ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਮੱਧ ਪ੍ਰਦੇਸ਼ ਵਿੱਚ 45 ਰਾਜਾਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ; ਪ੍ਰੋਜੈਕਟਾਂ ਵਿੱਚ 11427 ਕਰੋੜ ਰੁਪਏ ਦੀ ਲਾਗਤ ਵਾਲੀ 1361 ਕਿਲੋਮੀਟਰ ਲੰਬੀਆਂ ਸੜਕਾਂ ਸ਼ਾਮਲ ਹਨ

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਐਕਸਪ੍ਰੈੱਸਵੇਅ ਪ੍ਰੋਜੈਕਟ ਨੂੰ ਤੇਜ਼ ਕਰਨ ਦੇ ਲਈ ਖਨਨ ਇਜਾਜ਼ਤ ਵਿੱਚ ਤੇਜ਼ੀ ਲਿਆਉਣ, *ਜੰਗਲਾਤ ਪ੍ਰਵਾਨਗੀ ਵਿੱਚ ਤੇਜ਼ ਲਿਆਉਣ* ਅਤੇ ਜ਼ਮੀਨ ਅਧਿਗ੍ਰਹਿਣ ਨਾਲ ਜੁੜੀ ਰਾਸ਼ੀ ਨੂੰ ਵੰਡਣ ਦੀ ਬੇਨਤੀ ਕੀਤੀ

ਸ਼੍ਰੀ ਗਡਕਰੀ ਨੇ ‘ਸੀਆਰਐੱਫ਼’ ਦੇ ਤਹਿਤ ਪ੍ਰੋਜੈਕਟਾਂ ਦੇ ਲਈ 700 ਕਰੋੜ ਰੁਪਏ ਦਾ ਐਲਾਨ ਕੀਤਾ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਰਾਜ ਦੇ ਤਿੰਨ ਵੱਡੇ ਰਾਜ ਮਾਰਗ ਪ੍ਰੋਜੈਕਟਾਂ ਵਿੱਚ ਇੱਕ ਵਾਰੀ ਨਿਵੇਸ਼ ਦੀ ਜ਼ਰੂਰਤ ਵੱਲ ਧਿਆਨ ਦਿੱਤਾ

