ਰੇਲ ਮੰਤਰਾਲਾ

ਸੀਐੱਸਐੱਮਟੀ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ

ਪੀਪੀਪੀ 'ਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ (ਮੁੰਬਈ) ਦੇ ਪੁਨਰਵਿਕਾਸ ਦੇ ਲਈ ਯੋਗਤਾ (ਆਰਐੱਫਕਯੂ) ਲਈ ਬੇਨਤੀ ਨੂੰ ਆਈਆਰਐੱਸਡੀਸੀ ਦੁਆਰਾ 20.08.2020 ਨੂੰ ਪ੍ਰਕਾਸ਼ਿਤ ਐੱਨਆਈਟੀ ਦੁਆਰਾ ਸੱਦਾ ਦਿੱਤਾ ਗਿਆ

ਆਰਐੱਫਕਯੂ ਦਸਤਾਵੇਜ਼ http://irsdc.enivida.com/ 'ਤੇ ਉਪਲੱਬਧ

Posted On: 24 AUG 2020 3:14PM by PIB Chandigarh

ਜਨਤਕ ਨਿਜੀ ਭਾਗੀਦਾਰੀ ਮੁੱਲਾਂਕਣ ਕਮੇਟੀ (ਪੀਪੀਪੀਏਸੀ) ਦੀ ਸਿਧਾਂਤਕ ਪ੍ਰਵਾਨਗੀ ਦੇ ਬਾਅਦ ਪੀਪੀਪੀ ਮੋਡ 'ਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ (ਮੁੰਬਈ) ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦੇ ਲੲi ,ਪੀਪੀਪੀ 'ਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ (ਮੁੰਬਈ)  ਦੇ ਪੁਨਰ ਵਿਕਾਸ ਦੇ ਲਈ ਯੋਗਤਾ (ਆਰਐੱਫਕਯੂ) ਲਈ ਯੋਗਤਾ ਬਿਨੈ ਪੱਤਰ ਨੂੰ ਆਈਆਰਐੱਸਡੀਸੀ ਦੁਆਰਾ ਮੰਗਿਆ ਗਿਆ ਹੈ।20.08.2020 ਨੂੰ ਪ੍ਰਕਾਸ਼ਿਤ ਦਸ਼ਤਾਵੇਜ਼ ਦੇਖੋ। ਆਰਐੱਫਕਯੂ ਦਸ਼ਤਾਵੇਜ਼ – 'ਤੇ ਉਪਲੱਬਧ ਹਨ। ਬੋਲੀ ਪਹਿਲਾ ਕਾਨਫਰੰਸ 22.09.2020 ਨੂੰ ਹੋਣ ਵਾਲੀ ਹੈ। ਅਰਜ਼ੀਆਂ ਦੇਣ ਦੀ ਮਿਤੀ 22.20.2020 ਹੈ।

