ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ: ਹਰਸ਼ ਵਰਧਨ ਨੇ ਕੋਵਿਡ ਅਨੁਕੂਲ ਵਿਵਹਾਰ ਨੂੰ ਉਤਸ਼ਾਹਤ ਕਰਨ ਲਈ ਇੱਕ ਇੰਟਰੈਕਟਿਵ ਗੇਮ ਅਤੇ ਆਈਈਸੀ ਕੰਟੈਂਟ ਦੀ ਸ਼ੁਰੂਆਤ ਕੀਤੀ “ਕੋਵਿਡ-19 ਦੇ ਖ਼ਿਲਾਫ਼ ਸਮਾਜਿਕ ਟੀਕਾ ਕੋਈ ਰਾਕੇਟ ਸਾਇੰਸ ਨਹੀਂ”
Posted On:
20 AUG 2020 7:39PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਕੋਵਿਡ-19 ਉੱਤੇ ਆਪਣੀ ਹੀ ਕਿਸਮ ਦੀ ਪਹਿਲੀ ਇੰਟਰੈਕਟਿਵ ਖੇਡ ਦੀ ਸ਼ੁਰੂਆਤ ਕੀਤੀ - ਦ ਕੋਰੋਨਾ ਫਾਈਟਰਜ਼ (www.thecoronafighters.in), ਅਤੇ ਦੋ ਨਵੇਂ ਵਿਡੀਓਜ਼ ਰਾਹੀਂ ਕੋਵਿਡ ਅਨੁਕੂਲ ਵਿਵਹਾਰਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ| ਇਹ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੌਜੂਦਗੀ ਵਿੱਚ ਲਾਂਚ ਕੀਤੀ ਗਈ ਹੈ|
ਵਿਲੱਖਣ ਢੰਗ ਨਾਲ ਡਿਜ਼ਾਇਨ ਕੀਤੀ ਗਈ ਖੇਡ ਦੀ ਸ਼ੁਰੂਆਤ ’ਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ, ਡਾ ਹਰਸ਼ ਵਰਧਨ ਨੇ ਕਿਹਾ ਕਿ ਇਹ ਖੇਡ ਲੋਕਾਂ ਨੂੰ ਕੋਵਿਡ -19 ਮਹਾਂਮਾਰੀ ਨਾਲ ਲੜਨ ਦੇ ਸਹੀ ਉਪਕਰਣਾਂ ਅਤੇ ਵਿਹਾਰ ਨੂੰ ਸਿਖਾਉਣ ਲਈ ਇੱਕ ਨਵਾਂ ਅਤੇ ਬਹੁਤ ਹੀ ਰਚਨਾਤਮਕ ਢੰਗ ਪੇਸ਼ ਕਰਦੀ ਹੈ|” ਉਨ੍ਹਾਂ ਨੇ ਦੱਸਿਆ ਕਿ ਖੇਡ ਨੂੰ “ਅਸਲ ਦੁਨੀਆਂ ਵਿੱਚ ਖਿਡਾਰੀਆਂ ਦੀਆਂ ਕਾਰਵਾਈਆਂ ਨੂੰ ਪ੍ਰਭਾਵਤ ਕਰਨ ਲਈ ਤਿਆਰ ਕੀਤਾ ਗਿਆ ਸੀ, ਤਾਂ ਜੋ ਉਨ੍ਹਾਂ ਨੂੰ ਸਹੀ ਸਾਵਧਾਨੀ ਵਰਤਣ ਅਤੇ ਲਾਗ ਤੋਂ ਬਚਣ ਦੀ ਯਾਦ ਦਿਲਾਈ ਜਾ ਸਕੇ।” ਉਨ੍ਹਾਂ ਨੇ ਅੱਗੇ ਕਿਹਾ ਕਿ ਵਿਆਪਕ ਜਨਤਾ ਲਈ ਇੱਕ ਗੰਭੀਰ ਸੰਦੇਸ਼ ਦੇਣ ਲਈ ਦੋ ਪ੍ਰਚਾਰ ਵੀਡੀਓਜ਼ ਵੀ “ਇੱਕ ਸਿੱਧਾ ਡਿਜ਼ਾਇਨ ਕੀਤਾ ਅਤੇ ਅਨੰਦਮਈ ਮਾਧਿਅਮ ਹਨ।”
