ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਸੀਐੱਮਈਆਰਆਈ ਨੇ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਟ੍ਰੀ ਵਿਕਸਿਤ ਕੀਤਾ
Posted On:
31 AUG 2020 7:40PM by PIB Chandigarh
ਸੀਐੱਸਆਈਆਰ-ਸੀਐੱਮਈਆਰਆਈ ਨੇ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਟ੍ਰੀ ਵਿਕਸਿਤ ਕੀਤਾ ਹੈ ਜਿਸ ਨੂੰ ਸੀਐੱਸਆਈਆਰ-ਸੀਐੱਮਈਆਰਆਈ ਰਿਹਾਇਸ਼ੀ ਕਾਲੋਨੀ ਦੁਰਗਾਪੁਰ ਵਿੱਚ ਸਥਾਪਿਤ ਕੀਤਾ ਗਿਆ ਹੈ। ਸੀਐੱਸਆਈਆਰ-ਸੀਐੱਮਈਆਰਆਈ ਦੇ ਡਾਇਰੈਕਟਰ ਪ੍ਰੋ. (ਡਾ.) ਹਰੀਸ਼ ਹਿਰਾਨੀ ਨੇ ਤਕਨੀਕ ’ਤੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਕਿਹਾ ਕਿ , ‘‘ਸੋਲਰ ਟ੍ਰੀ ਦੀ ਸਥਾਪਿਤ ਸਮਰੱਥਾ 11.5 ਕੇਡਬਲਿਊਪੀ ਤੋਂ ਉੱਪਰ ਹੈ। ਇਸ ਵਿੱਚ ਸਵੱਛ ਅਤੇ ਹਰੀ ਊਰਜਾ ਦੀਆਂ 12,000-14,000 ਇਕਾਈਆਂ ਉਤਪੰਨ ਕਰਨ ਦੀ ਸਲਾਨਾ ਸਮਰੱਥਾ ਹੈ।’’
ਸੋਲਰ ਪਾਵਰ ਟ੍ਰੀ ਨੂੰ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਹਰ ਸੌਰ ਪੀਵੀ ਪੈਨਲ ਨੂੰ ਸੂਰਜ ਦੀ ਰੌਸ਼ਨੀ ਵਿੱਚ ਵੱਧ ਤੋਂ ਵੱਧ ਐਕਸਪੋਜ਼ਰ ਕੀਤਾ ਜਾ ਸਕੇ ਅਤੇ ਹੇਠਾਂ ਘੱਟ ਤੋਂ ਘੱਟ ਛਾਂ ਖੇਤਰ ਦਾ ਨਿਰਮਾਣ ਕੀਤਾ ਜਾ ਸਕੇ। ਹਰ ਟ੍ਰੀ ਵਿੱਚ ਕੁੱਲ 35 ਸੋਲਰ ਪੀਵੀ ਪੈਨਲ ਹਨ ਜਿਨ੍ਹਾਂ ਦੀ ਸਮਰੱਥਾ 330 ਡਬਲਿਊਪੀ ਹੈ। ਸੌਰ ਪੀਵੀ ਪੈਨਲਾਂ ਨੂੰ ਫੜਨ ਵਾਲੀਆਂ ਬਾਹਵਾਂ ਦਾ ਝੁਕਾਅ ਲਚਕੀਲਾ ਹੈ ਅਤੇ ਲੋੜ ਅਨੁਸਾਰ ਇਨ੍ਹਾਂ ਨੂੰ ਸੈੱਟ ਕੀਤਾ ਜਾ ਸਕਦਾ ਹੈ, ਇਹ ਸੁਵਿਧਾ ਰੂਫ-ਮਾਊਂਟਡ ਸੌਰ ਸੁਵਿਧਾਵਾਂ ਵਿੱਚ ਉਪਲੱਬਧ ਨਹੀਂ ਹੈ। ਊਰਜਾ ਉਤਪਾਦਨ ਡੇਟਾ ਦੀ ਨਿਗਰਾਨੀ ਅਸਲ ਸਮੇਂ ਜਾਂ ਰੋਜ਼ਾਨਾ ਦੇ ਅਧਾਰ ’ਤੇ ਕੀਤੀ ਜਾ ਸਕਦੀ ਹੈ।
