ਖੇਤੀਬਾੜੀ ਮੰਤਰਾਲਾ

ਪਿਛਲੇ ਸਾਲ ਦੇ ਮੁਕਾਬਲੇ ਖਰੀਫ ਦੇ ਬਿਜਾਈ ਖੇਤਰ ਵਿੱਚ 8.56% ਵਾਧਾ ਹੋਇਆ ਚਾਵਲ ਅਤੇ ਤੇਲ ਬੀਜਾਂ ਦੇ ਬਿਜਾਈ ਰਕਬੇ ਵਿੱਚ ਮਹੱਤਵਪੂਰਣ ਵਾਧਾ ਦਰਜ

Posted On: 21 AUG 2020 3:09PM by PIB Chandigarh

ਖਰੀਫ ਦੀਆਂ ਫਸਲਾਂ ਦੇ ਬਿਜਾਈ ਰਕਬੇ ਵਿੱਚ ਤਸੱਲੀਬਖਸ਼ ਪ੍ਰਗਤੀ ਹੋਈ ਹੈ 21.08.2020 ਤੱਕ, ਕੁੱਲ ਖਰੀਫ ਦੀਆਂ ਫਸਲਾਂ ਦੀ ਬਿਜਾਈ, 1062.93 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਗਈ ਹੈ, ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 979.15 ਲੱਖ ਹੈਕਟੇਅਰ ਰਕਬੇ ਵਿੱਚ ਫਸਲਾਂ ਦੀ ਬਿਜਾਈ ਹੋਈ ਸੀ ਇਸ ਤਰ੍ਹਾਂ ਦੇਸ਼ ਵਿੱਚ ਪਿਛਲੇ ਸਾਲ ਦੇ ਮੁਕਾਬਲੇ 8.56% ਰਕਬੇ ਵਿੱਚ ਵਾਧਾ ਦਰਜ ਹੋਇਆ ਹੈ ਖਰੀਫ ਦੀਆਂ ਫਸਲਾਂ ਦੀ ਬਿਜਾਈ ਹੇਠਲਾ ਰਕਬਾ ਹੇਠ ਲਿਖੇ ਅਨੁਸਾਰ ਹੈ:

 ਮੋਟੇ ਅਨਾਜ: ਮੋਟੇ ਅਨਾਜ ਅਧੀਨ ਤਕਰੀਬਨ 174.06 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 166.80 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 4.35% ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

ਚਾਵਲ: ਲਗਭਗ 378.32 ਲੱਖ ਹੈਕਟੇਅਰ ਰਕਬੇ ਵਿੱਚ ਚਾਵਲ ਦੀ ਬਿਜਾਈ ਹੋਈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 338.65 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 11.71% ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

ਦਾਲ਼ਾਂ: ਦਾਲ਼ਾਂ ਅਧੀਨ ਤਕਰੀਬਨ 132.56 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 124.15 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 6.77% ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

ਮੋਟੇ ਅਨਾਜ: ਮੋਟੇ ਅਨਾਜ ਅਧੀਨ ਤਕਰੀਬਨ 174.06 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 166.80 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 4.35% ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

ਤੇਲ ਬੀਜ: ਤੇਲ ਬੀਜਾਂ ਦੇ ਅਧੀਨ ਲਗਭਗ 191.14 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 167.53 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 14.09% ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

ਗੰਨਾ: ਗੰਨੇ ਹੇਠ ਲਗਭਗ 52.19 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 51.62 ਲੱਖ ਹੈਕਟੇਅਰ ਰਕਬਾ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 1.10% ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

ਕਪਾਹ: ਕਪਾਹ ਹੇਠ ਲਗਭਗ 127.69 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 123.54 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 3.36% ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

ਜੂਟ ਅਤੇ ਮੇਸਟਾ: ਲਗਭਗ 6.97 ਲੱਖ ਹੈਕਟੇਅਰ ਰਕਬੇ ਨੂੰ ਕਵਰ ਕੀਤਾ ਗਿਆ ਹੈ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 6.86 ਲੱਖ ਹੈਕਟੇਅਰ ਸੀ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ 1.68% ਵਧੇਰੇ ਰਕਬੇ ਨੂੰ ਕਵਰ ਕੀਤਾ ਗਿਆ ਹੈ

ਅੱਜ ਤੱਕ ਖਰੀਫ ਦੀਆਂ ਫਸਲਾਂ ਹੇਠਲੇ ਰਕਬੇ ਦੀ ਪ੍ਰਗਤੀ 'ਤੇ ਕੋਵਿਡ -19 ਦਾ ਕੋਈ ਪ੍ਰਭਾਵ ਨਹੀਂ ਹੋਇਆ ਹੈ

20.08.2020 ਤੱਕ, ਦੇਸ਼ ਵਿਚ ਅਸਲ ਬਾਰਸ਼ 663.0 ਮਿਲੀਮੀਟਰ ਦਰਜ ਕੀਤੀ ਜਦਕਿ 628.3 ਮਿਲੀਮੀਟਰ ਬਾਰਸ਼ ਹੋਣ ਦੀ ਸੰਭਾਵਨਾ ਸੀ ਯਾਨੀ ਕਿ 01.06.2020 ਤੋਂ 20.08.2020 ਤੱਕ ਦੇ ਸਮੇਂ ਦੋਰਾਨ (+) 6% ਬਾਰਸ਼ ਦੀ ਰਵਾਨਗੀ ਹੋ

ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ) ਦੀ ਰਿਪੋਰਟ ਅਨੁਸਾਰ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪੈਂਦੇ 123 ਜਲ ਭੰਡਾਰਾਂ ਵਿੱਚ ਜਲ ਸੰਗ੍ਰਹਿਣ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 90% ਹੈ ਅਤੇ ਪਿਛਲੇ ਦਸ ਸਾਲਾਂ ਦੀ ਅੋਸਤਨ ਨਾਲ ਇਹ 107% ਹੈ

ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ: Click here for more information

ਏਪੀਐੱਸ / ਐੱਸਜੀ



(Release ID: 1647712) Visitor Counter : 168