ਭਾਰਤ ਚੋਣ ਕਮਿਸ਼ਨ

ਹੱਦਬੰਦੀ ਕਮਿਸ਼ਨ ਦੇ ਨਵੇਂ ਦਫ਼ਤਰ ਦਾ ਉਦਘਾਟਨ

Posted On: 24 AUG 2020 3:20PM by PIB Chandigarh

ਹੱਦਬੰਦੀ ਕਮਿਸ਼ਨ ਦੇ ਨਵੇਂ ਦਫ਼ਤਰ ਦਾ ਅੱਜ ਨਵੀਂ ਦਿੱਲੀ ਵਿੱਚ ਕਮਿਸ਼ਨ ਦੀ ਚੇਅਰਪਰਸਨ ਜਸਟਿਸ ਸ਼੍ਰੀਮਤੀ ਰੰਜਨਾ ਦੇਸਾਈ ਵੱਲੋਂ ਉਦਘਾਟਨ ਕੀਤਾ ਗਿਆ | ਇਸ ਮੌਕੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ, ਚੋਣ ਕਮਿਸ਼ਨਰ ਸ਼੍ਰੀ ਅਸ਼ੋਕ ਲਵਾਸਾ, ਚੋਣ ਕਮਿਸ਼ਨਰ ਤੇ ਹੱਦਬੰਦੀ ਕਮਿਸ਼ਨ ਦੇ ਮੈਂਬਰ ਸੁਸ਼ੀਲ ਚੰਦਰ ਮੌਜੂਦ ਸਨ  |  ਹੱਦਬੰਦੀ ਕਮਿਸ਼ਨ ਦਾ ਨਵਾਂ ਦਫ਼ਤਰ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਦੀ ਤੀਜੀ ਮੰਜ਼ਿਲ ਉੱਪਰ ਸਥਿਤ ਹੈ  |  ਇਸ ਦਫ਼ਰਤ ਵਿੱਚ ਵੀਡੀਓ ਕਾਨਫਰੰਸਿੰਗ ਦੀਆਂ ਸਹੂਲਤਾਂ ਵਾਲੇ ਕਾਨਫਰੰਸ ਹਾਲ ਸਣੇ ਕਾਫ਼ੀ ਥਾਂ ਹੈ  | ਹੱਦਬੰਦੀ ਕਮਿਸ਼ਨ ਨੇ ਪਹਿਲਾਂ ਤੋਂ ਹੀ ਮਾਰਚ 2020 ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈਕਮਿਸ਼ਨ ਵੱਲੋਂ ਹੁਣ ਤੱਕ 4 ਰਸਮੀ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ  |  ਹਰੇਕ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਲਈ ਸਾਰੇ ਐਸੋਸੀਏਟ ਮੈਂਬਰਾਂ ਨੂੰ ਪਹਿਲਾਂ ਹੀ ਨਾਮਜ਼ਦ ਕੀਤਾ ਜਾ ਚੁੱਕਾ ਹੈ  | ਕਮਿਸ਼ਨ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਸ਼ਾਸਕੀ ਜ਼ਿਲਿਆਂ ਦੀ ਸਥਿਤੀ 15 ਜੂਨ 2020 ਨਿਸ਼ਚਿਤ ਕੀਤੀ ਹੈ  | ਪ੍ਰਸ਼ਾਸਕੀ  ਜ਼ਿਲਿਆਂ ਸਬੰਧੀ ਅੰਕੜੇ ਇਕੱਤਰ ਕਰਨ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ | ਨਵੇਂ ਦਫ਼ਤਰ ਦੇ ਖੁੱਲ੍ਹਣ ਨਾਲ ਆਸ ਕੀਤੀ ਜਾਂਦੀ ਹੈ ਕਿ ਹੱਦਬੰਦੀ ਦੇ ਅਮਲ ਨੂੰ ਤੇਜ਼ੀ ਨਾਲ ਅੱਗੇ ਤੋਰਨ ਲਈ ਐਸੋਸੀਏਟ ਮੈਂਬਰਾਂ ਨਾਲ ਵਿਚਾਰ ਚਰਚਾ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ  | ਨਵੇਂ ਦਫ਼ਤਰ ਦੇ ਉਦਘਾਟਨ ਵੇਲੇ ਚੋਣ ਕਮਿਸ਼ਨ ਤੇ ਹੋਰਨਾਂ ਸੰਸਥਾਵਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ Í

ਹੱਦਬੰਦੀ ਕਮਿਸ਼ਨ ਦੀ ਚੇਅਰਪਰਸਨ ਜਸਟਿਸ ਰੰਜਨਾ ਦੇਸਾਈ 24 ਅਗਸਤ 2020 ਨੂੰ ਨਵੀਂ ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਹੱਦਬੰਦੀ ਕਮਿਸ਼ਨ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਦੇ ਹੋਏ

 

 

 

ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ ਹੱਦਬੰਦੀ ਕਮਿਸ਼ਨ ਦੀ ਚੇਅਰਪਰਸਨ ਜਸਟਿਸ ਰੰਜਨਾ ਦੇਸਾਈ ਨੂੰ ਹੱਦਬੰਦੀ ਕਮਿਸ਼ਨ ਦਾ ਨਵਾਂ ਦਫ਼ਤਰ ਖੋਲੇ ਜਾਣ ਵੇਲੇ ਯਾਦਗਾਰੀ ਚਿੰਨ ਪੇਸ਼ ਕਰਦੇ ਹੋਏ

ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਨੀਲ ਅਰੋੜਾ, ਚੋਣ ਕਮਿਸ਼ਨਰ ਅਸ਼ੋਕ ਲਵਾਸਾ, ਚੋਣ ਕਮਿਸ਼ਨਰ ਤੇ ਹੱਦਬੰਦੀ ਕਮਿਸ਼ਨ ਦੇ ਮੈਂਬਰ ਸੁਸ਼ੀਲ ਚੰਦਰ ਅਤੇ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਨਵੇਂ ਦਫ਼ਤਰ ਦੇ ਖੁੱਲਣ ਵੇਲੇ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਰੰਜਨਾ ਦੇਸਾਈ ਨਾਲ

 

ਐੱਮ ਵੀ /ਐੱਸ ਜੇ



(Release ID: 1648317) Visitor Counter : 168