ਜਲ ਸ਼ਕਤੀ ਮੰਤਰਾਲਾ

ਅਰੁਣਾਚਲ ਪ੍ਰਦੇਸ਼ 2023 ਤੱਕ ਸਾਰੇ ਪੇਂਡੂ ਘਰਾਂ ਵਿੱਚ ਨਲਕੇ ਦਾ ਪਾਣੀ ਮੁਹੱਈਆ ਕਰਵਾਏਗਾ

ਸਥਾਨਕ ਸਮੁਦਾਇ ਲੇਡੂਮ ਵਾਟਰ ਸਪਲਾਈ ਪ੍ਰੋਜੈਕਟ ਵਿੱਚ ਪਾਣੀ ਦੀ ਸਪਲਾਈ ਦੀ ਬਹਾਲੀ ਦੇ ਕੰਮ ਲਈ ਅੱਗੇ ਆਇਆ

Posted On: 22 AUG 2020 4:46PM by PIB Chandigarh

ਮੌਜੂਦਾ ਮੌਨਸੂਨ ਦੇ ਮੌਸਮ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਫਿਰ ਤੋਂ ਬਹੁਤ ਜ਼ਿਆਦਾ ਬਾਰਸ਼ ਹੋਈ ਹੈ। ਸਤਹ ਦੇ ਸਰੋਤਾਂ ’ਤੇ ਨਿਰਭਰ ਪੀਣ ਵਾਲੇ ਪਾਣੀ ਦੀ ਸਪਲਾਈ ਦੀਆਂ ਸਥਾਪਨਾਵਾਂ ਵਿੱਚੋਂ ਕਈ ਅਚਾਨਕ ਹੜ੍ਹ ਆਉਣ, ਬੱਦਲ ਫ਼ਟਣ, ਢਿਗਾਂ ਦੇ ਡਿੱਗਣ ਅਤੇ ਭੂਮੀ-ਖੋਰ ਦੇ ਮੱਦੇਨਜ਼ਰ ਕੁਦਰਤੀ ਆਫ਼ਤਾਂ ਦੇ ਕਹਿਰ ਦਾ ਸਾਹਮਣਾ ਕਰ ਰਹੀਆਂ ਹਨ| ਅਰੁਣਾਚਲ ਪ੍ਰਦੇਸ਼ ਦੇ ਪੂਰਬ ਸਿਆਂਗ ਜ਼ਿਲ੍ਹੇ ਦੇ ਅਧੀਨ ਆਉਂਦੇ 21,287 ਆਬਾਦੀ ਵਾਲੇ 19 ਪਿੰਡਾਂ ਨੂੰ ਕਵਰ ਕਰਨ ਵਾਲੇ ਬਿਲਾਟ ਸਰਕਲ, ਓਯਾਨ - ਸਿਲ ਸਰਕਲ ਅਤੇ ਰੁਕਸਿਨ ਹੈਡਕੁਆਟਰਾਂ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਕਰਨ ਵਾਲੀ ਲੇਡੂਮ ਬਹੁ-ਪੇਂਡੂ ਪਾਣੀ ਸਪਲਾਈ ਪ੍ਰੋਜੈਕਟ ਆਪਣੇ ਕੈਚਮੈਂਟ ਏਰੀਆ ਵਿੱਚ ਅਚਾਨਕ ਬੱਦਲ ਫਟਣ ਦੇ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈਅੰਤਰਗ੍ਰਹਿਣ ਕੰਮ, ਜੋ ਐੱਮਐੱਸਐੱਲ ਤੋਂ 1500 ਫੁੱਟ ਦੀ ਉਚਾਈ ’ਤੇ ਸਥਿੱਤ ਹੈ ਅਤੇ ਆਖਰੀ ਮੋਟਰੇਬਲ ਰੋਡ ਪੁਆਇੰਟ ਤੋਂ 7 ਕਿਲੋਮੀਟਰ ਦੀ ਦੂਰੀ ’ਤੇ ਹੈ, ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ| ਮੁੱਖ ਪਾਈਪ ਲਾਈਨ (ਡੀਆਈ 250 ਮਿਲੀਮੀਟਰ ਵਿਆਸ) ਵੀ ਵੱਖ-ਵੱਖ ਨਦੀ ਮੁਹਾਨਿਆਂ ’ਤੇ ਨੁਕਸਾਨੀ ਗਈ ਸੀ|

ਅਰੁਣਾਚਲ ਪ੍ਰਦੇਸ਼ ਹੁਨਰਮੰਦ ਅਤੇ ਗੈਰ-ਹੁਨਰਮੰਦ ਮਜ਼ਦੂਰ ਸ਼ਕਤੀ ਦੇ ਲਈ ਆਸਾਮ ਅਤੇ ਉਸਤੋਂ ਅੱਗੇ ਦੇ ਰਾਜਾਂ ’ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ| ਜਗ੍ਹਾ-ਜਗ੍ਹਾ ਕੋਵਿਡ -19 ਮਹਾਂਮਾਰੀ ਸੰਬੰਧੀ ਲੌਕਡਾਉਨ ਅਤੇ ਸੁਰੱਖਿਆ ਪ੍ਰੋਟੋਕਾਲਾਂ ਦੇ ਕਾਰਨ, ਮਜ਼ਦੂਰ ਸ਼ਕਤੀ ਦੀ ਉਪਲਬਧਤਾ ਸੀਮਤ ਹੈ| ਨੁਕਸਾਨ ਦੀ ਗੰਭੀਰਤਾ ਨੂੰ ਵੇਖਦਿਆਂ, ਪਾਣੀ ਸਪਲਾਈ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਕਈ ਹਫ਼ਤੇ ਲੱਗ ਸਕਦੇ ਸੀ, ਪਰ ਬਿਲਟ ਸਰਕਲ ਦੇ ਉਤਸਾਹਤ ਲਗਭਗ 70 ਨੌਜਵਾਨ ਬਹਾਲੀ ਦੇ ਕੰਮਾਂ ਵਿੱਚ ਜਨਤਕ ਸਿਹਤ ਇੰਜੀਨੀਅਰਿੰਗ ਵਿਭਾਗ ਦੀ ਮਦਦ ਦੇ ਲਈ ਅੱਗੇ ਆਏ| ਵਿਭਾਗ ਨੂੰ ਹੁਨਰਮੰਦ ਮਜ਼ਦੂਰ ਸ਼ਕਤੀ, ਸਮਾਨ ਆਦਿ ਮੁਹੱਈਆ ਕਰਵਾਉਂਦੇ ਹੋਏ ਡੀਆਈ ਪਾਈਪਾਂ, ਜੋ ਟੁੱਟ ਗਏ ਸਨ ਅਤੇ ਨਦੀ ਦੇ ਕਿਨਾਰੇ ਦੇ ਨਾਲ ਗਾਦ ਜਾਂ ਮਲਬੇ ਦੇ ਹੇਠਾਂ ਦਬ ਗਏ ਸਨ, ਨੂੰ ਫਿਰ ਤੋਂ ਪ੍ਰਾਪਤ ਕਰਨ ਦੇ ਲਈ ਹਾਥੀਆਂ ਦੀਆਂ ਸੇਵਾਵਾਂ ਵੀ ਲੈਣੀਆਂ ਪਈਆਂਬਹਾਲੀ ਦੇ ਯਤਨਾਂ ਵਿੱਚ ਲੋਕਾਂ ਦੀ ਭਾਗੀਦਾਰੀ ਦਾ ਨਤੀਜੇ ਇਹ ਹੋਇਆ ਕਿ ਤਿੰਨ ਦਿਨਾਂ ਵਿੱਚ ਹੀ  ਸਾਰੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਸ਼ੁਰੂ ਹੋ ਗਈ ਸੀ।

ਇਸ ਤਰ੍ਹਾਂ ਦੇ ਮੁਰੰਮਤ ਕੰਮ ਦੇ ਲਈ ਪੀਐੱਚਡੀਈ ਦੇ ਅਧਿਕਾਰੀਆਂ ਦੇ ਯਤਨ ਅਤੇ ਅੱਗੇ ਆਉਣ ਦੇ ਸਮੁਦਾਇ ਦੇ ਦ੍ਰਿੜ੍ਹ ਸੰਕਲਪ ਨਾਲ ਸੰਕੇਤ ਮਿਲਦਾ ਹੈ ਕਿ ਸਮੁਦਾਇ ਪੇਂਡੂ ਖੇਤਰਾਂ ਵਿੱਚ ਪਾਣੀ ਸਪਲਾਈ ਪ੍ਰਣਾਲੀਆਂ ਦੇ ਸੰਚਾਲਨ ਅਤੇ ਰੱਖ-ਰਖਾਵ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ। ਜਲ ਜੀਵਨ ਮਿਸ਼ਨ ਦਾ ਉਦੇਸ਼ ਸਮੁਦਾਇਕ ਭਾਗੀਦਾਰੀ ਦਾ ਲਾਭ ਉਠਾਉਣਾ ਹੈ|

