ਰਸਾਇਣ ਤੇ ਖਾਦ ਮੰਤਰਾਲਾ
ਖਰੀਫ ਦੇ ਸੀਜ਼ਨ ਲਈ ਫਰਟੀਲਾਈਜ਼ਰਸ ਅਤੇ ਕੈਮੀਕਲਸ ਟ੍ਰੈਵਨਕੋਰ ਲਿਮਟਿਡ (ਫੈਕਟ) ਵੱਲੋਂ ਦਰਾਮਦ ਕੀਤੀ ਗਈ ਐਮਓਪੀ (27000 ਮੀਟਰਕ ਟਨ) ਦੀ ਦੂਜੀ ਖੇਪ ਤੁਤੀਕੋਰਿਨ ਪੋਰਟ ਤੇ ਪੁੱਜੀ ।
ਸੀਜ਼ਨ ਦੌਰਾਨ ਕੰਪਨੀ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਲਈ ਕਦਮ ਚੁੱਕ ਰਹੀ ਹੈ।
Posted On:
22 AUG 2020 5:15PM by PIB Chandigarh
ਕੇਂਦਰੀ ਰਸਾਇਣ ਅਤੇ ਖਾਦਾਂ ਬਾਰੇ ਮੰਤਰਾਲਾ ਅਧੀਨ ਇੱਕ ਪੀ ਐਸ ਯੂ ਫਰਟੀਲਾਈਜ਼ਰਸ ਅਤੇ ਕੈਮੀਕਲਸ ਟ੍ਰੈਵਨਕੋਰ ਲਿਮਟਿਡ (ਫੈਕਟ) ਨੇ ਮੌਜੂਦਾ ਮਾਲੀ ਸਾਲ ਦੇ ਪਹਿਲੇ 5 ਮਹੀਨਿਆਂ ਦੌਰਾਨ ਉਤਪਾਦਨ ਅਤੇ ਮੰਡੀਕਰਨ ਦੇ ਮੋਰਚੇ ਤੇ ਉਤਸ਼ਾਹਜਨਕ ਕਾਰਗੁਜਾਰੀ ਦਿਖਾਈ ਹੈ। ਖਰੀਫ ਦੇ ਸੀਜ਼ਨ ਲਈ ਫੈਕਟ ਦੀ ਦੂਜੀ ਖੇਪ ਐਮਓਪੀ (27000 ਮੀਟਰਕ ਟਨ) ਕੱਲ੍ਹ ਤੁਤੀਕੋਰਿਨ ਪੋਰਟ ਤੇ ਪਹੁੰਚ ਗਈ ਹੈ ਅਤੇ ਅਨਲੋਡਿੰਗ ਜਾਰੀ ਹੈ।
ਫੈਕਟ ਦਾ ਮੁੱਖ ਉਤਪਾਦ ਫੈਕਟੈਮਫੋਸ (ਐਨਪੀ 20: 20: 013) ਦੇ ਨਾਲ ਇੱਕ ਐਮਓਪੀ ਖਾਦ ਦਾ ਮਿਸ਼ਰਣ ਹੈ, ਜੋ ਦੱਖਣੀ ਭਾਰਤ ਦੇ ਕਿਸਾਨਾਂ ਵੱਲੋਂ ਪਸੰਦ ਕੀਤੀ ਜਾਂਦੀ ਹੈ । ਕੰਪਨੀ ਨੇ ਇਸ ਤੋਂ ਪਹਿਲਾਂ ਐਮਓਪੀ ਦੀ ਪਹਿਲੀ ਖੇਪ ਅਤੇ ਇੱਕ ਐਨਪੀਕੇ ਮਿਸ਼ਰਤ ਪਾਰਸਲ ਨੂੰ ਜੂਨ-ਜੁਲਾਈ ਦੇ ਦੌਰਾਨ ਦਰਾਮਦ ਕੀਤਾ ਸੀ ।
ਇਹ ਮੰਨਿਆ ਜਾਂਦਾ ਹੈ ਕਿ ਕੰਪਨੀ ਕੋਵਿਡ ਮਹਾਂਮਾਰੀ ਦੇ ਵਿਰੁੱਧ ਸੁਰੱਖਿਅਤ ਢੰਗ-ਤਰੀਕਿਆਂ ਦੀ ਵਰਤੋਂ ਕਰਕੇ ਆਪਣਾ ਕੰਮ ਚਲਾ ਰਹੀ ਹੈ । ਚੰਗੇ ਮੌਨਸੂਨ ਦੇ ਚੱਲਦਿਆਂ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਦੇ ਨਾਲ ਨਾਲ ਕੰਪਨੀ ਸੀਜ਼ਨ ਦੌਰਾਨ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਲਈ ਕਦਮ ਚੁੱਕ ਰਹੀ ਹੈ।
****
ਆਰ ਸੀ ਜੇ / ਆਰ ਕੇ ਐਮ
(Release ID: 1647976)
Visitor Counter : 128