ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਮਹਿਲਾ ਸਸ਼ਕਤੀਕਰਨ ਦੇ ਲਈ ਰਾਸ਼ਟਰੀ ਅੰਦੋਲਨ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਨੇ ਲੜਕੀਆਂ ਦੇ ਨਾਲ ਭੇਦਭਾਵ ਨੂੰ ਖਤਮ ਕਰਨ ਲਈ ਸਮਾਜਿਕ ਸੋਚ ਵਿੱਚ ਬਦਲਾਅ ‘ਤੇ ਜ਼ੋਰ ਦਿੱਤਾ

ਉਪ ਰਾਸ਼ਟਰਪਤੀ ਨੇ ਸਾਰੇ ਰਾਜਨੀਤਕ ਦਲਾਂ ਨੂੰ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਨੂੰ ਰਾਖਵਾਂਕਰਨ ਦੇਣ ‘ਤੇ ਸਹਿਮਤੀ ਬਣਾਉਣ ਦੀ ਤਾਕੀਦ ਕੀਤੀ

ਮਹਿਲਾਵਾਂ ਦੀ ਆਰਥਿਕ ਮੁਕਤੀ ਲਈ ਮਾਪਿਆਂ ਦੀ ਸੰਪਤੀ ਵਿੱਚ ਉਨ੍ਹਾਂ ਦੇ ਲਈ ਬਰਾਬਰ ਦੇ ਅਧਿਕਾਰਾਂ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ



ਉਪ ਰਾਸ਼ਟਰਪਤੀ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਵਿਖਮ ਲਿੰਗ ਅਨੁਪਾਤ ਦੇ ਗੰਭੀਰ ਪੱਖ ਪ੍ਰਤੀ ਲੋਕਾਂ ਦਾ ਧਿਆਨ ਖਿੱਚਣ ਨੂੰ ਕਿਹਾ


ਉਪ ਰਾਸ਼ਟਰਪਤੀ ਨੇ ਹਰ ਨਾਗਰਿਕ ਨੂੰ ਇੱਕ ਸਮ੍ਰਿੱਧ ਅਤੇ ਖੁਸ਼ਹਾਲ ਭਾਰਤ ਦੇ ਨਿਰਮਾਣ ਦੇ ਯੱਗ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ


Posted On: 23 AUG 2020 10:40AM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਮਹਿਲਾ ਸਸ਼ਕਤੀਕਰਨ ਲਈ ਰਾਸ਼ਟਰੀ ਅੰਦੋਲਨ ਚਲਾਉਣ ਦਾ ਸੱਦਾ ਦਿੱਤਾ ਹੈ ਅਤੇ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ ਕਿ ਕਿਸੇ ਵੀ ਲੜਕੀ ਨੂੰ ਸਕੂਲੀ ਸਿੱਖਿਆ ਤੋਂ ਵੰਚਿਤ ਨਾ ਕੀਤਾ ਜਾਵੇ।

 

ਉਨ੍ਹਾਂ ਨੇ ਕਿਹਾ ਹੈ ਕਿ ਹਾਲਾਂਕਿ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੇ ਜਨਤਕ ਅਭਿਯਾਨ ਦਾ ਸਕਾਰਾਤਮਕ ਅਸਰ ਹੋਇਆ ਹੈ ਫਿਰ ਵੀ ਸਮਾਜਿਕ ਸੋਚ ਬਦਲਣ ਦੇ ਹੋਰ ਵੀ ਯਤਨ ਕਰਨ ਦੀ ਜ਼ਰੂਰਤ ਹੈ।

 

