ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਐਮਡੀਓਐਨਈਆਰ ਦੀ ਸਮੀਖਿਆ ਬੈਠਕ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ।

ਜੰਮੂ, ਕਟੜਾ ਅਤੇ ਸਾਂਬਾ ਵਿੱਚ ਬਾਂਸ ਕਲੱਸਟਰ 25,000 ਲੋਕਾਂ ਨੂੰ ਬਾਸਕਟ, ਚਾਰਕੋਲ ਅਤੇ ਅਗਰਬਤੀ ਬਣਾਉਣ ਵਰਗੇ ਉੱਦਮਾਂ ਵਿੱਚ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨਗੇ: ਜਿਤੇਂਦਰ ਸਿੰਘ


ਜੰਮੂ ਵਿੱਚ ਬਾਂਸ ਇੰਡਸਟਰੀਅਲ ਪਾਰਕ ਅਤੇ ਬਾਂਸ ਟ੍ਰੇਨਿੰਗ ਸੈਂਟਰ ਵੀ ਸਥਾਪਤ ਕੀਤੇ ਜਾਣਗੇ

Posted On: 28 AUG 2020 5:28PM by PIB Chandigarh

ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਜੰਮੂ, ਕਟੜਾ ਅਤੇ ਸਾਂਬਾ ਵਿੱਚ ਤਿੰਨ ਬਾਂਸ ਕਲੱਸਟਰ ਵਿਕਸਤ ਕੀਤੇ ਜਾਣਗੇ  ਜਿਹੜੇ ਬਾਂਸ ਦੀ ਟੋਕਰੀ, ਅਗਰਬੱਤੀ ਅਤੇ ਬਾਂਸ ਚਾਰਕੋਲ ਬਣਾਉਣ ਦੇ ਖੇਤਰ ਵਿੱਚ ਲਗਭਗ 25,000 ਲੋਕਾਂ ਨੂੰ ਸਿੱਧੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੇ ਇਸ ਤੋਂ ਇਲਾਵਾ ਜੰਮੂ ਅਤੇ ਬਾਂਸ ਟੈਕਨੋਲੋਜੀ ਟ੍ਰੇਨਿੰਗ ਸੈਂਟਰ ਨੇੜੇ ਘਾਟੀ ਵਿਖੇ ਇੱਕ ਮੈਗਾ ਬਾਂਸ ਇੰਡਸਟਰੀਅਲ ਪਾਰਕ ਵੀ ਜੰਮੂ ਕਸ਼ਮੀਰ ਦੇ ਪ੍ਰਸ਼ਾਸਨ ਵੱਲੋਂ ਜ਼ਮੀਨ ਦੀ ਅਲਾਟਮੈਂਟ ਤੋਂ ਦੋ ਸਾਲਾਂ ਦੇ ਅੰਦਰ-ਅੰਦਰ ਇਸ ਖੇਤਰ ਵਿੱਚ ਵਿਕਸਿਤ ਕੀਤਾ ਜਾਵੇਗਾ। ਸਮਝੌਤੇ 'ਤੇ ਹਸਤਾਖਰ ਹੋਣ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਬਾਂਸ ਸੈਕਟਰ ਵਿਚ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਉੱਦਮੀਆਂ ਨੂੰ ਉਤਸ਼ਾਹਤ ਕਰਨ ਲਈ ਚੁੱਕੇ ਜਾਣ ਵਾਲੇ ਹੋਰ ਕਦਮਾਂ ਬਾਰੇ ਡੀਓਐਨਈਆਰ  ਮੰਤਰਾਲੇ ਦੀ ਇਕ ਸਮੀਖਿਆ ਬੈਠਕ ਨੂੰ ਸੰਬੋਧਨ ਕਰਦਿਆਂ ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਅਜਿਹੇ ਉਪਰਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ

 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਬਾਂਸ ਦੇ ਵਿਸ਼ਾਲ ਭੰਡਾਰ ਹਨ ਜਿਨ੍ਹਾਂ ਦੀ ਹਾਲੇ ਤਕ ਪੂਰੇ ਵਰਤੋਂ ਨਹੀਂ ਹੋਈ ਹੈ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਨਵੇਂ ਬਣੇ ਕੇਂਦਰ ਸ਼ਾਸਤ ਪ੍ਰਦੇਸ਼, ਉੱਤਰ ਪੂਰਬੀ ਕੌਂਸਲ, ਕੇਨ ਅਤੇ ਬਾਂਸ ਟੈਕਨਾਲੋਜੀ ਸੈਂਟਰ ਰਾਹੀਂ ਮੰਤਰਾਲੇ ਵਿਚ ਸਾਰੇ ਮੰਤਰਾਲਿਆਂ ਦੇ ਚੰਗੇ ਅਮਲਾਂ ਦੀ ਨਕਲ ਤਿਆਰ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਲਾਹ ’ਤੇ ਚੁੱਕੇ ਗਏ ਕਦਮਾਂ ਦੇ ਹਿੱਸੇ ਵਜੋਂ, (ਸੀ.ਬੀ.ਟੀ.ਸੀ.) ਨੇ ਜੰਮੂ ਅਤੇ ਕਸ਼ਮੀਰ ਦੇ ਬਾਂਸ ਸੈਕਟਰ ਦੇ ਖੇਤਰ ਵਿਚ ਤਕਨੀਕੀ ਜਾਣਕਾਰੀ ਅਤੇ ਤਜਰਬੇ ਸਾਂਝੇ ਕਰਨ ਲਈ ਜੰਮੂ ਅਤੇ ਕਸ਼ਮੀਰ ਪ੍ਸ਼ਾਸਨ ਦੇ ਸਹਿਯੋਗ ਨਾਲ 11 ਅਤੇ 12 ਜਨਵਰੀ, 2020 ਨੂੰ ਸਟੇਟ ਕਨਵੈਨਸ਼ਨ ਸੈਂਟਰ, ਜੰਮੂ ਵਿਖੇ ਵਰਕਸ਼ਾਪ ਕਮ ਪ੍ਰਦਰਸ਼ਨੀ ਲਗਾਈ ਗਈ ਸੀ

