚ ਇਹ ਵੀ ਲਾਜ਼ਮੀ ਕਰ ਦਿੱਤਾ ਗਿਆ ਸੀ ਕਿ ਆਵਾਜਾਈ ਵਾਹਨਾਂ ਲਈ ਫਾਸਟੈਗ ਦੇ ਫਿੱਟ ਪਾਏ ਜਾਣ ਦੇ ਬਾਅਦ ਹੀ ਫਿਟਨੈੱਸ ਸਰਟੀਫਿਕੇਟ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਦੇ ਇਲਾਵਾ ਰਾਸ਼ਟਰੀ ਪਰਮਿਟ ਵਾਲੇ ਵਾਹਨਾਂ ਲਈ ਫਾਸਟੈਗ ਦਾ ਫਿਟ ਹੋਣਾ 1 ਅਕਤੂਬਰ, 2019 ਤੋਂ ਹੀ ਲਾਜ਼ਮੀ ਹੈ।
****
ਆਰਸੀਜੇ/ਐੱਮਐੱਸ
(Release ID: 1651139)
Visitor Counter : 218