ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

2020–21 ਦੀ ਪਹਿਲੀ ਤਿਮਾਹੀ (ਅਪ੍ਰੈਲ–ਜੂਨ) ਲਈ ਕੁੱਲ ਘਰੇਲੂ ਉਤਪਾਦਨ ਦੇ ਅਨੁਮਾਨ

Posted On: 31 AUG 2020 5:30PM by PIB Chandigarh

ਰਾਸ਼ਟਰੀ ਅੰਕੜਾ ਦਫ਼ਤਰ (NSO), ਅੰਕੜਾ ਤੇ ਪ੍ਰੋਗਰਾਮ ਲਾਗੂਕਰਣ ਮੰਤਰਾਲਾ ਨੇ 2020–21 ਦੀ ਪਹਿਲੀ ਤਿਮਾਹੀ (ਅਪ੍ਰੈਲਜੂਨ) Q1 ਲਈ ਕੁੱਲ ਘਰੇਲੂ ਉਤਪਾਦਨ (GDP) ਦੇ, ਸਥਿਰ (2011–12) ਅਤੇ ਚਾਲੂ ਕੀਮਤਾਂ ਦੋਵੇਂ, ਅਨੁਮਾਨਾਂ ਦੇ ਨਾਲਨਾਲ ਇਸੇ ਤਿਮਾਹੀ ਹਿਤ GDP ਦੇ ਖ਼ਰਚੇ ਨਾਲ ਸਬੰਧਿਤ ਪੱਖਾਂ ਦੇ ਤਿਮਾਹੀ ਅਨੁਮਾਨ ਜਾਰੀ ਕਰ ਦਿੱਤੇ ਹਨ।

 

2. ਸਾਲ 2020–21 ਦੀ Q1 ਵਿੱਚ ਸਥਿਰ (2011–12) ਕੀਮਤਾਂ ਉੱਤੇ ਕੁੱਲ ਘਰੇਲੂ ਉਤਪਾਦਨ (GDP) ਦਾ ਅਨੁਮਾਨ 26.90 ਲੱਖ ਕਰੋੜ ਰੁਪਏ ਲਾਇਆ ਗਿਆ ਹੈ, ਜਦ ਕਿ 2019 ਦੀ ਪਹਿਲੀ ਤਿਮਾਹੀ ਵਿੱਚ ਇਹ 35.35 ਲੱਖ ਕਰੋੜ ਰੁਪਏ ਸੀ; ਇੰਝ 2019–20 ਦੀ ਪਹਿਲੀ ਤਿਮਾਹੀ ਵਿੱਚ 5.2 ਫ਼ੀਸਦੀ ਵਾਧੇ ਦੇ ਮੁਕਾਬਲੇ 23.9 ਫ਼ੀਸਦੀ ਦਾ ਸੁੰਗੇੜ ਦਿਖਾਇਆ ਗਿਆ ਹੈ। ਸਾਲ 2020–21 ਦੀ ਪਹਿਲੀ ਤਿਮਾਹੀ ਲਈ ਸਥਿਰ (2011–12) ਕੀਮਤਾਂ ਉੱਤੇ ਆਧਾਰ ਕੀਮਤ ਉੱਤੇ ਤਿਮਾਹੀ GVA ਦਾ ਅਨੁਮਾਨ 25.33 ਲੱਖ ਕਰੋੜ ਰੁਪਏ ਲਾਇਆ ਗਿਆ ਹੈ, ਜਦ ਕਿ ਇਹ 2019–20 ਦੀ ਪਹਿਲੀ ਤਿਮਾਹੀ ਦੇ 33.08 ਕਰੋੜ ਰੁਪਏ ਦੇ ਮੁਕਾਬਲੇ 22.8 ਫ਼ੀਸਦੀ ਦਾ ਸੁੰਗੇੜ ਹੈ।

 

