ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਏਆਰਸੀਆਈ ਦੇ ਵਿਗਿਆਨੀਆਂ ਨੇ ਇਮਲੀ ਅਤੇ ਕਪਾਹ ਦੀ ਰਹਿੰਦ-ਖੂੰਦ ਤੋਂ ਸੁਪਰਕੈਪੈਸਿਟਰ ਇਲੈਕਟ੍ਰੋਡਸ ਦਾ ਨਿਰਮਾਣ ਕੀਤਾ
Posted On:
21 AUG 2020 12:36PM by PIB Chandigarh
ਭਾਰਤੀ ਵਿਗਿਆਨੀਆਂ ਦੇ ਇੱਕ ਸਮੂਹ ਦੇ ਯਤਨਾਂ ਸਦਕਾ ਜਲਦੀ ਹੀ ਇਮਲੀ ਦੇ ਬੀਜ ਅਤੇ ਕਪਾਹ ਦੀ ਰਹਿੰਦ-ਖੂੰਦ ਊਰਜਾ ਭੰਡਾਰਨ ਵਿੱਚ ਪ੍ਰਯੋਗ ਹੋਣ ਵਾਲੇ ਘੱਟ ਲਾਗਤ ਦੇ ਸੁਪਰਕੈਪੈਸਿਟਰ ਬਣਾਉਣ ਲਈ ਵਰਤੀ ਜਾ ਸਕਦੀ ਹੈ। ਇਸ ਨਾਲ ਕਿਫਾਇਤੀ ਇਲੈਕਟ੍ਰਿਕ ਵਾਹਨ ਅਤੇ ਹਾਈਬ੍ਰਿਡ ਵਾਹਨ ਬਣਾਉਣ ਦਾ ਰਾਹ ਪੱਧਰਾ ਹੋ ਸਕਦਾ ਹੈ ਜੋ ਕਿ ਬ੍ਰੇਕਿੰਗ ਪ੍ਰਣਾਲੀਆਂ ਅਤੇ ਸਟਾਰਟ-ਸਟੌਪ ਐਪਲੀਕੇਸ਼ਨ ਲਈ ਮੁੱਖ ਤੌਰ ʼਤੇ ਸੁਪਰਕੈਪੈਸਿਟਰਾਂ ʼਤੇ ਨਿਰਭਰ ਹਨ।
ਸੁਪਰਕੈਪੈਸਿਟਰਾਂ ਲਈ ਵੱਡੇ ਪੱਧਰ ʼਤੇ ਸੁਪਰਕੈਪੈਸਿਟਰ ਸਮੱਗਰੀ ਦੀ ਮੰਗ ਨੂੰ ਦੇਖਦੇ ਹੋਏ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਾਰ ਸੰਸਥਾ,ਇੰਟਰਨੈਸ਼ਨਲ ਐਡਵਾਂਸਡ ਰਿਸਰਚ ਸੈਂਟਰ ਫਾਰਪਾਊਡਰ ਮੈਟਲਰਜੀ ਐਂਡ ਨਿਊਮਟੀਰੀਅਲਜ਼ (ਏਆਰਸੀਆਈ) ਨੇਇਮਲੀ ਦੇ ਬੀਜਾਂ ਅਤੇ ਉਦਯੋਗਿਕ ਕਪਾਹ ਦੀ ਰਹਿੰਦ-ਖੂੰਦ ਤੋਂਕਿਫਾਇਤੀਇਲੈਕਟ੍ਰੋਡ ਸਮੱਗਰੀ ਤਿਆਰ ਕੀਤੀ ਹੈ। ਇਸ ਨਾਲ ਸਸਤੇ ਸੁਪਰਕੈਪੈਸਿਟਰ ਉਪਕਰਣ ਬਣਾਏ ਜਾ ਸਕਣਗੇ। ਉਨ੍ਹਾਂ ਨੇ ਐਕਟੀਵੇਸ਼ਨ ਪ੍ਰਕਿਰਿਆ ਦੁਆਰਾ ਵੇਸਟ ਸਮੱਗਰੀ ਨੂੰ ਬਹੁਤ ਜ਼ਿਆਦਾ ਛੇਦਾਂ ਵਾਲੇ ਕਾਰਬਨ ਰੇਸ਼ੇ ਵਿੱਚ ਬਦਲ ਦਿੱਤਾ ਹੈ ਅਤੇ ਫਿਰ ਇਨ੍ਹਾਂ ਕਾਰਬਨ ਰੇਸਿਆਂ ਦੀ ਵਰਤੋਂ ਉੱਚ-ਸਮਰੱਥਾ ਵਾਲੇ ਸੁਪਰਕੈਪੈਸਿਟਰ ਇਲੈਕਟ੍ਰੋਡਜ਼ ਬਣਾਉਣ ਲਈ ਕੀਤੀ ਹੈ। ਉਨ੍ਹਾਂ ਦੀ ਇਹ ਖੋਜʻਜਰਨਲ ਆਵ੍ ਮਟੀਰੀਅਲ ਸਾਇੰਸ: ਮਟੀਰੀਅਲ ਇਨ ਇਲੈਕਟ੍ਰੌਨਿਕਸ’ ਵਿੱਚ ਪ੍ਰਕਾਸ਼ਿਤ ਹੋਈ ਹੈ।
ਬਾਇਓਮਾਸ ਵੇਸਟ ਤੋਂ ਬਣੇ ਇਲੈਕਟ੍ਰੋਡ ਪਦਾਰਥਾਂ ਦਾ ਟੈਸਟ ਸੈਂਟਰ ਫਾਰ ਫਿਊਅਲ ਸੈੱਲ ਟੈਕਨੋਲੋਜੀ, ਏਆਰਸੀਆਈ, ਚੇਨਈ ਦੇ ਵਿਗਿਆਨੀਆਂ ਦੁਆਰਾ ਵਿਕਸਿਤ ਕੀਤੇ ਰੈਪਿਡ ਟੈਸਟਿੰਗ ਪ੍ਰੋਟੋਕੋਲ ਦੁਆਰਾ ਕੀਤਾ ਗਿਆ।
ਸੁਪਰਕੈਪੈਸਿਟਰ ਇਲੈਕਟ੍ਰੋਡ ਸਮੱਗਰੀ ਦੀ ਪਹਿਚਾਣ ਕਰਨ ਲਈ ਇੱਕ ਤੇਜ਼ ਸਕ੍ਰੀਨਿੰਗ ਪ੍ਰਕਿਰਿਆ ਵਜੋਂ ਡਾਇਨੈਮਿਕ ਇਲੈਕਟ੍ਰੋਕੈਮੀਕਲ ਇੰਪੀਡੈਂਸ ਸਪੈਕਟ੍ਰੋਸਕੋਪੀ
[ਪਬਲੀਕੇਸ਼ਨ ਲਿੰਕ:
https://link.springer.com/article/10.1007/s10854-019-02686-y
ਵਧੇਰੇ ਜਾਣਕਾਰੀ ਲਈ ਡਾ. ਐੱਨ ਰਾਜਲਕਸ਼ਮੀ ਨਾਲ ਈਮੇਲrajalakshmi@arci.res.inʻਤੇ ਸੰਪਰਕ ਕਰੋ।
(ਸਹਿਯੋਗੀ: ਡਾ. ਵੀ ਰਮਨ, ਟੀ ਰਮੇਸ਼ ਅਤੇ ਡਾ. ਐੱਲ ਰਾਮ ਗੋਪਾਲ ਰੈਡੀ)]
*****
ਐੱਨਬੀ/ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)
(Release ID: 1647773)
Visitor Counter : 218