ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਤਪਦਿਕ ਅਤੇ ਚਿਕਨਗੁਨੀਆ ਰੋਧੀ ਫਲੇਵੋਨਾਇਡ ਅਣੂਆਂ ਲਈ ਪਹਿਲਾ ਸਿੰਥੈਟਿਕ ਰਸਤਾ ਖੋਜਿਆ ਗਿਆ

‘‘ਸਿੰਥੈਟਿਕ ਰਸਾਇਣ ਵਿਗਿਆਨ ਵਿੱਚ ਕੁਦਰਤੀ ਉਤਪਾਦਾਂ ਦੇ ਐਨਾਲਾਗਜ਼ ਨੂੰ ਉਸੀ ਮਾਰਗ ਨਾਲ ਤਿਆਰ ਕੀਤਾ ਜਾ ਸਕਦਾ ਹੈ, ਕਈ ਵਾਰ ਐਨਾਲਾਗਜ਼ ਕੁਦਰਤੀ ਉਤਪਾਦਾਂ ਦੀ ਤੁਲਨਾ ਵਿੱਚ ਬਿਹਤਰ ਔਸ਼ਧੀ ਗੁਣ ਦਿਖਾਉਂਦੇ ਹਨ’’- ਡਾ. ਪ੍ਰਤਿਭਾ ਸ਼੍ਰੀਵਾਸਤਵ

‘‘ਕਿਉਂਕਿ ਫਲੇਵੋਨਾਈਡਜ਼ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ, ਇਸ ਲਈ ਫਲੇਵੋਨਾਈਡ-ਸਮੁੰਦਰੀ ਆਹਾਰ ਦਾ ਸੁਝਾਅ ਦਿੱਤਾ ਜਾਂਦਾ ਹੈ’’

‘‘ਜ਼ਿਆਦਾਤਰ ਆਯੁਰਵੈਦਿਕ ਉਤਪਾਦ ਫਲੇਵੋਨਾਈਡਜ਼ ਨਾਲ ਭਰਪੂਰ ਹੁੰਦੇ ਹਨ, ਫਲੇਵੋਨਾਈਡ ਜ਼ਿਆਦਾਤਰ ਟਮਾਟਰ, ਪਿਆਜ਼, ਸਲਾਦ ਪੱਤਾ, ਅੰਗੂਰ, ਸੇਬ, ਸਟਰਾਬੇਰੀ, ਆੜੂ ਅਤੇ ਹੋਰ ਸਬਜ਼ੀਆਂ ਵਿੱਚ ਮੌਜੂਦ ਹੁੰਦੇ ਹਨ, ਫਲੇਵੋਨਾਈਡਜ਼ ਨਾਲ ਭਰਪੂਰ ਭੋਜਨ ਸਾਨੂੰ ਦਿਲ, ਜਿਗਰ, ਗੁਰਦਾ, ਦਿਮਾਗ਼ ਨਾਲ ਸਬੰਧਿਤ ਅਤੇ ਹੋਰ ਸੰਕ੍ਰਮਕ ਰੋਗਾਂ ਤੋਂ ਬਚਾਉਂਦਾ ਹੈ’’-ਡਾ. ਪ੍ਰਤਿਭਾ ਸ਼੍ਰੀਵਾਸਤਵ