"ਮਹਿਲਾਵਾਂ ਦੇ ਨਾਲ ਭੇਦਭਾਵ ਨੂੰ ਸਮਾਪਤ ਕਰਕੇ ਉਨ੍ਹਾਂ ਦਾ ਸਸ਼ਕਤੀਕਰਨ ਕਰਨਾ" ਸਿਰਲੇਖ ਵਾਲੀ ਆਪਣੀ ਫੇਸਬੁੱਕ ਪੋਸਟ ਵਿੱਚ ਸ੍ਰੀ ਨਾਇਡੂ ਨੇ ਲਿਖਿਆ ਕਿ ਦੇਸ਼ ਦੀ ਆਬਾਦੀ ਵਿੱਚ ਲਗਭਗ 50 ਪ੍ਰਤੀਸ਼ਤ ਮਹਿਲਾਵਾਂ ਹਨ, ਰਾਜਨੀਤੀ ਸਹਿਤ ਹਰ ਖੇਤਰ ਵਿੱਚ ਉਨ੍ਹਾਂ ਨੂੰ ਬਰਾਬਰੀ ਦਾ ਅਵਸਰ ਦਿੱਤੇ ਬਿਨਾ ਦੇਸ਼ ਪ੍ਰਗਤੀ ਨਹੀਂ ਕਰ ਸਕਦਾ। ਉਨ੍ਹਾਂ ਨੇ ਲਿਖਿਆ ਹੈ ਕਿ ਇਸ ਦੇ ਲਈ ਸਾਨੂੰ ਆਪਣੇ ਆਚਰਣ ਅਤੇ ਕਰਮ ਨਾਲ ਉਨ੍ਹਾਂ ਦੇ ਨਾਲ ਭੇਦਭਾਵ ਸਮਾਪਤ ਕਰਨਾ ਹੋਵੇਗਾ। ਅਤੇ, ਇਹੀ ਸਾਡਾ ਟੀਚਾ ਵੀ ਹੋਣਾ ਚਾਹੀਦਾ ਹੈ।

 

ਉਨ੍ਹਾਂ ਨੇ ਰਾਜਨੀਤਕ ਦਲਾਂ ਨੂੰ ਤਾਕੀਦ ਕੀਤੀ ਕਿ ਉਹ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਨੂੰ ਉਚਿਤ ਰਾਖਵਾਂਕਰਨ ਦੇਣ ਦੇ ਮਾਮਲੇ ਤੇ ਜਲਦੀ ਤੋਂ ਜਲਦੀ ਸਹਿਮਤੀ ਬਣਾਉਣ। ਮਹਿਲਾਵਾਂ ਦੀ ਆਰਥਿਕ ਮੁਕਤੀ ਦੇ ਲਈ, ਉਨ੍ਹਾਂ ਨੇ ਮਾਪਿਆਂ ਦੀ ਸੰਪਤੀ ਵਿੱਚ ਵੀ ਬਰਾਬਰ ਦੇ ਅਧਿਕਾਰਾਂ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ ਹੈ।

 

ਉਪ ਰਾਸ਼ਟਰਪਤੀ ਨੇ ਹਾਲ ਹੀ ਵਿੱਚ ਜਨਸੰਖਿਆ ਅਤੇ ਵਿਕਾਸ ਸਬੰਧੀ ਭਾਰਤੀ ਸਾਂਸਦਾਂ ਦੇ ਸੰਗਠਨ (ਆਈਏਪੀਪੀਡੀ) ਦੁਆਰਾ ਲਿੰਗ ਅਨੁਪਾਤ ਤੇ ਤਿਆਰ ਕੀਤੀ ਗਈ ਰਿਪੋਰਟ ਭਾਰਤ ਵਿੱਚ ਜਨਮ ਦੇ ਸਮੇਂ ਲਿੰਗ ਅਨੁਪਾਤ ਜਾਰੀ ਕੀਤੀ ਸੀ। ਇਸ ਰਿਪੋਰਟ ਦੇ ਅਨੁਸਾਰ 2001-17 ਦੇ ਦੌਰਾਨ ਆਮ ਨਾਲੋਂ ਘੱਟ ਲੜਕੀਆਂ ਦੀ ਜਨਮ ਦਰ ਰਹੀ।

 

