ਰੱਖਿਆ ਮੰਤਰਾਲਾ
ਰੱਖਿਆ ਖੋਜ ਤੇ ਵਿਕਾਸ ਸੰਗਠਨ ਵੱਲੋਂ ‘ਆਤਮਨਿਰਭਰ ਭਾਰਤ’ ਦਾ ਟੀਚਾ ਹਾਸਲ ਕਰਨ ਲਈ ਸਨਅਤਾਂ ਵਾਸਤੇ 108 ਸਿੱਸਟਮਾਂ ਦੀ ਪਛਾਣ ।
Posted On:
24 AUG 2020 6:03PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ‘ਆਤਮਨਿਰਭਰ ਭਾਰਤ’ ਦੇ ਦਿੱਤੇ ਗਏ ਸੱਦੇ ਪ੍ਰਤੀ ਰੱਖਿਆ ਖੋਜ ਤੇ ਵਿਕਾਸ ਸੰਗਠਨ ਵੱਲੋਂ ਸੁਦੇਸ਼ੀ ਰੱਖਿਆ ਈਕੋ ਸਿੱਸਟਮ ਨੂੰ ਮਜ਼ਬੂਤ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਗਏ ਹਨ । ਇਸ ਸਬੰਧੀ ਸੰਗਠਨ ਦੇ ਇੱਕ ਵਫ਼ਦ ਨੇ ਅੱਜ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਮਿਲ ਕੇ ਉਹਨਾਂ 108 ਸਿੱਸਟਮਾਂ ਤੇ ਉਪ ਸਿੱਸਟਮਾਂ ਬਾਰੇ ਜਾਣਕਾਰੀ ਦਿੱਤੀ, ਜੋ ਕੇਵਲ ਭਾਰਤੀ ਸਨਅਤ ਦੇ ਡਿਜ਼ਾਇਨ ਤੇ ਵਿਕਾਸ ਲਈ ਸ਼ਨਾਖ਼ਤ ਕੀਤੇ ਗਏ ਹਨ । ਇਸ ਪਹਿਲਕਦਮੀ ਨਾਲ ਭਾਰਤੀ ਰੱਖਿਆ ਸਨਅਤ ਲਈ ਆਤਮਨਿਰਭਰ ਭਾਰਤ ਨਿਰਮਾਣ ਲਈ ਕਈ ਨਵੀਆਂ ਤਕਨਾਲੋਜੀਆਂ ਵਿਕਸਿਤ ਕੀਤੇ ਜਾਣ ਦਾ ਰਾਹ ਪਧਰਾ ਹੋ ਗਿਆ ਹੈ । ਰੱਖਿਆ ਖੋਜ ਤੇ ਵਿਕਾਸ ਸੰਗਠਨ ਇਹਨਾਂ ਸਿੱਸਟਮਾਂ ਤੇ ਉਪ ਸਿੱਸਟਮਾਂ ਨੂੰ ਸਨਅਤਾਂ ਵੱਲੋਂ ਡਿਜ਼ਾਇਨ, ਵਿਕਸਤ ਤੇ ਟੈਸਟ ਕੀਤੇ ਜਾਣ ਲਈ ਸਮੱਰਥਨ ਦੇਵੇਗਾ । ਇਸ ਨਾਲ ਡੀ ਆਰ ਡੀ ਓ ਨੂੰ ਮਹੱਤਵਪੂਰਨ ਤੇ ਵਿਕਸਤ ਤਕਨਾਲੋਜੀਆਂ ਤੇ ਸਿੱਸਟਮ ਡਿਜ਼ਾਇਨ ਤੇ ਵਿਕਸਤ ਕਰਨ ਵਲ ਵਧੇਰੇ ਧਿਆਨ ਕੇਂਦਰਤ ਕਰਨ ਦਾ ਮੌਕਾ ਮਿਲੇਗਾ ।
ਇਸ ਵੇਲੇ ਅਸਲਾ ਫੈਕਟਰੀਆਂ ਤੇ ਸੂਖਮ ਛੋਟੀਆਂ ਤੇ ਦਰਮਿਆਨੀਆਂ ਇਕਾਈਆਂ ਸਣੇ ਕੋਈ 1800 ਵੱਡੀਆਂ ਤੇ ਛੋਟੀਆਂ ਇਕਾਈਆਂ ਦਾ ਅਧਾਰ ਰੱਖਿਆ ਖੋਜ ਤੇ ਸੰਗਠਨ ਕੋਲ ਉਪਲੱਬਧ ਹੈ ।
ਏਬੀਬੀ/ਨਾਮਪੀ/ਕੇਏ/ਡੀਕੇ/ਸੇਵੀ/ਏਡੀਏ
(Release ID: 1648321)
Visitor Counter : 290