ਪਾਤਰਤਾ ਮਾਪਦੰਡ ਨੂੰ ਪੂਰਾ ਕਰਨ ਵਾਲੇ ਆਵੇਦਕਾਂ ਦੀ ਅਗਲੇ ਪੜਾਅ ਵਿੱਚ ਭਾਗ ਲੈਣ ਦੇ ਲਈ ਇੱਕ ਸੰਖੇਪ ਸੂਚੀ ਬਣਾਈ ਜਾਏਗੀ। ਬੋਲੀ ਦੀ ਸੰਪੂਰਣ ਪ੍ਰਕਿਰਿਆ ਦੋ-ਪੜਾਅ ਦੀ ਹੈ ਜਿਸ ਵਿੱਚ ਆਰਐੱਫਕਯੂ ਅਤੇ ਪ੍ਰਸਤਾਵ ਲਈ ਬੇਨਤੀ  (ਆਰਐੱਫਪੀ) ਸ਼ਾਮਲ ਹੈ। ਆਰਐੱਫਪੀ ਪੜਾਅ ਵਿੱਚ ਚੁਣੇ ਗਏ ਬੋਲੀਦਾਤਾ 60 ਸਾਲ ਦੇ ਪਟੇ ਦੇ ਅਧਾਰ 'ਤੇ ਵਪਾਰਿਕ ਵਿਕਾਸ ਦੇ ਲਈ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ ਅਤੇ ਆਸਪਾਸ ਦੀ ਰੇਲਵੇ ਭੂਮੀ ਦਾ ਵਪਾਰਿਕ ਵਿਕਾਸ ਅਤੇ 60 ਸਾਲ ਦੇ ਲਈ ਰਿਆਇਤੀ ਆਧਾਰ ਸਟੇਸ਼ਨ ਦੇ ਸੰਚਾਲਨ ਅਤੇ ਰੱਖ ਰਖਾਓ ਦੇ ਨਾਲ ਚੁਣੇ ਭੂਖੰਡਾਂ 'ਤੇ 99 ਸਾਲ ਤੱਕ ਰਿਹਾਇਸ਼ੀ ਵਿਕਾਸ ਦੇ ਲਈ ਸੰਚਾਲਨ ਅਤੇ ਰੱਖ ਰਖਾਓ ਕਰੇਗਾ। ਰਿਆਇਤਕਰਤਾ ਨੂੰ ਉਪਯੋਗਕਰਤਾ ਫੀਸ ਵੀ ਮਾਲੀਆ ਦਾ ਇੱਕ ਹੋਰ ਨਿਰੰਤਰ ਸਰੋਤ ਹੋਵੇਗਾ ਜਿਹੜਾ ਸਟੇਸ਼ਨ ਦੀ ਵਪਾਰਿਕ ਸੰਚਾਲਨ ਮਿਤੀ (ਸੀਓਡੀ) ਦੇ ਠੀਕ ਬਾਅਦ ਉਪਲੱਬਧ ਹੋਵੇਗਾ।

ਇਹ ਯੋਜਨਾ ਫਰਾਂਸ ਦੇ ਮੈਸ਼ਰਜ਼ ਏਆਰਈਪੀ ਦੁਆਰਾ ਬਣਾਈ ਗਈ ਹੈ ਅਤੇ ਸਮੇਂ-ਸਮੇਂ 'ਤੇ ਵਿਭਿੰਨ ਹਿਤਧਾਰਕਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਸਟੇਸ਼ਨ ਦੀ ਪੁਨਰਵਿਕਾਸ ਲਾਗਤ (ਲਾਜ਼ਮੀ ਲਾਗਤ) ਜਿਸ ਵਿੱਚ ਵਿੱਤ ਅਤੇ ਸੰਕਟਕਾਲੀਨ ਆਦਿ ਦੀ ਲਾਗਤ ਸ਼ਾਮਲ ਹੈ, 1642 ਕਰੋੜ ਰੁਪਏ ਹੈ। ਪੁਨਰ ਵਿਕਾਸ ਦੇ ਲਈ ਨਿਵੇਸ਼ ਦਾ ਅਵਸਰ ਡੀਬੀਐੱਫਓਟੀ (ਡਿਜ਼ਾਈਨ, ਬਿਲਡ, ਫਾਈਨੈਂਸ, ਅਪਰੇਟ ਅਤੇ ਟਰਾਂਸਫਰ) 'ਤੇ ਅਧਾਰ 'ਤੇ ਹੈ।

ਪ੍ਰੋਜੈਕਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ:

1.        ਪੀਪੀਪੀ ਪ੍ਰੋਜੈਕਟਾਂ ਦੇ ਲਈ ਸਰਕਾਰ ਦੇ ਦਿਸ਼ਾਨਿਰਦੇਸ਼ਾਂ ਦੇ ਅਨੁਸਾਰ ਪੀਪੀਪੀਏਸੀ ਦੀ ਸਿਧਾਂਤਿਕ ਪ੍ਰਵਾਨਗੀ ਵਿੱਚ ਵਿੱਤ ਮੰਤਰਾਲਾ, ਕਾਨੂੰਨ ਮੰਤਰਾਲਾ, ਨੀਤੀ ਆਯੋਗ, ਰੇਲ ਮੰਤਰਾਲੇ ਦੇ ਪ੍ਰਤੀਨਿਧ ਸ਼ਾਮਲ ਹਨ;