3. ਸਾਲ 2020–21 ਦੀ ਪਹਿਲੀ ਤਿਮਾਹੀ ਵਿੱਚ ਚਾਲੂ ਕੀਮਤਾਂ ਉੱਤੇ ਕੁੱਲ ਘਰੇਲੂ ਉਤਪਾਦਨ (GDP) ਦਾ ਅਨੁਮਾਨ 38.08 ਲੱਖ ਕਰੋੜ ਰੁਪਏ ਲਾਇਆ ਗਿਆ ਹੈ, ਜੋ ਕਿ 2019–20 ਦੀ ਪਹਿਲੀ ਤਿਮਾਹੀ ਵਿੱਚ 8.1 ਫ਼ੀਸਦੀ ਵਾਧੇ ਦੀ ਤੁਲਨਾ ਵਿੱਚ 2019–20 ਦੀ ਪਹਿਲੀ ਤਿਮਾਹੀ ਦੇ 49.18 ਲੱਖ ਕਰੋੜ ਰੁਪਏ ਦੇ ਮੁਕਾਬਲੇ 22.6 ਫ਼ੀਸਦੀ ਦਾ ਸੁੰਗੇੜ ਦਰਸਾਉਂਦਾ ਹੈ। ਸਾਲ 2020–21 ਦੀ ਪਹਿਲੀ ਤਿਮਾਹੀ ਵਿੱਚ ਚਾਲੂ ਕੀਮਤਾਂ ਤੇ ਆਧਾਰ ਕੀਮਤ ਉੱਤੇ GVA ਦਾ ਅਨੁਮਾਨ 35.36 ਲੱਖ ਕਰੋੜ ਰੁਪਏ ਲਾਇਆ ਗਿਆ ਹੈ, ਜੋ ਕਿ ਸਾਲ 2019–20 ਦੀ ਪਹਿਲੀ ਤਿਮਾਹੀ ਵਿੱਚ 44.89 ਲੱਖ ਕਰੋੜ ਰੁਪਏ ਦੇ ਮੁਕਾਬਲੇ 20.6 ਫ਼ੀਸਦੀ ਦਾ ਸੁੰਗੇੜ ਦਰਸਾਉਂਦਾ ਹੈ।

 

4. ਆਰਥਿਕ ਗਤੀਵਿਧੀ ਦੀ ਕਿਸਮ ਦੁਆਰਾ ਆਧਾਰ ਕੀਮਤ ਉੱਤੇ GVA ਨਾਲ ਕੁੱਲ ਘਰੇਲੂ ਉਤਪਾਦਨ (GDP), ਸਥਿਰ (2011–12) ਅਤੇ ਚਾਲੂ ਕੀਮਤਾਂ ਉੱਤੇ GDP ਦੇ ਖ਼ਰਚਿਆਂ ਦੇ ਅਨੁਮਾਨਾਂ ਦੇ ਨਾਲਨਾਲ 2018–19 ਦੀ ਪਹਿਲੀ ਤਿਮਾਹੀ ਤੋਂ ਲੈ ਕੇ 2020–21 ਦੀ ਪਹਿਲੀ ਤਿਮਾਹਾ ਤੱਕ ਲਈ GDP ਦੇ ਖ਼ਰਚੇ ਦੇ ਪੱਖਾਂ ਵਿੱਚ ਪ੍ਰਤੀਸ਼ਤਤਾ ਤਬਦੀਲੀ ਤੇ ਦਰਾਂ ਸਟੇਟਮੈਂਟਸ 1 ਤੋਂ 4 ਵਿੱਚ ਦਰਸਾਈਆਂ ਗਈਆਂ ਹਲ।

 

