ਕਬਾਇਲੀ ਮਾਮਲੇ ਮੰਤਰਾਲਾ
ਸ਼੍ਰੀ ਅਰਜੁਨ ਮੁੰਡਾ ਨੇ ਮਹਾਰਾਸ਼ਟਰ ਦੇ ਰਾਏਗੜ੍ਹ ਅਤੇ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਟ੍ਰਾਈਫੈੱਡ ਦਾ ਟ੍ਰਾਈਫ਼ੂਡ ਪ੍ਰੋਜੈਕਟ ਵਰਚੁਅਲ ਤਰੀਕੇ ਨਾਲ ਲਾਂਚ ਕੀਤਾ
ਪ੍ਰੋਜੈਕਟ ਦੇ ਤਹਿਤ ਦੋ ਗੌਣ ਵਣ ਉਪਜ ਟ੍ਰਸਰੀ ਪ੍ਰੋਸੈੱਸਿੰਗ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ
ਟ੍ਰਾਈਫ਼ੂਡ ਪ੍ਰੋਜੈਕਟ ਬੈਕਵਰਡ ਐਂਡ ਫ਼ਾਰਵਰਡ ਲਿੰਕੇਜ ਦੇ ਜ਼ਰੀਏ ਕਬੀਲਿਆਂ ਦੀ ਆਮਦਨੀ ਅਤੇ ਰੁਜ਼ਗਾਰ ਵਿੱਚ ਵਾਧਾ ਕਰੇਗੀ - ਸ਼੍ਰੀ ਅਰਜੁਨ ਮੁੰਡਾ
Posted On:
20 AUG 2020 6:05PM by PIB Chandigarh
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਅੱਜ ਇੱਥੇ ਰਾਜ ਮੰਤਰੀ ਸ਼੍ਰੀਮਤੀ ਰੇਣੂਕਾ ਸਿੰਘ, ਮਹਾਰਾਸ਼ਟਰ ਦੇ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਕੇ.ਸੀ. ਪਦਵੀ, ਟ੍ਰਾਈਫੈੱਡ ਦੇ ਚੇਅਰਮੈਨ ਸ਼੍ਰੀ ਰਮੇਸ਼ ਚੰਦ ਮੀਣਾ ਅਤੇ ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕ੍ਰਿਸ਼ਣਾ ਦੀ ਹਾਜ਼ਰੀ ਵਿੱਚ ਮਹਾਰਾਸ਼ਟਰ ਦੇ ਰਾਏਗੜ੍ਹ ਅਤੇ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਟ੍ਰਾਈਫੈੱਡ ਦੇ ਟ੍ਰਾਈਫ਼ੂਡ ਪ੍ਰੋਜੈਕਟ ਦੇ ਟ੍ਰਸਰੀ ਪ੍ਰੋਸੈੱਸਿੰਗ ਕੇਂਦਰਾਂ ਨੂੰ ਲਾਂਚ ਕੀਤਾ। ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਅਤੇ ਦੋਵੇਂ ਰਾਜਾਂ ਦੇ ਪਤਵੰਤੇ ਵਿਅਕਤੀਆਂ ਨੇ ਵੀ ਇਸ ਵਰਚੁਅਲ ਉਦਘਾਟਨ ਵਿੱਚ ਹਿੱਸਾ ਲਿਆ।