2.        ਪਾਤਰਤਾ ਮਾਪਦੰਡ ਆਰਐੱਫਕਯੂ ਪੜਾਅ ਵਿੱਚ ਵਿੱਤੀ ਸਮਰੱਥਾ ਦੇ ਸੰਦਰਭ ਵਿੱਚ ਹਨ ਅਤੇ ਪੂਰਬਵਰਤੀ ਵਿੱਤੀ ਸਾਲ ਦੇ ਕਰੀਬ ਕੁੱਲ ਕੀਮਤ/ਐੱਸਸੀਆਈ 821 ਕਰੋੜ ਰੁਪਏ ਹੋਣਾ ਚਾਹੀਦਾ ਹੈ;

3.        ਨਿਰਮਾਣ ਅਤੇ ਓਐਂਡਐੱਮ ਅਨੁਭਵ ਸਮਰੱਥਾ ਪ੍ਰੋਜੈਕਟ ਮਿਲਣ ਦੇ ਬਾਅਦ, ਲੇਕਿਨ ਨਿਯਤ ਮਿਤੀ ਤੋਂ ਪਹਿਲਾ ਪੂਰੀ ਹੋਣੀ ਚਾਹੀਦੀ ਹੈ;

4.        ਰੇਲਵੇ ਸਟੇਸ਼ਨਾਂ ਦੀ ਵਿਸਤ੍ਰਿਤ ਓਐਂਡਐੱਮ ਮਿਆਦ ਬੇਹਤਰ ਯਾਤਰੀ ਸੇਵਾਵਾਂ ਅਤੇ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ,ਰੇਲਵੇ ਸਟੇਸ਼ਨ 60 ਸਾਲਾਂ ਦੇ ਲਈ ਛੂਟ ਦੇ ਨਾਲ ਲਾਇਸੈਂਸ 'ਤੇ ਹੋਣਗੇ;

5.        ਵਾਧੂ ਮਾਲੀਆ ਸਰੋਤ; ਰੇਲਵੇ ਸਟੇਸ਼ਨ ਉਪਯੋਗਕਰਤਾਵਾਂ ਤੋਂ ਪਹਿਲਾ ਨਿਰਧਾਰਿਤ ਉਪਯੋਗਕਰਤਾ ਫੀਸ (ਜਿਸ ਤਰ੍ਹਾ ਕਿ ਰੇਲ ਮੰਤਰਾਲੇ ਦੁਆਰਾ ਨੋਟੀਫਾਈਡ ਕੀਤਾ ਗਿਆ ਹੈ) ਜਿਸ ਤਰ੍ਹਾਂ ਕਿ ਹਵਾਈ ਅੱਡਿਆਂ ਵਿੱਚ ਪ੍ਰਚਾਲਨ ਵਿੱਚ ਹੈ;

6.        ਅਚੱਲ ਸੰਪਤੀ ਦੇ ਲੲi ਲੰਬੇ ਸਮੇਂ ਪਟਾ-ਅਧਿਕਾਰ; ਰਿਹਾਇਸ਼ੀ ਜਾਂ ਮਿਸ਼ਰਿਤ ਉਪਯੋਗ ਦੇ ਲਈ 99 ਸਾਲ ਤੱਕ ਦਾ ਹੋਰ ਗ਼ੈਰ-ਰਿਹਾਇਸ਼ੀ ਫਾਰਮੈਂਟ ਦੇ ਲਈ 60 ਸਾਲ। ਵਪਾਰਕ ਵਿਕਾਸ ਦੇ ਲਈ ਨਿਰਮਿਤ ਖੇਤਰ (ਅਸਥਾਈ) ਦੇ 2.54 ਲੱਖ ਵਰਗਮੀਟਰ ਤੱਕ ਦੇ ਖੇਤਰ ਦੀ ਪ੍ਰਵਾਨਗੀ ਹੈ। ਆਰਐੱਫਪੀ ਪੜਾਅ ਵਿੱਚ ਬਣਾਏ ਗਏ ਸਟੀਕ ਖੇਤਰ ਦੀ ਜਾਣਕਾਰੀ ਦਿੱਤੀ ਜਾਵੇਗੀ;

