ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ : ‘‘ਇੱਕ ਮਜ਼ਬੂਤ ਜਲਵਾਯੂ ਜੋਖਿਮ ਪ੍ਰਬੰਧਨ ਢਾਂਚਾ ਵਿਭਿੰਨ ਜਲਵਾਯੂ ਪਰਿਵਰਤਨ ਜੋਖਿਮਾਂ ਨੂੰ ਨਿਰਧਾਰਿਤ ਕਰਨ ਲਈ ਦੇਸ਼ ਭਰ ਵਿੱਚ ਇੱਕ ਬਹੁ-ਪੱਧਰੀ ਦ੍ਰਿਸ਼ਟੀਕੋਣ ਦਾ ਸੱਦਾ ਦਿੰਦਾ ਹੈ, ਜਦੋਂਕਿ ਇਨ੍ਹਾਂ ਜੋਖਿਮਾਂ ਕਾਰਨ ਹੋਣ ਵਾਲੇ ਨੁਕਸਾਨ ਅਤੇ ਨੁਕਸਾਨ ਦੀ ਵਿਆਪਕ ਸਮਝ ਪ੍ਰਦਾਨ ਕਰਦਾ ਹੈ’’
‘‘ਵਿਗਿਆਨ ਅਤੇ ਟੈਕਨੋਲੋਜੀ ਦੀ ਜਲਵਾਯੂ ਅਨੁਕੂਲੀ ਯੋਜਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਆਪਦਾ ਲਚਕੀਲਾਪਣ ਅਤੇ ਸਥਿਰਤਾ ਦੇ ਨਿਰਮਾਣ ਲਈ ਸਾਡੀ ਆਤਮਨਿਰਭਰਤਾ ਵੱਲ ਸਾਡੀ ਯਾਤਰਾ ਵਿੱਚ ਯੋਗਦਾਨ ਪਾਉਣ ਵਿੱਚ ਅਹਿਮ ਭੂਮਿਕਾ ਹੈ : ਡਾ. ਹਰਸ਼ ਵਰਧਨ
ਕਾਨਫਰੰਸ ਦਾ ਉਦੇਸ਼ ਅਨੁਭਵਾਂ ਅਤੇ ਸਬਕਾਂ, ਪਾੜਿਆਂ ਅਤੇ ਸੰਵਾਦ ਰਾਹੀਂ ਚਰਚਾ ਅਤੇ ਸੰਵਾਦ ਅਤੇ ਪਰੰਪਰਾਗਤ ਅਤੇ ਸਥਾਨਕ ਵਿਗਿਆਨ ਅਤੇ ਸੰਸਥਾਵਾਂ ਦੀ ਭੂਮਿਕਾ ਸਮੇਤ ਵਿਗਿਆਨ ਤੇ ਟੈਕਨੋਲੋਜੀ (ਐੱਸਐਂਡਟੀ) ਅਨੁਸ਼ਾਸਨਾਂ ਅਤੇ ਅਤੇ ਇਨੋਵੇਸ਼ਨਾਂ ਦਾ ਉਪਯੋਗ ਕਰਨਾ ਹੈ
‘‘ਭਾਰਤ ਜਲਵਾਯੂ ਪਰਿਵਰਤਨ ਸਮੱਸਿਆ ਦਾ ਹਿੱਸਾ ਨਹੀਂ ਹੈ, ਪਰ ਸਮਾਧਾਨ ਦਾ ਹਿੱਸਾ ਹੋਣਾ ਚਾਹੀਦਾ ਹੈ’’ : ਪ੍ਰੋ. ਆਸ਼ੂਤੋਸ਼ ਸ਼ਰਮਾ
Posted On:
26 AUG 2020 7:27PM by PIB Chandigarh
ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਕਿਹਾ, ‘‘ਦੇਸ਼ ਵਿੱਚ ਇੱਕ ਮਜ਼ਬੂਤ ਜਲਵਾਯੂ ਜੋਖਿਮ ਪ੍ਰਬੰਧਨ ਢਾਂਚਾ (ਰਾਸ਼ਟਰੀ, ਉਪ ਰਾਸ਼ਟਰੀ, ਖੇਤਰੀ ਅਤੇ ਸਥਾਨਕ) ਵਿਭਿੰਨ ਜਲਵਾਯੂ ਪਰਿਵਰਤਨ ਜੋਖਿਮਾਂ ਨੂੰ ਨਿਰਧਾਰਿਤ ਕਰਨ ਲਈ ਦੇਸ਼ ਭਰ ਵਿੱਚ ਇੱਕ ਬਹੁ-ਪੱਧਰੀ ਦ੍ਰਿਸ਼ਟੀਕੋਣ ਦਾ ਸੱਦਾ ਦਿੰਦਾ ਹੈ, ਜਦਕਿ ਇਨ੍ਹਾਂ ਜੋਖਿਮਾਂ ਕਾਰਨ ਹੋਣ ਵਾਲੇ ਨੁਕਸਾਨ ਅਤੇ ਨੁਕਸਾਨ ਦੀ ਵਿਆਪਕ ਸਮਝ ਪ੍ਰਦਾਨ ਕਰਦਾ ਹੈ।’’
ਉਹ ਨਵੀਂ ਦਿੱਲੀ ਵਿੱਚ ਵੀਡਿਓ ਕਾਨਫਰੰਸਿੰਗ ਜ਼ਰੀਏ ਨੈਸ਼ਨਲ ਇੰਸਟੀਟਿਊਟ ਆਵ੍ ਡਿਜਾਸਟਰ ਮੈਨੇਜਮੈਂਟ (ਐੱਨਆਈਡੀਐੱਮ) ਦੁਆਰਾ ਸੰਯੁਕਤ ਰੂਪ ਨਾਲ ‘ਐੱਸਐਂਡਟੀ ਰਿਸਰਚ-ਪਾਲਿਸੀ-ਪ੍ਰੈਕਟਿਸ ਇੰਟਰਫੇਸ ਫਾਰ ਕਲਾਈਮੇਟ ਰਿਸਕ ਮੈਨੇਜਮੈਂਟ’ ’ਤੇ ਤਿੰਨ ਦਿਨਾ ਸੰਮੇਲਨ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਵਿਸ਼ੇਸ਼ ਭਾਸ਼ਣ ਦੇ ਰਹੇ ਸਨ।
ਇਹ ਕਹਿੰਦੇ ਹੋਏ ਕਿ ‘‘ਵਿਗਿਆਨ ਅਤੇ ਟੈਕਨੋਲੋਜੀ ਲਈ ਆਪਦਾ ਅਨੁਕੂਲਤਾ ਦੇ ਨਿਰਮਾਣ ਵਿੱਚ ਮਦਦ ਕਰਨ ਲਈ ਜਲਵਾਯੂ ਅਨੁਕੂਲੀ ਯੋਜਨਾ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਹੈ ਜੋ ਪੀਐੱਮ ਦੇ ਆਤਮਨਿਰਭਰ ਭਾਰਤ ਅਭਿਯਾਨ ਦੇ ਸੱਦੇ ਦੇ ਹਿੱਸੇ ਦੇ ਰੂਪ ਵਿੱਚ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਸਾਡੀ ਯਾਤਰਾ ਵਿੱਚ ਯੋਗਦਾਨ ਕਰਨ ਵਿੱਚ ਸਥਿਰਤਾ ਪ੍ਰਦਾਨ ਕਰਦਾ ਹੈ। ਮੰਤਰੀ ਨੇ ਕਿਹਾ ਕਿ ‘‘ਵਿਭਾਗ ਵਿਗਿਆਨ ਅਤੇ ਟੈਕਨੋਲੋਜੀ (ਡੀਐੱਸਟੀ) ਨੇ ਜਲਵਾਯੂ ਪਰਿਵਰਤਨ ’ਤੇ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀਸੀਸੀ) ਦੇ ਭਾਗ ਦੇ ਰੂਪ ਵਿੱਚ ਸੀਸੀ ’ਤੇ ਦੋ ਰਾਸ਼ਟਰੀ ਮਿਸ਼ਨਾਂ ਨੂੰ ਲਾਗੂ ਕਰਨ ਵਿੱਚ ਕੁੱਝ ਪ੍ਰਮੁੱਖ ਉਪਲੱਬਧੀਆਂ ਹਾਸਲ ਕੀਤੀਆਂ ਹਨ। ਦੋ ਮਿਸ਼ਨਾਂ ਤਹਿਤ ਵਿਭਿੰਨ ਅਕਾਰਾਂ ਦੇ 200 ਤੋਂ ਜ਼ਿਆਦਾ ਪ੍ਰੋਜੈਕਟਾਂ ਦਾ ਸਮਰਥਨ ਕੀਤਾ ਗਿਆ ਹੈ ਜਿਸ ਵਿੱਚ 15 ਸੈਂਟਰ ਆਵ੍ ਐਕਸੀਲੈਂਸ, 30 ਮੇਜਰ ਆਰਐਂਡਡੀ ਪ੍ਰੋਗਰਾਮ, 14 ਨੈੱਟਵਰਕ ਪ੍ਰੋਗਰਾਮ ਸ਼ਾਮਲ ਹਨ ਜਿਨ੍ਹਾਂ ਵਿੱਚ ਲਗਭਗ 100 ਪ੍ਰੋਜੈਕਟ, 6 ਟਾਸਕ ਫੋਰਸ 25 ਰਾਜ ਸੀਸੀ ਕੇਂਦਰ ਆਦਿ ਸ਼ਾਮਲ ਹਨ। ਪਿਛਲੇ 6 ਸਾਲਾਂ ਦੌਰਾਨ ਉੱਚ ਪ੍ਰਭਾਵ ਕਾਰਕ ਪੱਤ੍ਰਿਕਾਵਾਂ ਵਿੱਚ 1500 ਤੋਂ ਜ਼ਿਆਦਾ ਖੋਜ ਪੱਤਰ ਪ੍ਰਕਾਸ਼ਿਤ ਹੋਏ। 100 ਤੋਂ ਜ਼ਿਆਦਾ ਨਵੀਆਂ ਤਕਨੀਕਾਂ ਦਾ ਵਿਕਾਸ ਕੀਤਾ ਗਿਆ ਹੈ ਅਤੇ ਲਗਭਗ 50,000 ਲੋਕਾਂ ਨੂੰ ਇਨ੍ਹਾਂ ਮਿਸ਼ਨਾਂ ਦੇ ਭਾਗ ਦੇ ਰੂਪ ਵਿੱਚ ਟਰੇਂਡ ਕੀਤਾ ਗਿਆ ਹੈ। ਇਨ੍ਹਾਂ ਮਿਸ਼ਨ ਪ੍ਰੋਜੈਕਟਾਂ ਵਿੱਚ 1200 ਤੋਂ ਜ਼ਿਆਦਾ ਵਿਗਿਆਨਕ ਅਤੇ ਵਿਦਿਆਰਥੀ ਕੰਮ ਕਰ ਰਹੇ ਹਨ।’’ ਉਨ੍ਹਾਂ ਨੇ ਕਿਹਾ ਕਿ ‘‘ਨਵੀਆਂ ਤਕਨੀਕਾਂ ਦੀ ਸ਼ੁਰੂਆਤ ਦੇ ਨਾਲ ਬਦਲਦੇ ਸਮੇਂ ਵਿੱਚ ਕਈ ਚੁਣੌਤੀਆਂ ਅਤੇ ਸਮਾਜਿਕ ਵਿਵਹਾਰ ਵਿੱਚ ਤਬਦੀਲੀ ਦੇ ਨਾਲ ਵਿਗਿਆਨ ਨੀਤੀ ਦੇ ਅਭਿਆਸ ਦਾ ਇੱਕ ਨਵਾਂ ਪ੍ਰਤੀਮਾਨ ਵਧੇਰੇ ਪ੍ਰਮਾਣਿਤ ਹੈ।’’