5. ਪਹਿਲੀ ਤਿਮਾਹੀ ਦੇ ਅਨੁਮਾਨ ਸਾਲ 2019–20 ਦੇ ਰੱਬੀ ਸੀਜ਼ਨ ਦੌਰਾਨ (ਜੋ ਜੂਨ 2020 ਵਿੱਚ ਖ਼ਤਮ ਹੋਇਆ ਸੀ) ਖੇਤੀਬਾੜੀ ਉੱਤੇ ਅਧਾਰਿਤ ਹਨ, ਜੋ ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਤੋਂ ਲਏ ਗਏ ਸਨ; ਪਸ਼ੂਧਨ ਖੇਤਰ ਲਈ ਮੁੱਖ ਤੌਰ ਉੱਤੇ ਦੁੱਧ, ਆਂਡਿਆਂ, ਮਾਸ ਤੇ ਉੱਨ ਹਿਤ ਉਤਪਾਦਨ ਟੀਚਿਆਂ ਦੇ ਰੂਪ ਵਿੱਚ ਉਤਪਾਦਨ ਦੇ ਅਨੁਮਾਨ ਪਸ਼ੂਪਾਲਣ ਤੇ ਡੇਅਰੀਂਗ ਅਤੇ ਮੱਛੀ ਉਤਪਾਦਨ ਵਿਭਾਗ ਅਤੇ ਮੱਛੀਪਾਲਣ ਵਿਭਾਗ ਤੋਂ ਲਏ ਗਏ ਹਨ।

 

6. ਉਦਯੋਗ ਉਤਪਾਦਨ ਦਾ ਸੂਚਕਅੰਕ (IIP); ਕੰਟਰੋਲ ਜਨਰਲ ਆਵ੍ ਅਕਾਊਂਟਸ (CGA) ਦੁਆਰਾ ਕਾਇਮ ਕੀਤੇ ਗਏ ਕੇਂਦਰ ਸਰਕਾਰ ਦੇ ਖ਼ਰਚ ਦੇ ਮਾਸਿਕ ਖਾਤੇ ਅਤੇ ਕੰਪਟਰੋਲਰ ਐਂਡ ਆਡੀਟਰ ਜਨਰਲ ਆਵ੍ ਇੰਡੀਆ (CAG – ਕੈਗ) ਵੱਲੋਂ ਅਪ੍ਰੈਲਜੂਨ 2020–21 ਲਈ ਤਿਆਰ ਕੀਤੇ ਰਾਜ ਸਰਕਾਰ ਦੇ ਖ਼ਰਚੇ ਵਰਤੇ ਗਏ ਹਨ। ਇਨ੍ਹਾਂ ਅਨੁਮਾਨਾਂ ਦਾ ਸੰਕਲਨ ਕਰਦੇ ਸਮੇਂ ਅਪ੍ਰੈਲਜੂਨ 2020–21 ਦੌਰਾਨ ਰੇਲਵੇਜ਼, ਸੜਕ, ਹਵਾਈ ਤੇ ਜਲ ਆਵਾਜਾਈ ਆਦਿ, ਸੰਚਾਰ, ਬੈਂਕਿੰਗ ਅਤੇ ਬੀਮਾ ਸਮੇਤ ਟ੍ਰਾਂਸਪੋਰਟ ਜਿਹੇ ਪ੍ਰਮੁੱਖ ਖੇਤਰਾਂ ਦੀ ਕਾਰਗੁਜ਼ਾਰੀ ਨੂੰ ਧਿਆਨ ਗੋਚਰੇ ਰੱਖਿਆ ਗਿਆ ਹੈ। ਅਪ੍ਰੈਲਜੂਨ 2020–21 ਦੌਰਾਨ ਕਾਰਪੋਰੇਟ ਖੇਤਰ ਦੀ ਕਾਰਗੁਜ਼ਾਰੀ BSE/NSE ਤੋਂ ਪ੍ਰਾਪਤ ਅੰਕੜਿਆਂ ਉੱਤੇ ਅਧਾਰਿਤ ਹੈ।

 