ਫੂਡ ਪ੍ਰੋਸੈੱਸਿੰਗ ਮੰਤਰਾਲੇ ਦੇ ਸਹਿਯੋਗ ਨਾਲ ਕਬਾਇਲੀ ਮਾਮਲੇ ਮੰਤਰਾਲੇ ਦੇ ਟ੍ਰਾਈਫੈੱਡ ਦੁਆਰਾ ਲਾਗੂ ਕੀਤੇ ਜਾ ਰਹੇ ਟ੍ਰਾਈਫ਼ੂਡ ਪ੍ਰੋਜੈਕਟ ਦਾ ਟੀਚਾ ਕਬਾਇਲੀ ਵਣ ਇਕੱਠਾ ਕਰਨ ਵਾਲਿਆਂ ਦੁਆਰਾ ਸੰਗ੍ਰਹਿਤ ਐੱਮਐੱਫ਼ਪੀ ਦੀ ਬਿਹਤਰ ਵਰਤੋਂ ਅਤੇ ਮੁੱਲ ਵਧਾਉਣ ਦੇ ਜ਼ਰੀਏ ਕਬਾਇਲੀਆਂ ਦੀ ਆਮਦਨੀ ਨੂੰ ਵਧਾਉਣਾ ਹੈ। ਇਸਨੂੰ ਪ੍ਰਾਪਤ ਕਰਨ ਦੇ ਲਈ, ਸ਼ੁਰੂਆਤ ਵਿੱਚ, ਦੋ ਗੌਣ ਵਣ ਉਪਜ (ਐੱਮਐੱਫ਼ਪੀ) ਟ੍ਰਸਰੀ ਪ੍ਰੋਸੈੱਸਿੰਗ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ।
ਮਹਾਰਾਸ਼ਟਰ ਦੇ ਰਾਏਗੜ੍ਹ ਦੀ ਇਕਾਈ ਦੀ ਵਰਤੋਂ ਮਹੂਆ, ਔਲਾ, ਕਸਟਰਡ ਸੇਬ ਅਤੇ ਜਾਮਣ ਦੇ ਮੁੱਲ ਵਧਾਉਣ ਲਈ ਕੀਤੀ ਜਾਵੇਗੀ ਅਤੇ ਮਹੂਆ ਪੀਣ, ਔਲੇ ਦਾ ਜੂਸ ਕਸਟਰਡ ਸੇਬ ਪਲਪ ਦਾ ਉਤਪਾਦਨ ਕਰੇਗੀ।ਛੱਤੀਸਗੜ੍ਹ ਦੇ ਜਗਦਲਪੁਰ ਦੇ ਮਲਟੀ ਕਮੋਡਿਟੀ ਪ੍ਰੋਸੈੱਸਿੰਗ ਸੈਂਟਰ ਦਾ ਉਪਯੋਗ ਮਹੂਆ, ਔਲਾ, ਸ਼ਹਿਦ, ਕਾਜੂ, ਹਲਦੀ, ਅਦਰਕ, ਲਸਣ ਅਤੇ ਹੋਰ ਫਲਾਂ ਅਤੇ ਸਬਜ਼ੀਆਂ ਦੇ ਲਈ ਕੀਤਾ ਜਾਵੇਗਾ। ਇਨ੍ਹਾਂ ਨੂੰ ਮਹੂਆ ਪੀਣ, ਔਲਾ ਜੂਸ, ਸ਼ੁੱਧ ਸ਼ਹਿਦ, ਅਦਰਕ-ਲਸਣ ਦਾ ਪੇਸਟ ਅਤੇ ਫਲਾਂ ਅਤੇ ਸਬਜ਼ੀਆਂ ਦੇ ਪਲਪ ਵਿੱਚ ਰੂਪਾਂਤਰਿਤ ਕੀਤਾ ਜਾਵੇਗਾ।
\ਇਸ ਪ੍ਰੋਜੈਕਟ ਨਾਲ ਜੁੜੇ ਹੋਏ ਸਾਰੇ ਲੋਕਾਂ ਨੂੰ ਵਧਾਈ ਦਿੰਦਿਆਂ ਸ਼੍ਰੀ ਅਰਜੁਨ ਮੁੰਡਾ ਨੇ ਕਬੀਲੇ ਦੇ ਭੋਜਨ ਇਕੱਠਾ ਕਰਨ ਵਾਲਿਆਂ ਦੀ ਦਿੱਤੀ ਹਾਲਤ ਵਿੱਚ ਸੁਧਾਰ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਰਵਪੱਖੀ ਵਿਕਾਸ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆਂ, ਉਨ੍ਹਾਂ ਨੇ ਆਦਿਵਾਸੀ ਜੀਵਨ ਦੀ ਜੈਵ-ਵਿਭਿੰਨਤਾ ਦੇ ਅਤੇ ਕਿਵੇਂ ਉਨ੍ਹਾਂ ਨੂੰ ਸੁਰੱਖਿਅਤ ਕੀਤਾ ਜਾਏ ਅਤੇ ਵਧਾਇਆ ਜਾਏ, ਨਾਲ ਸੰਬੰਧਤ ਪਹਿਲੂਆਂ ਨੂੰ ਛੂਹਿਆ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਕਬਾਇਲੀ ਉੱਦਮ ਨੂੰ ਉਤਸ਼ਾਹਤ ਕਰਨ ਵਿੱਚ ਸਹਾਇਤਾ ਕਰੇਗਾ। ਉਨ੍ਹਾਂ ਨੇ ਖ਼ਾਸ ਰੂਪ ਵਿੱਚ ਇਸ ਪ੍ਰੋਜੈਕਟ ਦੇ ਲਈ ਟ੍ਰਾਈਫੈੱਡ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜੋ ਨਾ ਸਿਰਫ਼ ਇਹ ਸੁਨਿਸ਼ਚਿਤ ਕਰਦਾ ਹੈ ਕਿ ਇਹ ਜੀਵ-ਵਿਭਿੰਨਤਾ ਬਣੀ ਰਹੇ ਬਲਕਿ ਆਦਿਵਾਸੀਆਂ ਦੇ ਵਿਕਾਸ ਨੂੰ ਵਧਾਵਾ ਦੇਣ ਦੇ ਨਾਲ-ਨਾਲ ਬੈਕਵਰਡ ਅਤੇ ਫ਼ਾਰਵਰਡ ਲਿੰਕੇਜ ਨੂੰ ਵੀ ਅੱਗੇ ਵਧਾਉਂਦਾ ਹੈ।ਆਦਿਵਾਸੀਆਂ ਦੀ ਉੱਨਤੀ ਦੇ ਲਈ ਇੱਕ ਨੋਡਲ ਏਜੰਸੀ ਦੇ ਰੂਪ ਵਿੱਚ ਟ੍ਰਾਈਫੈੱਡ ਇਸ ਬੇਮਿਸਾਲ ਸੰਕਟ ਦੇ ਸਮੇਂ ਵਿੱਚ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਕਈ ਉਪਰਾਲੇ ਕਰਦੀ ਰਹੀ ਹੈ। ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਇਸ ਅਭਿਲਾਸ਼ੀ ਪਹਿਲ ਦੇ ਲਈ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਉਤਸ਼ਾਹਤ ਕੀਤਾ ਤਾਂ ਜੋ ਇਸਨੂੰ ਪੂਰੇ ਦੇਸ਼ ਭਰ ਵਿੱਚ ਦੁਹਰਾਇਆ ਜਾ ਸਕੇ। ਉਨ੍ਹਾਂ ਨੇ ਵਿਚਾਰ ਵਿਅਕਤ ਕੀਤਾ ਕਿ ਡੀਐੱਮ ਅਤੇ ਡੀਐੱਫ਼ਓ ਆਦਿਵਾਸੀਆਂ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਇਸ ਮੌਕੇ ’ਤੇ ਬੋਲਦਿਆਂ ਸ਼੍ਰੀ ਰੇਣੁਕਾ ਸਿੰਘ ਸਰੂਤਾ ਨੇ ਵੀ ਸਾਂਝੇ ਯਤਨਾਂ ਅਤੇ ਉਸ ਨਜ਼ਰੀਏ ਦੀ ਸ਼ਲਾਘਾ ਕੀਤੀ ਜਿਸਦੀ ਵਜ੍ਹਾ ਨਾਲ ਇਨ੍ਹਾਂ ਦੋ ਗੁਆਂਢੀ ਰਾਜਾਂ ਵਿੱਚ ਅਜਿਹੀ ਸਾਰਥਕ ਪਹਿਲ ਸੰਭਵ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਪਹਿਲ ਨਾਲ ਇਨ੍ਹਾਂ ਦੋਵਾਂ ਰਾਜਾਂ ਵਿੱਚ ਕਬਾਇਲੀ ਅਬਾਦੀ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਹੋਰ ਕਬਾਇਲੀ ਰਾਜਾਂ ਵਿੱਚ ਵੀ ਵਧਾਇਆ ਜਾਵੇਗਾ।
ਸ਼੍ਰੀ ਆਰ.ਸੀ. ਮੀਣਾ ਨੇ ਆਦਿਵਾਸੀਆਂ ਦੇ ਜੀਵਨ ਵਿੱਚ ਬਿਹਤਰੀ ਲਿਆਉਣ ਦੇ ਲਈ ਟ੍ਰਾਈਫੈੱਡ ਦੀਆਂ ਅਜਿਹੀਆਂ ਕਈ ਉਪਯੋਗੀ ਯੋਜਨਾਵਾਂ ਅਤੇ ਪ੍ਰੋਗਰਾਮਾਂ ’ਤੇ ਵਿਚਾਰ ਕੀਤਾ ਅਤੇ ਉਮੀਦ ਜਤਾਈ ਕਿ ਇਹ ਪ੍ਰੋਜੈਕਟ ਇਨ੍ਹਾਂ ਦੋਵਾਂ ਰਾਜਾਂ ਵਿੱਚ ਇਸ ਉਦੇਸ਼ ਨੂੰ ਪੂਰਾ ਕਰੇਗੀ।
ਇਸ ਤੋਂ ਪਹਿਲਾਂ, ਟ੍ਰਾਈਫੈੱਡ ਦੇ ਐੱਮਡੀ ਸ਼੍ਰੀ ਪ੍ਰਵੀਰ ਕ੍ਰਿਸ਼ਣਾ ਨੇ ਕਬਾਇਲੀ ਮਾਮਲੇ ਮੰਤਰਾਲੇ ਦੇ ਟ੍ਰਾਈਫੈੱਡ ਅਤੇ ਫੂਡ ਪ੍ਰੋਸੈੱਸਿੰਗ ਮੰਤਰਾਲੇ ਅਤੇ ਐੱਨਐੱਸਟੀਐੱਫ਼ਡੀਸੀ ਦੀਆਂ ਟੀਮਾਂ ਨੂੰ ਇਸ ਪਹਿਲ ’ਤੇ ਉਨ੍ਹਾਂ ਦੇ ਕੰਮ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਛੱਤੀਸਗੜ੍ਹ ਅਤੇ ਮਹਾਰਾਸ਼ਟਰ ਵਿੱਚ ਟ੍ਰਾਈਫ਼ੂਡ ਪ੍ਰੋਜੈਕਟ ਆਦਿਵਾਸੀਆਂ ਦੇ ਲਈ ਰੁਜ਼ਗਾਰ, ਆਮਦਨੀ ਅਤੇ ਉੱਦਮ ਦੇ ਜ਼ਰੀਏ ਇੱਕ ਵਿਆਪਕ ਵਿਕਾਸ ਪੈਕੇਜ ਪੇਸ਼ ਕਰਨ ਦੀ ਇੱਕ ਕੋਸ਼ਿਸ਼ ਹੈ।
ਖ਼ਾਸ ਰੂਪ ਨਾਲ, ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੇ ਜ਼ਰੀਏ ਗੌਣ ਵਣ ਉਪਜ (ਐੱਮਐੱਫ਼ਪੀ) ਦੇ ਮੈਕਾਨਿਜ਼ਮ ਅਤੇ ਐੱਮਐੱਫ਼ਪੀ ਦੇ ਲਈ ਮੁੱਲ ਚੇਨ ਦੇ ਵਿਕਾਸ ਸਕੀਮ ਪਹਿਲਾਂ ਹੀ ਇਸ ਬੇਮਿਸਾਲ ਸੰਕਟ ਦੇ ਸਮੇਂ ਵਿੱਚ ਤਬਦੀਲੀ ਦੇ ਪ੍ਰਕਾਸ਼ਦੀਪ ਦੇ ਰੂਪ ਵਿੱਚ ਉੱਭਰ ਕੇ ਆਈ ਹੈ ਅਤੇ ਇਸਨੇ ਸਕਾਰਾਤਮਕ ਰੂਪ ਨਾਲ ਕਬਾਇਲੀ ਈਕੋਸਿਸਟਮ ਨੂੰ ਪ੍ਰਭਾਵਤ ਕੀਤਾ ਹੈ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ।ਦੇਸ਼ ਦੇ 21 ਰਾਜਾਂ ਵਿੱਚ ਰਾਜ ਸਰਕਾਰੀ ਏਜੰਸੀਆਂ ਦੇ ਸਹਿਯੋਗ ਨਾਲ ਟ੍ਰਾਈਫੈੱਡ ਦੁਆਰਾ ਲਾਗੂ ਕੀਤੀ ਗਈ ਇਹ ਸਕੀਮ ਹੁਣ ਤੱਕ ਕਬੀਲਿਆਂ ਦੀ ਆਰਥਿਕਤਾ ਵਿੱਚ ਸਿੱਧੇ ਰੂਪ ਨਾਲ 3000 ਕਰੋੜ ਰੁਪਏ ਤੋਂ ਵੱਧ ਦਾ ਯੋਗਦਾਨ ਸ਼ਾਮਲ ਹੈ। ਮਈ 2020 ਵਿੱਚ ਸਰਕਾਰੀ ਮਦਦ ਦੀ ਸਹਾਇਤਾ ਨਾਲ ਜਿਸ ਵਿੱਚ ਗੌਣ ਵਣ ਉਪਜ (ਐੱਮਐੱਫ਼ਪੀ) ਦੇ ਮੁੱਲਾਂ ਵਿੱਚ 90% ਦਾ ਵਾਧਾ ਕੀਤਾ ਗਿਆ ਅਤੇ ਐੱਮਐੱਫ਼ਪੀ ਸੂਚੀ ਵਿੱਚ 23 ਨਵੀਂਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਆਦਿਵਾਸੀ ਮਾਮਲਿਆਂ ਦੇ ਮੰਤਰਾਲੇ ਦੀ ਇਸ ਪ੍ਰਮੁੱਖ ਯੋਜਨਾ, ਜਿਸਨੂੰ 2005 ਦੇ ਵਣ ਅਧਿਕਾਰ ਐਕਟ ਨਾਲ ਤਾਕਤ ਮਿਲਦੀ ਹੈ, ਦਾ ਟੀਚਾ ਵਣ ਉਪਜਾਂ ਦੇ ਆਦਿਵਾਸੀ ਇਕੱਠੇ ਕਰਨ ਵਾਲਿਆਂ ਨੂੰ ਲਾਭਦਾਇਕ ਅਤੇ ਵਾਜਬ ਮੁੱਲ ਉਪਲਬਧ ਕਰਾਉਣਾ ਹੈ।
ਇਸੇ ਯੋਜਨਾ ਦੇ ਹੋਰ ਹਿੱਸੇ ਵਣ ਧਨ ਵਿਕਾਸ ਕੇਂਦਰ / ਕਬਾਇਲੀ ਸਟਾਰਟ-ਅੱਪਸ ਵੀ ਐੱਮਐੱਸਪੀ ਨੂੰ ਬਿਹਤਰ ਤਰੀਕੇ ਨਾਲ ਅੱਗੇ ਵਧਾਉਂਦਾ ਹੈ ਕਿਉਂਕਿ ਇਹ ਕਬੀਲਿਆਂ ਦੇ ਇਕੱਠੇ ਕਰਨ ਵਾਲਿਆਂ ਅਤੇ ਵਣ ਨਿਵਾਸੀਆਂ ਅਤੇ ਘਰਾਂ ਵਿੱਚ ਰਹਿ ਰਹੇ ਆਦਿਵਾਸੀ ਕਾਰੀਗਰਾਂ ਦੇ ਲਈ ਰੁਜ਼ਗਾਰ ਪੈਦਾ ਕਰਨ ਦੇ ਇੱਕ ਸਰੋਤ ਦੇ ਰੂਪ ਵਿੱਚ ਉੱਭਰਿਆ ਹੈ।22 ਰਾਜਾਂ ਵਿੱਚ 3.6 ਲੱਖ ਆਦਿਵਾਸੀ ਇਕੱਠੇ ਕਰਨ ਵਾਲਿਆਂ ਅਤੇ 18000 ਸਵੈ-ਸਹਾਇਤਾ ਸਮੂਹਾਂ ਨੂੰ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਦੇ ਲਈ 18500 ਐੱਸਐੱਚਜੀ ਵਿੱਚ 1205 ਆਦਿਵਾਸੀ ਉੱਦਮ ਸਥਾਪਿਤ ਕੀਤੇ ਗਏ ਹਨ।ਪ੍ਰੋਗਰਾਮ ਦਾ ਮੂਲ ਬਿੰਦੂ ਇਹ ਹੈ ਕਿ ਇਹ ਸੁਨਿਸ਼ਚਿਤ ਕਰਦਾ ਹੈ ਕਿ ਇਨ੍ਹਾਂ ਮੁੱਲ ਵਾਧੇ ਵਾਲੇ ਉਤਪਾਦਾਂ ਦੀ ਵਿਕਰੀ ਤੋਂ ਪ੍ਰਾਪਤ ਲਾਭ ਸਿੱਧੇ ਤੌਰ ’ਤੇ ਆਦਿਵਾਸੀਆਂ ਤੱਕ ਪਹੁੰਚੇ।