Posted On: 25 AUG 2020 3:42PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ, ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ(ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਮੱਧ ਪ੍ਰਦੇਸ਼ ਦੇ ਲਈ 45ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਰਾਜ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਰਚੁਅਲ ਸਮਾਰੋਹ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਕੇਂਦਰੀ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ ਅਤੇ ਸ਼੍ਰੀ ਨਰੇਂਦਰ ਸਿੰਘ ਤੋਮਰ, ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ, ਸ਼੍ਰੀ ਫੱਗਣ ਸਿੰਘ ਕੁਲਸਤੇ ਅਤੇ ਜਨਰਲ (ਡਾ.) ਵੀ.ਕੇ. ਸਿੰਘ (ਸੇਵਾ ਮੁਕਤ), ਰਾਜ ਦੇ ਮੰਤਰੀ, ਕਈ ਸੰਸਦ, ਵਿਧਾਇਕ ਅਤੇ ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਉਦਘਾਟਨ ਅਤੇ ਨੀਂਹ ਪੱਥਰ ਰੱਖੇ ਗਏ ਇਨ੍ਹਾਂ ਪ੍ਰੋਜੈਕਟਾਂ ਦੇ ਤਹਿਤ ਸੜਕਾਂ ਦੀ ਲੰਬਾਈ ਕੁੱਲ ਮਿਲਾ ਕੇ 1361 ਕਿਲੋਮੀਟਰ ਹੈ, ਜਿਸ ਵਿੱਚ 11427 ਕਰੋੜ ਰੁਪਏ ਦੀ ਨਿਰਮਾਣ ਲਾਗਤ ਸ਼ਾਮਲ ਹੈ। ਮੱਧ ਪ੍ਰਦੇਸ਼ ਦੇ ਵਿਕਾਸ ਲਈ ਰਾਹ ਪੱਧਰਾ ਕਰਦੇ ਹੋਏ ਇਹ ਸੜਕਾਂ ਰਾਜ ਦੇ ਅੰਦਰ ਅਤੇ ਆਸ-ਪਾਸ ਬਿਹਤਰ ਕਨੈਕਟੀਵਿਟੀ ਅਤੇ ਸਹੂਲਤ ਸੁਨਿਸਚਿਤ ਕਰਨ ਦੇ ਨਾਲ-ਨਾਲ ਆਰਥਿਕ ਵਿਕਾਸ ਦੀ ਗਤੀ ਵੀ ਤੇਜ਼ ਕਰਨਗੀਆਂਖ਼ਾਸਕਰ ਗੁਆਂਢੀ ਰਾਜਾਂ ਰਾਜਸਥਾਨ, ਉੱਤਰ ਪ੍ਰਦੇਸ਼, ਛੱਤੀਸਗੜ੍ਹ ਆਦਿ ਤੋਂ ਮੱਧ ਪ੍ਰਦੇਸ਼ ਵਿੱਚ ਅਤੇ ਉੱਥੋਂ ਇਨ੍ਹਾਂ ਰਾਜਾਂ ਵਿੱਚ ਲੋਕਾਂ ਅਤੇ ਵਸਤੂਆਂ ਦੀ ਆਵਾਜਾਈ ਵੀ ਕਾਫ਼ੀ ਬਿਹਤ ਹੋ ਜਾਵੇਗੀਬਿਹਤਰ ਸੜਕਾਂ ਨਾਲ ਸਮੇਂ ਅਤੇ ਬਾਲਣ ਦੀ ਬੱਚਤ ਹੁੰਦੀ ਹੈ ਅਤੇ ਇਸਦੇ ਨਾਲ ਹੀ ਪ੍ਰਦੂਸ਼ਣ ਫੈਲਾਉਣ ਵਾਲਿਆਂ ਦਾ ਨਿਕਾਸ ਵੀ ਘੱਟ ਹੋ ਜਾਂਦਾ ਹੈਇਸ ਤੋਂ ਇਲਾਵਾ, ਇਨ੍ਹਾਂ ਪ੍ਰੋਜੈਕਟਾਂ ਨਾਲ ਸੜਕਾਂ ਤੇ ਭੀੜ ਘੱਟ ਹੋ ਜਾਵੇਗੀ ਅਤੇ ਮਾਰਗ ਤੇ ਪੈਣ ਵਾਲੇ ਸ਼ਹਿਰ ਲੋਕਾਂ ਨੂੰ ਹੋਣ ਵਾਲੇ ਬਿਹਤਰ ਸੜਕ ਤਜ਼ਰਬੇ ਵਿੱਚ ਯੋਗਦਾਨ ਦੇਣਗੇ

 

ਇਸ ਮੌਕੇ ਤੇ ਬੋਲਦਿਆਂ ਸ਼੍ਰੀ ਗਡਕਰੀ ਨੇ ਕਿਹਾ ਕਿ ਰਾਜ ਵਿੱਚ ਰਾਸ਼ਟਰੀ ਰਾਜਮਾਰਗ (ਐੱਨਐੱਚ) ਦੀ ਕੁੱਲ ਲੰਬਾਈ ਅੱਜ 13,248 ਕਿਲੋਮੀਟਰ ਹੈ, ਜੋ ਸਾਲ 2014 ਵਿੱਚ ਮੁਸ਼ਕਿਲ ਨਾਲ 5,186 ਕਿਲੋਮੀਟਰ ਸੀ। ਉਨ੍ਹਾਂ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ 1,25,000 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਤੇ ਕੰਮ ਚੱਲ ਰਿਹਾ ਹੈ। ਰਾਜ ਵਿੱਚ ਲਗਭਗ 30,000 ਕਰੋੜ ਰੁਪਏ ਦੀ ਲਾਗਤ ਵਾਲੇ ਸੜਕ ਕਾਰਜਾਂ ਦਾ ਲਗਭਗ 60 ਤੋਂ 70 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਸੜਕਾਂ ਰਾਜ ਦੇ ਟੂਰਿਜ਼ਮ ਸਥਾਨਾਂ ਅਤੇ ਪਿਛੜੇ ਇਲਾਕਿਆਂ ਨੂੰ ਕਨੈਕਟੀਵਿਟੀ ਦੇਣ ਦੇ ਨਜ਼ਰੀਏ ਨਾਲ ਬਹੁਤ ਮਹੱਤਵਪੂਰਨ ਹੈ। ਮੰਤਰੀ ਨੇ ਐਲਾਨ ਕੀਤਾ ਕਿ ਸਾਲ 2023 ਤੱਕ 50,000 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।