7. ਅਨੁਮਾਨਾਂ ਵਿੱਚ ਵਰਤੇ ਗਏ ਮੁੱਖ ਸੂਚਕਾਂ ਵਿੱਚ ਪ੍ਰਤੀਸ਼ਤਤਾ ਤਬਦੀਲੀ ਹੇਠਾਂ ਸੂਚੀਬੱਧ ਕੀਤੀ ਗਈ ਹੈ:

 

 

8. ਕੋਵਿਡ–19 ਦੀ ਮਹਾਮਾਰੀ ਦਾ ਫੈਲਣਾ ਰੋਕਣ ਲਈ, 25 ਮਾਰਚ, 2020 ਤੋਂ ਕੁਝ ਗ਼ੈਰਜ਼ਰੂਰੀ ਸਮਝੀਆਂ ਜਾਂਦੀਆਂ ਆਰਥਿਕ ਗਤੀਵਿਧੀਆਂ ਦੇ ਨਾਲਨਾਲ ਲੋਕਾਂ ਦੀ ਆਵਾਜਾਈ ਉੱਤੇ ਵੀ ਪਾਬੰਦੀਆਂ ਲਾਈਆਂ ਗਈਆਂ ਸਨ। ਭਾਵੇਂ ਇਹ ਪਾਬੰਦੀਆਂ ਹੌਲ਼ੀਹੌਲ਼ੀ ਹਟਾ ਦਿੱਤੀਆਂ ਗਈਆਂ ਹਨ, ਪਰ ਆਰਥਿਕ ਗਤੀਵਿਧੀਆਂ ਅਤੇ ਅੰਕੜੇ ਇਕੱਠੇ ਕਰਨ ਦੇ ਪ੍ਰਬੰਧਾਂ ਉੱਤੇ ਅਸਰ ਪਿਆ ਹੈ। ਵਿਧਾਨਕ ਤੌਰ ਉੱਤੇ ਜ਼ਰੂਰੀ ਰਿਟਰਨਾਂ ਭਰਨ ਲਈ ਆਖ਼ਰੀ ਤਰੀਕਾਂ ਵਿੱਚ ਵੀ ਜ਼ਿਆਦਾਤਰ ਰੈਗੂਲੇਟਰੀ ਇਕਾਈਆਂ ਵੱਲੋਂ ਵਾਧਾ ਕਰ ਦਿੱਤਾ ਗਿਆ ਸੀ। ਇਨ੍ਹਾਂ ਹਾਲਾਤ ਵਿੱਚ, ਆਮ ਅੰਕੜਾ ਸਰੋਤਾਂ ਦੀ ਥਾਂ ਜੀਐੱਸਟੀ ਜਿਹੇ ਵਿਕਲਪ ਵਰਤੇ ਗਏ, ਪੇਸ਼ੇਵਰਾਨਾ ਇਕਾਈਆਂ ਨਾਲ ਸੀਮਤ ਜਿਹੀ ਗੱਲਬਾਤ ਕੀਤੀ ਗਈ ਆਦਿ।

 

9. ਰਾਸ਼ਟਰੀ ਖਾਤਿਆਂ ਦੇ ਕੁੱਲ ਅੰਕੜਿਆਂ ਦੇ ਅਨੁਮਾਨ ਵਿੱਚ ਵਰਤੇ ਗਏ IIP ਅਤੇ CPI ਜਿਹੇ ਹੋਰ ਅਹਿਮ ਸਮੂਹਕਆਰਥਿਕ ਸੂਚਕਅੰਕਾਂ ਦੇ ਮਾਮਲੇ ਵਿੱਚ ਅੰਕੜਾ ਚੁਣੌਤੀਆਂ ਵੀ ਇਨ੍ਹਾਂ ਅਨੁਮਾਨਾਂ ਉੱਤੇ ਅਸਰ ਪਾਉਣਗੀਆਂ।

 

