ਜਲ ਸ਼ਕਤੀ ਮੰਤਰਾਲਾ
ਹੜ ਸਥਿਤੀ ਦਾ ਸਾਰਾਂਸ਼ ਤੇ ਸਲਾਹ
प्रविष्टि तिथि:
31 AUG 2020 3:54PM by PIB Chandigarh
ਅੱਜ ਸਵੇਰੇ ਪੱਛਮੀ ਮੱਧ ਪ੍ਰਦੇਸ਼ , ਪੂਰਬੀ ਰਾਜਸਥਾਨ, ਗੁਜਰਾਤ ਤੇ ਉਪ ਹਿਮਾਲਿਆਈ, ਪੱਛਮੀ ਬੰਗਾਲ ਤੇ ਸਿੱਕਮ ਵਿੱਚ ਕੁਝ ਥਾਂਵਾਂ ਤੇ ਭਾਰੀ ਤੋਂ ਬਹੁਤ ਭਾਰੀ ਤੇ ਕਿਤੇ-ਕਿਤੇ ਜਬਰਦਸਤ ਬਾਰਸ਼ ਹੋਈ । ਮੱਧ ਮਹਾਰਾਸ਼ਟਰ , ਅਸਾਮ, ਕੋਂਕਣ ਤੇ ਗੋਆ ਵਿੱਚ ਕਿਤੇ-ਕਿਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪਿਆ । ਪੂਰਬੀ ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਤੇ ਤੱਟਵਰਤੀ ਕਰਨਾਟਕ ਵਿੱਚ ਵੀ ਕੁਝ ਥਾਂਵਾਂ ਤੇ ਅੱਜ ਸਵੇਰੇ ਭਾਰੀ ਬਾਰਸ਼ ਹੋਈ ।
ਬਿਹਾਰ, ਉੱਤਰ ਪ੍ਰਦੇਸ਼, ਉੜੀਸ਼ਾ, ਮਹਾਰਾਸ਼ਟਰ , ਅਸਾਮ , ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਦੀਆਂ 20 ਥਾਂਵਾਂ ਤੇ ਪਾਣੀ ਦਾ ਵਹਾਅ ਗੰਭੀਰ ਹੜ ਸਥਿਤੀ ਦੇ ਪੱਧਰ ਤੋਂ ਉੱਪਰ ਵਗ਼ ਰਿਹਾ ਹੈ ਜਦਕਿ ਬਿਹਾਰ, ਉੱਤਰ ਪ੍ਰਦੇਸ਼, ਅਸਾਮ ਤੇ ਉੜੀਸ਼ਾ ਦੀਆਂ 24 ਥਾਂਵਾਂ ਤੇ ਪਾਣੀ ਸਧਾਰਨ ਹੜ ਸਥਿਤੀ ਭਾਵ ਚੇਤਾਵਨੀ ਵਾਲੇ ਪੱਧਰ ਤੋਂ ਉੱਪਰ ਵਗ਼ ਰਿਹਾ ਹੈ । 31 ਅਗਸਤ 2020 ਨੂੰ ਗੁਜਰਾਤ ਵਿੱਚ ਕਈ ਥਾਂਵਾਂ ਤੇ ਵਿਆਪਕ ਤੇ ਕੁਝ ਥਾਂਵਾਂ ਤੇ ਭਾਰੀ ਤੋਂ ਬਹੁਤ ਭਾਰੀ ਤੇ ਕਿਤੇ-ਕਿਤੇ ਬੇਹੱਦ ਭਾਰੀ ਬਾਰਸ਼ ਹੋ ਸਕਦੀ ਹੈ । ਪੱਛਮੀ ਮੱਧ ਪ੍ਰਦੇਸ਼ ਤੇ ਉੱਤਰੀ ਕੋਂਕਣ ਵਿੱਚ ਅੱਜ ਕਈ ਥਾਂਵਾਂ ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋ ਸਕਦੀ ਹੈ । 1 ਤੋਂ 3 ਸਤੰਬਰ 2020 ਦੌਰਾਨ ਉੱਤਰ ਪੱਛਮੀ ਭਾਰਤ ਤੇ ਪੱਛਮੀ ਹਿਮਾਲਿਆਈ ਖੇਤਰ ਵਿੱਚ ਕਾਫੀ ਵਿਆਪਕ ਤੇ ਕੁਝ ਥਾਂਵਾਂ ਤੇ ਭਾਰੀ ਮੀਂਹ ਤੇ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਹਨ ।
ਏਪੀਐਸ/ਐਸਜੀ/ਐਮਜੀ
(रिलीज़ आईडी: 1650050)
आगंतुक पटल : 189