Posted On: 20 AUG 2020 2:17PM by PIB Chandigarh

ਰਗੋਸਾਫਲੇਵੋਨਾਈਡ, ਪੋਡੋਕਾਰਫਲੇਵੋਨ ਅਤੇ ਆਇਸੋਫਲੇਵੋਨ ਜਿਹੇ ਫਲੇਵੋਨਾਈਡ ਅਣੂ ਜਿਨ੍ਹਾਂ ਨੂੰ ਤਪਦਿਕ ਅਤੇ ਚਿਕਨਗੁਨੀਆ ਰੋਧੀ ਪਾਇਆ ਗਿਆ ਹੈ, ਉਨ੍ਹਾਂ ਨੂੰ ਹੁਣ ਤੱਕ ਪੌਦਿਆਂ ਤੋਂ ਪ੍ਰਾਪਤ ਕੀਤਾ ਗਿਆ ਸੀ। ਹੁਣ ਪਹਿਲੀ ਵਾਰ ਵਿਗਿਆਨਕਾਂ ਨੇ ਪ੍ਰਯੋਗਸ਼ਾਲਾ ਵਿੱਚ ਇਨ੍ਹਾਂ ਅਣੂਆਂ ਨੂੰ ਸੰਸ਼ਲੇਸ਼ਿਤ ਕਰਨ ਲਈ ਮਾਰਗ ਪ੍ਰਗਟ ਕੀਤਾ ਹੈ, ਜਿਸ ਨਾਲ ਜਿਨ੍ਹਾਂ ਔਸ਼ਧੀ ਪੌਦਿਆਂ ਵਿੱਚ ਇਨ੍ਹਾਂ ਨੂੰ ਪਾਇਆ ਜਾਂਦਾ ਹੈ, ਉਨ੍ਹਾਂ ਦਾ ਜ਼ਿਆਦਾ ਦੋਹਨ ਕੀਤੇ ਬਗੈਰ ਸਾਰੇ ਮੌਸਮਾਂ ਵਿੱਚ ਇਨ੍ਹਾਂ ਦੀ ਉਪਲੱਬਧਤਾ ਯਕੀਨੀ ਕਰਨ ਲਈ ਮਾਰਗ ਪ੍ਰਸਤ ਹੋਇਆ ਹੈ।

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਇੱਕ ਖੁਦਮੁਖਤਿਆਰ ਸੰਸਥਾਨ ਅਘਾਰਕਰ ਖੋਜ ਸੰਸਥਾਨ (ਏਆਰਆਈ), ਪੁਣੇ ਦੇ ਵਿਗਿਆਨਕਾਂ ਨੇ ਤਪਦਿਕ ਅਤੇ ਚਿਕਨਗੁਨੀਆ ਦੇ ਇਲਾਜ ਨਾਲ ਸਬੰਧਿਤ ਫਲੇਵੋਨਾਈਡ ਅਣੂਆਂ ਦੇ ਨਿਰਮਾਣ ਲਈ ਪਹਿਲਾ ਸਿੰਥੈਟਿਕ ਮਾਰਗ ਖੋਜਿਆ ਹੈ। ਕੋਵਿਡ-19 ਦੀ ਸੰਭਾਵਿਤ ਇਲਾਜ ਪ੍ਰਤੀਕਿਰਿਆ ਦੇ ਸਬੰਧ ਵਿੱਚ ਇਸ ਵਿੱਚ ਸ਼ੁਰੂਆਤੀ ਸੰਕੇਤ ਦੇਖੇ ਗਏ ਹਨ।

 

ਡਾ. ਪ੍ਰਤਿਭਾ ਸ਼੍ਰੀਵਾਸਤਵ ਅਤੇ ਏਆਰਆਈ ਦੀ ਉਨ੍ਹਾਂ ਦੀ ਟੀਮ ਵੱਲੋਂ ਸਹਿਕਰਮੀਆਂ ਦੀ ਸਮੀਖਿਆ ਵਾਲੀ ਵਿਗਿਆਨਕ ਪੱਤ੍ਰਿਕਾ ਏਸੀਐੱਸ ਓਮੇਗਾਵੱਲੋਂ ਹਾਲ ਹੀ ਵਿੱਚ ਪ੍ਰਕਾਸ਼ਿਤ ਕਾਰਜ ਅਨੁਸਾਰ ਉਨ੍ਹਾਂ ਨੇ ਰਗੋਸਾਫਲੇਵੋਨਾਈਡ, ਪੋਡੋਕਾਰਫਲੇਵੋਨ ਅਤੇ ਆਇਸੋਫਲੇਵੋਨ ਜਿਹੇ ਫਲੇਵੋਨਾਈਡਜ਼ ਦੇ ਪਹਿਲੇ ਪੂਰੇ ਸੰਸ਼ਲੇਸ਼ਣ ਨੂੰ ਵਿਕਸਤ ਕੀਤਾ ਹੈ। ਰਗੋਸਾਫਲੇਵੋਨਾਈਡ ਏਇੱਕ ਚੀਨੀ ਔਸ਼ਧੀ ਪੌਦਾ ਰੋਜ਼ਾ ਰਗੋਜਾ ਤੋਂ ਪ੍ਰਾਪਤ ਦੱਸਿਆ ਜਾਂਦਾ ਹੈ। ਪੋਡੋਕਾਰਫਲੇਵੋਨ ਏਨੂੰ ਪੋਡੋਕਾਰਪਸ ਮੈਕਰੋਫਾਈਲਜ਼ ਪੌਦੇ ਤੋਂ ਅਲੱਗ ਕੀਤਾ ਜਾਂਦਾ ਹੈ।