ਪ੍ਰੋ. (ਡਾ.) ਹਰੀਸ਼ ਹਿਰਾਨੀ ਨੇ ਦੱਸਿਆ, ‘‘ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਿਤ ਕੀਤਾ ਗਿਆ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਟ੍ਰੀ ਵਿਭਿੰਨ ਸਾਈਟਾਂ ’ਤੇ ਸਥਾਪਿਤ ਕਰਨ ਲਈ ਕੁਝ ਅਨੁਕੂਲਨ ਯੋਗ ਵਿਸ਼ੇਸ਼ਤਾਵਾਂ ਵੀ ਹਨ।
ਸੋਲਰ ਟ੍ਰੀਜ਼ ਨੂੰ ਘੱਟ ਤੋਂ ਘੱਟ ਸ਼ੈਡੋ ਖੇਤਰ ਯਕੀਨੀ ਕਰਨ ਲਈ ਇੱਕ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ, ਇਸ ਪ੍ਰਕਾਰ ਇਨ੍ਹਾਂ ਸੋਲਰ ਟ੍ਰੀਜ਼ ਨੂੰ ਉੁੱਚ ਸਮਰੱਥਾ ਵਾਲੇ ਪੰਪਾਂ, ਈ-ਟ੍ਰੈਕਟਰਾਂ ਅਤੇ ਈ-ਪਾਵਰ ਟਿਲਰ’ਜ਼ ਜਿਹੀਆਂ ਖੇਤੀਬਾੜੀ ਗਤੀਵਿਧੀਆਂ ਵਿੱਚ ਵਿਆਪਕ ਉਪਯੋਗ ਲਈ ਉਪਲੱਬਧ ਕਰਾਇਆ ਗਿਆ ਹੈ। ਇਨ੍ਹਾਂ ਸੋਲਰ ਟ੍ਰੀਜ਼ ਨੂੰ ਖੇਤੀਬਾੜੀ ਨਾਲ ਕੀਮਤ-ਅਸਥਿਰ ਜੀਵਾਸ਼ਮ ਈਂਧਣ ਨੂੰ ਬਦਲਣ ਲਈ ਜੋੜਿਆ ਜਾ ਸਕਦਾ ਹੈ। ਹਰ ਸੋਲਰ ਟ੍ਰੀ ਵਿੱਚ ਜੀਵਾਸ਼ਮ ਈਂਧਣ ਤੋਂ ਊਰਜਾ ਉਤਪਾਦਨ ਦੀ ਤੁਲਨਾ ਵਿੱਚ ਗ੍ਰੀਨਹਾਊਸ ਗੈਸਾਂ ਦੇ ਰੂਪ ਵਿੱਚ ਵਾਯੂਮੰਡਲ ਵਿੱਚ ਛੱਡੀ ਜਾਣ ਵਾਲੀ 10-12 ਟਨ ਸੀਓ2 ਨਿਕਾਸੀ ਨੂੰ ਬਚਾਉਣ ਦੀ ਸਮਰੱਥਾ ਹੈ। ਇਸਦੇ ਇਲਾਵਾ ਵਾਧੂ ਉਤਪੰਨ ਊਰਜਾ ਨੂੰ ਐਨਰਜੀ ਗ੍ਰਿੱਡ ਵਿੱਚ ਫੀਡ ਕੀਤਾ ਜਾ ਸਕਦਾ ਹੈ।
