ਖੇਤੀਬਾੜੀ ਮੰਤਰਾਲਾ
ਟਿੱਡੀ ਦਲ ਕੰਟਰੋਲ ਕਾਰਜ ਹੁਣ ਤੱਕ 10 ਰਾਜਾਂ ਦੇ 5.66 ਲੱਖ ਹੈਕਟੇਅਰ ਰਕਬੇ ਵਿੱਚ ਕੀਤੇ ਗਏ ਹਨ
ਰਾਜਸਥਾਨ ਅਤੇ ਗੁਜਰਾਤ ਵਿੱਚ ਲੋੜੀਂਦੀ ਮਨੁੱਖੀ ਸਮਰੱਥਾ ਅਤੇ ਛਿੜਕਾਅ ਵਾਹਨਾਂ ਵਾਲੀਆਂ ਕੰਟਰੋਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
Posted On:
23 AUG 2020 4:06PM by PIB Chandigarh
ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਟਿੱਡੀ ਸਰਕਲ ਦਫਤਰਾਂ (ਐਲਸੀਓ) ਵਲੋਂ 11 ਅਪ੍ਰੈਲ ਤੋਂ 22 ਅਗਸਤ 2020 ਤੱਕ 2,78,716 ਹੈਕਟੇਅਰ ਰਕਬੇ ਵਿੱਚ ਟਿੱਡੀ ਦਲ ਨਿਯੰਤਰਣ ਕਾਰਜ ਕੀਤੇ ਗਏ ਹਨ। ਰਾਜ ਸਰਕਾਰਾਂ ਵਲੋਂ 22 ਅਗਸਤ, 2020 ਤੱਕ ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ, ਹਰਿਆਣਾ, ਉਤਰਾਖੰਡ ਅਤੇ ਬਿਹਾਰ ਦੇ ਰਾਜਾਂ ਵਿੱਚ 2,87,374 ਹੈਕਟੇਅਰ ਰਕਬੇ ਵਿੱਚ ਨਿਯੰਤਰਣ ਕਾਰਜ ਚਲਾਏ ਜਾ ਚੁੱਕੇ ਹਨ।
ਰਾਜਸਥਾਨ ਦੇ ਜੈਸਲਮੇਰ, ਜੋਧਪੁਰ ਅਤੇ ਬੀਕਾਨੇਰ ਜ਼ਿਲ੍ਹਿਆਂ ਵਿਚ 04 ਥਾਵਾਂ 'ਤੇ ਅਤੇ ਗੁਜਰਾਤ ਦੇ ਕੱਛ ਜ਼ਿਲੇ ਵਿਚ 02 ਸਥਾਨਾਂ 'ਤੇ ਐਲਸੀਓ ਵਲੋਂ ਟਿੱਡੀ ਦਲ ਖਿਲਾਫ ਕੱਲ੍ਹ ਦਿਨ ਅਤੇ ਰਾਤ ਦੇ ਸਮੇਂ ਕੰਟਰੋਲ ਅਭਿਆਨ ਚਲਾਏ ਗਏ ਸਨ। ਰਾਜਸਥਾਨ ਅਤੇ ਗੁਜਰਾਤ ਵਿੱਚ ਲੋੜੀਂਦੀ ਮਨੁੱਖੀ ਸਮਰੱਥਾ ਨਾਲ ਸਪਰੇਅ ਵਾਹਨਾਂ ਅਤੇ ਨਿਯੰਤਰਣ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ, ਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਕਿਸੇ ਵੀ ਮਹੱਤਵਪੂਰਨ ਫਸਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ। ਹਾਲਾਂਕਿ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿਚ ਫਸਲਾਂ ਦੇ ਕੁਝ ਮਾਮੂਲੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ।