 

ਰੋਜ਼ਾ ਰਗੋਸਾ (ਬਿਲਕੁਲ ਖੱਬੇ) ਅਤੇ ਪੋਡੋਕਾਰਪਸ ਮੈਕਰੋਫਾਈਲਜ਼

 

ਡਾ. ਸ਼੍ਰੀਵਾਸਤਵ ਦੱਸਦੇ ਹਨ ਕਿ ‘‘ਜ਼ਿਆਦਾਤਰ ਆਯੁਰਵੈਦਿਕ ਉਤਪਾਦ ਫਲੇਵੋਨਾਈਡਜ਼ ਨਾਲ ਭਰਪੂਰ ਹੁੰਦੇ ਹਨ। ਫਲੇਵੋਨਾਈਡ ਜ਼ਿਆਦਾਤਰ ਟਮਾਟਰ, ਪਿਆਜ਼, ਸਲਾਦ ਪੱਤਾ, ਅੰਗੂਰ, ਸੇਬ, ਸਟਰਾਬੇਰੀ, ਆੜੂ ਅਤੇ ਹੋਰ ਸਬਜ਼ੀਆਂ ਵਿੱਚ ਮੌਜੂਦ ਹੁੰਦੇ ਹਨ। ਫਲੇਵੋਨਾਈਡਜ਼ ਨਾਲ ਭਰਪੂਰ ਭੋਜਨ ਸਾਨੂੰ ਦਿਲ, ਜਿਗਰ, ਗੁਰਦਾ, ਦਿਮਾਗ ਨਾਲ ਸਬੰਧਿਤ ਅਤੇ ਹੋਰ ਲਾਗ ਰੋਗਾਂ ਤੋਂ ਬਚਾਉਂਦਾ ਹੈ। ਹੁਣ ਦੁਨੀਆ ਕੋਵਿਡ-19 ਕਾਰਨ ਦਰਦਨਾਕ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਕਿਉਂਕਿ ਫਲੇਵੋਨਾਈਡਜ਼ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ, ਇਸ ਲਈ ਫਲੇਵੋਨਾਈਡ-ਭਰਪੂਰ ਭੋਜਨ ਦਾ ਸੁਝਾਅ ਦਿੱਤਾ ਜਾਂਦਾ ਹੈ।’’

 

ਫਲੇਵੋਨਾਈਡਜ਼ ਨੂੰ ਆਮ ਤੌਰ ਤੇ ਪੌਦਿਆਂ ਤੋਂ ਅਲੱਗ ਕੀਤਾ ਜਾਂਦਾ ਹੈ। ਹਾਲਾਂਕਿ ਕੁਦਰਤੀ ਉਤਪਾਦਾਂ ਵਿੱਚ ਅਸੰਗਤੀ ਵਿਭਿੰਨ ਮੌਸਮਾਂ, ਸਥਾਨਾਂ ਅਤੇ ਪ੍ਰਜਾਤੀਆਂ ਵਿੱਚ ਹੋ ਸਕਦੀ ਹੈ। ਇਨ੍ਹਾਂ ਰੁਕਾਵਟਾਂ ਨਾਲ ਔਸ਼ਧੀ ਪੌਦਿਆਂ ਦਾ ਜ਼ਿਆਦਾ ਦੋਹਨ ਵਾਤਾਵਰਣ ਤੇ ਵਾਧੂ ਬੋਝ ਪਾਉਂਦਾ ਹੈ।

 

ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਸ ਤਰ੍ਹਾਂ ਦੇ ਉਤਪਾਦਾਂ ਨੂੰ ਸਰਲ ਅਤੇ ਲਾਗਤ ਪ੍ਰਭਾਵੀ ਤਰੀਕਿਆਂ ਨਾਲ ਪ੍ਰਯੋਗਸ਼ਾਲਾ ਵਿੱਚ ਸਿੰਥੈਟਿਕ ਪ੍ਰੋਟੋਕੋਲ ਰਾਹੀਂ ਵਿਕਸਤ ਕੀਤਾ ਜਾ ਸਕਦਾ ਹੈ। ਸਿੰਥੈਟਿਕ ਕੁਦਰਤੀ ਉਤਪਾਦਾਂ ਵਿੱਚ ਕੁਦਰਤੀ ਉਤਪਾਦ ਦੇ ਸਮਾਨ ਹੀ ਸੰਰਚਨਾ ਅਤੇ ਔਸ਼ਧੀ ਗੁਣ ਹੁੰਦੇ ਹਨ।

 

ਫਲੇਵੋਨਾਈਡਜ਼ ਦੀ ਰਸਾਇਣਿਕ ਸੰਰਚਨਾ ਮਹਿਲਾ ਹਾਰਮੋਨ 17-ਬੀਟਾ-ਏਸਟਰਾਡਿਯੋਲ (ਐਸਟ੍ਰੋਜਨ) ਦੇ ਸਮਾਨ ਹੀ ਹੈ। ਇਸ ਲਈ ਫਲੇਵੋਨਾਈਡਜ਼ ਉਨ੍ਹਾਂ ਔਰਤਾਂ ਦੇ ਜੀਵਨ ਨੂੰ ਅਸਾਨ ਕਰ ਸਕਦੇ ਹਨ ਜੋ ਪ੍ਰੀਮੈਨੋਪਾਜਲ ਯਾਨੀ ਰਜੋਨਵਿਰਤੀ ਤੋਂ ਪਹਿਲਾਂ ਦੇ ਪੜਾਅ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਹਨ।

 

ਉਤਸ਼ਾਹਿਤ ਡਾ. ਸ਼੍ਰੀਵਾਸਤਵ ਕਹਿੰਦੀ ਹੈ, ‘‘ਰਗੋਸਾਫਲੇਵੋਨਾਈਡਜ਼ ਨੂੰ ਸੰਸ਼ਲੇਸ਼ਿਤ ਕਰਦੇ ਸਮੇਂ ਮੇਰੀ ਟੀਮ ਨੇ ਡੀਹਾਈਡਰੋ ਰਗੋਸਾ ਫਲੇਵੋਨਾਈਡਜ਼ ਪ੍ਰਾਪਤ ਕੀਤੇ ਹਨ ਜੋ ਚਿਕਨਗੁਨੀਆ ਅਤੇ ਤਪਦਿਕ ਜਿਹੇ ਸਭ ਤੋਂ ਵੱਧ ਲਾਗ ਰੋਗਾਂ ਨੂੰ ਰੋਕਣ ਵਿੱਚ ਬਹੁਤ ਸ਼ਕਤੀਸ਼ਾਲੀ ਪਾਏ ਜਾਂਦੇ ਹਨ। ਸਪਾਈਕ ਪ੍ਰੋਟੀਨ, ਪ੍ਰੋਟੀਏਜ਼ ਅਤੇ ਆਰਡੀਆਰਪੀ ਨੂੰ ਟੀਚਾਗਤ ਕਰਕੇ ਕੋਵਿਡ-19 ਨੂੰ ਰੋਕਣ ਲਈ ਇਨ੍ਹਾਂ ਅਣੂਆਂ ਦਾ ਕੰਪਿਊਟੇਸ਼ਨਲ ਵਿਸ਼ਲੇਸ਼ਣ ਵੀ ਪ੍ਰਾਪਤ ਕੀਤਾ ਗਿਆ ਹੈ ਅਤੇ ਨਤੀਜੇ ਉਤਸ਼ਾਹਜਨਕ ਹਨ।’’