 

ਮੰਤਰੀ ਨੇ ਕਿਹਾ ਕਿ ਵਰਕਸ਼ਾਪ ਦੌਰਾਨ ਜੰਮੂ, ਸਾਂਬਾ ਅਤੇ ਕਠੂਆ ਖੇਤਰ ਵਿੱਚ ਬਾਂਸ ਦੇ ਹਰੇ ਚਾਰੇ ਦੀ ਮਹੱਤਾ ਅਤੇ ਮੌਜੂਦਗੀ ਤੇ ਵੀ ਚਾਨਣਾ ਪਾਇਆ ਗਿਆ ਅਤੇ ਦਸਿਆ ਗਿਆ ਕਿ ਬਾਂਸ ਅਧਾਰਤ ਸੂਖਮ ਪੱਧਰ ਦੇ ਉੱਦਮ ਅਤੇ ਉੱਦਮੀ ਵੀ ਇੱਥੇ ਮੌਜੂਦ ਹਨ । ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਸੀਬੀਟੀਸੀ ਵਲੋਂ ਜੰਮੂ-ਕਸ਼ਮੀਰ ਪ੍ਸ਼ਾਸਨ ਨਾਲ ਸਾਂਝੇ ਸਹੂਲਤਾਂ ਕੇਂਦਰਾਂ, ਗੰਨੇ ਅਤੇ ਬਾਂਸ ਟੈਕਨਾਲੋਜੀ ਪਾਰਕਾਂ, ਗੰਨਾ ਅਤੇ ਬਾਂਸ ਉਦਯੋਗਿਕ ਪਾਰਕਾਂ, ਐੱਫ.ਪੀ.ਓ. ਆਦਿ ਦੀ ਸਥਾਪਨਾ ਲਈ ਤਕਨੀਕੀ ਸਹਿਯੋਗ ਅਤੇ ਭਾਈਵਾਲੀ ਕੀਤੀ ਜਾਵੇਗੀ ਕਲੱਸਟਰਾਂ ਅਤੇ ਬੀਓਟੀ (ਬਿਲਟ-ਓਪਰੇਟ-ਟ੍ਰਾਂਸਫਰ) 'ਤੇ ਹਾਈ-ਟੈਕ ਨਰਸਰੀਆਂ ਦੀ ਫੰਡਿੰਗ ਸਹਾਇਤਾ ਦੇ ਨਾਲ ਨਾਲ, ਤਕਨੀਕੀ ਅਧਾਰ ਤੇ ਸਹਾਇਤਾ ਕੀਤੀ ਜਾਵੇਗੀ ਤਾਂ ਸ਼ੁਰੂ ਕੀਤੀਆਂ ਯੋਜਨਾਵਾਂ ਸਹੀ ਤਰੀਕੇ ਨਾਲ ਲਾਗੂ ਹੋ ਸਕਣ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਲਦੀ ਹੀ ਮੰਤਰਾਲੇ ਦੀ ਇਕ ਟੀਮ ਮੁੜ ਤੋਂ ਜੰਮੂ ਦਾ ਦੌਰਾ ਕਰੇਗੀ ਅਤੇ ਖਿੱਤੇ ਵਿੱਚ ਬਾਂਸ ਦੀ ਖੇਤੀ ਲਈ ਖੇਤਰੀ ਸਿਖਲਾਈ ਪ੍ਰੋਗਰਾਮ ਬਾਰੇ ਵੀ ਪੜਤਾਲ ਕਰੇਗੀ। ਉਨ੍ਹਾਂ ਕਿਹਾ ਕਿ ਉੱਤਰ ਪੂਰਬੀ ਰਾਜਾਂ ਦਾ ਤਜਰਬਾ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਕਾਰੀਗਰਾਂ ਨੂੰ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਵਿਚ ਸਹਾਇਤਾ ਕਰੇਗਾ ਅਤੇ ਇਸ ਖੇਤਰ ਵਿਚ ਉੱਗੇ ਹੋਏ ਬਾਂਸ ਦੀ ਵਪਾਰਕ ਖਪਤ ਵਿਚ ਵੀ ਸਹਾਇਤਾ ਕਰੇਗਾ।

 

<><><><><>


ਐਸ ਐਨ ਸੀ



(Release ID: 1649500) Visitor Counter : 119