ਅੱਜ (23.08.2020), ਰਾਜਸਥਾਨ ਦੇ ਜੈਸਲਮੇਰ, ਜੋਧਪੁਰ ਅਤੇ ਬੀਕਾਨੇਰ ਜ਼ਿਲ੍ਹਿਆਂ ਅਤੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਟਿੱਡੀਆਂ ਸਰਗਰਮ ਹਨ।
ਖੁਰਾਕ ਅਤੇ ਖੇਤੀਬਾੜੀ ਸੰਗਠਨ ਵਲੋਂ ਟਿੱਡੀ ਦਲ ਦੀ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਅਨੁਸਾਰ 14 ਅਗਸਤ, 2020 ਤੱਕ ਹੌਰਨ ਆਫ ਅਫਰੀਕਾ(ਅਫ਼ਰੀਕੀ ਮਹਾਂਦੀਪ ਦਾ ਪੂਰਬੀ ਹਿੱਸਾ) ਵਿੱਚ ਤੂਫਾਨਟਿੱਡੀਆਂ ਦੇ ਝੁੰਡ ਸਰਗਰਮ ਹਨ। ਯਮਨ ਵਿਚ ਚੰਗੀ ਵਰਖਾ ਹੋਣ ਨਾਲ ਜਿੱਥੇ ਵਧੇਰੇ ਟਿੱਡੀ ਸਮੂਹ ਅਤੇ ਝੁੰਡ ਬਣਨ ਦੀ ਸੰਭਾਵਨਾ ਹੈ। ਟਿੱਡੀਆਂ ਦੇ ਸਮੂਹ ਅਤੇ ਝੁੰਡ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲਗਤਾਰ ਸਰਗਰਮ ਰਹਿੰਦੇ ਹਨ।
ਦੱਖਣ-ਪੱਛਮੀ ਏਸ਼ੀਆਈ ਦੇਸ਼ਾਂ (ਅਫਗਾਨਿਸਤਾਨ, ਭਾਰਤ, ਈਰਾਨ ਅਤੇ ਪਾਕਿਸਤਾਨ) ਦੀ ਮਾਰੂਥਲ ਦੇ ਟਿੱਡੀ ਦਲ 'ਤੇ ਹਫਤਾਵਾਰੀ ਵਰਚੁਅਲ ਮੀਟਿੰਗ ਐਫਏਓ ਵਲੋਂ ਆਯੋਜਿਤ ਕੀਤੀ ਜਾ ਰਹੀ ਹੈ। ਹੁਣ ਤੱਕ ਦੱਖਣ-ਪੱਛਮੀ ਏਸ਼ੀਆਈ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀਆਂ 22 ਵਰਚੁਅਲ ਮੀਟਿੰਗਾਂ ਹੋ ਚੁੱਕੀਆਂ ਹਨ।
1.ਗੁਜਰਾਤ ਦੇ ਕੱਛ ਵਿਚ ਤਹਿਸੀਲ ਨਖਤਰਾਣਾ ਦੇ ਬੀਬਰ ਵਿੱਚ ਐਲਡਬਲਿਊਓ ਅਪ੍ਰੇਸ਼ਨ
2.ਰਾਜਸਥਾਨ ਦੇ ਜੋਧਪੁਰ ਦੀ ਸ਼ੇਰਗੜ੍ਹ ਤਹਿਸੀਲ ਦੇ ਨਾਥਪੁਰਾ ਵਿਖੇ ਐਲਡਬਲਿਊਓ ਅਪ੍ਰੇਸ਼ਨ
3.ਗੁਜਰਾਤ ਦੇ ਕੱਛ ਦੀ ਨਖਤਰਾਣਾ ਤਹਿਸੀਲ ਦੇ ਬੀਬਰ ਵਿੱਚ ਟਿੱਡੀਆਂ ਦੀ ਮੌਤ
4.ਰਾਜਸਥਾਨ ਦੇ ਜੋਧਪੁਰ ਵਿਚ ਐਲਡਬਲਿਊਓ ਵਲੋਂ ਟਿੱਡੀਆਂ ਬਾਕੀ ਬਚੀ ਆਬਾਦੀ ਦਾ ਪਤਾ ਲਗਾਉਣ ਲਈ ਸਰਵੇਖਣ ਦਾ ਕੰਮ ਚੱਲ ਰਿਹਾ ਹੈ
*****
ਏਪੀਐਸ / ਐਸਜੀ
(Release ID: 1648091)
Visitor Counter : 163