ਰੱਖਿਆ ਮੰਤਰਾਲਾ

ਵਾਈਸ ਐਡਮਿਰਲ ਐੱਸ ਆਰ ਸਰਮਾ, ਏ ਵੀ ਐੱਸ ਐੱਮ, ਵੀ ਐੱਸ ਐੱਮ ਨੇ ਭਾਰਤੀ ਜਲ ਸੈਨਾ ਦੇ ਚੀਫ ਆਫ ਮਟੀਰਿਅਲ ਦਾ ਕਾਰਜਭਾਰ ਸੰਭਾਲਿਆ

Posted On: 01 SEP 2020 4:18PM by PIB Chandigarh

ਵਾਈਸ ਐਡਮਿਰਲ ਐੱਸ ਆਰ ਸਰਮਾ, ਵੀ ਐੱਸ ਐੱਮ, ਵੀ ਐੱਸ ਐੱਮ ਨੇ ਅੱਜ (1 ਸਤੰਬਰ 2020) ਨੂੰ ਭਾਰਤੀ ਜਲ ਸੈਨਾ ਦੇ ਚੀਫ ਆਫ ਮਟੀਰਿਅਲ ਦੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ ਐਡਮਿਰਲ ਨੇ ਆਈ ਆਈ ਐੱਸ ਸੀ ਬੰਗਲੋਰ ਤੋਂ ਕੰਪਿਊਟਰ ਸਾਇੰਸ ਤੇ ਇੰਜੀਨੀਅਰਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਹ ਨੇਵਲ ਹਾਇਰ ਕਮਾਂਡ ਕੋਰਸ ਦੇ ਚੋਣਵੇਂ ਸਾਬਕਾ ਵਿਦਿਆਰਥੀ ਹਨ

 

ਸਾਢੇ ਤਿੰਨ ਦਹਾਕਿਆਂ ਦੇ ਆਪਣੇ ਸ਼ਾਨਦਾਰ ਕੈਰੀਅਰ ਦੌਰਾਨ ਐਡਮਿਰਲ ਨੇ ਇੰਡੀਅਨ ਨੇਵਲ ਸ਼ਿਪਸ ਵਿੰਦਿਆਗਿਰੀ, ਰਾਣਾ, ਕ੍ਰਿਸ਼ਨਾ ਅਤੇ ਮਾਇਸੂਰ ਵਿੱਚ ਵੱਖ ਵੱਖ ਅਹੁਦਿਆਂ ਤੇ ਕੰਮ ਕੀਤਾ ਹੈ

 

ਉਹ ਕਈ ਚੁਣੌਤੀਆਂ ਭਰੇ ਵੱਖ ਵੱਖ ਅਹੁਦਿਆਂ ਤੇ ਰਹੇ ਨੇ, ਜਿਹਨਾਂ ਵਿੱਚ ਮੁੰਬਈ ਤੇ ਵਿਸ਼ਾਖਾਪਟਨਮ ਦੇ ਨੇਵਲ ਡੌਕਯਾਰਡਸ ਅਤੇ ਵੈਪਨਸ ਅਤੇ ਇਲੈਕਟ੍ਰੋਨਿਕਸ ਸਿਸਟਮਸ ਇੰਜੀਨੀਅਰਿੰਗ ਐਸਟੈਬਲਿਸ਼ਮੈਂਟ ਹੈੱਡਕੁਆਰਟਰ, ਐਡਵਾਂਸਡ ਟੈਕਟੀਕਲ ਵੈਸਲ ਪ੍ਰੋਗਰਾਮ ਅਤੇ ਨਵੀਂ ਦਿੱਲੀ ਦੇ ਨੇਵਲ ਹੈੱਡਕੁਆਰਟਰ ਸ਼ਾਮਲ ਹਨ

 

ਐਡਮਿਰਲ ਨੂੰ ਵਿਲੱਖਣ ਸੇਵਾਵਾਂ ਲਈ ਅਤੀਵਸਿ਼ਸ਼ਟ ਸੇਵਾ ਮੈਡਲ ਅਤੇ ਵਸਿ਼ਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਉਹ 1994 ਵਿੱਚ ਲੈਫਟੀਨੈਂਟ ਵੀ ਕੇ ਜੈਨ ਗੋਲਡ ਮੈਡਲ ਵੀ ਪ੍ਰਾਪਤ ਕਰ ਚੁੱਕੇ ਹਨ

 

ਉਹਨਾਂ ਨੇ ਵਾਈਸ ਐਡਮਿਰਲ ਜੀ ਐੱਸ ਪੈੱਬੀ, ਪੀ ਵੀ ਐੱਸ ਐੱਮ, ਵੀ ਐੱਸ ਐੱਮ, ਵੀ ਐੱਸ ਐੱਮ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਕਾਰਜਭਾਰ ਸੰਭਾਲਿਆ ਹੈ ਵਾਈਸ ਐਡਮਿਰਲ ਜੀ ਐੱਸ ਪੈੱਬੀ, ਚਾਰ ਦਹਾਕਿਆਂ ਦੇ ਜਲ ਸੈਨਾ ਦੀ ਵਿਲੱਖਣ ਸੇਵਾ ਤੋਂ ਬਾਅਦ ਸੇਵਾ ਮੁਕਤ ਹੋਏ ਹਨ


ਵੀ ਐੱਮ / ਐੱਮ ਐੱਸ


(Release ID: 1650418) Visitor Counter : 157