ਡਾ. ਹਰਸ਼ ਵਰਧਨ ਨੇ ਕਿਹਾ ਕਿ ‘‘ਦੁਨੀਆ ਦੇ 18 ਦੇਸ਼ਾਂ ਲਈ ਗਲੋਬ ਸਕੈਨ ਅਤੇ ਨੈਸ਼ਨਲ ਜਿਓਗ੍ਰਾਫਿਕਸ ਵਰਗੀਆਂ ਅਜ਼ਾਦ ਏਜੰਸੀਆਂ ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ ਭਾਰਤ ਗ੍ਰੀਨਡੈਕਸ ਨਾਮਕ ਪੈਰਾਮੀਟਰ ਦੇ ਮਾਮਲੇ ਵਿੱਚ ਇੱਕ ਸਥਾਨ ’ਤੇ ਹੈ ਜੋ ਸਥਿਰਤਾ ਅਤੇ ਜੀਵਨ ਸ਼ੈਲੀ ਦਾ ਮਾਪਕ ਹੈ। ਸਥਿਰਤਾ ਅਤੇ ਵਾਤਾਵਰਣ ਵਿੱਚ ਇੰਨੇ ਯੋਗਦਾਨ ਦੇ ਬਾਵਜੂਦ ਚਰਮ ਦੀਆਂ ਘਟਨਾਵਾਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਸਭ ਤੋਂ ਬੁਰੇ ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਹੈ ਜੋ ਭੂਚਾਲ, ਊਸ਼ਣਖੰਡੀ ਚੱਕਰਵਾਤ, ਹੜ੍ਹ, ਸੁਨਾਮੀ, ਹਨੇਰੀ-ਤੂਫਾਨ, ਔਲੇ ਪੈਣੇ, ਬਿਜਲੀ ਡਿੱਗਣ, ਗਰਮੀ ਦੀ ਲਹਿਰ ਆਦਿ ਵਰਗੀਆਂ ਲਗਭਗ ਸਭ ਪ੍ਰਕਾਰ ਦੀਆਂ ਆਫ਼ਤਾਂ ਦਾ ਗਵਾਹ ਹੈ। ਬਿਹਤਰ ਚੇਤਾਵਨੀ ਪ੍ਰਣਾਲੀਆਂ ਨੇ ਜੀਵਨ ਦੇ ਨੁਕਸਾਨ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਕੀਤੀ ਹੈ, ਪਰ ਆਰਥਿਕ ਵਿਕਾਸ ਕਾਰਨ ਜ਼ਿਆਦਾ ਤੋਂ ਜ਼ਿਆਦਾ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਸੰਪਤੀ ਦਾ ਨੁਕਸਾਨ ਵਧ ਰਿਹਾ ਹੈ।
ਡਾ. ਹਰਸ਼ ਵਰਧਨ ਨੇ ਕਿਹਾ ਕਿ, ‘‘ਜਲਵਾਯੂ ਪਰਿਵਰਤਨ ਦੀ ਤੀਬਰਤਾ ਅਤੇ ਗੰਭੀਰਤਾ ਵਿੱਚ ਵਾਧਾ ਹੋਇਆ ਹੈ ਅਤੇ ਚਰਮ ਮੌਸਮ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋਇਆ ਹੈ। ਵਧਦੇ ਜੋਖਿਮ, ਕਮਜ਼ੋਰ ਲੋਕਾਂ, ਸਮੁਦਾਇਆਂ ਅਤੇ ਦੇਸ਼ਾਂ ਨੂੰ ਉਨ੍ਹਾਂ ਦੇ ਭੌਤਿਕ ਅਤੇ ਸਮਾਜਿਕ ਆਰਥਿਕ ਅਨੁਕੂਲਨ ਪੱਧਰਾਂ ’ਤੇ ਧੱਕ ਰਹੇ ਹਨ। ਉਨ੍ਹਾਂ ਨੇ ਕਿਹਾ, ‘‘ਲੋਕਾਂ ਨੂੰ ਆਫ਼ਤਾਂ ਤੋਂ ਬਚਣ ਲਈ ਨਾ ਸਿਰਫ਼ ਉਚਿਤ ਰਣਨੀਤੀਆਂ ਦੀ ਲੋੜ ਹੈ, ਬਲਕਿ ਆਪਦਾਵਾਂ ਪ੍ਰਤੀ ਲੋਕਾਂ ਨੂੰ ਸਿੱਖਿਅਤ ਕਰਨਾ ਹੈ, ਲੋਕਾਂ ਨੂੰ ਇਨ੍ਹਾਂ ਦੀਆਂ ਕਿਸਮਾਂ ਬਾਰੇ ਸਿੱਖਿਅਤ ਕਰਨਾ ਹੈ ਅਤੇ ਆਪਦਾ ਦੀ ਪ੍ਰਕਿਰਤੀ ਅਤੇ ਲਚਕੀਲਾਪਣ ਬਣਾਉਣ ਦੇ ਤਰੀਕਿਆਂ ਦਾ ਬਹੁਤ ਮਹੱਤਵ ਹੈ। ਇਸ ਨਾਲ ਇਨ੍ਹਾਂ ਆਫ਼ਤਾਂ ਦਾ ਸਾਹਮਣਾ ਕਰਨ ਲਈ ਸਮੁਦਾਇਆਂ ਦੀ ਸਮਰੱਥਾ ਨਿਰਮਾਣ ਦੀ ਲੋੜ ਹੋਵੇਗੀ।’’
ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਆਪਣੇ ਮੁੱਖ ਭਾਸ਼ਣ ਵਿੱਚ ਕਿਹਾ, ‘‘ਜਲਵਾਯੂ ਪਰਿਵਰਤਨ ਇੱਕ ਆਲਮੀ ਸਮੱਸਿਆ ਹੈ। ਪਰ ਭਾਰਤ ਵਿੱਚ ਪ੍ਰਤੀ ਵਿਅਕਤੀ ਨਿਕਾਸੀ (ਸੰਚਿਤ ਨਿਕਾਸੀ ਜੋ ਜਲਵਾਯੂ ਪਰਿਵਰਤਨ ਨੂੰ ਸੰਚਾਲਿਤ ਕਰਦੀ ਹੈ) ਘੱਟ ਹੈ ਅਤੇ ਅਸੀਂ ਸਮੱਸਿਆ ਦਾ ਹਿੱਸਾ ਨਹੀਂ ਹਾਂ। ਹਾਲਾਂਕਿ ਸਾਨੂੰ ਸਮਾਧਾਨ ਦਾ ਹਿੱਸਾ ਬਣਨ ਲਈ ਟੈਕਨੋਲੋਜੀ ਦੇ ਕੁਸ਼ਲ ਉਪਯੋਗ ਨੂੰ ਵਿਕਸਿਤ ਕਰਨ ਦੀ ਲੋੜ ਹੈ।’’
ਉਨ੍ਹਾਂ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਆਫ਼ਤਾਂ ਨੂੰ ਜਲਵਾਯੂ ਨਾਲ ਜੋੜਿਆ ਜਾਂਦਾ ਹੈ ਅਤੇ ਸਾਨੂੰ ਆਪਦਾ ਦੀਆਂ ਤਿਆਰੀਆਂ ਨਾਲ ਨਜਿੱਠਣ ਲਈ ਆਤਮਨਿਰਭਰ ਹੋਣਾ ਚਾਹੀਦਾ ਹੈ। ਇਸੀ ਤਰ੍ਹਾਂ ਜਲਵਾਯੂ ਪਰਿਵਰਤਨ, ਸਥਿਰ ਵਿਕਾਸ ਅਤੇ ਐਂਟੀ-ਬੈਕਟੀਰੀਅਲ ਪ੍ਰਤੀਰੋਧ ਨਾਲ ਨਜਿੱਠਣ ਲਈ ਆਤਮਨਿਰਭਰਤਾ ਦੀ ਲੋੜ ਹੈ। ਉਨ੍ਹਾਂ ਨੇ ਕਿਹਾ, ‘‘ਅਜਿਹਾ ਹੋਣ ਲਈ ਸਾਡੇ ਸਿਸਟਮ ਅਤੇ ਸਮੁਦਾਇਕ ਭਾਗੀਦਾਰੀ ਨੂੰ ਜੋੜਨਾ ਮਹੱਤਵਪੂਰਨ ਹੈ। ਗਿਆਨ ਰਚਨਾਕਾਰਾਂ ਅਤੇ ਗਿਆਨ ਉਪਭੋਗਤਾਵਾਂ ਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ। ਉਦਯੋਗ ਅਤੇ ਨਿਜੀ ਖੇਤਰ ਅਤੇ ਵਿਘਨ ਪਾਉਣ ਵਾਲੀ ਟੈਕਨੋਲੋਜੀ ਦੀ ਭੂਮਿਕਾ ਮਹੱਤਵਪੂਰਨ ਹੈ।’’
ਡੀਐੱਸਟੀ, ਜੀਓਆਈ (ਚੇਅਰ) ਸਪਲਾਈਸ (SPLICE) ਅਤੇ ਜਲਵਾਯੂ ਪਰਿਵਰਤਨ ਪ੍ਰੋਗਰਾਮ ਦੇ ਮੁਖੀ ਡਾ. ਅਖਿਲੇਸ਼ ਗੁਪਤਾ ਨੇ ਇਸ ਗੱਲ ’ਤੇ ਰੋਸ਼ਨੀ ਪਾਈ ਕਿ ਕਿਵੇਂ ਡੀਐੱਸਟੀ ਦੇਸ਼ ਭਰ ਵਿੱਚ ਜਲਵਾਯੂ ਪਰਿਵਰਤਨ ਪ੍ਰੋਗਰਾਮਾਂ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ‘‘ਸਾਡੇ ਕੋਲ ਹੜ੍ਹ, ਚੱਕਰਵਾਤ ਵਰਗੀਆਂ ਕਠਿਨ ਸਥਿਤੀਆਂ ਹਨ। ਇਸ ਦੇ ਇਲਾਵਾ ਕੋਵਿਡ-19 ਮਹਾਮਾਰੀ ਨਾਲ ਆਪਦਾ ਦੀ ਤਿਆਰੀ ਲਈ ਇਹ ਸਮਾਂ ਮਹੱਤਵਪੂਰਨ ਹੈ। ਸਾਨੂੰ ਵਿਗਿਆਨ ਅਤੇ ਟੈਕਨੋਲੋਜੀ ਸਮਾਧਾਨਾਂ ਨਾਲ ਆਪਦਾ ਪ੍ਰਬੰਧਨ ’ਤੇ ਕੰਮ ਕਰਨਾ ਚਾਹੀਦਾ ਹੈ।’’
ਕਾਨਫਰੰਸ ਦਾ ਆਯੋਜਨ ਰਾਸ਼ਟਰੀ ਆਪਦਾ ਪ੍ਰਬੰਧਨ ਸੰਸਥਾਨ (ਐੱਨਆਈਡੀਐੱਮ), ਗ੍ਰਹਿ ਮੰਤਰਾਲਾ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ ਡਾਏਚੇ ਗੇਸਲਚਾਫਟ ਫਰ ਇੰਟਰਨੈਸ਼ਨਲ ਜ਼ੁਸਮੇਨਾਰਬੀਟ (ਜੀਆਈਜ਼ੈੱਡ) ਜੀਐੱਮਬੀਐੱਚ (Deutsche Gesellschaft für Internationale Zusammenarbeit (GIZ) GmbH) ਦੇ ਸਹਿਯੋਗ ਨਾਲ ਕੀਤਾ ਗਿਆ ਸੀ।