 

ਡਾ. ਸ਼੍ਰੀਵਾਸਤਵ ਨੇ ਪ੍ਰੀਮੈਨੋਪਾਜਲ ਪੜਾਅ ਦੌਰਾਨ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਲਈ ਆਪਣੀ ਪੀਐੱਚ.ਡੀ ਵਿਦਿਆਰਥਣ ਨਿਨਾਦ ਪੁਰਾਣਿਕ ਵੱਲੋਂ ਸੰਸ਼ਲੇਸ਼ਿਤ ਯੋਗਕਾਂ ਵਿੱਚ ਵੀ ਭਰੋਸਾ ਪ੍ਰਗਟਾਇਆ।

 

ਡਾ. ਸ਼੍ਰੀਵਾਸਤਵ ਨੇ ਕਿਹਾ, ‘‘ਸਿੰਥੈਟਿਕ ਰਸਾਇਣ ਵਿਗਿਆਨ ਵਿੱਚ ਕੁਦਰਤੀ ਉਤਪਾਦਾਂ ਦੇ ਐਨਾਲਾਗਜ਼ ਨੂੰ ਸਮਾਨ ਮਾਰਗ ਨਾਲ ਤਿਆਰ ਕੀਤਾ ਜਾ ਸਕਦਾ ਹੈ। ਕਈ ਵਾਰ ਐਨਾਲਾਗਜ਼ ਕੁਦਰਤੀ ਉਤਪਾਦਾਂ ਦੀ ਤੁਲਨਾ ਵਿੱਚ ਬਿਹਤਰ ਔਸ਼ਧੀ ਗੁਣ ਦਿਖਾਉਂਦੇ ਹਨ।’’

 

ਟੀਬੀ ਪ੍ਰੋਟੀਨ ਨਾਲ ਰਗੋਸਾਫਲੇਵੋਨਾਈਡਜ਼ ਦਾ ਅੰਤਰ ਕਿਰਿਆ ਵਿਸ਼ਲੇਸ਼ਣ

ਫਲੇਵੋਨਾਈਡਜ਼ ਦਾ ਐਂਟੀ-ਚਿਕਨਗੁਨੀਆ ਵਾਇਰਸ (ਚਿਕਵੀ) ਟੈਸਟ

[ਪ੍ਰਕਾਸ਼ਨ ਵਿਵਰਣ: https://doi.org/10.1021/acsomega.9b02900

DOI:10.1038/s41598-019-43768-5

https://doi.org/10.1039/C8RA00636A

https://doi.org/10.1039/C7RA04971D

ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ: ਡਾ. ਪ੍ਰਤਿਭਾ ਸ਼੍ਰੀਵਾਸਤਵ (psrivastava@aripune.org, 020-25325123), ਵਿਗਿਆਨਕ, ਬਾਇਓਸਪੈਕਟਿੰਗ ਗਰੁੱਪ, ਅਤੇ ਡਾ. ਪੀਕੇ ਧਾਕੇਫਾਲਕਰ, ਡਾਇਰੈਕਟਰ (ਕਾਰਜਕਾਰੀ), ਏਆਰਆਈ, ਪੁਣੇ, director@aripune.org, pkdhakephalkar@aripune.org, 020-25325002]

 

*****

 

ਐੱਨਬੀ/ਕੇਜੀਐੱਸ



(Release ID: 1647790) Visitor Counter : 138