ਪ੍ਰਧਾਨ ਮੰਤਰੀ ਦੁਆਰਾ 15 ਅਗਸਤ, 2019 ਨੂੰ ਐਲਾਨਿਆ ਗਿਆ, ਜਲ ਜੀਵਨ ਮਿਸ਼ਨ 2024 ਤੱਕ ਦੇਸ਼ ਦੇ ਹਰੇਕ ਪੇਂਡੂ ਪਰਿਵਾਰ ਨੂੰ ਕਾਰਜਸ਼ੀਲ ਘਰੇਲੂ ਨਲਕੇ ਕੁਨੈਕਸ਼ਨ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਰਾਜਾਂ ਦੇ ਨਾਲ ਸਾਂਝੇਦਾਰੀ ਦੇ ਤਹਿਤ ਲਾਗੂ ਹੋ ਰਿਹਾ ਹੈ। ਮਿਸ਼ਨ ਦਾ ਟੀਚਾ ਨਿਯਮਿਤ ਅਤੇ ਲੰਬੇ ਸਮੇਂ ਦੇ ਆਧਾਰ ’ਤੇ ਹਰ ਪੇਂਡੂ ਪਰਿਵਾਰ ਨੂੰ 55 ਲੀਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ (ਆਈਪੀਸੀਡੀ) ਪੀਣ ਯੋਗ ਪਾਣੀ ਦੀ ਲੋੜੀਂਦੀ ਉਪਲਬਧਤਾ ਵਿੱਚ ਸਮਰੱਥ ਬਣਾਉਣਾ ਹੈ ਤਾਂਕਿ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਇਆ ਜਾ ਸਕੇ।

ਅਰੁਣਾਚਲ ਪ੍ਰਦੇਸ਼ ਵਿੱਚ ਪਾਣੀ ਦੀ ਉਪਲਬਧਤਾ ਕੋਈ ਮੁੱਦਾ ਨਹੀਂ ਹੈ, ਪਰ ਇਸ ਨੂੰ ਲਾਗੂ ਕਰਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਵਿੱਚ ਮੁਸ਼ਕਿਲ ਪਹਾੜੀ ਇਲਾਕੇ, ਛੋਟੀਆਂ-ਛੋਟੀਆਂ ਬਸਤੀਆਂ ਅਤੇ ਸਖ਼ਤ ਜਲਵਾਯੂ ਪ੍ਰਸਥਿਤੀਆਂ ਸ਼ਾਮਲ ਹਨ| ਹਾਲਾਂਕਿ, ਰਾਜ ਸਰਕਾਰ ਸਾਰੇ ਪਿੰਡਾਂ / ਬਸਤੀਆਂ ਨੂੰ ਕਵਰ ਕਰਨ ਦੇ ਲਈ ਸਾਰੇ ਸੰਭਵ ਯਤਨ ਕਰ ਰਹੀ ਹੈ, ਕਿਉਂਕਿ ਪੀਣ ਯੋਗ ਪਾਣੀ ਹਰ ਪੇਂਡੂ ਘਰ ਤੱਕ ਪਹੁੰਚਦਾ ਹੈਜਲ ਜੀਵਨ ਮਿਸ਼ਨ ਰਾਜ ਨੂੰ ਆਪਣੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਸਾਫ਼, ਪੀਣ ਯੋਗ ਪਾਣੀ ਮੁਹੱਈਆ ਕਰਾਉਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ, ਤਾਂਕਿ ਔਰਤਾਂ ਅਤੇ ਕੁੜੀਆਂ ਦਾ ਬੋਝ ਘੱਟ ਕੀਤਾ ਜਾਵੇ।

ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਮਿਸ਼ਨ ਦੇ ਤਹਿਤ 2023 ਤੱਕ ਰਾਜ ਦੇ ਸਾਰੇ ਘਰਾਂ ਵਿੱਚ 100 ਫ਼ੀਸਦੀ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਉਪਲਬਧ ਕਰਾਉਣ ਦਾ ਫੈਸਲਾ ਲਿਆ ਹੈ।

 

https://static.pib.gov.in/WriteReadData/userfiles/image/image003Z4US.jpg

https://static.pib.gov.in/WriteReadData/userfiles/image/image004X63Q.jpg

**************************

ਏਪੀਐੱਸ / ਐੱਸਜੀ / ਐੱਮਜੀ



(Release ID: 1647979) Visitor Counter : 145