 

ਮੰਤਰੀ ਨੇ ਅੱਗੇ ਦੱਸਿਆ ਕਿ 1260 ਕਿਲੋਮੀਟਰ ਲੰਬੇ ਅਤੇ ਅੱਠ ਲੇਨ ਦੇ ਪ੍ਰਵੇਸ਼ ਨਿਯੰਤਰਣ (ਐਕਸੈੱਸ ਕੰਟਰੋਲਡ) ਵਾਲੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਜਿਸ ਵਿੱਚੋਂ 8,214 ਕਰੋੜ ਰੁਪਏ ਦੀ ਲਾਗਤ ਅਤੇ 8-ਲੇਨ ਵਾਲੀ 244 ਕਿਲੋਮੀਟਰ ਲੰਬੀ ਸੜਕ ਮੱਧ ਪ੍ਰਦੇਸ਼ ਵਿੱਚ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਐਕਸਪ੍ਰੈੱਸਵੇ ਦੇ ਮੱਧ ਪ੍ਰਦੇਸ਼ ਦੇ ਖੰਡ ਨਾਲ ਜੁੜੇ ਕੰਮਾਂ ਦਾ ਠੇਕਾ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ, ਜੋ ਮਾਲਵਾ ਖੇਤਰ ਦੇ ਰਾਮਗੰਜਮੰਡੀ, ਗਰੋਠ, ਜਾਵਰਾ ਅਤੇ ਰਤਲਾਮ ਇਲਾਕਿਆਂ ਅਤੇ ਥਾਂਦਲਾ (ਝਾਬੂਆ) ਵਿੱਚੋਂ ਲੰਘੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ-ਮੁੰਬਈ ਐਕਸਪ੍ਰੈੱਸਵੇ ਨਾਲ ਮਾਲਵਾ ਖੇਤਰ ਨੂੰ ਕਨੈਕਟੀਵਿਟੀ ਦੇਣ ਦੇ ਲਈ 173 ਕਿਲੋਮੀਟਰ ਲੰਬੀ ਅਤੇ 4-ਲੇਨ ਵਾਲੀ ਸੜਕ ਬਣਾਈ ਜਾਵੇਗੀ। ਇਹ ਸੜਕ ਇੰਦੌਰ, ਦੇਵਾਸ, ਉਜੈਨ, ਆਗਰ ਤੋਂ ਹੋ ਕੇ ਗੁਜਰੇਗੀ ਅਤੇ ਇਸ ਸਾਲ ਦਸੰਬਰ ਤੱਕ ਇਨ੍ਹਾਂ ਨਾਲ ਜੁੜੇ ਕੰਮਾਂ ਦੇ ਠੇਕੇ ਦੇ ਦਿੱਤੇ ਜਾਣਗੇ।

 

 