ਟ੍ਰਾਈਫ਼ੂਡ ਪ੍ਰੋਜੈਕਟ ਦਾ ਉਦੇਸ਼ ਦੋਨਾਂ ਭਾਗਾਂ ਨੂੰ ਲੋੜੀਂਦੇ ਗੁਣਾਂ ਵਿੱਚ ਬਦਲਣਾ ਹੈ।ਫ਼ੂਡ ਪ੍ਰੋਸੈੱਸਿੰਗ ਮੰਤਰਾਲੇ ਦੇ ਸਹਿਯੋਗ ਨਾਲ ਇਨ੍ਹਾਂ ਇਕਾਈਆਂ, ਜਿਨ੍ਹਾਂ ਦੀ ਸਥਾਪਨਾ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਦੇ ਤਹਿਤ ਬੈਕਵਰਡ ਐਂਡ ਫ਼ਾਰਵਰਡ ਲਿੰਕੇਜ ਬਣਾਉਣ ਦੇ ਲਈ ਸਕੀਮ ਦੇ ਅੰਤਰਗਤ ਕੀਤੀ ਜਾਵੇਗੀ, ਰਾਜ ਵਿੱਚ ਵਣ ਕੇਂਦਰਾਂ ਤੋਂ ਕੱਚੇ ਮਾਲ ਦੀ ਖ਼ਰੀਦ ਕਰੇਗੀ। ਪੂਰੀ ਤਰ੍ਹਾਂ ਸੰਸਾਧਿਤ ਉਤਪਾਦਾਂ ਨੂੰ ਦੇਸ਼ ਭਰ ਵਿੱਚ ਟ੍ਰਾਈਬਜ਼ ਇੰਡੀਆ ਆਉਟਲੈਟਸ ਅਤੇ ਫ੍ਰੈਂਚਾਈਜ਼ੀ ਸਟੋਰਾਂ ਦੇ ਜ਼ਰੀਏ ਵੇਚਿਆ ਜਾਵੇਗਾ।ਇਸ ਤੋਂ ਇਲਾਵਾ, ਟ੍ਰਾਈਫੈੱਡ ਦੀ ਯੋਜਨਾ ਉਨ੍ਹਾਂ ਕਬਾਇਲੀ ਉੱਦਮੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਿਖਲਾਈ ਦੇਣ ਦੀ ਹੈ ਜੋ ਉਤਪਾਦਾਂ ਨੂੰ ਵੇਚ ਵੀ ਸਕਦੇ ਹਨ।
ਐੱਮਐੱਫ਼ਪੀ ਦੀ ਖ਼ਰੀਦ ਅਤੇ ਉਨ੍ਹਾਂ ਦੇ ਪ੍ਰੋਸੈੱਸਿੰਗ ਅਤੇ ਮੁੱਲ ਵਧਾਉਣ ਨੂੰ ਸਾਲ ਭਰ ਚੱਲਣ ਵਾਲੀ ਪ੍ਰਕਿਰਿਆ ਬਣਾਉਣ ਦੇ ਲਈ ਪ੍ਰੋਸੈੱਸੇਜ ਅਤੇ ਪ੍ਰਣਾਲੀਆਂ ਨੂੰ ਸਥਾਪਿਤ ਕੀਤੇ ਜਾਣ ਦੇ ਨਾਲ, ਟ੍ਰਾਈਫੈੱਡ ਟ੍ਰਾਈਫ਼ੂਡ ਪ੍ਰੋਜੈਕਟ ਅਤੇ ਹੋਰ ਆਉਣ ਵਾਲੇ ਪ੍ਰੋਜੈਕਟਾਂ ਦੇ ਸਫ਼ਲਤਾਪੂਰਵਕ ਲਾਗੂ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਜਿਸ ਨਾਲ ਕਿ ਆਦਿਵਾਸੀਆਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਆਜੀਵਿਕਾ ਨੂੰ ਰੂਪਾਂਤਰਿਤ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਆਮਦਨੀ ਸੁਰੱਖਿਅਤ ਕੀਤੀ ਜਾ ਸਕੇ।
https://static.pib.gov.in/WriteReadData/userfiles/webinar2020.mp4
*****
ਐੱਨਬੀ / ਐੱਸਕੇ / ਐੱਮਓਟੀਏ (ਟ੍ਰਾਈਫ਼ੂਡ) / 20.08.2020
(Release ID: 1647484)
Visitor Counter : 231