ਪ੍ਰਿਥਵੀ ਵਿਗਿਆਨ ਮੰਤਰਾਲਾ

ਸਰਵ ਭਾਰਤੀ ਪ੍ਰਭਾਵ ਤੇ ਅਧਾਰਤ ਮੌਸਮ ਬਾਰੇ ਤਿੱਖੀ ਚਿਤਾਵਨੀ ।

ਪੰਜਾਬ, ਜੰਮੂ ਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਆਦਿ ਵਿੱਚ ਕੁੱਝ ਥਾਵਾਂ ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ।
ਪੂਰਬੀ ਮੱਧ ਪ੍ਰਦੇਸ਼ ਵਿੱਚ 28 ਅਗਸਤ ਨੂੰ ਕੁੱਝ ਥਾਵਾਂ ਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ।

प्रविष्टि तिथि: 27 AUG 2020 2:28PM by PIB Chandigarh

ਭਾਰਤੀ ਮੌਸਮ ਵਿਗਿਆਨ ਮਹਿਕਮੇ ਦਾ ਕਹਿਣਾ ਹੈ ਕਿ ਮੌਨਸੂਨ ਦਾ ਪੱਛਮੀ ਸਿਰਾ ਹਿਮਾਲਾ ਦੀਆਂ ਹੇਠਲੀਆਂ ਪਹਾੜੀਆਂ ਤੇ ਪੂਰਬੀ ਸਿਰਾ ਦੱਖਣ ਵੱਲ ਆਪਣੀ ਆਮ ਸਥਿਤੀ ਵੱਲ ਵਧ ਰਿਹਾ ਹੈ ਅਰਬ ਸਾਗਰ ਤੋਂ ਉੱਠਣ ਵਾਲੀਆਂ ਘੱਟ ਉੱਚੀਆਂ ਪਰ ਤਾਕਤਵਰ ਦੱਖਣ ਪੱਛਮੀ ਪੌਣਾਂ ਤੇ ਬੰਗਾਲ ਦੀ ਖਾੜੀ ਤੋਂ ਪੂਰਬੀ ਪੌਣਾਂ ਕੱਲ ਤੋਂ ਉੱਤਰ ਪੂਰਬੀ ਭਾਰਤ ਵੱਲ ਇਕੱਠੀਆਂ ਹੋ ਰਹੀਆਂ ਹਨ ਅਤੇ ਉਨਾ ਦੀ ਇਹ ਦਸ਼ਾ ਅਗਲੇ ਦੋ ਦਿਨ ਵੀ ਜਾਰੀ ਰਹੇਗੀ ਇਸ ਕਾਰਨ ਪੂਰਬੀ ਮੱਧ ਪ੍ਰਦੇਸ਼ ਵਿੱਚ ਕਈ ਥਾਵਾਂ ਤੇ 27 ਤੇ 28 ਅਗਸਤ ਨੂੰ ਬੇਹੱਦ ਭਾਰੀ ਮੀਂਹ ਪੈ ਸਕਦਾ ਹੈ ਜਦਕਿ ਵਿਧਰਬ ਤੇ ਛੱਤੀਸਗੜ ਵਿੱਚ 27 ਅਗਸਤ ਨੂੰ ਕਿਤੇ ਕਿਤੇ ਬਹੁਤ ਭਾਰੀ ਵਰਖਾ ਹੋ ਸਕਦੀ ਹੈ 27 ਤੇ 28 ਅਗਸਤ ਨੂੰ ਪੰਜਾਬ ਵਿੱਚ ਅਨੇਕਾਂ ਥਾਵਾਂ ਤੇ ਭਰਮੀ ਬਾਰਿਸ਼ ਹੋ ਸਕਦੀ ਹੈ ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 31 ਅਗਸਤ ਤੱਕ ਕੁੱਝ ਥਾਵਾਂ ਤੇ ਵਿਆਪਕ ਤੌਰ ਤੇ ਕੁੱਝ ਕੁ ਥਾਵਾਂ ਤੇ ਬਹੁਤ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ ਹਰਿਆਣਾ, ਚੰਡੀਗੜ ਤੇ ਦਿੱਲੀ ਵਿੱਚ 28 ਤੇ 29 ਅਗਸਤ ਨੂੰ ਅਤੇ ਪੂਰਬੀ ਰਾਜਸਥਾਨ ਵਿੱਚ 29 ਤੇ 30 ਅਗਸਤ 2020 ਨੂੰ ਕੁੱਝ ਥਾਵਾਂ ਤੇ ਵਿਆਪਕ ਵਰਖਾ ਤੇ ਟਾਵੀਂ ਟਾਵੀਂ ਥਾਂ ਤੇ ਜ਼ੋਰਦਾਰ ਮੀਂਹ ਪੈ ਸਕਦਾ ਹੈ


ਐਨਬੀ/ਕੇਜੀਐਸ


(रिलीज़ आईडी: 1649052) आगंतुक पटल : 175
इस विज्ञप्ति को इन भाषाओं में पढ़ें: English , Urdu , हिन्दी , Marathi , Tamil