ਸ਼੍ਰੀ ਗਡਕਰੀ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਮਾਈਨਿੰਗ ਦੇ ਲਈ ਰਾਜ ਸਰਕਾਰ ਦੀ ਇਜਾਜ਼ਤ ਜਲਦੀ ਦੇਣ, ਕਿਉਂਕਿ ਇਸਦਾ ਸਿੱਧਾ ਅਸਰ ਐਕਸਪ੍ਰੈੱਸਵੇਅ ਦੇ ਨਿਰਮਾਣ ਦੀ ਗਤੀ ਉੱਤੇ ਪੈ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਸਾਨਾਂ ਨੂੰ ਜ਼ਮੀਨ ਅਧਿਗ੍ਰਹਿਣ ਨਾਲ ਜੁੜੀ ਰਾਸ਼ੀ ਨੂੰ ਤਤਕਾਲ ਵੰਡਣ ਦੀ ਵੀ ਬੇਨਤੀ ਕੀਤੀ, ਜਿਸ ਨੂੰ ਐੱਨਐੱਚਏਆਈ ਨੇ ਪਹਿਲਾਂ ਹੀ ਰਾਜ ਸਰਕਾਰ ਨੂੰ ਭੇਜ ਦਿੱਤਾ ਹੈ। *ਸ਼੍ਰੀ ਗਡਕਰੀ ਨੇ ਜੰਗਲਾਤ ਪ੍ਰਵਾਨਗੀ ਵਿੱਚ ਤੇਜ਼ੀ ਲਿਆਉਣ ਨੂੰ ਵੀ ਕਿਹਾਉਨ੍ਹਾਂ ਨੇ ਮੁੱਖ ਮੰਤਰੀ ਨੂੰ ਖ਼ੁਦ ਹੀ ਸਮੀਖਿਆ ਕਰਨ ਦੀ ਬੇਨਤੀ ਕੀਤੀ ਕਿਉਂਕਿ ਮੰਜੂਰੀ ਦੀ ਬੇਵਜ੍ਹਾ ਅਟਕ ਜਾਣ ਨਾਲ ਪ੍ਰੋਜੈਕਟਾਂ ਵਿੱਚ ਦੇਰੀ ਹੁੰਦੀ ਹੈ, ਜੋ ਲੋਕ ਹਿੱਤ ਵਿੱਚ ਨਹੀਂ ਹੈ।

 

ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਰੁਜ਼ਗਾਰ ਅਤੇ ਆਰਥਿਕ ਨਜ਼ਰੀਏ ਨੂੰ ਬਿਹਤਰ ਬਣਾਉਣ ਵਿੱਚ ਐੱਮਐੱਸਐੱਮਈ (ਸੂਖਮ, ਲਘੂ ਅਤੇ ਮੱਧਮ ਉੱਦਮ) ਖੇਤਰ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਐੱਮਐੱਸਐੱਮਈ ਇਕਾਈਆਂ ਦੀ ਪਰਿਭਾਸ਼ਾ ਜਾਂ ਦਾਇਰੇ ਦਾ ਹਾਲ ਹੀ ਵਿੱਚ ਵਿਸਤਾਰ ਕੀਤੇ ਜਾਣ ਦੇ ਬਾਰੇ ਸੂਚਿਤ ਕਰਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਸ ਮੌਕੇ ਦੀ ਵਰਤੋਂ ਕਰਨ ਅਤੇ ਦਸਤਕਾਰੀ, ਹੈਂਡਲੂਮ, ਆਦਿ ਦੀਆਂ ਨਿਰਯਾਤ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਪੜਚੋਲ ਕੀਤੀ, ਕਿਉਂਕਿ ਇਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਮੱਧ ਪ੍ਰਦੇਸ਼ ਦੀ ਤਰੱਕੀ ਵਿੱਚ ਸਹਾਇਤਾ ਮਿਲੇਗੀ।*

 

ਸ਼੍ਰੀ ਗਡਕਰੀ ਨੇ ਸੜਕ ਖੇਤਰ ਵਿੱਚ ਵਰਤੋਂ ਲਈ ਮੱਧ ਪ੍ਰਦੇਸ਼ ਦੇ ਲਈ ਕੇਂਦਰੀ ਸੜਕ ਨਿਧੀ (ਸੀਆਰਐੱਫ਼) ਤੋਂ 700 ਕਰੋੜ ਰੁਪਏ ਦਾ ਵੀ ਐਲਾਨ ਕੀਤਾ। ਰਾਜ ਤੋਂ ਤਜਵੀਜ਼ਾਂ ਨੂੰ ਸੱਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 350 ਕਰੋੜ ਰੁਪਏ ਦੀਆਂ ਤਜਵੀਜ਼ਾਂ ਵਿੱਚ ਮੱਧ ਪ੍ਰਦੇਸ਼ ਦੇ ਸਾਂਸਦਾਂ ਦੀਆਂ ਤਜਵੀਜਾਂ ਉਨ੍ਹਾਂ ਦੇ ਚੁਣੇ ਹੋਏ ਹਲਕੇ ਵਿੱਚ ਸੜਕਾਂ ਦੇ ਕੰਮਾਂ ਦੇ ਲਈ ਸ਼ਾਮਲ ਹੋ ਸਕਦੇ ਹਨ।

