ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਵਿੱਚ ਮਾਲਕੀ ਨਿਗਮਿਤ ਕਰਨ ਲਈ ਨੋਟੀਫ਼ਿਕੇਸ਼ਨ ਬਾਰੇ ਸੁਝਾਅ ਮੰਗੇ

Posted On: 20 AUG 2020 5:47PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸੀਐੱਮਵੀਆਰ (CMVR) 1989 ਦੇ ਫ਼ਾਰਮ 20 ਵਿੱਚ ਸੋਧ ਲਈ ਇੱਕ ਡਾਫ਼ਟ GSR 515 (E) ਮਿਤੀ 18 ਅਗਸਤ, 2020 ਜਾਰੀ ਕੀਤਾ ਹੈ। ਮੰਤਰਾਲੇ ਦੇ ਇਹ ਧਿਆਨ ਗੋਚਰੇ ਆਇਆ ਹੈ ਕਿ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੇ ਸੀਐੱਮਵੀਆਰ (CMVR) ਅਧੀਨ ਵਿਭਿੰਨ ਫ਼ਾਰਮਾਂ ਵਿੱਚ ਮਾਲਕੀ ਅਧੀਨ ਮਾਲਕੀ ਦੇ ਵੇਰਵਿਆਂ ਨੂੰ ਉਚਿਤ ਤਰੀਕੇ ਦਰਸਾਇਆ ਨਹੀਂ ਜਾਂਦਾ ਹੈ।

 

ਇਸ ਦੇ ਮੱਦੇਨਜ਼ਰ, CMVR 1989 ਦੇ ਫ਼ਾਰਮ 20 ਵਿੱਚ ਮਾਲਕੀ ਦੇ ਵੇਰਵਿਆਂ ਨੂੰ ਦਰਸਾਉਣ ਲਈ ਨਿਮਨਲਿਖਤ ਤਰੀਕੇ ਨਾਲ ਸੋਧ ਪ੍ਰਸਤਾਵਿਤ ਕੀਤੀ ਜਾਂਦੀ ਹੈ:– ‘‘4ਏ ਮਾਲਕੀ ਦੀ ਕਿਸਮ ਖ਼ੁਦਮੁਖਤਿਆਰ ਇਕਾਈ ਕੇਂਦਰ ਸਰਕਾਰ ਦਾ ਚੈਰਿਟੇਬਲ ਟ੍ਰੱਸਟ ਡ੍ਰਾਈਵਿੰਗ ਟ੍ਰੇਨਿੰਗ ਸਕੂਲ ਦਿੱਵਯਾਂਗਜਨ

 

(ੳ) GST ਛੂਟ ਦਾ ਲਾਭ ਲਿਆ

(ਅ) GST ਛੂਟ ਦਾ ਲਾਭ ਲੈਣ ਤੋਂ ਬਗ਼ੈਰ

ਵਿਦਿਅਕ ਸੰਸਕਾਨ

ਫ਼ਰਮ     ਸਰਕਾਰੀ ਉਪਕ੍ਰਮ    ਵਿਅਕਤੀਗਤ

ਸਥਾਨਕ ਅਥਾਰਿਟੀ

ਕਈ ਮਾਲਕ    ਹੋਰ

ਪੁਲਿਸ ਵਿਭਾਗ

ਰਾਜ ਸਰਕਾਰ

ਰਾਜ ਟ੍ਰਾਂਸਪੋਰਟ

ਕਾਰਪ/ਵਿਭਾਗ’’

 

ਇਸ ਦੇ ਨਾਲ ਹੀ, ਦਿੱਵਯਾਂਗਜਨ (ਸਰੀਰਕ ਤੌਰ ਉੱਤੇ ਵਿਕਲਾਂਗ ਵਿਅਕਤੀਆਂ) ਨੂੰ ਮੋਟਰ ਵਾਹਨਾਂ ਦੀ ਖ਼ਰੀਦ / ਮਾਲਕੀ / ਆਪਰੇਸ਼ਨ ਲਈ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਅਧੀਨ GST ਦੇ ਲਾਭ ਤੇ ਹੋਰ ਛੋਟਾਂ ਦਿੱਤੀਆਂ ਜਾ ਰਹੀਆਂ ਹਨ।

 

ਸੀਐੱਮਵੀਆਰ (CMVR) 1989 ਅਧੀਨ ਮੌਜੂਦਾ ਵੇਰਵਿਆਂ ਅਨੁਸਾਰ, ਦਰਸਾਈ ਗਈ ਮਾਲਕੀ ਵਿੱਚ ਦਿੱਵਯਾਂਗਜਨ ਨਾਗਰਿਕਾਂ ਦੇ ਵੇਰਵੇ ਨਹੀਂ ਦਿੱਤੇ ਜਾਂਦੇ। ਅਜਿਹੇ ਦਿੱਵਯਾਂਗਜਨ ਨਾਗਰਿਕਾਂ ਨੂੰ ਭਾਰੀ ਉਦਯੋਗਾਂ ਬਾਰੇ ਵਿਭਾਗ ਦੇ ਵਿੱਤੀ ਪ੍ਰੋਤਸਾਹਨਾਂ ਲਈ ਯੋਜਨਾ ਅਨੁਸਾਰ ਦਿੱਵਯਾਂਗਜਨ ਲਈ ਫ਼ਾਇਦਿਆਂ ਜਿਹੀਆਂ ਸਰਕਾਰੀ ਯੋਜਨਾਵਾਂ ਅਧੀਨ ਉਪਲਬਧ ਫ਼ਾਇਦਿਆਂ ਦਾ ਕੋਈ ਲਾਭ ਉਚਿਤ ਤਰੀਕੇ ਨਹੀਂ ਮਿਲ ਪਾਉਂਦਾ। ਪ੍ਰਸਤਾਵਿਤ ਸੋਧਾਂ ਨਾਲ, ਅਜਿਹੀ ਮਾਲਕੀ ਦੇ ਵੇਰਵੇ ਉਚਿਤ ਤਰੀਕੇ ਦਰਸਾਏ ਜਾਣਗੇ ਅਤੇ ਦਿੱਵਯਾਂਗਜਨ ਵਿਭਿੰਨ ਯੋਜਨਾਵਾਂ ਅਧੀਨ ਫ਼ਾਇਦੇ ਲੈਣ ਦੇ ਯੋਗ ਹੋਣਗੇ।

 

ਇਸ ਸਬੰਧੀ ਸੁਝਾਅ ਜਾਂ ਟਿੱਪਣੀਆਂ ਸੰਯੁਕਤ ਸਕੱਤਰ (MVL), ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ, ਟ੍ਰਾਂਸਪੋਰਟ ਭਵਨ, ਸੰਸਦ ਮਾਰਗ, ਨਵੀਂ ਦਿੱਲੀ110001 (ਈਮੇਲ: jspb-morth[at]gov[dot]in ) ਉੱਤੇ ਇਸ ਨੋਟੀਫ਼ਿਕੇਸ਼ਨ ਦੀ ਮਿਤੀ ਤੋਂ 30 ਦਿਨਾਂ ਅੰਦਰ ਭੇਜੇ ਜਾ ਸਕਦੇ/ਭੇਜੀਆਂ ਜਾ ਸਕਦੀਆਂ ਹਨ।

 

***

 

ਆਰਸੀਜੇ/ਐੱਮਐੱਸ


(Release ID: 1647407) Visitor Counter : 157