ਡਾ. ਹਰਸ਼ ਵਰਧਨ ਨੇ ਆਪਣੇ ਪੋਲੀਓ ਅਭਿਆਨ ਦੇ ਤਜ਼ਰਬੇ ਨੂੰ ਵੀ ਯਾਦ ਕੀਤਾ ਜੋ ਜਨ ਭਾਗੀਦਰੀ (ਲੋਕਾਂ ਦੀ ਭਾਗੀਦਾਰੀ) ਅਤੇ ਫਿਲਮ ਇੰਡਸਟਰੀ ਦੇ ਕਈ ਪੇਸ਼ੇਵਰਾਂ ਦੇ ਸਹਿਯੋਗ ਅਤੇ ਯੋਗਦਾਨ ਰਾਹੀਂ ਸਮਾਜਿਕ ਅੰਦੋਲਨ ਵਿੱਚ ਬਦਲ ਗਿਆ ਸੀ। ਉਨ੍ਹਾਂ ਨੇ ਕਿਹਾ, “ਪਲਸ ਪੋਲੀਓ ਪ੍ਰੋਗਰਾਮ ਨੇ ਆਪਣਾ ਨਿਸ਼ਾਨਾ ਸਾਧਣ ਲਈ ਆਈਈਸੀ ਦੀ ਸ਼ਮੂਲੀਅਤ ਨਾਲ ਅਤੇ ਆਉਟਰੀਚ ਮੁਹਿੰਮਾਂ ਦੇ ਜ਼ਰੀਏ ਆਖਰੀ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਤ ਕੀਤਾ ਸੀ। ਉਸੇ ਤਰ੍ਹਾਂ ਦੀ ਕੋਸ਼ਿਸ਼ ਵਿੱਚ ਕੋਵਿਡ ਕਾਲਰ ਟਿਊਨਾਂ ਅਤੇ ਹੋਰ ਮਾਧਿਅਮ ਦੁਆਰਾ ਲੌਕਡਾਉਨ ਦੇ ਦੌਰਾਨ ਅਤੇ ਉਸ ਤੋਂ ਬਾਅਦ ਅਨਲੌਕ ਦੇ ਪੜਾਵਾਂ ਦੌਰਾਨ ਕੋਵਿਡ ਦੇ ਢੁੱਕਵੇਂ ਵਿਵਹਾਰ ਨੂੰ ਜਨਤਕ ਕਰਕੇ ਪ੍ਰਚਾਰ ਕੀਤਾ ਜਾ ਸਕਦਾ ਹੈ|” ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਨੂੰ ਕੋਵਿਡ-19 ਖ਼ਿਲਾਫ਼ ਲੜਨ ਲਈ ਕੋਈ ਟੀਕਾ ਨਹੀਂ ਮਿਲ ਜਾਂਦਾ, ਉਦੋਂ ਤੱਕ ਕੋਵਿਡ ਦਾ ਢੁਕਵਾਂ ਵਿਵਹਾਰ ਇੱਕ ਸ਼ਕਤੀਸ਼ਾਲੀ ਸਮਾਜਿਕ ਟੀਕੇ ਵਜੋਂ ਕੰਮ ਕਰੇਗਾ ਅਤੇ ਸਾਨੂੰ ਸੁਰੱਖਿਅਤ ਰੱਖੇਗਾ।
ਖੇਡ ਦੇ ਅਤੇ ਪ੍ਰਚਾਰ ਸੰਬੰਧੀ ਵੀਡੀਓਜ਼ ਦੇ ਨਿਰਮਾਤਾਵਾਂ ਨੂੰ ਵਧਾਈ ਦਿੰਦਿਆਂ ਸ਼੍ਰੀ ਅਸ਼ਵਨੀ ਕੇ ਚੌਬੇ ਨੇ ਕਿਹਾ, “ਅੱਜ ਦੀ ਦੁਨੀਆ ਵਿੱਚ ਸੰਚਾਰ ਕੁੰਜੀ ਹੈ। ਇਸਨੇ ਲੌਕਡਾਉਨ ਦੇ ਦੌਰਾਨ ਕੋਵਿਡ ਖ਼ਿਲਾਫ਼ ਲੜਾਈ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਕੀਤਾ ਹੈ ਜਦੋਂ ਬਿਮਾਰੀ ਦੀ ਗਤੀ ਅਤੇ ਇਸ ਦੀ ਰੋਕਥਾਮ ਦੀ ਰਣਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਖਰੀ ਆਦਮੀ ਤੱਕ ਪਹੁੰਚਾਇਆ ਜਾ ਸਕਦਾ ਹੈ|” ਉਨ੍ਹਾਂ ਨੇ ਅੱਗੇ ਕਿਹਾ, “ਅੱਜ ਲਾਂਚ ਕੀਤੀ ਗਈ ਆਈਸੀਆਈ ਵੀਡਿਓਜ਼ ਅਤੇ ਖੇਡ ਬੱਚਿਆਂ ਅਤੇ ਉਨ੍ਹਾਂ ਦੇ ਜ਼ਰੀਏ ਕਮਿਊਨਿਟੀ ਦੇ ਬਜ਼ੁਰਗਾਂ ਨੂੰ ਪ੍ਰਭਾਵਤ ਕਰੇਗੀ, ਅਤੇ ਕੋਵਿਡ ਦੇ ਢੁੱਕਵੇਂ ਵਿਵਹਾਰ ਦੇ ਸੰਦੇਸ਼ ਅਤੇ ਮਹੱਤਤਾ ਨੂੰ ਫੈਲਾਵੇਗੀ|”
ਇਸ ਮੌਕੇ ਮੈਂਬਰ (ਸਿਹਤ), ਨੀਤੀ ਆਯੋਗ ਡਾ: ਵੀ.ਕੇ. ਪੌਲ, ਸਿਹਤ ਅਤੇ ਪਰਿਵਾਰ ਭਲਾਈ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਸ਼੍ਰੀ ਪਰਮੇਸ਼ਵਰਨ ਅਈਅਰ ਅਤੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
***
ਐੱਮਵੀ
(Release ID: 1647487)
Visitor Counter : 210