 

 

ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਪਸ਼ਟ ਵਿਜ਼ਨ ਦੇ ਨਾਲ-ਨਾਲ ਰਾਜ ਵਿੱਚ ਮਹੱਤਵਪੂਰਨ ਸੜਕੀ ਪ੍ਰੋਜੈਕਟਾਂ ਨੂੰ ਚਲਾਉਣ ਦੀ ਇੱਛਾ ਦੇ ਲਈ ਕੇਂਦਰੀ ਮੰਤਰੀ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸੜਕਾਂ ਮੱਧ ਪ੍ਰਦੇਸ਼ ਦੇ ਲਈ ਅਸ਼ੀਰਵਾਦ ਹਨ ਕਿਉਂਕਿ ਇਹ ਨਾ ਸਿਰਫ਼ ਸਮੇਂ ਅਤੇ ਪੈਸੇ ਦੀ ਬੱਚਤ ਕਰਦੀਆਂ ਹਨ, ਬਲਕਿ ਹਾਦਸਿਆਂ ਵਿੱਚ ਵੱਡੀ ਕਮੀ ਸੁਨਿਸ਼ਚਿਤ ਕਰਦੇ ਹੋਏ ਲੋਕਾਂ ਦੀ ਜਿੰਦਗੀ ਦੀ ਰੱਖਿਆ ਵੀ ਕਰਦੀਆਂ ਹਨ। ਰਾਜ ਦੀ ਮਸ਼ੀਨਰੀ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਮੱਧ ਪ੍ਰਦੇਸ਼ ਦੇ ਤਿੰਨ ਮਹੱਤਵਪੂਰਨ ਸੜਕ ਪ੍ਰੋਜੈਕਟਾਂ - ਨਰਮਦਾ ਐਕਸਪ੍ਰੈੱਸਵੇ, ਚੰਬਲ ਐਕਸਪ੍ਰੈੱਸਵੇ (ਜਿਸ ਨੂੰ ਅਟਲ ਪ੍ਰਗਤੀਵੇਅ ਵੀ ਕਿਹਾ ਜਾਂਦਾ ਹੈ), ਅਤੇ ਰਾਮ ਵੰਗਮਣ ਮਾਰਗ ਦਾ ਨਿਰਮਾਣ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਜਲਦੀ ਇਨ੍ਹਾਂ ਪ੍ਰੋਜੈਕਟਾਂ ਬਾਰੇ ਵਿਸਤਾਰਪੂਰਵਕ ਰਿਪੋਰਟ ਕੇਂਦਰ ਨੂੰ ਸੌਂਪਣਗੇ।

 

ਕੇਂਦਰੀ ਮੰਤਰੀ ਸ਼੍ਰੀ ਥਾਵਰਚੰਦ ਗਹਿਲੋਤ, ਸ਼੍ਰੀ ਨਰੇਂਦਰ ਸਿੰਘ ਤੋਮਰ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਅਤੇ ਸ਼੍ਰੀ ਫੱਗਣ ਸਿੰਘ ਕੁਲਸਤੇ ਸਮੇਤ ਹੋਰ ਪਤਵੰਤੇ ਵਿਅਕਤੀਆਂ ਨੇ ਵੀ ਮੱਧਪ੍ਰਦੇਸ਼ ਵਿੱਚ ਵੱਖ-ਵੱਖ ਰਾਜਮਾਰਗ ਪ੍ਰੋਜੈਕਟਾਂ ਦੇ ਲਈ ਸ਼ੁਰੂ ਕੀਤੇ ਗਏ ਕਾਰਜਾਂ ਅਤੇ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ।

 

ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਅਤੇ ਉਨ੍ਹਾਂ ਨੀਂਹ ਪੱਥਰ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹਨ:

ਮੱਧ ਪ੍ਰਦੇਸ਼ ਦੇ ਪ੍ਰੋਜੈਕਟਾਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ:

Click here to see List of Projects of Madhya Pradesh

 

***

 

ਆਰਸੀਜੇ / ਐੱਮਐੱਸ



(Release ID: 1648624) Visitor Counter : 163