7.        ਭੂਮੀ ਉਪਯੋਗ ਵਿੱਚ ਪਰਿਵਰਤਨ ਦੀ ਕੋਈ ਜ਼ਰੂਰਤ ਨਹੀਂ ਹੈ;

8.        ਵਾਤਾਵਰਣ ਅਤੇ ਵਣ ਮੰਤਰਾਲੇ ਤੋਂ ਕੋਈ ਪਹਿਲਾ ਵਾਤਾਵਰਣ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੈ;

9.        ਆਈਆਰਐੱਸਡੀਸੀ ਰੇਲਵੇ ਐੱਕਟ 1989 ਦੀ ਧਾਰਾ 11 ਦੇ ਤਹਿਤ ਦਿੱਤੀ ਗਈ ਸ਼ਕਤੀ ਦੇ ਸੰਦਰਭ ਵਿੱਚ ਸਥਾਨਕ ਅਧਿਕਾਰੀਆਂ ਦੀ ਸਲਾਹ ਨਾਲ ਮਾਸਟਰ ਪਲਾਨ ਅਤੇ ਭਵਨ ਨਿਰਮਾਣ ਯੋਜਨਾਵਾਂ ਦੀ ਪ੍ਰਵਾਨਗੀ ਦੇ ਲਈ ਸਿੰਗਲ ਵਿੰਡੋ ਹੋਵੇਗੀ;

10.      ਵਿਕਲਪਕ ਨਿਵੇਸ਼ ਫੰਡ (ਏਆਈਐੱਫ) ਜਾਂ ਵਿਦੇਸ਼ੀ ਨਿਵੇਸ਼ ਫੰਡ (ਐੱਫਆਈਐੱਫ) ਵੀ ਭਾਗ ਲੈਣ ਦੇ ਪਾਤਰ ਹਨ; ਅਤੇ

11.      ਉਹ ਬਿਨੈਕਾਰ ਜੋ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਆਰਐੱਫਪੀ ਪੜਾਅ 'ਤੇ ਕੀਮਤ ਬੋਲੀ ਜਮ੍ਹਾਂ ਕਰਨ ਦੇ ਯੋਗ ਹੋਣਗੇ, ਅਰਥਾਤ ਆਰਐੱਫਪੀ ਪੜਾਅ ਲਈ ਬਿਨੈਕਾਰਾਂ ਦੀ ਇੱਕ ਛੋਟੀ ਸੂਚੀ ਤਿਆਰ ਕਰਨ ਕਰਨ ਲਈ ਕੋਈ ਉੱਚ ਸੀਮਾ ਨਹੀਂ ਹੈ।

ਹਾਲ ਦੇ ਅੱਪਡੇਟ ਦੇ ਲਈ ਟਵਿੱਟਰ (@irsdcinfo), ਫੇਸਬੁੱਕ (facebook.com/IRSDC) ਅਤੇ ਲਿੰਕਡਿਨ (linkedin.com/company / ਇੰਡੀਅਨ-ਰਲਵੇ-ਸਟੇਸ਼ਨਜ਼-ਡਿਵੈਲਪਮੈਂਟ-ਕਾਰਪੋਰੇਸ਼ਨ-ਲਿਮਟਿਡ ਦੇਖੋ। ਸਾਡੀ ਵੈੱਬਸਾਈਟ irsdc.in ਵੀ ਦੇਖੋ।

 

                                                     *****

 

ਡੀਜੇਐੱਨ/ਐੱਮਕੇਵੀ



(Release ID: 1648383) Visitor Counter : 182