ਇਹ ਇਸ ਸੰਦਰਭ ਵਿੱਚ ਆਯੋਜਿਤ ਕੀਤਾ ਗਿਆ ਸੀ ਕਿ ਭਾਰਤ ਪਹਿਲਾਂ ਤੋਂ ਹੀ ਵਾਤਾਵਰਣ, ਭੂਵਿਗਿਆਨ ਅਤੇ ਵਿਕਾਸ ਸਬੰਧੀ ਵਿਭਿੰਨਤਾਵਾਂ ਦੀ ਇੱਕ ਵਿਸਥਾਰਤ ਲੜੀ ਕਾਰਨ ਕਈ ਆਪਦਾਵਾਂ ਤੋਂ ਗ੍ਰਸਤ ਹੈ ਅਤੇ ਲੋਕਾਂ ਦੀ ਆਪਦਾਵਾਂ ਦੀ ਭਿੰਨਤਾ ਜਲਵਾਯੂ ਅਤੇ ਸਬੰਧਿਤ ਵਾਤਾਵਰਣ ਤਬਦੀਲੀਆਂ ਨਾਲ ਵਧੀ ਹੈ।
ਤਿੰਨ ਦਿਨਾ ਸੰਮੇਲਨ ਦਾ ਉਦੇਸ਼ ਅਨੁਭਵਾਂ ਅਤੇ ਸਬਕਾਂ, ਪਾੜਿਆਂ ’ਤੇ ਚਰਚਾ ਅਤੇ ਸੰਵਾਦ ਰਾਹੀਂ ਸਾਰੇ ਸਮਾਵੇਸ਼ੀ ਰੋਡ ਮੈਪਸ ਦਾ ਵਿਕਾਸ ਅਤੇ ਪਰੰਪਰਿਕ ਅਤੇ ਸਥਾਨਕ ਵਿਗਿਆਨ ਨੂੰ ਪ੍ਰੋਤਸਾਹਨ ਦੇਣ ਲਈ ਰਵਾਇਤੀ ਅਤੇ ਸਥਾਨਕ ਵਿਗਿਆਨ ਅਤੇ ਸੰਸਥਾਨਾਂ ਦੀ ਭੂਮਿਕਾ ਸਮੇਤ ਇਨੋਵੇਸ਼ਨਾਂ ਦਾ ਉਪਯੋਗ ਕਰਨਾ ਹੈ।
ਕਾਨਫਰੰਸ ਦੇ ਹੋਰ ਅਹਿਮ ਬੁਲਾਰਿਆਂ ਵਿੱਚ ਐੱਨਆਈਡੀਐੱਮ ਦੇ ਕਾਰਜਕਾਰੀ ਡਾਇਰੈਕਟਰ ਮੇਜਰ ਜਨਰਲ ਮਨੋਜ ਕੇ ਬਿੰਦਲ, ਐੱਨਡੀਐੱਮਏ ਦੇ ਮੈਂਬਰ ਸਕੱਤਰ ਜੀਵੀਵੀ ਸ਼ਰਮਾ, ਜੀਆਈਜ਼ੈੱਡ ਇੰਡੀਆ ਦੇ ਸੀਨੀਅਰ ਪੋਰਟਫੋਲਿਓ ਮੈਨੇਜਰ ਫਰਹਾਦ ਵਾਨੀਆ, ਐੱਨਡੀਐੱਮਏ ਦੇ ਮੈਂਬਰ ਕਮਲ ਕਿਸ਼ੋਰ ਸਨ। ਈਸੀਡੀਆਰਐੱਮ ਐੱਨਆਈਡੀਐੱਮ ਦੇ ਮੁਖੀ ਅਤੇ ਪੀਡੀ-ਸੀਏਪੀਆਰਈਐੱਸ ਡੀਐੱਸਟੀ ਪ੍ਰੋਜੈਕਟ (ਕਨਵੀਨਰ) ਪ੍ਰੋ. ਅਨਿਲ ਕੇ. ਗੁਪਤਾ ਅਤੇ ਐੱਨਆਈਡੀਐੱਮ ਦੇ ਸ਼੍ਰੀ ਆਸ਼ੀਸ਼ ਕੇ. ਪਾਂਡਾ ਸੁਵਿਧਾਕਰਤਾ ਸਨ। ਮਾਹਿਰਾਂ, ਖੋਜਕਰਤਾਵਾਂ, ਪੇਸ਼ੇਵਰਾਂ ਅਤੇ ਸਬੰਧਿਤ ਸਰਕਾਰੀ ਸੰਗਠਨਾਂ/ਵਿਭਾਗਾਂ/ਮੰਤਰਾਲਿਆਂ, ਸੰਸਥਾਵਾਂ ਦੇ ਅਧਿਕਾਰੀਆਂ, ਐੱਨਜੀਓ’ਜ਼ ਅਤੇ ਫੀਲਡ ਪੇਸ਼ੇਵਰਾਂ ਨੇ ਕਾਨਫਰੰਸ ਵਿੱਚ ਹਿੱਸਾ ਲਿਆ।
*****
ਐੱਨਬੀ/ਕੇਜੀਐੱਸ
(Release ID: 1648876)
Visitor Counter : 187