ਇਹ ਖੇਤੀਬਾੜੀ ਮਾਡਲ ਇਕਸਾਰ ਆਰਥਿਕ ਪ੍ਰਤੀਫਲ ਪ੍ਰਦਾਨ ਕਰ ਸਕਦਾ ਹੈ ਅਤੇ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਗਤੀਵਿਧੀਆਂ ਵਿੱਚ ਅਨਿਸ਼ਚਿਤਾਵਾਂ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਵਿੱਚ ਮਦਦ ਕਰ ਸਕਦਾ ਹੈ, ਇਸ ਪ੍ਰਕਾਰ ਖੇਤੀ ਨੂੰ ਆਰਥਿਕ ਅਤੇ ਊਰਜਾ ਸਥਿਰ ਅਭਿਆਸ ਬਣਾ ਦਿੰਦਾ ਹੈ।
ਹਰੇਕ ਸੋਲਰ ਟ੍ਰੀ ਦੀ ਕੀਮਤ 7.5 ਲੱਖ ਰੁਪਏ ਹੋਵੇਗੀ ਅਤੇ ਇਛੁੱਕ ਐੱਮਐੱਸਐੱਮਈ ਆਪਣੇ ਕਾਰੋਬਾਰੀ ਮਾਡਲ ਨੂੰ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਉਤਥਾਨ ਮਹਾਅਭਿਯਾਨ (ਪੀਐੱਮ ਕੁਸੁਮ) ਯੋਜਨਾ ਨਾਲ ਜੋੜ ਸਕਦੇ ਹਨ ਤਾਂ ਕਿ ਅਖੁੱਟ ਊਰਜਾ ਗ੍ਰਿੱਡ ਵਿਕਸਿਤ ਕੀਤਾ ਜਾ ਸਕੇ। ਸੋਲਰ ਟ੍ਰੀ ਵਿੱਚ ਆਈਓਟੀ ਅਧਾਰਿਤ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕਰਨ ਦੀ ਸਮਰੱਥਾ ਹੁੰਦੀ ਹੈ, ਯਾਨੀ ਖੇਤੀਬਾੜੀ ਖੇਤਰਾਂ ਵਿੱਚ ਰਾਊਂਡ-ਦਿ-ਕਲਾਕ ਸੀਸੀਟੀਵੀ ਨਿਗਰਾਨੀ, ਅਸਲ ਸਮਾਂ ਨਮੀ, ਹਵਾ ਦੀ ਗਤੀ, ਸਾਲ ਦੀ ਭਵਿੱਖਬਾਣੀ ਅਤੇ ਮਿੱਟੀ ਦੇ ਵਿਸ਼ਲੇਸ਼ਣ ਸੈਂਸਰ।
ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਿਤ ਸੌਰ ਊਰਜਾ ਸੰਚਾਲਿਤ ਈ-ਸੁਵਿਧਾ ਕਿਓਸਕ ਨੂੰ ਅਸਲ ਸਮੇਂ ਤੱਕ ਖੇਤੀਬਾੜੀ ਡੇਟਾਬੇਸ ਦੇ ਨਾਲ-ਨਾਲ ਈ-ਨਾਮ ਤੱਕ ਅਸਲ ਸਮੇਂ ਲਈ ਸੋਲਰ ਟ੍ਰੀ ਨਾਲ ਜੋੜਿਆ ਜਾ ਸਕਦਾ ਹੈ।
ਏਕੀਕ੍ਰਿਤ ਔਨਲਾਈਨ ਬਜ਼ਾਰ ਤੱਕ ਤੁਰੰਤ ਅਤੇ ਅਸਲ ਸਮੇਂ ਦੀ ਪਹੁੰਚ ਲਈ ਰਾਸ਼ਟਰੀ ਖੇਤੀਬਾੜੀ ਮਾਰਕਿਟ ਸਥਾਨ ਹੈ। ਇਹ ਸੋਲਰ ਟ੍ਰੀ ਊਰਜਾ ਨਿਰਭਰਤਾ ਅਤੇ ਕਾਰਬਨ ਨਕਾਰਾਤਮਕ ਭਾਰਤ ਬਣਾਉਣ ਲਈ ਇੱਕ ਲੰਬੀ ਛਾਲ ਹੈ।
*****
ਐੱਨਬੀ/ਕੇਜੀਐੱਸ
(Release ID: 1650253)
Visitor Counter : 296