ਇਸ ਸਥਿਤੀ ਨੂੰ ਚਿੰਤਾਜਨਕ ਦੱਸਦੇ ਹੋਏ, ਉਪ ਰਾਸ਼ਟਰਪਤੀ ਨੇ ਇਸ ਨੂੰ ਸੁਧਾਰਨ ਲਈ ਜਨ ਪ੍ਰਤੀਨਿਧੀਆਂ, ਸਰਕਾਰ, ਨੀਤੀ ਨਿਰਮਾਤਾ ,ਓਪੀਨੀਅਨ ਲੀਡਰਾਂ, ਮੀਡੀਆ ਸੰਗਠਨਾਂ ਅਤੇ ਮਹਿਲਾ ਸਸ਼ਕਤੀਕਰਨ ਲਈ ਕੰਮ ਕਰਨ ਵਾਲੇ ਕਈ ਸੰਗਠਨਾਂ ਸਹਿਤ ਸਾਰੇ ਹਿਤਧਾਰਕਾਂ ਨਾਲ ਯੁੱਧ ਪੱਧਰ ਤੇ ਯਤਨ ਕਰਨ ਨੂੰ ਕਿਹਾ।

 

ਉਨ੍ਹਾਂ ਨੇ ਜਨ ਪ੍ਰਤੀਨਿਧੀਆਂ ਨੂੰ ਇਸ ਸਥਿਤੀ ਦੀ ਗੰਭੀਰਤਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਤਾਕੀਦ ਕੀਤੀ ਹੈ। ਉਪ ਰਾਸ਼ਟਰਪਤੀ ਨੇ ਹਰੇਕ ਨਾਗਰਿਕ ਨੂੰ ਦਾਜ ਜਿਹੀ ਕੁਪ੍ਰਥਾ ਦਾ ਵਿਰੋਧ ਕਰਨ ਅਤੇ ਬੇਟਿਆਂ ਨੂੰ ਪ੍ਰਾਥਮਿਕਤਾ ਦੇਣ ਵਾਲੀ ਸਮਾਜਿਕ ਸੋਚ ਨੂੰ ਸਮਾਪਤ ਕਰਨ ਨੂੰ ਵੀ ਕਿਹਾ ਹੈ।

 

ਭਰੂਣ ਟੈਸਟਿੰਗ (ਪੀਸੀ ਅਤੇ ਪੀਐੱਨਡੀਟੀ) ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ਤੇ ਜ਼ੋਰ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਲੜਕੀਆਂ ਅਤੇ ਮਹਿਲਾਵਾਂ ਦੇ ਪ੍ਰਤੀ ਕਿਸੇ ਵੀ ਤਰਾਂ ਦਾ ਕੋਈ ਵੀ ਭੇਦਭਾਵ ਸਵੀਕਾਰਯੋਗ ਨਹੀਂ ਹੋਣਾ ਚਾਹੀਦਾ।

 

ਨਵੇਂ ਭਾਰਤ ਦੇ ਮਾਰਗ ਵਿੱਚ ਆਉਣ ਵਾਲੀਆਂ ਗ਼ਰੀਬੀ, ਅਨਪੜ੍ਹਤਾ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲੋਕਾਂ ਨੂੰ ਸਾਂਝੇ ਯਤਨਾਂ ਦਾ ਸੱਦਾ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਲਿਖਿਆ ਹੈ ਕਿ ਹਰ ਨਾਗਰਿਕ ਨੂੰ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਇੱਕ ਅਜਿਹੇ ਸਮ੍ਰਿੱਧ ਅਤੇ ਖੁਸ਼ਹਾਲ ਭਾਰਤ ਦੇ ਨਿਰਮਾਣ ਵਿੱਚ ਅੱਗੇ ਵਧ ਕੇ ਯੋਗਦਾਨ ਦੇਣਾ ਚਾਹੀਦਾ ਹੈ ਜਿੱਥੇ ਕੋਈ ਭੇਦਭਾਵ ਨਾ ਹੋਵੇ।

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1648076) Visitor Counter : 154