10. ਇਸੇ ਲਈ ਇਨ੍ਹਾਂ ਅਨੁਮਾਨਾਂ ਵਿੱਚ ਸਮੇਂ ਨਾਲ, ਰਿਲੀਜ਼ ਕੈਲੰਡਰ ਅਨੁਸਾਰ ਉਪਰੋਕਤਵਰਣਿਤ ਕਾਰਣਾਂ ਕਰ ਕੇ ਕੁਝ ਸੋਧਾਂ ਕੀਤੇ ਜਾਣ ਦੀ ਸੰਭਾਵਨਾ ਹੈ।

 

11. ਜੁਲਾਈਸਤੰਬਰ, 2020 (2020–21 ਦੀ Q2) ਲਈ ਕੁੱਲ ਘਰੇਲੂ ਉਤਪਾਦਨ (GDP) ਲਈ ਤਿਮਾਹੀ ਅਨੁਮਾਨ 27 ਨਵੰਬਰ, 2020 ਨੂੰ ਜਾਰੀ ਕੀਤੇ ਜਾਣਗੇ।

 

******

 

 

ਸਟੇਟਮੈਂਟ 1: 2020–21 ਦੀ ਪਹਿਲੀ ਤਿਮਾਹੀ (ਅਪ੍ਰੈਲਜੂਨ) (2011–12 ਦੀਆਂ ਕੀਮਤਾਂ ਉੱਤੇ) ਵਿੱਚ ਆਧਾਰ ਕੀਮਤਾਂ ਉੱਤੇ GVA ਦੇ ਤਿਮਾਹੀ ਅਨੁਮਾਨ

                                                                   (ਰੁਪਏ ਕਰੋੜਾਂ ਵਿੱਚ)

 

 

ਸਟੇਟਮੈਂਟ 2: 2020–21 ਦੀ ਪਹਿਲੀ ਤਿਮਾਹੀ (ਅਪ੍ਰੈਲਜੂਨ) (2011–12 ਦੀਆਂ ਕੀਮਤਾਂ ਉੱਤੇ) GDP ਉੱਤੇ ਖ਼ਰਚਿਆਂ ਦੇ ਤਿਮਾਹੀ ਅਨੁਮਾਨ

 

                                                                       (ਰੁਪਏ ਕਰੋੜਾਂ ਵਿੱਚ)

 

 

 

ਸਟੇਟਮੈਂਟ 3: 2020–21 ਦੀ ਪਹਿਲੀ ਤਿਮਾਹੀ (ਅਪ੍ਰੈਲਜੂਨ) (ਚਾਲੂ ਕੀਮਤਾਂ ਉੱਤੇ) ਦੌਰਾਨ ਆਧਾਰ ਕੀਮਤਾਂ ਉੱਤੇ GVA ਦੇ ਤਿਮਾਹੀ ਅਨੁਮਾਨ

 

                                                                       (ਰੁਪਏ ਕਰੋੜਾਂ ਵਿੱਚ)

 

 

ਸਟੇਟਮੈਂਟ 4: 2020–21 ਦੀ ਪਹਿਲੀ ਤਿਮਾਹੀ (ਅਪ੍ਰੈਲਜੂਨ) (ਚਾਲੂ ਕੀਮਤਾਂ ਉੱਤੇ) ਦੌਰਾਨ GDP ਉੱਤੇ ਖ਼ਰਚਿਆਂ ਦੇ ਤਿਮਾਹੀ ਅਨੁਮਾਨ

 

                                                                       (ਰੁਪਏ ਕਰੋੜਾਂ ਵਿੱਚ)

 

 

ਕਿਰਪਾ ਕਰ ਕੇ ਪੀਡੀਐੱਫ਼ ਫ਼ਾਈਲ ਵਿੱਚ ਦੇਖੋ

 

***

ਵੀਆਰਆਰਕੇ/ਵੀਜੇ



(Release ID: 1650194) Visitor Counter : 298


Read this release in: Tamil , English , Hindi , Marathi