ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕਾਲਾ-ਅਜ਼ਾਰ ਤੇ ਹੋਰ ਅੱਖੋਂ–ਪ੍ਰੋਖੇ ਹੋਏ ਰੋਗਾਂ ਲਈ ਓਰਲ ਨੈਨੋਮੈਡੀਸਨ ਦੇ ਸਕਦੀ ਹੈ ਰਾਹਤ
प्रविष्टि तिथि:
21 AUG 2020 12:38PM by PIB Chandigarh
ਊਸ਼ਣ ਕਟੀਬੰਧ ਪ੍ਰਦੇਸ਼ਾਂ ਦੇ ਸਭ ਤੋਂ ਵੱਧ ਅੱਖੋ–ਪ੍ਰੋਖੇ ਕਰ ਕੇ ਰੱਖੇ ਗਏ ਰੋਗਾਂ ਵਿੱਚੋਂ ਇੱਕ ਕਾਲਾ–ਬੁਖ਼ਾਰ, ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ‘ਵਿਸਰਲ ਲੀਸ਼ਮੈਨਾਇਸਿਸ’(VL) ਕਿਹਾ ਜਾਂਦਾ ਹੈ, ਤੋਂ ਪੀੜਤ ਰੋਗੀਆਂ ਨੂੰ ਛੇਤੀ ਹੀ ਭਾਰਤ ਦੀ ਇੱਕ ਓਰਲ (ਮੂੰਹ ਰਾਹੀਂ ਲਈ ਜਾਣ ਵਾਲੀ) ਨੈਨੋਮੈਡੀਸਨ ਤੋਂ ਰਾਹਤ ਮਿਲ ਸਕਦੀ ਹੈ। ਇਸ ਓਰਲ ਥੈਰਾਪਿਊਟਿਕਸ ਨਾਲ VL ਉੱਤੇ ਕਾਬੂ ਪਾਉਣ ਅਤੇ ਇਸ ਦਾ ਖ਼ਾਤਮਾ ਕਰਨ ਵਿੱਚ ਮਦਦ ਮਿਲ ਸਕਦੀ ਹੈ; ਇਹ ਰੋਗ 95% ਬੰਗਲਾਦੇਸ਼, ਬ੍ਰਾਜ਼ੀਲ, ਚੀਨ, ਇਥੋਪੀਆ, ਭਾਰਤ, ਕੀਨੀਆ, ਨੇਪਾਲ, ਸੋਮਾਲੀਆ, ਦੱਖਣੀ ਸੂਡਾਨ ਤੇ ਸੂਡਾਨ ਵਿੱਚ ਹੁੰਦਾ ਹੈ।
ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਇੰਸਟੀਚਿਊਟ ਆਵ੍ ਨੈਨੋ ਸਾਇੰਸ ਐਂਡ ਟੈਕਨੋਲੋਜੀ’ (INST), ਮੋਹਾਲੀ ਦੇ ਵਿਗਿਆਨੀਆਂ ਨੇ ਵਿਸਰਲ ਲੀਸ਼ਮੈਨਾਇਸਿਸ ਦਾ ਟਾਕਰਾ ਕਰਨ ਲਈ ਸੁਮੇਲਾਤਮਕ ਕਾਰਗੋ ਸਿਸਟਮ ਆਧਾਰਤ ਸਤ੍ਹਾ–ਸੰਸ਼ੋਧਿਤ ਠੋਸ ਲਿਪਿਡ ਸੂਖਮ ਕਣਾਂ ਦੀ ਮਦਦ ਨਾਲ ਇੱਕ ਓਰਲ ਨੈਨੋਮੈਡੀਸਨ ਵਿਕਸਤ ਕੀਤੀ ਹੈ। DST-SERB ਅਰਲੀ ਕਰੀਅਰ ਰੀਸਰਚ ਐਵਾਰਡ ਦੀ ਸਹਾਇਤਾ–ਪ੍ਰਾਪਤ ਉਨ੍ਹਾਂ ਦੇ ਅਧਿਐਨ ਦੇ ਨਤੀਜੇ ਪਿੱਛੇ ਜਿਹੇ ‘ਸਾਇੰਟੀਫ਼ਿਕ ਰਿਪੋਰਟਸ’ ਅਤੇ ‘ਮਟੀਰੀਅਲਜ਼ ਸਾਇੰਸ ਐਂਡ ਇੰਜੀਨੀਅਰਿੰਗ C’ ਵਿੱਚ ਪ੍ਰਕਾਸ਼ਿਤ ਹੋਏ ਹਨ।
INST ਦੀ ਟੀਮ ਅਨੁਸਾਰ, ਅੱਜ ਦੀ ਤਰੀਕ ਤੱਕ ਅਜਿਹੇ ਕਿਸੇ ਅਧਿਐਨ ਦੀ ਰਿਪੋਰਟ ਨਹੀਂ ਮਿਲਦੀ, ਜਿੱਥੇ ਵਿਸਰਲ ਲੀਸ਼ਮੈਨਾਇਸਿਸ ਦੇ ਟਾਕਰੇ ਲਈ ਇੰਕ ਸੰਭਾਵੀ ਥੈਰਾਪਿਊਟਿਕ ਰਣਨੀਤੀ ਵਜੋਂ ਨੈਨੋ–ਮੌਡੀਫ਼ਿਕੇਸ਼ਨ ਜ਼ਰੀਏ ਦੋ ਐਂਟੀ–ਲੀਸ਼ਮੈਨਾਇਲ ਦਵਾਈਆਂ ਦਾ ਸੁਮੇਲ ਤਿਆਰ ਕੀਤਾ ਗਿਆ ਹੋਵੇ। ਇਹ ਕੰਮ ਐਂਟੀ–ਲੀਸ਼ਮੈਨਾਇਲ ਦਵਾਈਆਂ ਦੀ ਓਰਲ ਡਿਲੀਵਰੀ ਵੱਲ ਇੱਕ ਸਕਾਰਾਤਮਕ ਪਹੁੰਚ ਵਜੋਂ 2-hydroxypropyl-β-cyclodextrin (HPCD) ਨਾਲ ਸੋਧੀ ‘ਤਿਆਰ ਕੀਤੇ ਸੋਧੇ ਸੂਤਰੀਕਰਣ (m-DDSLNs)’ ਸਤ੍ਹਾ ਦੀ ਉੱਚਤਾ ਨੂੰ ਸੁਝਾਉਂਦਾ ਹੈ।
ਡਾ. ਸ਼ਿਆਮ ਲਾਲ ਐੱਮ ਦੀ ਅਗਵਾਈ ਹੇਠ INST ਟੀਮ ਵੱਲੋਂ ਕੀਤੇ ਇਸ ਅਧਿਐਨ ਵਿੱਚ ਐਂਟੀ–ਲੀਸ਼ਮੈਨਾਇਲ ਡ੍ਰੱਗਸ ਐਂਫ਼ੋਟਰਸਿਨ B (AmB) ਅਤੇ ਪੈਰੋਮਾਈਸਿਨ (PM) ਨੂੰ ਠੋਸ ਲਿਪਿਡ ਸੂਖਮ ਕਣਾਂ ਵਜੋਂ ਕੈਪਸੂਲ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ 2-hydroxypropyl-β-cyclodextrin (HPCD) ਨਾਲ ਹੋਰ ਸੋਧਿਆ ਗਿਆ ਹੈ। ਵਿਗਿਆਨੀਆਂ ਨੇ ਵਿਸਰਲ ਲੀਸ਼ਮੈਨਾਇਸਿਸ ਦੇ ਇਲਾਜ ਵਿੱਚ ਸੂਤਰੀਕਰਣ ਦੀ ਓਰਲ ਥੈਰਾਪਿਊਟਿਕ ਸੰਭਾਵਨਾ ਦੀ ਖੋਜ ਕੀਤੀ। ਉਨ੍ਹਾਂ ਨੇ HPCD ਸੰਸ਼ੋਧਿਤ ਦੋਹਰੀ ਡ੍ਰੱਗ–ਲੋਡੇਡ ਠੋਸ ਲਿਪਿਡ ਸੂਖਮ ਕਣਾਂ (m-DDSLNs) ਦੇ ਰੂਪ ਵਿੱਚ ਤਿਆਰ ਕਰਨ ਲਈ ਇੱਕ ਇਮਲਸ਼ਨ ਸੌਲਵੈਂਟ ਵਾਸ਼ਪੀਕਰਣ ਵਿਧੀ ਵਰਤੀ। ਸੂਖਮ–ਕਣ–ਆਧਾਰਤ ਸੁਮੇਲਾਤਮਕ ਇਹ ਦਵਾਈ ਉਨ੍ਹਾਂ ਵੱਲੋਂ ਵਿਕਸਤ ਕੀਤੀ ਗਈ ਹੈ, ਜਿਸ ਵਿੱਚ in vitro ਅਤੇ in vivo ਦੋਵੇਂ ਮਾਡਲਾਂ ਵਿੱਚ ਸੂਤਰੀਕਰਣ ਦੀ ਪ੍ਰਭਾਵਕਤਾ ਵਿੱਚ ਵਾਧਾ ਕੀਤਾ ਗਿਆ ਸੀ ਅਤੇ ਇਸ ਲਈ ਕ੍ਰਮਵਾਰ L. donovani ਦੀ ਲਾਗ ਤੋਂ ਗ੍ਰਸਤ ਮੈਕਰੋਫੇਜਸ ਅਤੇ L. donovani ਦੀ ਲਾਗ ਤੋਂ ਗ੍ਰਸਤ ਹੈਪਾਟਿਕ ਪਰਜੀਵੀ ਬੋਝ BALB/c ਚੂਹਾ ਮਾਡਲ ਵਿੱਚ ਇੰਟਰਸੈਲਿਯੂਲਰ ਏਮਾਸਟੀਗੋਟ ਵਾਧਾ ਕੀਤਾ ਗਿਆ ਹੈ ਅਤੇ ਇਸ ਦੇ ਕੋਈ ਮਹੱਤਵਪੂਰਣ ਜ਼ਹਿਰੀਲੇ ਮਾੜੇ–ਪ੍ਰਭਾਵ (ਸਾਈਡ ਇਫ਼ੈਕਟਸ) ਨਹੀਂ ਵੇਖੇ ਗਏ।
INST ਦੀ ਟੀਮ ਵੱਲੋਂ ਕੀਤਾ ਗਿਆ ਇਸ ਅਧਿਐਨ ਦੇ ਉਤਪਾਦ ਤੇ ਪ੍ਰਕਿਰਿਆ ਨੂੰ ਪੇਟੈਂਟ ਕਰਵਾਇਆ ਜਾ ਸਕਦਾ ਹੈ ਅਤੇ ਅੱਖੋ–ਪ੍ਰੋਖੇ ਰਹੇ ਰੋਗਾਂ ਦੇ ਟਾਕਰੇ ਲਈ ਨਵੀਂ ਥੈਰਾਪੀ ਵਿਕਸਤ ਕਰਨ ਲਈ ਸਾਡੇ ਦੇਸ਼ ਦੀ ਭੂਮਿਕਾ ਵਿੱਚ ਵਾਧਾ ਹੋ ਸਕਦਾ ਹੈ।

[ਪ੍ਰਕਾਸ਼ਨ ਲਿੰਕ:
https://doi.org/10.1038/s41598-020-69276-5
https://doi.org/10.1016/j.msec.2020.111279
ਹੋਰ ਜਾਣਕਾਰੀ ਲਈ, ਡਾ. ਸ਼ਿਆਮ ਲਾਲ ਐੱਮ ਨਾਲ ਸੰਪਰਕ ਕਰੋ (shyamlal@inst.ac.in).]
*****
ਐੱਨਬੀ/ਕੇਜੀਐੱਸ(ਡੀਐੱਸਟੀ ਮੀਡੀਆ ਸੈੱਲ)
(रिलीज़ आईडी: 1647723)
आगंतुक पटल : 201